1. ਮੁੱਖ ਪੰਨਾ
  2. ਰਾਜਨੀਤੀ
  3. ਸਿੱਖਿਆ

[ ਰਿਪੋਰਟ ] ਕੈਨੇਡਾ ਦੇ ਵਿਦਿਆਰਥੀਆਂ ਵੱਲੋਂ ਮੈਂਟਲ ਹੈਲਥ ਅਤੇ ਵਿੱਤੀ ਵਸੀਲਿਆਂ ’ਤੇ ਵਿਚਾਰ ਚਰਚਾ

ਕੈਲਗਰੀ 'ਚ ਹੋਈ ਕਾਨਫ਼ਰੰਸ 'ਚ ਅੰਤਰ ਰਾਸ਼ਟਰੀ ਵਿਦਿਆਰਥੀਆਂ ਸਮੇਤ 28 ਵਿਦਿਆਰਥੀਆਂ ਜੱਥੇਬੰਦੀਆਂ ਨੇ ਨੁਮਾਇੰਦਿਆਂ ਨੇ ਲਿਆ ਭਾਗ

ਕਾਨਫ਼ਰੰਸ 'ਚ ਸ਼ਾਮਿਲ ਵਿਦਿਆਰਥੀ

ਕਾਨਫ਼ਰੰਸ 'ਚ ਸ਼ਾਮਿਲ ਵਿਦਿਆਰਥੀ

ਤਸਵੀਰ: ਧੰਨਵਾਦ ਸਹਿਤ ਕਾਸਾ ਟਵਿੱਟਰ

Sarbmeet Singh

ਕੈਨੇਡਾ ਦੇ ਵੱਖ ਵੱਖ ਪ੍ਰੋਵਿੰਸਜ਼ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਵੱਲੋਂ ਕੈਨੇਡੀਅਨ ਅਲਾਇੰਸ ਆਫ਼ ਸਟੂਡੈਂਟਸ ਐਸੋਸੀਏਸ਼ਨ (ਕਾਸਾ) ਦੇ ਬੈਨਰ ਹੇਠ ਹੋਈ ਇਕ ਕਾਨਫ਼ਰੰਸ 'ਚ ਮੈਂਟਲ ਹੈਲਥ ਅਤੇ ਵਿੱਤੀ ਵਸੀਲਿਆਂ ਸਮੇਤ ਹੋਰਨਾਂ ਮਸਲਿਆਂ 'ਤੇ ਵਿਚਾਰ ਚਰਚਾ ਕੀਤੀ ਗਈ I

ਲੰਘੇ ਹਫ਼ਤੇ ਚੱਲੀ ਇਸ ਕਾਨਫ਼ਰੰਸ 'ਚ ਕੈਨੇਡਾ ਭਰ ਦੀਆਂ 28 ਵਿਦਿਆਰਥੀ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ I

ਕੈਨੇਡੀਅਨ ਅਲਾਇੰਸ ਆਫ਼ ਸਟੂਡੈਂਟਸ ਐਸੋਸੀਏਸ਼ਨ ਤੋਂ ਮੈਕੇਂਜੀ ਮੈਟਕਾਫ਼ ਨੇ ਦੱਸਿਆ ਕਿ ਉਹਨਾਂ ਦੀ ਜੱਥੇਬੰਦੀ ਕੈਨੇਡਾ ਭਰ 'ਚ 2 ਲੱਖ ਤੋਂ ਵਧੇਰੇ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦੀ ਹੈ I

ਕੈਨੇਡੀਅਨ ਅਲਾਇੰਸ ਆਫ਼ ਸਟੂਡੈਂਟਸ ਐਸੋਸੀਏਸ਼ਨ ਕਈ ਦਹਾਕਿਆਂ ਤੋਂ ਕੈਨੇਡਾ ਵਿੱਚ ਵਿਦਿਆਰਥੀ ਹੱਕਾਂ ਲਈ ਕੰਮ ਕਰ ਰਹੀ ਹੈ I ਵੱਖ ਵੱਖ ਕਾਲਜਾਂ ਦੀਆਂ ਜੱਥੇਬੰਦੀਆਂ ਕਾਸਾ ਦੀਆਂ ਮੈਂਬਰ ਬਣਕੇ ਵਿਦਿਆਰਥੀਆਂ ਦੇ ਮਸਲਿਆਂ 'ਤੇ ਕੰਮ ਕਰਦੀਆਂ ਹਨ I

ਜਾਣੋ ਕੈਨੇਡਾ ਦੇ ਕਾਲਜਾਂ ਵਿੱਚ ਹੁੰਦੀਆਂ ਵਿਦਿਆਰਥੀ ਚੋਣਾਂ ਬਾਰੇ

ਮੈਕੇਂਜੀ ਮੈਟਕਾਫ਼ ਨੇ ਕਿਹਾ ਕਾਸਾ ਦਾ ਗਠਨ 1995 ਦੌਰਾਨ ਹੋਇਆ ਸੀ I ਕੈਨੇਡਾ ਦੀਆਂ 22 ਵਿਦਿਆਰਥੀ ਜੱਥੇਬੰਦੀਆਂ ਕਾਸਾ ਦੀਆਂ ਮੈਂਬਰ ਹਨ ਅਤੇ ਕਾਸਾ ਲਗਾਤਾਰ ਵਿਦਿਆਰਥੀਆਂ ਦੇ ਮੁੱਦੇ ਉਠਾ ਰਹੀ ਹੈ I

ਮੈਂਟਲ ਹੈਲਥ ਦਾ ਮਸਲਾ

ਵਿਦਿਆਰਥੀਆਂ ਵੱਲੋਂ ਮੈਂਟਲ ਹੈਲਥ ਦੇ ਮਸਲੇ ਉੱਪਰ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ I

ਇਸ ਕਾਨਫ਼ਰੰਸ 'ਚ ਮੈਨੀਟੋਬਾ ਦੇ ਰੈਡ ਰਿਵਰ ਕਾਲਜ ਤੋਂ ਭਾਗ ਲੈਣ ਪਹੁੰਚੇ ਮਨਪ੍ਰੀਤ ਕੌਰ ਅਤੇ ਹਰਜਿੰਦਰ ਸਿੰਘ ਢੇਸੀ ਦਾ ਕਹਿਣਾ ਹੈ ਕਿ ਕੋਵਿਡ-19 ਦੇ ਚਲਦਿਆਂ ਵਿਦਿਆਰਥੀਆਂ ਵਿੱਚ ਮੈਂਟਲ ਹੈਲਥ ਦਾ ਮੁੱਦਾ ਹੋਰ ਵੀ ਉੱਭਰ ਕੇ ਸਾਹਮਣੇ ਆਇਆ ਹੈ I

ਇਸ ਕਾਨਫ਼ਰੰਸ 'ਚ ਕੈਨੇਡਾ ਭਰ ਦੀਆਂ 28 ਵਿਦਿਆਰਥੀ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ I

ਇਸ ਕਾਨਫ਼ਰੰਸ 'ਚ ਕੈਨੇਡਾ ਭਰ ਦੀਆਂ 28 ਵਿਦਿਆਰਥੀ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ I

ਤਸਵੀਰ: ਸਰਬਮੀਤ ਸਿੰਘ

ਮਨਪ੍ਰੀਤ ਕੌਰ ਅਤੇ ਹਰਜਿੰਦਰ ਸਿੰਘ ਢੇਸੀ ਨੇ ਕਿਹਾ ਕੋਵਿਡ-19 ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ 'ਤੇ ਬਹੁਤ ਅਸਰ ਪਾਇਆ ਹੈ I ਕਲਾਸਾਂ ਇਨ ਪਰਸਨ ਨਾ ਲੱਗ ਸਕਣ ਕਾਰਨ ਵਿਦਿਆਰਥੀ ਇਕੱਲੇਪਣ ਦਾ ਸ਼ਿਕਾਰ ਹੋਏ ਹਨ I ਵਿਦਿਆਰਥੀਆਂ ਦੀ ਮੈਂਟਲ ਹੈਲਥ ਲਈ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ I

ਮਹਿੰਗਾਈ 'ਤੇ ਚਰਚਾ

ਯੂਨੀਵਰਸਿਟੀ ਆਫ਼ ਐਲਬਰਟਾ ਸਟੂਡੈਂਟ ਯੂਨੀਅਨ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਕਾਸਾ ਦੇ ਪ੍ਰਧਾਨ ਕ੍ਰਿਸਚੀਅਨ ਫੋਟਾਂਗ ਨੇ ਕਿਹਾ ਕਿ ਇਸ ਕਾਨਫ਼ਰੰਸ ਵਿੱਚ ਵਿਦਿਆਰਥੀਆਂ ਨੂੰ ਮਹਿੰਗਾਈ ਕਾਰਨ ਆ ਰਹੀਆਂ ਦਿੱਕਤਾਂ 'ਤੇ ਵਿਚਾਰ ਚਰਚਾ ਹੋਈ I

ਕ੍ਰਿਸਚੀਅਨ ਫੋਟਾਂਗ ਨੇ ਕਿਹਾ ਕੈਨੇਡਾ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਅਤੇ ਵਿਦਿਆਰਥੀਆਂ ਉੱਪਰ ਇਸਦਾ ਬਹੁਤ ਵੱਡਾ ਅਸਰ ਪੈ ਰਿਹਾ ਹੈ I ਵਿਦਿਆਰਥੀ ਦੇ ਫ਼ੀਸਾਂ , ਕਿਤਾਬਾਂ ਅਤੇ ਰਿਹਾਇਸ਼ ਸਮੇਤ ਬਹੁਤ ਸਾਰੇ ਖ਼ਰਚੇ ਹੁੰਦੇ ਹਨ ਅਤੇ ਉਹਨਾਂ ਕੋਲ ਆਰਥਿਕ ਵਸੀਲੇ ਬਹੁਤ ਘੱਟ ਹੁੰਦੇ ਹਨ I

ਕਾਨਫ਼ਰੰਸ ਦੌਰਾਨ ਵਿਚਾਰ ਚਰਚਾ ਕਰਦੇ ਹੋਏ ਪੰਜਾਬੀ ਮੂਲ ਦੇ ਵਿਦਿਆਰਥੀ

ਕਾਨਫ਼ਰੰਸ ਦੌਰਾਨ ਵਿਚਾਰ ਚਰਚਾ ਕਰਦੇ ਹੋਏ ਪੰਜਾਬੀ ਮੂਲ ਦੇ ਵਿਦਿਆਰਥੀ

ਤਸਵੀਰ: ਸਰਬਮੀਤ ਸਿੰਘ

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਲਜਾਂ 'ਤੇ ਮਿਲਦੀ ਰਿਹਾਇਸ਼ ਮਹਿੰਗੀ ਹੁੰਦੀ ਹੈ ਅਤੇ ਇਸ ਕਰਕੇ ਵਿਦਿਆਰਥੀ ਬੇਸਮੈਂਟ/ ਅਪਾਰਟਮੈਂਟ ਆਦਿ ਕਿਰਾਏ 'ਤੇ ਲੈਂਦੇ ਹਨ I

ਇਸ ਕਾਨਫ਼ਰੰਸ 'ਚ ਓਨਟੇਰੀਓ ਤੋਂ ਭਾਗ ਲੈਣ ਆਏ ਵਿਦਿਆਰਥੀ , ਜਗਤਾਰ ਸਿੰਘ ਨੇ ਦੱਸਿਆ ਕਿ ਬਹੁਤ ਵਾਰ ਮਕਾਨਮਾਲਕ ਅਚਾਨਕ ਹੀ ਕਿਰਾਏ ਵਧਾ ਦਿੰਦੇ ਹਨ , ਜਿਸ ਨਾਲ ਵਿਦਿਆਰਥੀਆਂ 'ਤੇ ਵਾਧੂ ਬੋਝ ਪੈਂਦਾ ਹੈ I

ਇਸ ਕਾਨਫ਼ਰੰਸ 'ਚ ਹਿੱਸਾ ਲੈਣ ਆਏ ਕਵਾਂਟਲਿਨ ਸਟੂਡੈਂਟ ਐਸੋਸੀਏਸ਼ਨ ਤੋਂ ਅਰਮਾਨ ਢਿੱਲੋਂ ਅਤੇ ਕਰਨ ਸਿੰਘ ਨੇ ਕਿਹਾ ਕਿ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੀਆਂ ਹੋਰ ਵੀ ਦਿੱਕਤਾਂ ਹਨ ਕਿਉਂਕਿ ਉਹਨਾਂ ਦੀ ਫ਼ੀਸ ਵਧੇਰੇ ਹੁੰਦੀ ਅਤੇ ਉਹ ਸਿਰਫ਼ 20 ਘੰਟੇ ਹੀ ਕੰਮ ਕਰ ਸਕਦੇ ਹਨ I

ਕੁਝ ਵਿਦਿਆਰਥੀਆਂ ਨੇ ਸੁਝਾਅ ਦਿੱਤਾ ਕਿ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਇਸ ਸੰਬੰਧੀ ਹੋਰ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ I

ਵਧੇਰੇ ਵਿੱਤੀ ਵਸੀਲਿਆਂ ਦੀ ਮੰਗ

ਇਸ ਕਾਨਫ਼ਰੰਸ ਦੌਰਾਨ ਵਿਦਿਆਰਥੀਆਂ ਨੂੰ ਪ੍ਰਾਪਤ ਹੋਣ ਵਾਲੇ ਵਸੀਲਿਆਂ 'ਤੇ ਵੀ ਵਿਚਾਰ ਚਰਚਾ ਹੋਈ I ਯੂਨੀਵਰਸਿਟੀ ਆਫ਼ ਐਲਬਰਟਾ ਦੀ ਵਿਦਿਆਰਥੀ ਜੱਥੇਬੰਦੀ ਦੀ ਨੁਮਾਇੰਦਗੀ ਕਰਦੇ ਗੁਜਰਾਤ ਦੇ ਜਨਮੇਜੇ ਰਾਓ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਵਿਦਿਆਰਥੀਆਂ ਲਈ ਫੰਡਿੰਗ ਦੀ ਵੱਡੀ ਘਾਟ ਹੈ I

ਜਨਮੇਜੇ ਰਾਓ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਵਿਦਿਆਰਥੀਆਂ ਲਈ ਫੰਡਿੰਗ ਦੀ ਵੱਡੀ ਘਾਟ ਹੈ I

ਜਨਮੇਜੇ ਰਾਓ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਵਿਦਿਆਰਥੀਆਂ ਲਈ ਫੰਡਿੰਗ ਦੀ ਵੱਡੀ ਘਾਟ ਹੈ I

ਤਸਵੀਰ: ਸਰਬਮੀਤ ਸਿੰਘ

ਰਾਓ ਨੇ ਕਿਹਾ ਵਿਦਿਆਰਥੀ ਫੰਡਿੰਗ ਦੀ ਘਾਟ ਮਹਿਸੂਸ ਕਰਦੇ ਹਨ I ਵਧੇਰੇ ਵਿੱਤੀ ਇਮਦਾਦ ਨਾਲ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਪੂਰੀ ਕਰਨ ਵਿੱਚ ਮਦਦ ਮਿਲ ਸਕਦੀ ਹੈ I

ਕਾਸਾ ਦੀ ਮੈਂਬਰ ਸਨਾ ਬਾਨੂ ਦਾ ਕਹਿਣਾ ਹੈ ਕਿ ਕਾਸਾ ਵਿਦਿਆਰਥੀਆਂ ਲਈ ਵਧੇਰੇ ਵਿੱਤੀ ਵਸੀਲੇ ਜੁਟਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ I ਸਨਾ ਨੇ ਕਿਹਾ ਕੈਨੇਡਾ ਦੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਤਰੀਕੇ ਨਾਲ ਫੰਡਿੰਗ ਮਿਲਦੀ ਹੈ I ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਰਾਸ਼ੀ ਦੇ ਨਾਲ ਨਾਲ ਲਾਭਪਾਤਰੀ ਵਿਦਿਆਰਥੀਆਂ ਦੀ ਗਿਣਤੀ ਵੀ ਵਧੇ I

ਸਨਾ ਮੁਤਾਬਿਕ ਕਾਸਾ ਨੇ ਇਸਤੋਂ ਪਹਿਲਾਂ ਵਿਦਿਆਰਥੀਆਂ ਨੂੰ ਮਿਲਣ ਵਾਲੇ ਲੋਨ ਦਾ ਮਸਲਾ ਚੱਕਿਆ ਸੀ ਅਤੇ ਸਰਕਾਰ ਨੇ ਵਿਦਿਆਰਥੀਆਂ ਨੂੰ ਮਿਲਦੇ ਲੋਨ 'ਤੇ ਵਿਆਜ ਨਾ ਲੈਣ ਦਾ ਐਲਾਨ ਕੀਤਾ ਸੀ I

ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਮਾਰਚ 2023 ਤੱਕ ਸਟੂਡੈਂਟ ਲੋਨ ਵਿਆਜ ਮੁਕਤ (ਨਵੀਂ ਵਿੰਡੋ) ਹਨ I ਸਨਾ ਨੇ ਕਿਹਾ ਇਹ ਵਿਦਿਆਰਥੀਆਂ ਲਈ ਇਕ ਵੱਡੀ ਰਾਹਤ ਸੀ ਅਤੇ ਸਾਡੀ ਜੱਥੇਬੰਦੀ ਇਸਤੇ ਅੱਗੇ ਵੀ ਕੰਮ ਕਰ ਰਹੀ ਹੈI

ਮਨਪ੍ਰੀਤ ਕੌਰ ਅਤੇ ਹਰਜਿੰਦਰ ਸਿੰਘ ਢੇਸੀ ਦਾ ਕਹਿਣਾ ਹੈ ਕਿ ਕੋਵਿਡ-19 ਦੇ ਚਲਦਿਆਂ ਵਿਦਿਆਰਥੀਆਂ ਵਿੱਚ ਮੈਂਟਲ ਹੈਲਥ ਦਾ ਮੁੱਦਾ ਹੋਰ ਵੀ ਉੱਭਰ ਕੇ ਸਾਹਮਣੇ ਆਇਆ ਹੈ I

ਮਨਪ੍ਰੀਤ ਕੌਰ ਅਤੇ ਹਰਜਿੰਦਰ ਸਿੰਘ ਢੇਸੀ ਦਾ ਕਹਿਣਾ ਹੈ ਕਿ ਕੋਵਿਡ-19 ਦੇ ਚਲਦਿਆਂ ਵਿਦਿਆਰਥੀਆਂ ਵਿੱਚ ਮੈਂਟਲ ਹੈਲਥ ਦਾ ਮੁੱਦਾ ਹੋਰ ਵੀ ਉੱਭਰ ਕੇ ਸਾਹਮਣੇ ਆਇਆ ਹੈ I

ਤਸਵੀਰ: ਸਰਬਮੀਤ ਸਿੰਘ

ਵਿਦਿਆਰਥੀ ਨੁਮਾਇੰਦਿਆਂ ਨੇ ਇਸ ਕਾਨਫ਼ਰੰਸ 'ਚ ਵਿਦਿਆਰਥੀਆਂ ਲਈ ਰਿਹਾਇਸ਼ ਸਮੇਤ ਹੋਰਨਾਂ ਮਸਲਿਆਂ ਬਾਬਤ ਆਵਾਜ਼ ਉਠਾਉਣ ਅਤੇ ਹੱਲ ਲਈ ਕੰਮ ਕਰਨ ਦਾ ਅਹਿਦ ਲਿਆ I

ਮੈਕੇਂਜੀ ਮੈਟਕਾਫ਼ ਨੇ ਕਿਹਾ ਕਿ ਉਹ ਵਿਦਿਆਰਥੀਆਂ ਨਾਲ ਹੋਰ ਗੱਲਬਾਤ ਕਰਨ ਉਪਰੰਤ ਇਕ ਪਾਲਿਸੀ ਪੇਪਰ ਲੈ ਕੇ ਆਉਣਗੇ ਜਿਸ ਵਿੱਚ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਸੁਝਾਅ ਦਿੱਤੇ ਜਾਣਗੇ I

Sarbmeet Singh

ਸੁਰਖੀਆਂ