1. ਮੁੱਖ ਪੰਨਾ
  2. ਟੈਕਨੋਲੌਜੀ
  3. ਊਰਜਾ

ਟੋਰੌਂਟੋ ’ਚ ਬਿਜਲੀ ਗੁੱਲ ਹੋਣ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ

ਬਹਾਲੀ ਲਈ ਕਰਮਚਾਰੀ ਤਾਇਨਾਤ: ਹਾਈਡਰੋ ਵਨ

ਹਾਈਡਰੋ ਵਨ ਦਾ ਕਹਿਣਾ ਹੈ ਕਿ ਉਹਨਾਂ ਦੇ ਕਰਮਚਾਰੀ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਜੁਟੇ ਹੋਏ ਹਨ I

ਹਾਈਡਰੋ ਵਨ ਦਾ ਕਹਿਣਾ ਹੈ ਕਿ ਉਹਨਾਂ ਦੇ ਕਰਮਚਾਰੀ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਜੁਟੇ ਹੋਏ ਹਨ I

ਤਸਵੀਰ: Simon Dingley/CBC

RCI

ਟੋਰੌਂਟੋ ਦੇ ਡਾਊਨਟਾਊਨ 'ਚ ਬਿਜਲੀ ਸਪਲਾਈ ਗੁੱਲ ਹੋਣ ਕਰਕੇ ਹਜ਼ਾਰਾਂ ਲੋਕ ਪ੍ਰਭਾਵਿਤ ਹੋ ਰਹੇ ਹਨ I ਹਾਈਡਰੋ ਵਨ ਦਾ ਕਹਿਣਾ ਹੈ ਕਿ ਉਹਨਾਂ ਦੇ ਕਰਮਚਾਰੀ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਜੁਟੇ ਹੋਏ ਹਨ I

ਹਾਈਡਰੋ ਵਨ ਦੇ ਬੁਲਾਰੇ ਟਿਜ਼ੀਆਨਾ ਬੈਕੇਗਾ ਰੋਜ਼ਾ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਹਨਾਂ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਕ ਵੱਡੀ ਕਰੇਨ ਨੂੰ ਲੈ ਕੇ ਜਾ ਰਹੇ ਇਕ ਵਾਹਨ ਦੀ ਟੋਰੌਂਟੋ ਦੇ ਉਦਯੋਗਿਕ ਖ਼ੇਤਰ ਵਿੱਚ ਉੱਚ ਵੋਲਟੇਜ ਲਾਈਨ ਦੇ ਸੰਪਰਕ ਵਿੱਚ ਆਉਣ ਨਾਲ ਬਿਜਲੀ ਗੁੱਲ ਹੋਈ ਹੈ I

ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 12.30 ਦੇ ਕਰੀਬ ਬਿਜਲੀ ਗੁੱਲ ਹੋਈ ਅਤੇ ਇਸਨੂੰ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗਾ ਸਕਦਾ ਹੈ , ਇਸਦਾ ਫ਼ਿਲਹਾਲ ਅਨੁਮਾਨ ਨਹੀਂ ਲੱਗ ਪਾ ਰਿਹਾ I 

ਰੋਜ਼ਾ ਨੇ ਕਿਹਾ ਸਾਡੇ ਸਾਰੇ ਮੁਲਾਜ਼ਮ ਕਾਰਨ ਨੂੰ ਸਮਝਣ ਅਤੇ ਬਿਜਲੀ ਬਹਾਲ ਕਰਨ ਵਿੱਚ ਜੁਟੇ ਹੋਏ ਹਨ I

ਬਿਜਲੀ ਗੁੱਲ ਹੋਣ ਕਾਰਨ ਉਡੀਕ ਕਰਦੇ ਹੋਏ ਇਕ ਰੈਸਟੋਰੈਂਟ ਦੇ ਕਰਮਚਾਰੀ

ਬਿਜਲੀ ਗੁੱਲ ਹੋਣ ਕਾਰਨ ਉਡੀਕ ਕਰਦੇ ਹੋਏ ਇਕ ਰੈਸਟੋਰੈਂਟ ਦੇ ਕਰਮਚਾਰੀ

ਤਸਵੀਰ: Simon Dingley/CBC

ਟੋਰੌਂਟੋ ਹਾਈਡਰੋ ਦਾ ਕਹਿਣਾ ਹੈ ਕਿ ਆਊਟੇਜ ਲਗਭਗ 10,000 ਗਾਹਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਇਸ ਨਾਲ ਕਾਰਲਟਨ ਸਟ੍ਰੀਟ ਅਤੇ ਬੇਵਿਊ ਐਵਨਿਊ ਦੇ ਪੂਰਬ ਵੱਲ ਯੌਰਕ ਸਟ੍ਰੀਟ ਸਮੇਤ ਹੋਰਨਾਂ ਇਲਾਕਿਆਂ ਵਿੱਚ ਟ੍ਰੈਫ਼ਿਕ ਲਾਈਟਾਂ ਪ੍ਰਭਾਵਿਤ ਹੋ ਸਕਦੀਆਂ ਹਨ I 

ਟੋਰੌਂਟੋ ਫ਼ਾਇਰ ਸਰਵਿਸਿਜ਼ ਦਾ ਕਹਿਣਾ ਹੈ ਕਿ ਬਿਜਲੀ ਗੁੱਲ ਹੋਣ ਦੇ ਕਾਰਨ ਉਹਨਾਂ ਕੋਲ ਡਾਊਨਟਾਊਨ ਵਿੱਚ ਘੱਟੋ-ਘੱਟ ਇੱਕ ਦਰਜਨ ਫ਼ੋਨ ਅਜਿਹੇ ਲੋਕਾਂ ਤੋਂ ਆਏ ਜੋ ਲਿਫ਼ਟ ਵਿੱਚ ਫ਼ਸੇ ਹੋਏ ਸਨ I 

ਦੁਪਹਿਰ ਕਰੀਬ 1 ਵਜੇ, ਇਮੀਗ੍ਰੇਸ਼ਨ ਮਨਿਸਟਰ ਸ਼ੌਨ ਫਰੇਜ਼ਰ ਨੇ ਟਵੀਟ ਕਰ ਇਕ ਲਿਫ਼ਟ ਵਿੱਚ ਫ਼ਸੇ ਹੋਣ ਦੀ ਗੱਲ ਆਖੀ I

ਜ਼ਿਕਰਯੋਗ ਹੈ ਕਿ ਟੋਰੌਂਟੋ ਮੈਟਰੋਪੌਲੀਟਨ ਯੂਨੀਵਰਸਿਟੀ ਦੇ ਕੈਂਪਸ ਸਮੇਤ ਕਈ ਦਫ਼ਤਰੀ ਇਮਾਰਤਾਂ ਦੀ ਬਿਜਲੀ ਗੁੱਲ ਹੋ ਗਈ ਹੈ ਅਤੇ ਬਹੁਤ ਸਾਰੀਆਂ ਟ੍ਰੈਫ਼ਿਕ ਲਾਈਟਾਂ ਬੰਦ ਹਨ।

ਟੋਰੌਂਟੋ ਮੈਟਰੋਪੌਲੀਟਨ ਯੂਨੀਵਰਸਿਟੀ ਨੇ ਦੁਪਹਿਰ 1 ਵਜੇ ਦੇ ਕਰੀਬ ਲੋਕਾਂ ਨੂੰ ਬਿਲਡਿੰਗ ਨੂੰ ਤੁਰੰਤ ਖ਼ਾਲੀ ਕਰਨ ਦੀ ਸਲਾਹ ਜਾਰੀ ਕਰਦੇ ਹੋਏ ਅਲਰਟ ਜਾਰੀ ਕੀਤਾ। 

ਬਿਜਲੀ ਗੁੱਲ ਹੋਣ ਦਾ ਅਸਰ ਯੂਨੀਵਰਸਿਟੀ ਕੈਂਪਸ ਦੀਆਂ ਸਾਰੀਆਂ ਕਲਾਸਾਂ, ਲੈਬਾਂ ਅਤੇ ਪ੍ਰੀਖਿਆਵਾਂ 'ਤੇ ਪੈਣ ਦੀ ਉਮੀਦ ਹੈ I ਮੈਟਰੋਲਿੰਕ ਦਾ ਕਹਿਣਾ ਹੈ ਕਿ ਇਸਦਾ ਪ੍ਰੈਸਟੋ ਜਾਂ ਗੋ ਟ੍ਰਾਂਜ਼ਿਟ 'ਤੇ ਅਸਰ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਲੋੜ ਪੈਣ ਦੇ ਗਾਹਕਾਂ ਨੂੰ ਸੂਚਿਤ ਕੀਤਾ ਜਾਵੇਗਾ I

ਟੋਰੌਂਟੋ ਹਾਈਡਰੋ ਦਾ ਕਹਿਣਾ ਹੈ ਕਿ ਆਊਟੇਜ ਲਗਭਗ 10,000 ਗਾਹਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ

ਟੋਰੌਂਟੋ ਹਾਈਡਰੋ ਦਾ ਕਹਿਣਾ ਹੈ ਕਿ ਆਊਟੇਜ ਲਗਭਗ 10,000 ਗਾਹਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ I

ਤਸਵੀਰ: Toronto Hydro

ਸਿਟੀ ਆਫ਼ ਟੋਰੌਂਟੋ ਵੱਲੋਂ ਜਨਤਾ ਦੀ ਸੁਰੱਖਿਆ ਲਈ ਬਿਜਲੀ ਬਹਾਲ ਹੋਣ ਤੱਕ ਸੇਂਟ ਲਾਰੈਂਸ ਮਾਰਕੀਟ ਨੂੰ ਬੰਦ ਕਰਨ ਦੀ ਗੱਲ ਆਖੀ ਗਈ ਹੈ I 

ਸਿਟੀ ਮੁਤਾਬਿਕ ਸਿਟੀ ਹਾਲ, ਓਲਡ ਸਿਟੀ ਹਾਲ ਅਤੇ ਯੂਨੀਅਨ ਸਟੇਸ਼ਨ ਆਦਿ ਲੋਕਾਂ ਲਈ ਖੁੱਲ੍ਹੇ ਹਨ।

ਸੀਬੀਸੀ ਨਿਊਜ਼ , ਕੈਨੇਡੀਅਨ ਪ੍ਰੈਸ ਤੋਂ ਧੰਨਵਾਦ ਸਹਿਤ 

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ