1. ਮੁੱਖ ਪੰਨਾ
  2. ਵਾਤਾਵਰਨ
  3. ਮੌਸਮ ਦੇ ਹਾਲਾਤ

ਇਨਵਾਇਰਨਮੈਂਟ ਕੈਨੇਡਾ ਨੇ ਮੁਲਕ ਦੇ ਕਈ ਸੂਬਿਆਂ ਵਿਚ ‘ਹੀਟ ਵਾਰਨਿੰਗ’ ਵਧਾਈ

ਤੇਜ਼ ਗਰਮੀ ਅਤੇ ਹੁੰਮਸ ਕਾਰਨ ਤਾਪਮਾਨ 40 ਡਿਗਰੀ ਤੱਕ ਮਹਿਸੂਸ ਹੋਣ ਦੀ ਸੰਭਾਵਨਾ

ਹੀਟ ਵਾਰਨਿੰਗ

ਇਨਵਾਇਰਨਮੈਂਟ ਕੈਨੇਡਾ ਅਨੁਸਾਰ ਹੁੰਮਸ ਕਾਰਨ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਮਹਿਸੂਸ ਹੋਣ ਦੀ ਸੰਭਾਵਨਾ ਹੈ।

ਤਸਵੀਰ:  (Evan Mitsui/CBC)

RCI

ਮੁਲਕ ਵਿਚ ਤਪਿਸ਼ ਅਤੇ ਚਿਪਚਿਪੀ ਗਰਮੀ ਦਾ ਸਿਲਸਿਲਾ ਜਾਰੀ ਰਹਿਣ ਦੇ ਮੱਦੇਨਜ਼ਰ ਇਨਵਾਇਰਨਮੈਂਟ ਕੈਨੇਡਾ ਨੇ ਕਈ ਸੂਬਿਆਂ ਵਿਚ ਹੀਟ ਵਾਰਨਿੰਗ ਵਧਾ ਦਿੱਤੀ ਹੈ।

ਦੱਖਣੀ ਓਨਟੇਰਿਓ, ਨੋਵਾ ਸਕੋਸ਼ੀਆ, ਐਲਬਰਟਾ ਅਤੇ ਬੀਸੀ ਦੇ ਇਲਾਕਿਆਂ ਵਿਚ ਤੇਜ਼ ਗਰਮੀ ਦੀ ਚਿਤਾਵਨੀ ਜਾਰੀ ਹੈ।

ਇਨਵਾਇਰਨਮੈਂਟ ਕੈਨੇਡਾ (ਮੌਸਮ ਵਿਭਾਗ) ਅਨੁਸਾਰ ਤਾਪਮਾਨ ਦੇ 30 ਡਿਗਰੀ ਤੋਂ ਵਧ ਹੋਣ ਦਾ ਅਨੁਮਾਨ ਹੈ ਅਤੇ ਹੁੰਮਸ ਕਾਰਨ ਇਹ 40 ਡਿਗਰੀ ਜਾਂ ਵੱਧ ਵੀ ਮਹਿਸੂਸ ਹੋ ਸਕਦਾ ਹੈ।

ਸੋਮਵਾਰ ਰਾਤੀਂ ਜਾਂ ਮੰਗਲਵਾਰ ਨੂੰ ਜਾਕੇ ਮੌਸਮ ਵਿਚ ਨਰਮਾਈ ਦੀ ਪੇਸ਼ੀਨਗੋਈ ਕੀਤੀ ਗਈ ਹੈ।

ਹਾਲਾਂਕਿ ਬੁੱਧਵਾਰ ਨੂੰ ਐਲਬਰਟਾ ਦੇ ਕੁਝ ਹਿੱਸਿਆਂ ਵਿਚ ਚਿਲਚਿਲਾਉਂਦੀ ਗਰਮੀ ਦੇ ਫ਼ਿਰ ਵਾਪਸੀ ਕਰਨ ਦਾ ਵੀ ਅਨੁਮਾਨ ਹੈ।

ਜਦੋਂ ਬੇਤਹਾਸ਼ਾ ਗਰਮੀ ਜਾਂ ਹੁੰਮਸ ਕਾਰਨ ਬਿਮਾਰ ਹੋਣ ਜਾਂ ਹੀਟ ਸਟਰੋਕ ਦਾ ਵਧੇਰੇ ਖ਼ਤਰਾ ਪੈਦਾ ਹੁੰਦਾ ਹੈ ਉਦੋਂ ਹੀਟ ਵਾਰਨਿੰਗ ਜਾਰੀ ਕੀਤੀ ਜਾਂਦੀ ਹੈ। 

ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗਾਂ, ਬਿਮਾਰ ਲੋਕਾਂ ਅਤੇ ਬਾਹਰ ਕੰਮ ਕਰਨ ਵਾਲਿਆਂ ਨੂੰ ਗਰਮੀ ਤੋਂ ਜ਼ਿਆਦਾ ਖ਼ਤਰਾ ਹੈ।

ਮੌਸਮ ਵਿਭਾਗ ਵੱਲੋਂ ਗਰਮੀ ਤੋਂ ਬਚਣ ਲਈ ਹੇਠ ਲਿਖੇ ਸੁਝਾਅ ਦਿੱਤੇ ਗਏ ਹਨ:

  • ਬਹੁਤ ਸਾਰਾ ਪਾਣੀ ਪੀਂਦੇ ਰਹਿਣਾ ਅਤੇ ਪਿਆਸ ਲੱਗਣ ਤੋਂ ਪਹਿਲਾਂ ਪਾਣੀ ਪੀਣਾ

  • ਪਾਰਕ ਕੀਤੇ ਵਾਹਨਾਂ ਅੰਦਰ ਲੋਕਾਂ ਜਾਂ ਪਾਲਤੂ ਜਾਨਵਰਾਂ ਨੂੰ ਨਾ ਛੱਡ ਕੇ ਜਾਣਾ

  • ਬਾਹਰ ਕੰਮ ਕਰਨ ਵਾਲਿਆਂ ਨੂੰ ਠੰਡੀ ਥਾਂ ‘ਤੇ ਆ ਕੇ ਕੰਮ ਤੋਂ ਬ੍ਰੇਕ ਲੈਣਾ

  • ਪਰਿਵਾਰ ਜਾਂ ਗੁਆਂਢ ਦੇ ਬਜ਼ੁਰਗ ਮੈਂਬਰਾਂ ਦਾ ਖ਼ਿਆਲ ਰੱਖਣਾ

ਦ ਕੈਨੇਡੀਅਨ ਪ੍ਰੈੱਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ