1. ਮੁੱਖ ਪੰਨਾ
  2. ਵਾਤਾਵਰਨ
  3. ਮੌਸਮ ਦੇ ਹਾਲਾਤ

ਤੇਜ਼ ਗਰਮੀ ਕਾਰਨ ਟੋਰੌਂਟੋ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ‘ਹੀਟ ਵਾਰਨਿੰਗ’ ਜਾਰੀ

ਇਸ ਵੀਕੈਂਡ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਮਹਿਸੂਸ ਹੋਣ ਦੀ ਸੰਭਾਵਨਾ

ਇਨਵਾਇਰਨਮੈਂਟ ਕੈਨੇਡਾ ਨੇ ਟੋਰੌਂਟੋ ਤੇ ਨਾਲ ਲੱਗਦੇ ਇਲਾਕਿਆਂ ਵਿਚ ਸਖ਼ਤ ਗਰਮੀ ਦੇ ਮੱਦੇਨਜ਼ਰ ਹੀਟ ਵਾਰਨਿੰਗ ਜਾਰੀ ਕੀਤੀ ਹੈ।

ਇਨਵਾਇਰਨਮੈਂਟ ਕੈਨੇਡਾ ਨੇ ਟੋਰੌਂਟੋ ਤੇ ਨਾਲ ਲੱਗਦੇ ਇਲਾਕਿਆਂ ਵਿਚ ਸਖ਼ਤ ਗਰਮੀ ਦੇ ਮੱਦੇਨਜ਼ਰ ਹੀਟ ਵਾਰਨਿੰਗ ਜਾਰੀ ਕੀਤੀ ਹੈ।

ਤਸਵੀਰ: (Michael Wilson/CBC)

RCI

ਟੋਰੌਂਟੋ ਅਤੇ ਨਾਲ ਲੱਗਦਿਆਂ ਇਲਾਕਿਆਂ ਵਿਚ ਗਰਮ ਅਤੇ ਹੁੰਮਸ ਭਰੇ ਮੌਸਮ ਦੇ ਮੱਦੇਨਜ਼ਰ ਇਨਵਾਇਰਨਮੈਂਟ ਕੈਨੇਡਾ ਨੇ ਸਖ਼ਤ ਗਰਮੀ ਦੀ ਚਿਤਾਵਨੀ (ਹੀਟ ਵਾਰਨਿੰਗ) ਜਾਰੀ ਕੀਤੀ ਹੈ।

ਇਨਵਾਇਰਨਮੈਂਟ ਕੈਨੇਡਾ ਨੇ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਤਾਪਮਾਨ 30 ਡਿਗਰੀ ਤੋਂ ਵੱਧ ਹੋਵੇਗਾ ਪਰ ਹੁੰਮਸ ਕਾਰਨ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਵੀ ਮਹਿਸੂਸ ਹੋ ਸਕਦਾ ਹੈ। 

ਦੋਵਾਂ ਦਿਨ ਰਾਤ ਦਾ ਤਾਪਮਾਨ 20ਵਿਆਂ ਵਿਚ ਰਹਿਣ ਦੀ ਸੰਭਾਵਨਾ ਹੈ। ਸੋਮਵਾਰ ਤੋਂ ਮੌਸਮ ਵਿਚ ਕੁਝ ਨਰਮੀ ਆਉਣ ਦੀ ਵੀ ਪੇਸ਼ੀਨਗੋਈ ਕੀਤੀ ਗਈ ਹੈ।

ਜਦੋਂ ਬੇਤਹਾਸ਼ਾ ਗਰਮੀ ਜਾਂ ਹੁੰਮਸ ਕਾਰਨ ਬਿਮਾਰ ਹੋਣ ਜਾਂ ਹੀਟ ਸਟਰੋਕ ਦਾ ਵਧੇਰੇ ਖ਼ਤਰਾ ਪੈਦਾ ਹੁੰਦਾ ਹੈ ਉਦੋਂ ਹੀਟ ਵਾਰਨਿੰਗ ਜਾਰੀ ਕੀਤੀ ਜਾਂਦੀ ਹੈ। 

ਮੌਸਮ ਵਿਭਾਗ ਨੇ ਚਿਤਾਵਨੀ (ਨਵੀਂ ਵਿੰਡੋ) ਜਾਰੀ ਕਰਦਿਆਂ ਕਿਹਾ ਕਿ ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗਾਂ, ਬਿਮਾਰ ਲੋਕਾਂ ਅਤੇ ਬਾਹਰ ਕੰਮ ਕਰਨ ਵਾਲਿਆਂ ਨੂੰ ਗਰਮੀ ਤੋਂ ਜ਼ਿਆਦਾ ਖ਼ਤਰਾ ਹੈ।

ਮੌਸਮ ਵਿਭਾਗ ਵੱਲੋਂ ਗਰਮੀ ਤੋਂ ਬਚਣ ਲਈ ਹੇਠ ਲਿਖੇ ਸੁਝਾਅ ਦਿੱਤੇ ਗਏ ਹਨ:

  • ਬਹੁਤ ਸਾਰਾ ਪਾਣੀ ਪੀਂਦੇ ਰਹਿਣਾ ਅਤੇ ਪਿਆਸ ਲੱਗਣ ਤੋਂ ਪਹਿਲਾਂ ਪਾਣੀ ਪੀਣਾ
  • ਪਾਰਕ ਕੀਤੇ ਵਾਹਨਾਂ ਅੰਦਰ ਲੋਕਾਂ ਜਾਂ ਪਾਲਤੂ ਜਾਨਵਰਾਂ ਨੂੰ ਨਾ ਛੱਡ ਕੇ ਜਾਣਾ
  • ਬਾਹਰ ਕੰਮ ਕਰਨ ਵਾਲਿਆਂ ਨੂੰ ਠੰਡੀ ਥਾਂ ‘ਤੇ ਆ ਕੇ ਕੰਮ ਤੋਂ ਬ੍ਰੇਕ ਲੈਣਾ
  • ਪਰਿਵਾਰ ਜਾਂ ਗੁਆਂਢ ਦੇ ਬਜ਼ੁਰਗ ਮੈਂਬਰਾਂ ਦਾ ਖ਼ਿਆਲ ਰੱਖਣਾ

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ