1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਸੈਰ-ਸਪਾਟਾ

ਪਾਸਪੋਰਟ ਬੈਕਲੌਗ : ਜਲਦੀ ਪਾਸਪੋਰਟ ਲੈਣ ਲਈ ਜਾਅਲੀ ਟ੍ਰੈਵਲ ਪਲਾਨ ਬਣਾਉਣ ਲੱਗੇ ਲੋਕ

ਹਾਲ ਵਿੱਚ ਹੀ ਸ਼ੁਰੂ ਕੀਤੀ ਗਈ ਸੀ ਲੋੜ੍ਹ ਅਧਾਰਤ ਪਹਿਲ ਦੇਣ ਦੀ ਪ੍ਰਣਾਲੀ

ਮੌਂਟਰੀਅਲ ਦੇ ਪਾਸਪੋਰਟ ਦਫ਼ਤਰ ਅੱਗੇ ਬੈਠੇ ਲੋਕ

ਮੌਂਟਰੀਅਲ ਦੇ ਪਾਸਪੋਰਟ ਦਫ਼ਤਰ ਅੱਗੇ ਬੈਠੇ ਲੋਕ

ਤਸਵੀਰ: Ryan Remiorz/The Canadian Press

RCI

ਪਾਸਪੋਰਟ ਦਫ਼ਤਰਾਂ ਵਿਚ ਦੇਰੀ ਦੇ ਚਲਦਿਆਂ ਕੁਝ ਲੋਕ ਸੌਖਾ ਰਸਤਾ ਅਖ਼ਤਿਆਰ ਕਰ ਜਲਦੀ ਪਾਸਪੋਰਟ ਲੈਣ ਲਈ ਜਾਅਲੀ ਟ੍ਰੈਵਲ ਪਲਾਨ ਦਿਖਾ ਰਹੇ ਹਨ I

ਪਾਸਪੋਰਟ ਮੰਗ ਵਿਚ ਹੋਏ ਅਚਾਨਕ ਵਾਧੇ ਨਾਲ ਨਜਿੱਠਣ ਲਈ ਵਿਭਾਗ ਵੱਲੋਂ ਇੱਕ ਨਵਾਂ ਟ੍ਰੀਆਜ ਸਿਸਟਮ ਭਾਵ ਲੋੜ੍ਹ ਅਧਾਰਤ ਪਹਿਲ ਦੇਣ ਦੀ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਪਾਸਪੋਰਟ ਦਫ਼ਤਰਾਂ ਵਿੱਚ ਜਿਹੜੇ ਯਾਤਰੀਆਂ ਨੇ ਆਉਂਦੇ 24 ਤੋਂ 48 ਘੰਟਿਆਂ ਵਿੱਚ ਟ੍ਰੈਵਲ ਕਰਨਾ ਹੁੰਦਾ ਹੈ , ਉਹਨਾਂ ਨੂੰ ਪਹਿਲ ਦੇ ਅਧਾਰ 'ਤੇ ਪਾਸਪੋਰਟ ਜਾਰੀ ਕੀਤੇ ਜਾਂਦੇ ਹਨ I

ਸਰਵਿਸ ਕੈਨੇਡਾ ਆਕੇ ਪਾਸਪੋਰਟ ਲਈ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਆਪਣੇ ਟ੍ਰੈਵਲ ਪਲਾਨ ਦਾ ਸਬੂਤ ਨਾਲ ਲਿਆਉਣ ਦੀ ਸਲਾਹ ਦਿੱਤੀ ਗਈ ਸੀ। 24 ਘੰਟਿਆਂ ਦੇ ਅੰਦਰ ਯਾਤਰਾ ਕਰਨ ਵਾਲਿਆਂ ਨੂੰ ਮੁੱਖ ਤਰਜੀਹ ਮਿਲ ਰਹੀ ਹੈ ਅਤੇ ਉਸਤੋਂ ਬਾਅਦ 48 ਘੰਟਿਆਂ ਵਾਲਿਆਂ ਦਾ ਨੰਬਰ ਆਉਂਦਾ ਹੈ।

ਟ੍ਰੀਆਜ ਸਿਸਟਮ ਮੌਂਟਰੀਅਲ, ਕਿਊਬੈਕ ਸਿਟੀ, ਗੈਟੀਨੌ, ਕੈਲਗਰੀ, ਐਡਮੰਟਨ, ਵੈਨਕੂਵਰ, ਸਰੀ, ਰਿਚਮੰਡ ਅਤੇ ਜੀਟੀਏ ਵਿਚ ਲਾਗੂ ਹੈ।

ਟੋਰੌਂਟੋ ਦੇ ਪਾਸਪੋਰਟ ਦਫ਼ਤਰ ਅੱਗੇ ਲੱਗੀ ਲਾਈਨਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਟੋਰੌਂਟੋ ਦੇ ਪਾਸਪੋਰਟ ਦਫ਼ਤਰ ਅੱਗੇ ਲੱਗੀ ਲਾਈਨ

ਤਸਵੀਰ: Esteban Cuevas/CBC

ਅੰਕੜਿਆਂ ਅਨੁਸਾਰ ਇਸ ਸਾਲ ਵਿੱਚ ਹੁਣ ਤੱਕ 1,092,560 ਪਾਸਪੋਰਟ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਹਨ , ਜਿਨ੍ਹਾਂ ਵਿੱਚੋਂ 550,000 ਤੋਂ ਵੱਧ ਅਰਜ਼ੀਆਂ ਅਪ੍ਰੈਲ ਤੋਂ ਬਾਅਦ ਆਈਆਂ ਹਨ I

ਬਿਨੈਕਾਰਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਦਫ਼ਤਰਾਂ ਵੱਲ ਜਾ ਰਹੇ ਹਨ ਜਿੱਥੇ ਘੱਟ ਭੀੜ ਹੋਵੇ ਜਾਂ ਕੁਝ ਲੋਕ ਜਾਅਲੀ ਟ੍ਰੈਵਲ ਪਲੈਨ ਦਿਖਾ ਰਹੇ ਹਨ I

ਅਜਿਹਾ ਕਰਨ ਦੀ ਲੋੜ ਨਹੀਂ : ਮਨਿਸਟਰ ਗੋਲਡ

ਪਾਸਪੋਰਟ ਸੇਵਾਵਾਂ ਬਾਬਤ ਮਨਿਸਟਰ ਕਰੀਨਾ ਗੋਲਡ ਨੇ ਕਿਹਾ ਕਿ ਕੈਨੇਡੀਅਨਜ਼ ਨੂੰ ਸਮੇਂ ਸਿਰ ਆਪਣੇ ਪਾਸਪੋਰਟ ਮਿਲ ਰਹੇ ਹਨ, ਅਤੇ ਪਾਸਪੋਰਟ ਕੈਨੇਡਾ ਦੁਆਰਾ 48-ਘੰਟੇ ਅੰਦਰ ਪਾਸਪੋਰਟ ਲੈਣ ਲਈ ਯੋਗ ਹੋਣ ਲਈ ਜਾਅਲੀ ਯਾਤਰਾ ਕਰਨ ਦੀ ਕੋਈ ਲੋੜ ਨਹੀਂ ਹੈ I

ਉਹਨਾਂ ਕਿਹਾ ਕਿ ਇਸ ਲਈ ਇੱਕ ਅਜਿਹੀ ਫ਼ਲਾਈਟ , ਜਿਸਤੇ ਜਾਣ ਦੀ ਯੋਜਨਾ ਨਹੀਂ ਹੈ , ਨੂੰ ਬੁੱਕ ਕਰਨਾ ਦੀ ਲੋੜ ਨਹੀਂ ਹੈ I

ਮਨਿਸਟਰ ਮੁਤਾਬਿਕ ਉਹਨਾਂ ਨੂੰ ਅਜਿਹਾ ਕੁਝ ਹੋਣ ਦੀ ਜਾਣਕਾਰੀ ਹੈ ਪਰ ਇਸਦੇ ਵੱਡੇ ਪੱਧਰ 'ਤੇ ਹੋਣ ਦਾ ਯਕੀਨ ਨਹੀਂ ਹੈ I

24 ਮਈ 2022 ਨੂੰਮ ਬੀਸੀ ਦੇ ਸਰੀ ਵਿੱਖੇ ਸਥਿਤ ਪਾਸਪੋਰਟ ਦਫ਼ਤਰ ਦੇ ਬਾਹਰ ਲੱਗੀ ਕਤਾਰ ਦਾ ਦ੍ਰਿਸ਼।

24 ਮਈ 2022 ਨੂੰਮ ਬੀਸੀ ਦੇ ਸਰੀ ਵਿੱਖੇ ਸਥਿਤ ਪਾਸਪੋਰਟ ਦਫ਼ਤਰ ਦੇ ਬਾਹਰ ਲੱਗੀ ਕਤਾਰ ਦਾ ਦ੍ਰਿਸ਼।

ਤਸਵੀਰ: Radio-Canada / Ben Nelms

ਗੋਲਡ ਨੇ ਕਿਹਾ ਜੇਕਰ ਇਹ ਸੱਚ ਹੈ ਤਾਂ ਮੈਨੂੰ ਬਹੁਤ ਨਿਰਾਸ਼ਾ ਹੋਵੇਗਾ ਕਿਉਂਕਿ ਇਹ ਪਹਿਲਾਂ ਹੀ ਭਾਰ ਹੇਠ ਦੱਬੇ ਸਿਸਟਮ 'ਤੇ ਹੋਰ ਦਬਾਅ ਪਾ ਰਿਹਾ ਹੈ I

ਸੀਬੀਸੀ ਨੂੰ ਇਕ ਵਿਅਕਤੀ , ਜਿਸਨੇ ਆਪਣੀ ਪਹਿਚਾਣ ਰੌਬਰਟ ਵਜੋਂ ਦੱਸੀ , ਨੇ ਕਿਹਾ ਕਿ ਉਸਨੇ ਪਾਸਪੋਰਟ ਲਈ ਲਾਈਨ ਵਿੱਚ ਖੜ੍ਹਨ ਲਈ ਕੁਝ ਵਿਅਕਤੀਆਂ ਦਾ ਇੰਤਜ਼ਾਮ ਕੀਤਾ ਅਤੇ ਉਸਨੇ 10 ਹੋਰ ਵਿਅਕਤੀਆਂ ਨੂੰ ਰੱਖ ਕੇ ਬਹੁਤ ਸਾਰੇ ਬਿਨੈਕਾਰਾਂ ਦੀ ਥਾਂ ਲਾਈਨ ਵਿੱਚ ਖੜਾ ਕੀਤਾ I ਉਸਨੇ ਦੱਸਿਆ ਕਿ ਉਸਨੂੰ ਅਜਿਹਾ ਕਰਨ ਵਿੱਚ ਰੋਜ਼ਾਨਾ ਇਕ ਹਜ਼ਾਰ ਡਾਲਰ ਬਣੇ I

ਫ਼ਲਾਈਟ ਬੁਕਿੰਗ ਲਈ ਲੋਂੜੀਂਦਾ ਨਹੀਂ ਪਾਸਪੋਰਟ ਨੰਬਰ

ਰੌਬਰਟ ਨੇ ਦੱਸਿਆ ਕਿ ਉਸਦੇ ਬਹੁਤ ਸਾਰੇ ਗਾਹਕ ਸਿਰਫ਼ ਪਾਸਪੋਰਟ ਲਈ ਉਡਾਣਾਂ ਬੁੱਕ ਕਰਦੇ ਹਨ I ਰੌਬਰਟ ਨੇ ਕਿਹਾ ਇਹ ਉਡਾਣਾਂ ਆਮ ਤੌਰ 'ਤੇ ਟੋਰੌਂਟੋ ਤੋਂ ਨਿਊਯਾਰਕ ਜਾਂ ਮਿਆਮੀ ਲਈ ਹੁੰਦੀਆਂ ਹਨ ਅਤੇ ਫ਼ਿਰ ਉਹਨਾਂ ਨੂੰ 24 ਘੰਟਿਆਂ ਦੇ ਅੰਦਰ ਰੱਦ ਕਰ ਦਿੱਤਾ ਜਾਂਦਾ ਹੈ I

ਕਈ ਟਰੈਵਲ ਏਜੰਟਾਂ ਅਤੇ ਏਅਰ ਕੈਨੇਡਾ ਨੇ ਪੁਸ਼ਟੀ ਕੀਤੀ ਹੈ ਕਿ ਬਹੁਤ ਸਾਰੀਆਂ ਉਡਾਣਾਂ ਬਿਨਾਂ ਪਾਸਪੋਰਟ ਨੰਬਰ ਦੇ ਆਨਲਾਈਨ ਬੁੱਕ ਕੀਤੀਆਂ ਜਾ ਸਕਦੀਆਂ ਹਨ, ਅਤੇ ਪੂਰਾ ਕਿਰਾਇਆ ਜਾਂ ਬਿਜ਼ਨਸ ਕਲਾਸ ਟਿਕਟ ਅਕਸਰ ਵਾਪਸੀਯੋਗ ਹੁੰਦੀ ਹੈ।

ਕੁਝ ਯਾਤਰੀ ਹੋਰਨਾਂ ਪ੍ਰੋਵਿੰਸਜ਼ ਜਿਵੇਂ ਕਿ ਹੈਲੀਫੈਕਸ ਜਾਂ ਸੇਂਟ ਜੌਨਜ਼ ਦੇ ਸਰਵਿਸ ਕੈਨੇਡਾ ਦਫਤਰਾਂ ਵੱਲ ਜਾਂਦੇ ਹਨ , ਜਿੱਥੇ ਲਾਈਨਾਂ ਮੁਕਾਬਲਤਨ ਛੋਟੀਆਂ ਹੁੰਦੀਆਂ ਹਨ I

ਕਿਊਬੈਕ 'ਚ ਪਾਸਪੋਰਟ ਦਫ਼ਤਰ ਦਾ ਦ੍ਰਿਸ਼

ਕਿਊਬੈਕ 'ਚ ਪਾਸਪੋਰਟ ਦਫ਼ਤਰ ਦਾ ਦ੍ਰਿਸ਼

ਤਸਵੀਰ: Gisela Frias

ਸੇਂਟ ਜੌਨ ਦੇ ਫ਼ੋਟੋਗ੍ਰਾਫਰ ਰੌਬਰਟ ਯੰਗ , ਜੋ ਕਿ ਪਾਸਪੋਰਟ ਲਈ ਫ਼ੋਟੋਆਂ ਕਰਦੇ ਹਨ ਦਾ ਕਹਿਣਾ ਹੈ ਕਿ ਕੈਨੇਡਾ ਦੇ ਹੋਰ ਹਿੱਸਿਆਂ ਤੋਂ ਲੋਕ ਨਿਊਫਾਊਂਡਲੈਂਡ ਵਿੱਚ ਪਾਸਪੋਰਟ ਪ੍ਰੋਸੈਸਿੰਗ ਸੇਵਾਵਾਂ ਲਈ ਆ ਰਹੇ ਹਨ।

ਮਨਿਸਟਰ ਗੋਲਡ ਦਾ ਕਹਿਣਾ ਹੈ ਕਿ 500 ਨਵੇਂ ਸਟਾਫ਼ ਦੀ ਭਰਤੀ, ਕੰਮ ਦੇ ਘੰਟੇ ਵਧਾਉਣ ਅਤੇ ਲੋੜ੍ਹ ਅਧਾਰਤ ਪਹਿਲ ਦੇਣ ਦੀ ਪ੍ਰਣਾਲੀ ਨਾਲ ਪਾਸਪੋਰਟ ਬੈਕਲੌਗ ਘਟਿਆ ਹੈ I

ਅਪਡੇਟ ਨਾ ਮਿਲਣ ਕਾਰਨ ਬਿਨੈਕਾਰ ਪ੍ਰੇਸ਼ਨ

ਬਹੁਤ ਸਾਰੇ ਬਿਨੈਕਾਰਾਂ ਦਾ ਕਹਿਣਾ ਹੈ ਕਿ ਆਪਣੇ ਅਪਲਾਈ ਕੀਤੇ ਪਾਸਪੋਰਟ ਬਾਰੇ ਕੋਈ ਜਾਣਕਾਰੀ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ I

ਬਿਨੈਕਾਰ ਪੌਲਾ ਲੈਂਗਲੀ ਨੇ ਕਿਹਾ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਲੋਕ ਇਹ ਪਤਾ ਕਰਨਾ ਵਿੱਚ ਅਸਮਰੱਥ ਹਨ ਕਿ ਉਹਨਾਂ ਦਾ ਪਾਸਪੋਰਟ ਕਿੱਥੇ ਹੈ। ਇਸ ਬਾਰੇ ਪੁੱਛਣ ਲਈ ਫ਼ੋਨ 'ਤੇ ਕਈ ਘੰਟੇ ਉਡੀਕ ਕਰਨੀ ਪੈਂਦੀ ਹੈ I

ਨਿਊ ਡੈਮੋਕ੍ਰੇਟਿਕ ਪਾਰਟੀ ਦੇ ਟਰਾਂਸਪੋਰਟ ਕ੍ਰਿਟਿਕ ਟੇਲਰ ਬੈਕਰਚ ਨੇ ਕਿਹਾ ਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਸਿਸਟਮ ਕੰਮ ਨਹੀਂ ਕਰ ਰਿਹਾ ਹੈ।

ਬੈਕਰਚ ਨੇ ਕਿਹਾ ਇਹ ਸਿੱਧ ਕਰਦਾ ਹੈ ਲੋਕ ਕਿੰਨੇ ਨਿਰਾਸ਼ ਹਨ ਅਤੇ ਸਿਸਟਮ ਕਿੰਨਾ ਟੁਟਿਆ ਹੋਇਆ ਹੈI

ਯਵੇਟ ਬ੍ਰੈਂਡ ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ