1. ਮੁੱਖ ਪੰਨਾ
  2. ਦ੍ਰਿਸ਼ਟੀਗਤ ਕਲਾ

ਬੀਸੀ ਚ ਸ਼ੁਰੂਆਤੀ ਸਿੱਖ ਪਰਵਾਸੀਆਂ ਦੇ ਜੀਵਨ ‘ਤੇ ਝਾਤ ਮਾਰਦੀ ਫ਼ਿਲਮ ‘ਛੱਲਾ ਮੁੜ ਕੇ ਨਹੀਂ ਆਇਆ’

ਫ਼ਿਲਮ ਦਾ ਬਹੁਤਾ ਹਿੱਸਾ ਬੀਸੀ ਦੇ ਬਾਰਕਰਵਿਲ ਇਲਾਕੇ ਵਿਚ ਫ਼ਿਲਮਾਇਆ ਗਿਆ ਹੈ

'ਛੱਲਾ ਮੁੜ ਕੇ ਨਹੀਂ ਆਇਆ' ਫ਼ਿਲਮ ਦਾ ਪੋਸਟਰ

'ਛੱਲਾ ਮੁੜ ਕੇ ਨਹੀਂ ਆਇਆ' ਫ਼ਿਲਮ ਦਾ ਪੋਸਟਰ ਵੀ ਬੀਸੀ ਦੀ ਲੰਬਰ ਇੰਸਟਰੀ ਵਿਚ ਕੰਮ ਕਰਨ ਵਾਲੇ ਪਹਿਲੇ ਸਿੱਖ ਪਰਵਾਸੀਆਂ ਦੀ ਕਦੀਮੀ ਫ਼ੋਟੋ ਦਾ ਅਕਸ ਪਾਉਂਦਾ ਹੈ।

ਤਸਵੀਰ: CBC

RCI

1900ਵਿਆਂ ਦੀ ਸ਼ੁਰੂਆਤ ਵਿਚ ਇੱਕ ਨੌਜਵਾਨ ਪੈਸੇ ਕਮਾਉਣ ਲਈ ਕੈਨੇਡਾ ਆਉਂਦਾ ਹੈ ਤਾਂ ਕਿ ਉਹ ਭਾਰਤ ਰਹਿੰਦੇ ਆਪਣੇ ਪਰਿਵਾਰ ਨੂੰ ਪੈਸੇ ਭੇਜ ਸਕੇ। ਇੱਥੇ ਆਕੇ ਉਸਨੂੰ ਲੰਬਰ (ਲੱਕੜ) ਦੀ ਮਿੱਲ ਵਿਚ ਕੰਮ ਮਿਲ ਜਾਂਦਾ ਹੈ ਜਿੱਥੇ ਉਹਦੇ ਵਰਗੇ ਕਈ ਹੋਰ ਪੰਜਾਬੀ ਪਹਿਲਾਂ ਤੋਂ ਹੀ ਕੰਮ ਕਰਦੇ ਹਨ। ਇਸ ਦੌਰਾਨ ਉਹ ਪੱਖਪਾਤ, ਉਤਪੀੜਨ ਅਤੇ ਕੰਮ-ਕਾਜ ਦੀਆਂ ਮਾੜੀਆਂ ਸਥਿਤੀਆਂ ਵਰਗੀਆਂ ਕਈ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ।

ਇਹ ਨਵੀਂ ਪੰਜਾਬੀ ਫ਼ਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਦਾ ਸਾਰ ਹੈ। ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਇਸ ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾਈ ਹੈ।

ਇਸ ਫ਼ਿਲਮ ਦਾ ਜ਼ਿਆਦਾਤਰ ਹਿੱਸਾ ਬੀਸੀ ਦੇ ਕਦੀਮੀ ਸ਼ਹਿਰ ਬਾਰਕਰਵਿਲ ਵਿਚ ਫ਼ਿਲਮਾਇਆ ਗਿਆ ਹੈ। ਬਾਰਕਵਿਲ ਪ੍ਰਿਸ ਜੌਰਜ ਤੋਂ ਕਰੀਬ 120 ਕਿਲੋਮੀਟਰ ਦੂਰ ਹੈ। 20ਵੀਂ ਸਦੀ ਦੇ ਸ਼ੁਰੂ ਵਿਚ ਲੰਬਰ ਮਿੱਲਾਂ ਵਿਚ ਕੰਮ ਕਰਨ ਲਈ ਕੈਨੇਡਾ ਆਉਣ ਵਾਲੇ ਪੰਜਾਬੀ ਕਾਮਿਆਂ ਦੀਆਂ ਸੱਚੀਆਂ ਕਹਾਣੀਆਂ ਤੋਂ ਪ੍ਰੇਰਿਤ, ਇਹ ਫ਼ਿਲਮ ਛੱਲਾ ਨਾਮ ਦੇ ਇੱਕ ਪੰਜਾਬੀ ਪਰਵਾਸੀ ਦੀ ਕਾਲਪਨਿਕ ਕਹਾਣੀ ਹੈ।

ਛੱਲਾ ਮੁੜ ਕੇ ਨਹੀਂ ਆਇਆ ਫ਼ਿਲਮ 20ਵੀਂ ਸਦੀ ਦੇ ਸ਼ੁਰੂ ਵਿਚ ਲੰਬਰ ਮਿੱਲਾਂ ਵਿਚ ਕੰਮ ਕਰਨ ਲਈ ਕੈਨੇਡਾ ਆਉਣ ਵਾਲੇ ਪੰਜਾਬੀ ਕਾਮਿਆਂ ਦੀਆਂ ਸੱਚੀਆਂ ਕਹਾਣੀਆਂ ਤੋਂ ਪ੍ਰੇਰਿਤ ਹੈ।

ਛੱਲਾ ਮੁੜ ਕੇ ਨਹੀਂ ਆਇਆ ਫ਼ਿਲਮ 20ਵੀਂ ਸਦੀ ਦੇ ਸ਼ੁਰੂ ਵਿਚ ਲੰਬਰ ਮਿੱਲਾਂ ਵਿਚ ਕੰਮ ਕਰਨ ਲਈ ਕੈਨੇਡਾ ਆਉਣ ਵਾਲੇ ਪੰਜਾਬੀ ਕਾਮਿਆਂ ਦੀਆਂ ਸੱਚੀਆਂ ਕਹਾਣੀਆਂ ਤੋਂ ਪ੍ਰੇਰਿਤ ਹੈ।

ਤਸਵੀਰ: (Rhythm Boyz Entertainment)

ਇਸ ਫ਼ਿਲਮ ਨੂੰ ਰਿਦਮ ਬੁਆਏਜ਼ ਐਂਟਰਟੇਨਮੈਂਟ ਨੇ ਬਣਾਇਆ ਹੈ, ਜੋ ਕਿ ਇੱਕ ਕੈਨੇਡੀਅਨ ਮਨੋਰੰਜਨ ਕੰਪਨੀ ਹੈ ਅਤੇ ਇਹ ਭਾਰਤ ਅਤੇ ਅਮਰੀਕਾ ਵਿੱਚ ਵੀ ਕੰਮ ਕਰਦੀ ਹੈ। ਇਹ ਪੰਜਾਬੀ ਫਿਲਮ ਉਦਯੋਗ ਦੇ ਵੱਡੇ ਖਿਡਾਰੀਆਂ ਵਿੱਚੋਂ ਇੱਕ ਹੈ, ਜੋ ਭਾਰਤ, ਪਾਕਿਸਤਾਨ ਅਤੇ ਦੁਨੀਆ ਭਰ ਦੇ ਪਰਵਾਸੀ ਭਾਈਚਾਰਿਆਂ ਵਿੱਚ ਪੰਜਾਬੀ ਬੋਲਣ ਵਾਲਿਆਂ ਦੀਆਂ ਮਨੋਰੰਜਕ ਜ਼ਰੂਰਤਾਂ ਪੂਰੀ ਕਰਦੀ ਹੈ।

1.5 ਮਿਲੀਅਨ ਡਾਲਰ ਤੋਂ ਵੱਧ ਦੇ ਬਜਟ ਦੇ ਨਾਲ, ਇਹ ਫਿਲਮ ਅੱਜ ਤੱਕ ਦੀ ਸਭ ਤੋਂ ਮਹਿੰਗੀ ਪੰਜਾਬੀ ਫਿਲਮਾਂ ਵਿੱਚੋਂ ਇੱਕ ਹੈ ਅਤੇ ਇਸ ਵਿੱਚ ਪੰਜਾਬੀ ਫ਼ਿਲਮ ਉਦਯੋਗ ਦੇ ਦੋ ਵੱਡੇ ਨਾਮ, ਅਮਰਿੰਦਰ ਗਿੱਲ ਅਤੇ ਸਰਗੁਣ ਮਹਿਤਾ ਸ਼ਾਮਲ ਹਨ।

ਪੁਰਾਣਾ ਇਤਿਹਾਸ ਮੁੜ ਜ਼ਿੰਦਾ ਹੋਇਆ

ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੇ ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਟਿਊਟ ਦੀ ਨਿਰਦੇਸ਼ਕ, ਸਤਵਿੰਦਰ ਬੈਂਸ ਦਾ ਕਹਿਣਾ ਹੈ ਕਿ ਫਿਲਮ ਦਾ ਟ੍ਰੇਲਰ ਦੇਖ ਕੇ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਭਰਪੂਰ ਖੁਸ਼ੀ ਵਾਲੀ ਸੀ।

ਉਹਨਾਂ ਕਿਹਾ, ਇਹ ਪੁਰਾਣਾ ਇਤਿਹਾਸ ਹੈ ਜੋ ਜ਼ਿੰਦਾ ਹੋ ਰਿਹਾ ਹੈ। ਇਤਿਹਾਸ ਕਲਾਸਰੂਮ ਵਿੱਚ ਹੈ। ਇਤਿਹਾਸ ਸਾਡੀਆਂ ਕਿਤਾਬਾਂ ਵਿੱਚ ਹੈ। ਇਤਿਹਾਸ ਸਾਡੇ ਘਰਾਂ ਵਿੱਚ ਹੈ, ਅਤੇ ਹੁਣ ਇਤਿਹਾਸ ਥੀਏਟਰ ਵਿੱਚ ਵੀ ਹੈ

ਵੈਨਕੂਵਰ ਅਧਾਰਤ ਅਦਾਕਾਰਾ ਸਿਡਨੀ ਐਬਰਵਿਨ, ਇਸ ਫ਼ਿਲਮ ਵਿਚ ਮੁੱਖ ਫ਼ੀਮੇਲ ਕਿਰਦਾਰ ਦੀ ਭੂਮਿਕਾ ਵਿਚ ਹੈ।

ਵੈਨਕੂਵਰ ਅਧਾਰਤ ਅਦਾਕਾਰਾ ਸਿਡਨੀ ਐਬਰਵਿਨ, ਇਸ ਫ਼ਿਲਮ ਵਿਚ ਮੁੱਖ ਫ਼ੀਮੇਲ ਕਿਰਦਾਰ ਦੀ ਭੂਮਿਕਾ ਵਿਚ ਹੈ।

ਤਸਵੀਰ: (Rhythm Boyz Entertainment)

ਸਤਵਿੰਦਰ ਬੈਂਸ ਨੇ ਕਿਹਾ ਕਿ ਉਹ ਇਸ ਗੱਲੋਂ ਵੀ ਖ਼ੁਸ਼ ਹਨ ਕਿ ਫ਼ਿਲਮ ਨਿਰਮਾਤਾਵਾਂ ਨੇ ਫ਼ਿਲਮ ਦੀ ਕਹਾਣੀ ਲਈ ਬਾਕਾਇਦਾ ਖੋਜ ਕੀਤੀ ਹੈ।

ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਵਿੱਚ ਨੌਜਵਾਨ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਨੂੰ ਸਿੱਖਣ ਲਈ ਪ੍ਰੇਰਿਤ ਕਰਨ ਦੀ ਸਮਰੱਥਾ ਹੁੰਦੀ ਹੈ। ਜੋ ਚੀਜ਼ ਕਿਤਾਬਾਂ ਜਾਂ ਸਕੂਲ ਸਮਝਾਉਣ ਵਿਚ ਅਸਮਰੱਥ ਹੋਣ, ਇਸ ਮਾਧਿਅਮ ਰਾਹੀਂ ਨੌਜਵਾਨ ਸਿੱਖ ਸਕਦੇ ਹਨ। 

ਸਾਨੂੰ ਸਾਡੇ ਭਾਈਚਾਰੇ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਅਸੀਂ ਇੱਥੇ 100 ਤੋਂ ਵੀ ਵੱਧ ਸਾਲ ਤੋਂ ਰਹਿ ਰਹੇ ਹਾਂ ਅਤੇ ਇਸ ਦੌਰਾਨ ਚੰਗੇ, ਮਾੜੇ, ਉਦਾਸੀਨ, ਬਦਸੂਰਤ, ਕਈ ਤਰ੍ਹਾਂ ਦੇ ਅਨੁਭਵ ਹੋਏ ਹਨ

ਇਹ ਫ਼ਿਲਮ ਹੋਰ ਇਮੀਗ੍ਰੈਂਟ ਭਾਈਚਾਰਿਆਂ ‘ਤੇ ਵੀ ਝਾਤ ਮਾਰਦੀ ਹੈ।

ਵੈਨਕੂਵਰ ਅਧਾਰਤ ਅਦਾਕਾਰਾ ਸਿਡਨੀ ਐਬਰਵਿਨ, ਇਸ ਫ਼ਿਲਮ ਵਿਚ ਮੁੱਖ ਫ਼ੀਮੇਲ ਕਿਰਦਾਰ ਦੀ ਭੂਮਿਕਾ ਵਿਚ ਹੈ। ਉਸਨੇ ਦੱਸਿਆ ਕਿ ਉਸਦਾ ਕਿਰਦਾਰ ਇੱਕ ਇਟੈਲੀਅਨ ਪਰਵਾਸੀ 'ਤੇ ਅਧਾਰਤ ਹੈ ਜੋ ਇੱਕ ਨੌਕਰਾਣੀ ਵਜੋਂ ਕੰਮ ਕਰਦੀ ਹੈ ਤਾਂ ਕਿ ਆਪਣੇ ਮੁਲਕ ਵਿਚ ਰਹਿ ਰਹੇ ਪਰਿਵਾਰ ਨੂੰ ਪੈਸੇ ਭੇਜ ਸਕੇ।

ਸਿਡਨੀ ਐਬਰਵਿਨ ਦਾ ਕਹਿਣਾ ਹੈ ਕਿ ਇਸ ਫ਼ਿਲਮ ਦੀ ਸਿਨੇਮਾਘਰਾਂ ਚ ਸਫਲਤਾ ਦਰਸਾਉਂਦੀ ਹੈ ਕਿ ਸਕ੍ਰੀਨ ਤੇ ਵੱਖੋ-ਵੱਖਰੇ ਸੱਭਿਆਚਾਰਾਂ ਦੀਆਂ ਕਹਾਣੀਆਂ ਦੀ ਮੰਗ ਵਧ ਰਹੀ ਹੈ।

ਸਿਡਨੀ ਐਬਰਵਿਨ ਦਾ ਕਹਿਣਾ ਹੈ ਕਿ ਇਸ ਫ਼ਿਲਮ ਦੀ ਸਿਨੇਮਾਘਰਾਂ ਚ ਸਫਲਤਾ ਦਰਸਾਉਂਦੀ ਹੈ ਕਿ ਸਕ੍ਰੀਨ ਤੇ ਵੱਖੋ-ਵੱਖਰੇ ਸੱਭਿਆਚਾਰਾਂ ਦੀਆਂ ਕਹਾਣੀਆਂ ਦੀ ਮੰਗ ਵਧ ਰਹੀ ਹੈ।

ਤਸਵੀਰ: (Rhythm Boyz Entertainment)

ਸਿਡਨੀ ਨੇ ਦੱਸਿਆ ਕਿ ਇਹ ਫ਼ਿਲਮ ਬੀਸੀ ਵਿਚ ਇਮੀਗ੍ਰੈਂਟ ਭਾਈਚਾਰਿਆਂ ਦੇ ਅਨੁਭਵਾਂ ਵਿਚਲੀ ਸਮਾਨਤਾ ਨੂੰ ਵੀ ਚੰਗੀ ਤਰ੍ਹਾਂ ਦਰਸਾਉਂਦੀ ਹੈ। 

ਇਹ ਫ਼ਿਲਮ ਸਰੀ ਅਤੇ ਰਿਚਮੰਡ ਵਰਗੇ ਰਵਾਇਤੀ ਬਾਜ਼ਾਰਾਂ ਤੋਂ ਇਲਾਵਾ ਵੈਨਕੂਵਰ ਦੇ ਵਪਾਰਕ ਥਿਏਟਰਾਂ ਵਿੱਚ ਦਿਖਾਈ ਜਾਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਵਜੋਂ ਵੀ ਉੱਭਰੀ ਹੈ।

ਸਤਵਿੰਦਰ ਬੈਂਸ ਦਾ ਕਹਿਣਾ ਹੈ ਕਿ ਲੋਕ ਹੁਣ ਮਹਿਸੂਸ ਕਰ ਰਹੇ ਹਨ ਕਿ ਇਤਿਹਾਸ ਅਤੇ ਵਿਰਸੇ ਨੂੰ ਛੂਹੰਦੀਆਂ ਕਹਾਣੀਆਂ ਮਨੋਰੰਜਕ ਅਤੇ ਸਫ਼ਲ ਵਪਾਰਕ ਤਰੀਕੇ ਨਾਲ ਵੀ ਲੋਕਾਂ ਨੂੰ ਸੁਣਾਈਆਂ ਜਾ ਸਕਦੀਆਂ ਹਨ।

ਸਿਡਨੀ ਐਬਰਵਿਨ ਦਾ ਕਹਿਣਾ ਹੈ ਕਿ ਸਿਨੇਮਾਘਰਾਂ ਚ ਇਸ ਫ਼ਿਲਮ ਦੀ ਸਫਲਤਾ ਦਰਸਾਉਂਦੀ ਹੈ ਕਿ ਸਕ੍ਰੀਨ ਤੇ ਵੱਖੋ-ਵੱਖਰੇ ਸੱਭਿਆਚਾਰਾਂ ਦੀਆਂ ਕਹਾਣੀਆਂ ਦੀ ਮੰਗ ਵਧ ਰਹੀ ਹੈ।

ਕਿਰਨ ਸਿੰਘ - ਸੀਬੀਸੀ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ