- ਮੁੱਖ ਪੰਨਾ
- ਸਿਹਤ
- ਜਨਤਕ ਸਿਹਤ
ਓਨਟੇਰਿਓ ਵਿਚ ਮੰਕੀਪੌਕਸ ਦੇ ਕੇਸਾਂ ਦੀ ਗਿਣਤੀ 423 ਹੋਈ: ਪਬਲਿਕ ਹੈਲਥ ਓਨਟੇਰਿਓ
ਤਕਰੀਬਨ ਸਾਰੇ ਸੰਕ੍ਰਮਿਤ ਮਰੀਜ਼ ਮਰਦ ਹਨ

ਅਮਰੀਕਾ ਦੇ ਨੈਸ਼ਨਲ ਇੰਸਟੀਟਿਉਟ ਔਫ ਐਲਰਜੀ ਐਂਡ ਇਨਫ਼ੈਕਸ਼ਸ ਡਿਜ਼ੀਜ਼ ਦੁਆਰਾ ਖਿੱਚੀ ਗਈ ਇੱਕ ਪ੍ਰਭਾਵਿਤ ਸੈਲ ਵਿਚ ਮੰਕੀਪੌਕਸ ਕਣਾਂ (ਨੀਲੇ ਹਰੇ ਰੰਗ ਦੇ ਕਣ) ਦੀ ਰੰਗੀਨ ਤਸਵੀਰ। ਪਬਲਿਕ ਹੈਲਥ ਓਨਟੇਰਿਓ ਅਨੁਸਾਰ ਸੂਬੇ ਵਿਚ ਮੰਕੀਪੌਕਸ ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਧਕੇ 423 ਹੋ ਗਈ ਹੈ।
ਤਸਵੀਰ: National Institute of Allergy and Infectious Diseases
ਪਬਲਿਕ ਹੈਲਥ ਓਨਟੇਰਿਓ ਅਨੁਸਾਰ ਸੂਬੇ ਵਿਚ, ਮੰਗਲਵਾਰ ਤੱਕ ਸਾਹਮਣੇ ਆਏ, ਮੰਕੀਪੌਕਸ ਦੇ ਕੁਲ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ 423 ਹੋ ਗਈ ਹੈ। ਬੀਤੇ ਵੀਰਵਾਰ ਤੱਕ ਸੂਬੇ ਵਿਚ 367 ਕੇਸ ਸਨ।
ਏਜੰਸੀ ਦੀ ਤਾਜ਼ਾ ਰਿਪੋਰਟ ਅਨੁਸਾਰ ਜ਼ਿਆਦਾਤਰ - ਤਕਰੀਬਨ 78 % - ਕੇਸ ਟੋਰੌਂਟੋ ਵਿਚ ਰਿਪੋਰਟ ਹੋਏ ਹਨ।
ਮੰਕੀਪੌਕਸ ਦੀ ਲਾਗ ਵਾਲੇ ਜ਼ਿਆਦਾਤਰ ਮਰੀਜ਼ ਮਰਦ ਹਨ। ਸਿਰਫ਼ ਦੋ ਔਰਤਾਂ ਦੇ ਇਸ ਵਾਇਰਸ ਨਾਲ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋਈ ਹੈ।
ਪਬਲਿਕ ਹੈਲਥ ਓਨਟੇਰਿਓ ਮੁਤਾਬਕ ਮੰਕੀਪੌਕਸ ਦੇ ਪੁਸ਼ਟੀ ਹੋਏ ਕੇਸਾਂ ਦੀ ਔਸਤ ਉਮਰ 36 ਸਾਲ ਤੋਂ ਘੱਟ ਹੈ।
ਰਿਪੋਰਟ ਅਨੁਸਾਰ 11 ਲੋਕਾਂ ਨੂੰ ਬਿਮਾਰੀ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਦੋ ਮਰੀਜ਼ ਆਈਸੀਯੂ ਵਿੱਚ ਹਨ।
ਰਿਪੋਰਟ ਅਨੁਸਾਰ 10 ਹੋਰ ਸੰਭਾਵਿਤ ਕੇਸ ਵੀ ਹਨ, ਜਿਨ੍ਹਾਂ ਵਿਚੋਂ ਨੌਂ ਮਾਮਲੇ ਮਰਦਾਂ ਵਿਚ ਹਨ।
ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ