1. ਮੁੱਖ ਪੰਨਾ
  2. ਸਿਹਤ

ਪਾਰਲੀਮੈਂਟ ਹਿੱਲ ਦੇ ਗੇਟ ‘ਚ ਟਕਰਾਇਆ ਵਾਹਨ, ਇੱਕ ਵਿਅਕਤੀ ਹਿਰਾਸਤ ਵਿਚ

ਪੁਲਿਸ ਅਨੁਸਾਰ ਜਾਂਚ ਜਾਰੀ, ਫ਼ਿਲਹਾਲ ਦੋਸ਼ ਆਇਦ ਹੋਣੇ ਬਾਕੀ

ਬੁੱਧਵਾਰ ਤੜਕੇ ਕਰੀਬ 3:30 ਵਜੇ ਪਾਰਲੀਮੈਂਟ ਹਿੱਲ ਵਿਚ ਇੱਕ ਅਣਅਧਿਕਾਰਤ ਵਾਹਨ ਆ ਟਕਰਾਇਆ।

ਬੁੱਧਵਾਰ ਤੜਕੇ ਕਰੀਬ 3:30 ਵਜੇ ਪਾਰਲੀਮੈਂਟ ਹਿੱਲ ਵਿਚ ਇੱਕ ਅਣਅਧਿਕਾਰਤ ਵਾਹਨ ਆ ਟਕਰਾਇਆ।

ਤਸਵੀਰ: (CBC)

RCI

ਬੁੱਧਵਾਰ ਸਵੇਰੇ ਪਾਰਲੀਮੈਂਟ ਹਿੱਲ ਯਾਨੀ ਕੈਨੇਡਾ ਦੇ ਸੰਸਦ ਭਵਨ ਦੇ ਗੇਟ ਨਾਲ ਇੱਕ ਵਾਹਨ ਟਕਰਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਤੜਕੇ ਕਰੀਬ 3:30 ਵਜੇ ਇੱਕ ਅਣਅਧਿਕਾਰਤ ਵਾਹਨ ਪਾਰਲੀਮੈਂਟ ਦੇ ਮੁੱਖ ਦਵਾਰ ਵਿਚ ਜਾ ਵੱਜਿਆ ਪਰ ਸਿਕਿਓਰਟੀ ਬੈਰੀਅਰਾਂ ਕਰਕੇ ਉਹ ਅੰਦਰ ਦਾਖ਼ਲ ਨਹੀਂ ਹੋ ਸਕਿਆ। ਪੁਲਿਸ ਅਨੁਸਾਰ ਇਸ ਟੱਕਰ ਵਿਚ ਗੇਟ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ।

ਔਟਵਾ ਪੁਲਿਸ ਨੇ ਇੱਕ ਨਿਊਜ਼ ਰਿਲੀਜ਼ ਵਿਚ ਦੱਸਿਆ ਕਿ ਘਟਨਾ ਦੇ ਸਮੇਂ ਇੱਕ ਪੁਲਿਸ ਅਫ਼ਸਰ ਨਜ਼ਦੀਕ ਹੀ ਮੌਜੂਦ ਸੀ ਅਤੇ ਉਸਨੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਸੀ।

ਪੁਲਿਸ ਅਨੁਸਾਰ ਇਸ ਮਾਮਲੇ ਦੀ ਜਾਂਚ ਚਲ ਰਹੀ ਹੈ ਅਤੇ ਅਜੇ ਦੋਸ਼ ਆਇਦ ਹੋਣੇ ਬਾਕੀ ਹਨ।

ਦਸ ਦਈਏ ਕਿ ਬੁੱਧਵਾਰ ਨੂੰ ਡਾਊਨਟਾਊਨ ਔਟਵਾ ਵਿਚ ਵਾਪਰਿਆ ਇਹ ਦੂਸਰਾ ਅਜੀਬ ਵਾਕਿਆ ਹੈ। ਬੁੱਧਵਾਰ ਸਵੇਰੇ ਹੀ ਔਟਵਾ ਦੀ 24 ਸਸੈਕਸ ਡਰਾਈਵ ਯਾਨੀ ਪ੍ਰਧਾਨ ਮੰਤਰੀ ਨਿਵਾਸ ਦੇ ਗੇਟ ਨਾਲ ਇੱਕ ਟੂਰਿਸਟ ਬਜ ਜਾ ਟਕਰਾਈ ਸੀ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ