1. ਮੁੱਖ ਪੰਨਾ
  2. ਕਲਾ
  3. ਸੰਗੀਤ

ਕੈਨੇਡੀਅਨ ਸੰਗੀਤਕਾਰ ਔਸਕਰ ਪੀਟਰਸਨ ਨੂੰ ਸ਼ਰਧਾਂਜਲੀ ਦੇ ਤੌਰ ‘ਤੇ ਇੱਕ ਡਾਲਰ ਦਾ ਯਾਦਗਾਰੀ ਸਿੱਕਾ ਜਾਰੀ

ਮੌਂਟਰੀਅਲ ਵਿਚ ਜੰਮੇ ਔਸਕਰ ਪੀਟਰਸਨ ਦੁਨੀਆ ਦੇ ਸਭ ਤੋਂ ਬਿਹਤਰੀਨ ਪੀਆਨੋ ਵਾਦਕਾਂ ਵਿਚੋਂ ਇੱਕ ਸਨ

ਨਵਾਂ ਸਿੱਕਾ

ਕੈਨੇਡਾ ਦੇ ਮਸ਼ਹੂਰ ਪੀਆਨੋ ਵਾਦਕ ਔਸਕਰ ਪੀਟਰਸਨ ਦੇ ਸਨਮਾਨ ਵਿਚ ਅੱਜ ਇੱਕ ਡਾਲਰ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ ਹੈ।

ਤਸਵੀਰ: Royal Canadian Mint

RCI

ਕੈਨੇਡਾ ਦੇ ਨਾਮਵਰ ਪੀਆਨੋ ਵਾਦਕ ਅਤੇ ਜੈਜ਼ ਸੰਗੀਤਕਾਰ ਔਸਕਰ ਪੀਟਰਸਨ ਦੇ ਸਨਮਾਨ ਵਿਚ ਅੱਜ ਇੱਕ ਡਾਲਰ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ ਹੈ।

ਔਸਕਰ ਦਾ 2007 ਵਿਚ ਦੇਹਾਂਤ ਹੋਇਆ ਸੀ। ਉਹ ਕੈਨੇਡਾ ਦੇ ਸਭ ਤੋਂ ਨਾਮਵਰ ਸੰਗੀਤਕਾਰਾਂ ਵਿਚੋਂ ਇੱਕ ਸਨ ਅਤੇ ਉਹ ਦੁਨੀਆ ਵਿਚ ਹੁਣ ਤੱਕ ਦੇ ਸਭ ਤੋਂ ਬਿਹਤਰੀਨ ਪੀਆਨੋ ਵਾਦਕਾਂ ਵਿਚੋਂ ਵੀ ਇੱਕ ਸਨ। 

ਕੈਨੇਡੀਅਨ ਕਰੰਸੀ ਨੂੰ ਛਾਪਣ ਲਈ ਜ਼ਿੰਮੇਵਾਰ ਅਦਾਰੇ, ਰੌਇਲ ਕੈਨੇਡੀਅਨ ਮਿੰਟ ਨੇ ਇੱਕ ਲਿਖਤੀ ਬਿਆਨ ਵਿਚ ਕਿਹਾ ਕਿ ਔਸਕਰ ਪੀਟਰਸਨ ਦੀ ਅਸਧਾਰਨ ਪ੍ਰਤੀਭਾ ਅਤੇ ਸੰਗੀਤਕ ਵਿਰਾਸਤ ਨੂੰ ਸਨਮਾਨਿਤ ਕਰਨ ਲਈ ਇੱਕ ਡਾਲਰ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਜਾ ਰਿਹਾ ਹੈ।

ਔਸਕਰ ਦਾ ਜਨਮ ਮੌਂਟਰੀਅਲ ਦੇ ਸੇਂਟ-ਹੈਨਰੀ ਇਲਾਕੇ ਵਿਚ ਹੋਇਆ ਸੀ। ਉਹ ਬਲੈਕ ਕਮਿਊਨਿਟੀ ਨਾਲ ਸਬੰਧਤ ਸਨ। ਸ਼ੁਰੂਆਤ ਵਿਚ ਉਹਨਾਂ ਨੇ ਇਮੀਗ੍ਰੈਂਟ ਅਤੇ ਬਲੈਕ ਕਮਿਊਨਿਟੀ ਲਈ ਪੀਆਨੋ ਸ਼ੁਰੂ ਕੀਤਾ ਪਰ ਉਹਨਾਂ ਦਾ ਪ੍ਰਤੀਭਾ ਨੇ ਉਹਨਾਂ ਨੂੰ ਅੰਤਰਰਾਸ਼ਟਰੀ ਪਛਾਣ ਦਵਾਈ। ਕੁਝ ਸਾਲਾਂ ਵਿਚ ਹੀ ਆਪਣੀ ਇੱਕ ਵਿਲੱਖਣ ਆਲਮੀ ਪਛਾਣ ਬਣਾਉਣ ਦੇ ਬਾਵਜੂਦ, ਉਹਨਾਂ ਨੇ ਕੈਨੇਡੀਅਨ ਕਲਾ ਅਤੇ ਲੋਕਲ ਪ੍ਰਤੀਭਾ ਨਾਲ ਆਪਣਾ ਤਅੱਲਕ ਬਣਾਈ ਰੱਖਿਆ।

ਔਸਕਰ

ਔਸਕਰ ਪੀਟਰਸਨ ਦਾ ਜਨਮ 1925 ਵਿਚ ਮੌਂਟਰੀਅਲ ਦੇ ਸੇਂਟ-ਹੈਨਰੀ ਇਲਾਕੇ ਵਿਚ ਹੋਇਆ ਸੀ। ਉਹਨਾਂ ਨੂੰ ਗ੍ਰੈਮੀ ਅਵਾਰਡਜ਼ ਅਤੇ ਜੂਨੋਜ਼ ਸਮੇਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨਾਂ ਨਾਲ ਨਵਾਜ਼ਿਆ ਗਿਆ ਸੀ।

ਤਸਵੀਰ: Avec l'autorisation du TIFF

ਇੱਕ ਡਾਲਰ ਦੇ ਯਾਦਗਾਰੀ ਸਿੱਕੇ ‘ਤੇ ਔਸਕਰ ਨੂੰ ਪੀਆਨੋ ਵਜਾਉਂਦਿਆਂ ਦਿਖਾਇਆ ਗਿਆ ਹੈ। 1962 ਵਿਚ ਔਸਕਰ ਦੀ ਰਚਨਾ ਹਿਮ ਟੂ ਫ਼੍ਰੀਡਮ (Hymn to Freedom), 1960ਵਿਆਂ ਦੀ ਸਿਵਿਲ ਰਾਈਟਸ ਮੂਵਮੈਂਟ ਦਾ ਮੁੱਖ ਗਾਣ ਬਣ ਗਿਆ ਸੀ।

ਉਮੀਦ ਤੋਂ ਵੱਡੀ ਪ੍ਰਾਪਤੀ

ਔਸਕਰ ਪੀਟਰਸਨ ਦੇ ਕਰੀਬੀ ਮਿੱਤਰ ਅਤੇ ਸੰਗੀਤਕ ਸਹਿਯੋਗੀ, ਔਲਿਵਰ ਜੋਨਜ਼ ਨੇ ਕਿਹਾ ਕਿ ਸਿੱਕੇ ਉੱਤੇ ਪੀਟਰਸਨ ਦੀ ਤਸਵੀਰ ਦੇਖਣਾ, ਇਸ ਬਾਰੇ ਦੋਵਾਂ ਨੇ ਕਦੇ ਵੀ ਨਹੀਂ ਸੀ ਸੋਚਿਆ।

ਔਲਿਵਰ ਨੇ ਕਿਹਾ, ਸਾਡੇ ਪਿਤਾ ਨੂੰ ਕਦੇ ਯਕੀਨ ਨਾ ਆਉਂਦਾ ਕਿ ਅਸੀਂ ਕੀ ਹਾਸਲ ਕੀਤਾ ਹੈ। ਉਸਨੂੰ ਇਸ ਤਰ੍ਹਾਂ ਸਨਮਾਨਿਤ ਹੁੰਦੇ ਦੇਖਣਾ ਇੱਕ ਕਮਾਲ ਦਾ ਅਹਿਸਾਸ ਹੈ

ਔਸਕਰ ਪੀਟਰਸਨ ਦੇ ਕਰੀਬੀ ਮਿੱਤਰ ਅਤੇ ਸੰਗੀਤਕ ਸਹਿਯੋਗੀ, ਔਲਿਵਰ ਜੋਨਜ਼

ਔਸਕਰ ਪੀਟਰਸਨ ਦੇ ਕਰੀਬੀ ਮਿੱਤਰ ਅਤੇ ਸੰਗੀਤਕ ਸਹਿਯੋਗੀ, ਔਲਿਵਰ ਜੋਨਜ਼

ਤਸਵੀਰ: (Antoni Nerestant/CBC)

ਇੱਕ ਸੰਗੀਤਕਾਰ ਹੋਣ ਦੇ ਨਾਤੇ, ਮੈਨੂੰ ਨਹੀਂ ਲੱਗਦਾ ਕਿ ਔਸਕਰ ਵਰਗਾ ਹੁਣ ਕੋਈ ਹੋਰ ਆਵੇਗਾ ਜੋ ਪੂਰੇ ਦੇਸ਼ ਦੀ ਨੁਮਾਇੰਦਗੀ ਕਰੇਗਾ। ਜਦੋਂ ਅਸੀਂ ਔਸਕਰ ਪੀਟਰਸਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੁਨੀਆ ਦੇ ਸਭ ਤੋਂ ਮਹਾਨ ਜੈਜ਼ ਪੀਆਨੋ ਵਾਦਕ ਦੀ ਗੱਲ ਕਰ ਰਹੇ ਹੁੰਦੇ ਹਾਂ

ਪੀਟਰਸਨ ਦੇ ਵਿਰਸੇ ਨੂੰ ਮਾਨਤਾ

ਰੌਇਲ ਕੈਨੇਡੀਅਨ ਮਿੰਟ ਦੇ ਬੁਲਾਰੇ, ਐਲੈਕਸ ਰੀਵਜ਼ ਨੇ ਕਿਹਾ,ਸਾਡਾ ਪਹਿਲਾ ਇਰਾਦਾ ਅਸਲ ਵਿਚ ਔਸਕਰ ਪੀਟਰਸਨ ਦੀ ਸ਼ਾਨਦਾਰ ਸੰਗੀਤਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਮਨਾਉਣਾ ਸੀ। ਪਰ ਇਹ ਹੋਰ ਵੀ ਸਵਾਗਤਯੋਗ ਹੈ ਕਿ ਅਸੀਂ ਕੈਨੇਡਾ ਦੇ ਬਲੈਕ ਭਾਈਚਾਰੇ ਦੀ ਇੱਕ ਜ਼ਬਰਦਸਤ ਪ੍ਰਾਪਤੀ ਦੀ ਕਹਾਣੀ ਨਾਲ ਸੁਰਖ਼ਰੂ ਹੋ ਰਹੇ ਹਾਂ

ਨਵੇਂ ਯਾਦਗਾਰੀ ਸਿੱਕੇ ਨਾਲ ਔਸਕਰ ਪੀਟਰਸਨ ਦੀ ਪਤਨੀ, ਕੈਲੀ ਪੀਟਰਸਨ

ਨਵੇਂ ਯਾਦਗਾਰੀ ਸਿੱਕੇ ਨਾਲ ਔਸਕਰ ਪੀਟਰਸਨ ਦੀ ਪਤਨੀ, ਕੈਲੀ ਪੀਟਰਸਨ

ਤਸਵੀਰ: (Robert Krbavac/CBC)

ਪੀਟਰਸਨ ਪਹਿਲੇ ਬਲੈਕ ਕੈਨੇਡੀਅਨ ਹਨ ਜਿਹਨਾਂ ਲਈ ਯਾਦਗਾਰੀ ਸਿੱਕਾ ਜਾਰੀ ਹੋਇਆ ਹੈ।

15 ਅਗਸਤ ਨੂੰ, ਪੀਟਰਸਨ ਦੇ 97ਵੇਂ ਜਨਮਦਿਨ ਦੇ ਮੌਕੇ ‘ਤੇ ਇਹ ਨਵਾਂ ਸਿੱਕਾ ਸ਼ੁਰੂ ਹੋ ਜਾਵੇਗਾ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ