1. ਮੁੱਖ ਪੰਨਾ
  2. ਅਰਥ-ਵਿਵਸਥਾ

ਕੈਨੇਡਾ ’ਚ ਮਹਿੰਗਾਈ ਦਰ ’ਚ ਗਿਰਾਵਟ

ਜੁਲਾਈ ਮਹੀਨੇ 'ਚ ਮਹਿੰਗਾਈ ਦਰ 7.6 ਪ੍ਰਤੀਸ਼ਤ ਦਰਜ

ਲੰਘੇ 12 ਮਹੀਨਿਆਂ ਵਿੱਚ ਪਹਿਲੀ ਵਾਰ ਹੈ ਕਿ ਮਹਿੰਗਾਈ ਦਰ ਘਟੀ ਹੈ।

ਲੰਘੇ 12 ਮਹੀਨਿਆਂ ਵਿੱਚ ਪਹਿਲੀ ਵਾਰ ਹੈ ਕਿ ਮਹਿੰਗਾਈ ਦਰ ਘਟੀ ਹੈ।

ਤਸਵੀਰ:  CBC News / Ben Nelms

RCI

ਸਟੈਟਿਸਟਿਕਸ ਕੈਨੇਡਾ ਦੀ ਇੱਕ ਰਿਪੋਰਟ ਦੇ ਅਨੁਸਾਰ, ਕੈਨੇਡਾ ਦੀ ਮਹਿੰਗਾਈ ਦਰ ਜੁਲਾਈ ਵਿੱਚ ਘੱਟ ਕੇ 7.6 ਪ੍ਰਤੀਸ਼ਤ ਤੱਕ ਆ ਗਈ ਹੈ I

ਲੰਘੇ 12 ਮਹੀਨਿਆਂ ਵਿੱਚ ਪਹਿਲੀ ਵਾਰ ਹੈ ਕਿ ਮਹਿੰਗਾਈ ਦਰ ਘਟੀ ਹੈ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ਦੌਰਾਨ  ਵਿਚ ਕੈਨੇਡਾ ਦੀ ਸਲਾਨਾ ਮਹਿੰਗਾਈ ਦਰ 8.1 ਫ਼ੀਸਦੀ ਦਰਜ ਕੀਤੀ ਗਈ ਸੀ I  

ਅੰਕੜਿਆਂ ਮੁਤਾਬਿਕ ਜੁਲਾਈ ਮਹੀਨੇ ਦੌਰਾਨ ਗੈਸ ਦੀਆਂ ਕੀਮਤਾਂ ਘਟੀਆਂ ਅਤੇ ਗਾਹਕਾਂ ਨੇ ਜੁਲਾਈ ਵਿਚ ਗੈਸ ਲਈ ਜੂਨ ਦੇ ਮੁਕਾਬਲੇ 9.2 ਪ੍ਰਤੀਸ਼ਤ ਘੱਟ ਭੁਗਤਾਨ ਕੀਤਾ I 

ਕੈਨੇਡਾ ਵਿੱਚ ਮਹਿੰਗਾਈ ਦਰ ਲਗਾਤਾਰ ਵੱਧ ਰਹੀ ਸੀ I  ਅਪ੍ਰੈਲ ਵਿਚ ਕੈਨੇਡਾ ਦੀ ਮਹਿੰਗਾਈ ਦਰ 6.8 ਫ਼ੀਸਦੀ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਸੀ ਜੋ ਕਿ ਵੱਧ ਕੇ ਮਈ ਮਹੀਨੇ 'ਚ 7.7 ਫ਼ੀਸਦੀ ਹੋ ਗਈ ਸੀ ਜੋ ਕਿ ਪਿਛਲੇ ਕਰੀਬ 40 ਸਾਲ ਦੀ ਸਭ ਤੋਂ ਵੱਧ ਦਰ ਸੀ ।

ਓਨਟੇਰੀਓ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਜੁਲਾਈ ਵਿੱਚ ਗੈਸ 'ਤੇ ਟੈਕਸ ਕਟੌਤੀ ਲਾਗੂ ਕੀਤੇ ਜਾਣ ਤੋਂ ਬਾਅਦ ਗੈਸ ਦੀਆਂ ਕੀਮਤਾਂ 'ਚ 12. 2 ਪ੍ਰਤੀਸ਼ਤ ਦੀ ਮਾਸਿਕ ਗਿਰਾਵਟ ਦੇਖੀ ਗਈ, ਜੋ ਕਿਸੇ ਵੀ ਸੂਬੇ ਵਿੱਚ ਸਭ ਤੋਂ ਵੱਡੀ ਹੈ।

ਇਹ ਵੀ ਪੜ੍ਹੋ :

ਖਾਣ-ਪੀਣ ਦੀਆਂ ਵਸਤਾਂ ਦੇ ਭਾਅ ਉੱਪਰ ਗਏ ਹਨ। ਗ੍ਰੋਸਰੀ ਬਿਲਜ਼ ਵਿਚ 9.9 ਫ਼ੀਸਦੀ ਦਾ ਵਾਧਾ ਹੋਇਆ ਹੈ। 

ਅਰਥਸ਼ਾਸਤਰੀਆਂ ਵੱਲੋਂ ਕੁਝ ਮਹੀਨੇ ਪਹਿਲਾਂ ਮਹਿੰਗਾਈ ਦਰ ਦੇ 8 ਫ਼ੀਸਦੀ ਦਾ ਅੰਕੜਾ ਟੱਪਣ ਦੀ ਪੇਸ਼ੀਨਗੋਈ ਕੀਤੀ ਗਈ ਸੀ। ਮਹਿੰਗਾਈ ਕਾਬੂ ਕਰਨ ਲਈ ਬੈਂਕ ਲੰਘੇ ਮਾਰਚ ਮਹੀਨੇ ਤੋਂ ਵਿਆਜ ਦਰਾਂ ਵਿਚ 4 ਵਾਰੀ ਵਾਧਾ ਕਰ ਚੁੱਕਾ ਹੈ।

ਇਸਦਾ ਅਸਰ ਕੈਨੇਡਾ ਦੀ ਹਾਊਸਿੰਗ ਮਾਰਕੀਟ 'ਤੇ ਵੀ ਦੇਖਣ ਨੂੰ ਮਿਲ ਰਿਹਾ ਸੀ I ਘਰਾਂ ਦੀ ਵਿਕਰੀ ਤੇ ਘਰਾਂ ਦੀਆਂ ਕੀਮਤਾਂ ਦੋਵਾਂ ਵਿਚ ਨਿਘਾਰ ਦਰਜ ਕੀਤਾ ਗਿਆ ਹੈ I

ਕੈਨੇਡੀਅਨ ਰੀਅਲ ਅਸਟੇਟ ਅਸੋਸੀਏਸ਼ਨ ਅਨੁਸਾਰ ਜੂਨ ਮਹੀਨੇ ਦੀ ਤੁਲਨਾ ਵਿਚ ਜੁਲਾਈ ਦੌਰਾਨ ਘਰਾਂ ਦੀ ਵਿਕਰੀ ਵਿਚ 5.3 ਫ਼ੀਸਦੀ ਦੀ ਗਿਰਾਵਟ ਦਰਜ ਹੋਈ। ਜੁਲਾਈ ਵਿਚ ਕੁਲ 37,975 ਘਰ ਵੇਚੇ ਗਏ ਜੋਕਿ ਪਿਛਲੇ ਸਾਲ ਦੇ ਜੁਲਾਈ ਦੀ ਤੁਲਨਾ ਵਿਚ 29 ਫ਼ੀਸਦੀ ਗਿਰਾਵਟ ਹੈ।

ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ