1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਰੁਜ਼ਗਾਰ

ਕੈਨੇਡੀਅਨ ਟੈਕ ਕੰਪਨੀ ਹੂਟਸੁਈਟ ਵੱਲੋਂ 30 % ਮੁਲਾਜ਼ਮਾਂ ਦੀ ਛਾਂਟੀ ਦਾ ਐਲਾਨ

ਹਾਲ ਹੀ ਵਿਚ ਕਈ ਟੈਕ ਕੰਪਨੀਆਂ ਨੇ ਸਟਾਫ਼ ਵਿਚ ਕਟੌਤੀ ਕਰਨ ਦੇ ਫ਼ੈਸਲੇ ਲਏ ਹਨ

ਹੂਟਸੁਈਟ

ਵੈਨਕੂਵਰ ਵਿੱਖੇ ਹੂਟਸੁਈਟ ਹੈਡਕੁਆਰਟਰ ਦੇ ਬਾਹਰ ਦੀ ਤਸਵੀਰ। ਮੰਗਲਵਾਰ ਨੂੰ ਕੰਪਨੀ ਨੇ ਆਪਣੇ ਤਕਰੀਬਨ ਇੱਕ-ਤਿਹਾਈ ਮੁਲਾਜ਼ਮਾਂ ਦੀ ਛਾਂਟੀ ਕਰ ਦਿੱਤੀ ਹੈ।

ਤਸਵੀਰ:  (Ben Nelms/CBC)

RCI

ਵੈਨਕੂਵਰ ਅਧਾਰਿਤ ਸੋਸ਼ਲ ਮੀਡੀਆ ਕੰਪਨੀ ਹੂਟਸੁਈਟ ਨੇ ਆਪਣੇ 30 ਫ਼ੀਸਦੀ ਮੁਲਾਜ਼ਮਾਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਹੈ। ਹਾਲ ਹੀ ਵਿਚ ਕਈ ਟੈਕ ਕੰਪਨੀਆਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਫ਼ਾਰਗ਼ ਕਰਨ ਦੇ ਫ਼ੈਸਲੇ ਲਏ ਗਏ ਹਨ।

ਕੰਪਨੀ ਦੇ ਸੀਈਓ, ਟੌਮ ਕੈਸਰ ਨੇ ਕਿਹਾ, ਇਹ ਸਾਡੇ ਕਾਰੋਬਾਰ ਵਿੱਚ ਇੱਕ ਤਬਦੀਲੀ ਦਾ ਸੰਕੇਤ ਹੈ ਜੋ ਸਾਡੀਆਂ ਰਣਨੀਤੀਆਂ ਨੂੰ ਉਹਨਾਂ ਸਥਿਤੀਆਂ ਦੇ ਅਨੁਕੂਲ ਕਰਦਾ ਹੈ ਜਿਨ੍ਹਾਂ ਦੀ ਸਾਨੂੰ ਸਫਲ ਹੋਣ ਲਈ ਲੋੜ ਹੈ

ਸਾਨੂੰ ਕੁਸ਼ਲਤਾ, ਵਿਕਾਸ ਅਤੇ ਵਿੱਤੀ ਸਥਿਰਤਾ ਨੂੰ ਚਲਾਉਣ ਲਈ ਆਪਣੀਆਂ ਰਣਨੀਤੀਆਂ 'ਤੇ ਮੁੜ ਧਿਆਨ ਦੇਣ ਦੀ ਜ਼ਰੂਰਤ ਹੈ

ਵਿੱਤੀ ਡਾਟਾ ਫ਼ਰਮ Refinitiv ਦੇ ਅਨੁਸਾਰ, ਹੂਟਸੁਈਟ ਵਿਚ ਇਸ ਸਮੇਂ ਕਰੀਬ 1,000 ਮੁਲਾਜ਼ਮ ਕੰਮ ਕਰਦੇ ਹਨ।

ਇਹ ਛਾਂਟੀ ਕੈਨੇਡੀਅਨ ਟੈਕ ਕੰਪਨੀਆਂ ਵਿਚ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੀਤੇ ਜਾਣ ਦੇ ਸਿਲਸਿਲੇ ਵਿਚ ਸਭ ਤੋਂ ਤਾਜ਼ਾ ਮਾਮਲਾ ਹੈ।

ਜੂਨ ਮਹੀਨੇਵੈਲਥਸਿੰਪਲ ਕੰਪਨੀ ਨੇ ਆਪਣੇ 13 ਫ਼ੀਸਦੀ ਸਟਾਫ਼ ਦੀ ਛਾਂਟੀ (ਨਵੀਂ ਵਿੰਡੋ) ਕੀਤੀ ਸੀ ਅਤੇ ਪਿਛਲੇ ਮਹੀਨੇ ਸ਼ੌਪੀਫ਼ਾਈ ਨੇ ਆਪਣਾ 10 ਫ਼ੀਸਦੀ ਸਟਾਫ਼ ਘਟਾਉਣ ਦਾ ਐਲਾਨ ਕੀਤਾ ਸੀ।

ਵੈਨਕੂਵਰ ਅਧਾਰਤ ਕੰਪਨੀ ਅਨਬਾਉਂਸ ਨੇ ਇਸੇ ਹਫ਼ਤੇ ਆਪਣੇ 20 ਫ਼ੀਸਦੀ ਸਟਾਫ਼ ਦੀ ਛਾਂਟੀ (ਨਵੀਂ ਵਿੰਡੋ) ਕੀਤੀ ਹੈ ਅਤੇ ਈ-ਕੌਮਰਸ ਵਿਕਰੇਤਾ ਆਰਟੀਕਲ ਨੇ ਵੀ ਕਰੀਬ 17 ਫ਼ੀਸਦੀ ਸਟਾਫ਼ ਦੀ ਛਾਂਟੀ (ਨਵੀਂ ਵਿੰਡੋ) ਕਰਨ ਦਾ ਐਲਾਨ ਕੀਤਾ ਹੈ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ