1. ਮੁੱਖ ਪੰਨਾ
  2. ਸਮਾਜ
  3. ਮਸ਼ਹੂਰ ਹਸਤੀਆਂ

ਲੇਖਕ ਸਲਮਾਨ ਰਸ਼ਦੀ ’ਤੇ ਨਿਊਯਾਰਕ ’ਚ ਹਮਲਾ

ਈਰਾਨ 'ਚ ਜਾਰੀ ਹੋਇਆ ਸੀ ਰਸ਼ਦੀ ਖ਼ਿਲਾਫ਼ ਫ਼ਤਵਾ

ਰਸ਼ਦੀ ਨੂੰ 1981 ਦੌਰਾਨ ਨਾਵਲ ਮਿਡਨਾਈਟਸ ਚਿਲਡਰਨ ਲਈ ਬੁਕਰ ਪੁਰਸਕਾਰ ਮਿਲਿਆ ਸੀ

ਰਸ਼ਦੀ ਨੂੰ 1981 ਦੌਰਾਨ ਨਾਵਲ ਮਿਡਨਾਈਟਸ ਚਿਲਡਰਨ ਲਈ ਬੁਕਰ ਪੁਰਸਕਾਰ ਮਿਲਿਆ ਸੀ

ਤਸਵੀਰ: Reuters

RCI

ਨਿਊਯਾਰਕ ਵਿੱਚ ਲੇਖਕ ਸਲਮਾਨ ਰਸ਼ਦੀ ਉੱਪਰ ਹਮਲਾ ਕੀਤਾ ਗਿਆ ਹੈ I ਰਸ਼ਦੀ ਜਦੋਂ ਭਾਸ਼ਣ ਦੇਣ ਲਈ ਸਟੇਜ 'ਤੇ ਚੜੇ ਤਾਂ ਇਕ ਵਿਅਕਤੀ ਨੇ ਚਾਕੂ ਨਾਲ ਉਹਨਾਂ ਦੇ ਗਲੇ 'ਤੇ ਵਾਰ ਕੀਤਾ I

ਪ੍ਰਾਪਤ ਜਾਣਕਾਰੀ ਅਨੁਸਾਰ ਰਸ਼ਦੀ 'ਤੇ ਚਾਕੂ ਨਾਲ 10 -15 ਵਾਰੀ ਵਾਰ ਕੀਤਾ ਗਿਆ ਅਤੇ ਰਸ਼ਦੀ ਫਰਸ਼ 'ਤੇ ਡਿੱਗ ਪਏ I ਇਸ ਦੌਰਾਨ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ I 

ਪੁਲਿਸ ਮੁਤਾਬਿਕ ਰਸ਼ਦੀ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਅਤੇ ਫ਼ਿਲਹਾਲ ਉਹਨਾਂ ਦੀ ਹਾਲਤ ਦਾ ਪਤਾ ਨਹੀਂ ਲੱਗ ਸਕਿਆ I 

ਇਕ ਚਸ਼ਮਦੀਦ ਨੇ ਕਿਹਾ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਕੀ ਵਾਪਰ ਰਿਹਾ ਹੈ ਅਤੇ ਕੁਝ ਹੀ ਸਕਿੰਟਾਂ ਵਿੱਚ ਇਹ ਸਾਰਾ ਕੁਝ ਵਾਪਰ ਗਿਆ I 

ਰਸ਼ਦੀ ਵਿਚਾਰਾਂ ਦੀ ਆਜ਼ਾਦੀ ਲਈ ਲੰਬੇ ਸਮੇਂ ਤੋਂ ਬੋਲ ਰਹੇ ਹਨ ਅਤੇ ਇਕ ਗ਼ੈਰ ਮੁਨਾਫ਼ਾ ਸੰਸਥਾ PEN America (ਨਵੀਂ ਵਿੰਡੋ) ਨਾਲ ਜੁੜੇ ਹੋਏ ਹਨ I ਉਕਤ ਗਰੁੱਪ ਦਾ ਕਹਿਣਾ ਹੈ ਕਿ ਉਹ ਇਸ ਹਮਲੇ ਤੋਂ ਘਬਰਾਏ ਹੋਏ ਹਨI

ਪੁਲਿਸ ਮੁਤਾਬਿਕ ਰਸ਼ਦੀ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ

ਪੁਲਿਸ ਮੁਤਾਬਿਕ ਰਸ਼ਦੀ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ

ਤਸਵੀਰ: Reuters / TWITTER @HORATIOGATES3

ਸੀਈਓ ਸੁਜ਼ੈਨ ਨੋਸਲ ਨੇ ਇੱਕ ਬਿਆਨ ਵਿੱਚ ਕਿਹਾ ਅਮਰੀਕੀ ਧਰਤੀ ਉੱਤੇ ਇੱਕ ਸਾਹਿਤਕਾਰ ਉੱਪਰ ਜਨਤਕ ਹਿੰਸਕ ਹਮਲਾ ਨਿੰਦਣਯੋਗ ਹੈ I

ਉਹਨਾਂ ਕਿਹਾ ਸਲਮਾਨ ਰਸ਼ਦੀ ਨੂੰ ਕਈ ਦਹਾਕਿਆਂ ਤੋਂ ਆਪਣੇ ਸ਼ਬਦਾਂ ਲਈ ਨਿਸ਼ਾਨਾ ਬਣਾਇਆ ਗਿਆ ਹੈ, ਪਰ ਉਹ ਕਦੇ ਵੀ ਝਿਜਕਿਆ ਨਹੀਂ ਹੈ ਅਤੇ ਨਾ ਹੀ ਝੁਕਿਆ ਹੈ।

ਨਾਵਲ 'ਤੇ ਮੌਤ ਦੀਆਂ ਧਮਕੀਆਂ

ਰਸ਼ਦੀ ਦੀ 1988 ਵਿੱਚ ਆਈ ਕਿਤਾਬ ਦਾ ਸੈਟੇਨਿਕ ਵਰਸਿਜ਼ (ਸ਼ੈਤਾਨੀ ਆਇਤਾਂ) ਨੂੰ ਬਹੁਤ ਸਾਰੇ ਮੁਸਲਮਾਨਾਂ ਦੁਆਰਾ ਨਿੰਦਿਆ ਗਿਆ ਸੀ। ਦੁਨੀਆ ਭਰ ਵਿੱਚ ਰਸ਼ਦੀ ਦੇ ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਭੜਕ ਉੱਠੇ ਸਨ I ਭਾਰਤ ਦੇ ਮੁੰਬਈ ਸ਼ਹਿਰ ਵਿੱਚ ਦੰਗਿਆਂ ਵਿੱਚ 12 ਵਿਅਕਤੀ ਮਾਰੇ ਗਏ ਸਨ I 

ਇਸ ਨਾਵਲ 'ਤੇ ਈਰਾਨ ਵਿਚ ਪਾਬੰਦੀ ਲਗਾਈ ਗਈ ਸੀ, ਜਿੱਥੇ ਮਰਹੂਮ ਨੇਤਾ ਆਯਤੁੱਲਾ ਰੂਹੁੱਲਾ ਖੋਮੇਨੀ ਨੇ ਰਸ਼ਦੀ ਦੀ ਮੌਤ ਦੀ ਮੰਗ ਕਰਦੇ ਹੋਏ ਇਕ ਫ਼ਤਵਾ ਜਾਰੀ ਕੀਤਾ ਸੀ।

ਸਲਮਾਨ ਰਸ਼ਦੀਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਸਲਮਾਨ ਰਸ਼ਦੀ

ਤਸਵੀਰ: afp via getty images / TOLGA AKMEN

ਰਸ਼ਦੀ ਨੂੰ ਮਾਰਨ ਵਾਲੇ ਕਿਸੇ ਵੀ ਵਿਅਕਤੀ ਲਈ 3 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਇਨਾਮ ਵੀ ਰੱਖਿਆ ਗਿਆ ਹੈ।

ਜਾਨੋਂ ਮਾਰਨ ਦੀਆਂ ਧਮਕੀਆਂ ਦੇ ਚਲਦਿਆਂ ਰਸ਼ਦੀ ਨੂੰ ਬ੍ਰਿਟਿਸ਼ ਸਰਕਾਰ ਦੇ ਇਕ ਸੁਰੱਖਿਆ ਪ੍ਰੋਗਰਾਮ ਅਧੀਨ ਸੁਰੱਖਿਆ ਲੈਣੀ ਪਈ I 

ਨੌਂ ਸਾਲਾਂ ਦੇ ਇਕਾਂਤਵਾਸ ਤੋਂ ਬਾਅਦ ਰਸ਼ਦੀ ਨੇ ਦੁਬਾਰਾ ਜਨਤਾ 'ਚ ਆਉਂਦਿਆਂ ਧਾਰਮਿਕ ਕੱਟੜਵਾਦ ਦੀ ਆਪਣੀ ਸਪੱਸ਼ਟ ਆਲੋਚਨਾ ਨੂੰ ਬਰਕਰਾਰ ਰੱਖਿਆ I

ਰਸ਼ਦੀ ਨੂੰ 1981 ਦੌਰਾਨ ਨਾਵਲ ਮਿਡਨਾਈਟਸ ਚਿਲਡਰਨ ਲਈ ਬੁਕਰ ਪੁਰਸਕਾਰ ਮਿਲਿਆ ਪਰ ਸੈਟੇਨਿਕ ਵਰਸਿਜ਼ ਤੋਂ ਬਾਅਦ ਰਸ਼ਦੀ ਨੂੰ ਦੁਨੀਆ ਭਰ ਵਿੱਚ ਜਾਣਿਆ ਜਾਣ ਲੱਗਾ I 

ਐਸੋਸੀਏਟਿਡ ਪ੍ਰੈਸ , ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ 

ਸੁਰਖੀਆਂ