1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਮੇਅਰਾਂ ਨੂੰ ਵਧੇਰੇ ਇਖ਼ਤਿਆਰ ਦੇਣ ਲਈ ਓਨਟੇਰਿਓ ਸਰਕਾਰ ਲਿਆਵੇਗੀ ਕਾਨੂੰਨ

ਚੋਣਾਂ ਦੌਰਾਨ ਪ੍ਰੀਮੀਅਰ ਫ਼ੋਰਡ ਨੇ ਅਜਿਹੀ ਕਿਸੇ ਯੋਜਨਾ ਦੇ ਸੰਕੇਤ ਨਹੀਂ ਦਿੱਤੇ ਸਨ

27 ਜੂਨ 2022 ਨੂੰ ਬੰਦ-ਦਰਵਾਜ਼ਾ ਬੈਠਕ ਤੋਂ ਬਾਅਦ ਨਿਊਜ਼ ਕਾਨਫ਼੍ਰੰਸ ਨੂੰ ਸੰਬੋਧਿਤ ਕਰਦੇ ਟੋਰੌਂਟੋ ਮੇਅਰ ਜੌਨ ਟੋਰੀ (ਸੱਜੇ) ਅਤੇ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ

27 ਜੂਨ 2022 ਨੂੰ ਬੰਦ-ਦਰਵਾਜ਼ਾ ਬੈਠਕ ਤੋਂ ਬਾਅਦ ਨਿਊਜ਼ ਕਾਨਫ਼੍ਰੰਸ ਨੂੰ ਸੰਬੋਧਿਤ ਕਰਦੇ ਟੋਰੌਂਟੋ ਮੇਅਰ ਜੌਨ ਟੋਰੀ (ਸੱਜੇ) ਅਤੇ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ

ਤਸਵੀਰ:  (Evan Mitsui/CBC)

RCI

ਮੇਅਰਾਂ ਨੂੰ ਵਧੇਰੇ ਇਖ਼ਤਿਆਰ ਦੇਣ ਲਈ ਓਨਟੇਰਿਓ ਸਰਕਾਰ ਵੱਲੋਂ ਅੱਜ ਸੂਬਾਈ ਲਜਿਸਲੇਚਰ ਵਿਚ ਬਿਲ ਪੇਸ਼ ਕੀਤਾ ਜਾਵੇਗਾ। ਸੂਬਾ ਸਰਕਾਰ ਘਰਾਂ ਦੀ ਉਸਾਰੀ ਵਧਾਉਣ ਅਤੇ ਇਸ ਵਿਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਮੇਅਰਾਂ ਦੀਆਂ ਸ਼ਕਤੀਆਂ ਵਧਾਉਣ ਦੀ ਤਿਆਰੀ ਕਰ ਰਹੀ ਹੈ।

ਮਿਉਂਸਿਪਲ ਅਫੇਅਰਜ਼ ਐਂਡ ਹਾਊਸਿੰਗ ਮਿਨਿਸਟਰ ਸਟੀਵ ਕਲਾਰਕ ਅੱਜ ਲਜਿਸਲੇਚਰ ਵਿਚ ਇਸ ਬਾਬਤ ਬਿਲ ਪੇਸ਼ ਕਰਨਗੇ।

ਪ੍ਰੀਮੀਅਰ ਫ਼ੋਰਡ ਨੇ ਕਿਹਾ ਸੀ ਕਿ ਉਹ ਟੋਰੌਂਟੋ ਅਤੇ ਔਟਵਾ ਵਿਚ ‘ਸਟ੍ਰੌਂਗ ਮੇਅਰ’ ਪ੍ਰਣਾਲੀ ਦੀ ਯੋਜਨਾ ਬਣਾ ਰਹੇ ਹਨ ਅਤੇ ਹੋਰ ਸ਼ਹਿਰਾਂ ਵਿਚ ਵੀ ਇਸਦਾ ਵਿਸਥਾਰ ਕਰਨ ‘ਤੇ ਵਿਚਾਰ ਕਰ ਰਹੇ ਹਨ।

ਆਮ ਤੌਰ ‘ਤੇ ‘ਸਟਰੌਂਗ ਮੇਅਰ’ ਭਾਵ ਮਜ਼ਬੂਤ ਮੇਅਰ ਪ੍ਰਣਾਲੀ ਤਹਿਤ ਮੇਅਰ ਕੋਲ ਕਾਰਜਕਾਰੀ ਸ਼ਕਤੀਆਂ ਦਾ ਕੇਂਦਰੀਕਰਨ ਹੁੰਦਾ ਹੈ, ਅਤੇ ਉਸ ਕੋਲ ਵਿਭਾਗ ਦੇ ਮੁਖੀਆਂ ਦੀ ਨਿਯੁਕਤੀ ਅਤੇ ਬਜਟ ਦੀ ਨਿਗਰਾਨੀ ਦਾ ਕੰਟਰੋਲ ਹੁੰਦਾ ਹੈ।

ਫ਼ੋਰਡ ਨੇ ਮੰਗਲਵਾਰ ਨੂੰ ਆਪਣੀ ਸਰਕਾਰ ਦੀ ਥ੍ਰੌਨ ਸਪੀਚ ਰਾਹੀਂ ਸੰਕੇਤ ਦਿੱਤਾ ਕਿ ਮਜ਼ਬੂਤ-ਮੇਅਰ ਪ੍ਰਣਾਲੀ ਰਾਹੀਂ ਮੇਅਰ ਵਿਕਾਸ ਦੇ ਲਈ ਸਮਾਂ-ਸੀਮਾਵਾਂ ਨੂੰ ਘਟਾਉਣ, ਪ੍ਰਕਿਰਿਆਵਾਂ ਨੂੰ ਮਿਆਰੀ ਬਣਾਉਣ ਅਤੇ ਹਾਊਸਿੰਗ ਸਪਲਾਈ ਵਧਾਉਣ ਦੌਰਾਨ ਦਰਪੇਸ਼ ਰੁਕਾਵਟਾਂ ਨੂੰ ਦੂਰ ਕਰ ਸਕਣਗੇ।

ਫ਼ੋਰਡ ਪਹਿਲਾਂ ਕਹਿ ਚੁੱਕੇ ਹਨ ਕਿ ਇਸ ਸਿਸਟਮ ਤਹਿਤ ਦੋ-ਤਿਹਾਈ ਕੌਂਸਰਲ ਮੇਅਰ ਦੀ ਵੀਟੋ ਨੂੰ ਰੱਦ ਕਰਨ ਦੇ ਯੋਗ ਹੋਣਗੇ।

ਜੂਨ ਮਹੀਨੇ ਹੋਈਆਂ ਸੂਬਾਈ ਚੋਣਾਂ ਦੌਰਾਨ ਪ੍ਰੀਮੀਅਰ ਫ਼ੋਰਡ ਨੇ ਅਜਿਹੀ ਕਿਸੇ ਯੋਜਨਾ ਦੇ ਸੰਕੇਤ ਨਹੀਂ ਦਿੱਤੇ ਸਨ।

ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ