1. ਮੁੱਖ ਪੰਨਾ
  2. ਰਾਜਨੀਤੀ
  3. ਮੂਲਨਿਵਾਸੀ

ਕੈਨੇਡਾ ‘ਚ ਰੈਜ਼ੀਡੈਂਸ਼ੀਅਲ ਸਕੂਲ ਪ੍ਰਣਾਲੀ ਦੀ ‘ਦੁਸ਼ਟਤਾ’ ਲਈ ਪੋਪ ਫ਼੍ਰਾਂਸਿਸ ਨੇ ਮੁਆਫ਼ੀ ਮੰਗੀ

ਛੇ ਦਿਨਾਂ ਦੇ ਕੈਨੇਡਾ ਦੌਰੇ ‘ਤੇ ਹਨ ਪੋਪ ਫ਼੍ਰਾਂਸਿਸ

25 ਜੁਲਾਈ 2022 ਨੂੰ ਐਲਬਰਟਾ ਵਿਚ ਅਰਮੀਨੈਸਕਿਨ ਕ੍ਰੀ ਨੇਸ਼ਨ ਦੇ ਸ਼ਮਸ਼ਾਨ ਵਿਚ ਮੂਲਨਿਵਾਸੀ ਭਾਈਚਾਰਿਆਂ ਦੇ ਚੀਫ਼ ਨਾਲ ਪ੍ਰਾਰਥਨਾ ਕਰਦੇ ਪੋਪ ਫ਼੍ਰਾਂਸਿਸ।

25 ਜੁਲਾਈ 2022 ਨੂੰ ਐਲਬਰਟਾ ਵਿਚ ਅਰਮੀਨੈਸਕਿਨ ਕ੍ਰੀ ਨੇਸ਼ਨ ਦੇ ਸ਼ਮਸ਼ਾਨ ਵਿਚ ਮੂਲਨਿਵਾਸੀ ਭਾਈਚਾਰਿਆਂ ਦੇ ਚੀਫ਼ ਨਾਲ ਪ੍ਰਾਰਥਨਾ ਕਰਦੇ ਪੋਪ ਫ਼੍ਰਾਂਸਿਸ। ਰੈਜ਼ੀਡੈਂਸ਼ੀਅਲ ਸਕੂਲਾਂ ਦੇ ਸਬੰਧ ਵਿਚ ਪੋਪ ਨੇ ਮੂਲਨਿਵਾਸੀ ਲੋਕਾਂ ਕੋਲੋਂ ਮੁਆਫ਼ੀ ਮੰਗੀ ਹੈ।

ਤਸਵੀਰ: (Nathan Denette/The Canadian Press)

RCI

ਕੈਨੇਡਾ ਦੌਰੇ ‘ਤੇ ਆਏ ਪੋਪ ਫ਼੍ਰਾਂਸਿਸ ਨੇ ਰੈਜ਼ੀਡੈਂਸ਼ੀਅਲ ਸਕੂਲ ਪ੍ਰਣਾਲੀ ਦੀਆਂ ਵਿਨਾਸ਼ਕਾਰੀ ਨੀਤੀਆਂ ਲਈ ਮੂਲਨਿਵਾਸੀ ਲੋਕਾਂ ਤੋਂ ਮੁਆਫ਼ੀ ਮੰਗੀ ਹੈ। ਉਹਨਾਂ ਕਿਹਾ ਕਿ ਮੂਲਨਿਵਾਸੀ ਬੱਚਿਆਂ ਨੂੰ ਜ਼ਬਰਦਸਤੀ ਇਹਨਾਂ ਸਕੂਲਾਂ ਵਿਚ ਦਾਖ਼ਲ ਕਰਕੇ ਇਸਾਈ ਸਮਾਜ ਵਿਚ ਸ਼ਾਮਲ ਕਰਨਾ ਮੂਲਨਿਵਾਸੀ ਪਰਿਵਾਰਾਂ ਅਤੇ ਉਹਨਾਂ ਦੀ ਕਦਰਾਂ-ਕੀਮਤਾਂ ਲਈ ਤਬਾਹਕੁੰਨ ਸੀ, ਜਿਸ ਦੀ ਤਕਲੀਫ਼ ਉਹ ਲੋਕ ਅੱਜ ਤੱਕ ਮਹਿਸੂਸ ਕਰਦੇ ਹਨ।

ਐਲਬਰਟਾ ਦੇ ਮਾਸਕਵੈਸਿਸ ਵਿੱਖੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਮੂਲਨਿਵਾਸੀ ਲੋਕਾਂ, ਜਿਹਨਾਂ ਵਿਚ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਪੀੜਤ ਵੀ ਸ਼ਾਮਲ ਸਨ, ਨੂੰ ਸੰਬੋਧਿਤ ਕਰਦਿਆਂ, ਪੋਪ ਫ਼੍ਰਾਂਸਿਸ ਨੇ ਕਿਹਾ, “ਮੈਂ ਨਿਮਰਤਾ ਨਾਲ ਮੂਲਨਿਵਾਸੀ ਲੋਕਾਂ ਦੇ ਵਿਰੁੱਧ ਬਹੁਤ ਸਾਰੇ ਈਸਾਈਆਂ ਦੁਆਰਾ ਕੀਤੀ ਗਈ ਦੁਸ਼ਟਤਾ ਲਈ ਮੁਆਫ਼ੀ ਮੰਗਦਾ ਹਾਂ”।

ਅਰਮੀਨੈਸਕਿਨ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਤੋਂ ਬੋਲਦਿਆਂ ਪੋਪ ਨੇ ਕਿਹਾ, ਇਸ ਜਗ੍ਹਾਂ ਤੋਂ, ਜੋਕਿ ਤਕਲੀਫ਼ਦੇਹ ਯਾਦਾਂ ਨਾਲ ਜੁੜੀ ਹੈ, ਮੈਂ ਆਪਣੀ ਯਾਤਰਾ ਸ਼ੁਰੂ ਕਰਦਾ ਹਾਂ ਜਿਸਨੂੰ ਮੈਂ ਤੀਰਥ ਮੰਨਦਾ ਹਾਂ। ਇੱਕ ਪ੍ਰਾਸਚਿਤ ਤੀਰਥ ਯਾਤਰਾ

ਪੋਪ ਨੇ ਵਾਰ-ਵਾਰ ਇਕੱਠ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹਨਾਂ ਨੂੰ ਗਹਿਰਾ ਦੁੱਖ ਹੈ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਵਾਪਰੀਆਂ ਭਿਆਨਕ ਬੁਰਾਈਆਂ ਵਿਚ ਚਰਚ ਦੇ ਮੈਂਬਰਾਂ ਦੀ ਭੂਮਿਕਾ ਸੀ।

ਉਹਨਾਂ ਕਿਹਾ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਤੋਂ ਕਦੇ ਨਾ ਵਾਪਸ ਆਉਣ ਵਾਲੇ ਬੱਚਿਆਂ ਦੀ ਯਾਦਾਂ ਨੇ ਉਹਨਾਂ ਨੂੰ ਦੁੱਖ, ਗ਼ੁੱਸੇ ਅਤੇ ਸ਼ਰਮ ਦੀ ਭਾਵਨਾ ਨਾਲ ਭਰ ਦਿੱਤਾ ਹੈ।

ਪੋਪ ਨੇ ਕਿਹਾ ਕਿ ਮੂਲਨਿਵਾਸੀਆਂ ਨੂੰ ਈਸਾਈ ਸਮਾਜ ਵਿਚ ਜ਼ਬਰਦਸਤੀ ਸ਼ਾਮਲ ਕਰਨ ਦੀਆਂ ਨੀਤੀਆਂ ਨੇ ਮੂਲਨਿਵਾਸੀਆਂ ਵਿਚੋਂ ਉਹਨਾਂ ਦੇ ਮੂਲ, ਉਹਨਾਂ ਦੀ ਭਾਸ਼ਾ ਅਤੇ ਉਹਨਾਂ ਦੇ ਸੱਭਿਆਚਾਰ ਨੂੰ ਖੋਹ ਲਿਆ। 

ਅਰਮੀਨੈਸਕਿਨ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦਾ ਦੌਰਾ ਕਰਨ ਤੋਂ ਪਹਿਲਾਂ ਅਰਮੀਨੈਸਕਿਨ ਕ੍ਰੀ ਨੇਸ਼ਨ ਦੇ ਸ਼ਮਸ਼ਾਨ ਵਿਚ ਪ੍ਰਾਰਥਨਾ ਕਰਦੇ ਪੋਪ ਫ਼੍ਰਾਂਸਿਸ।

ਅਰਮੀਨੈਸਕਿਨ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦਾ ਦੌਰਾ ਕਰਨ ਤੋਂ ਪਹਿਲਾਂ ਅਰਮੀਨੈਸਕਿਨ ਕ੍ਰੀ ਨੇਸ਼ਨ ਦੇ ਸ਼ਮਸ਼ਾਨ ਵਿਚ ਪ੍ਰਾਰਥਨਾ ਕਰਦੇ ਪੋਪ ਫ਼੍ਰਾਂਸਿਸ।

ਤਸਵੀਰ: (Nathan Denette/The Canadian Press)

ਪੋਪ ਦੀ ਅੱਜ ਮੰਗੀ ਗਈ ਮੁਆਫ਼ੀ ਪਿਛਲੀ ਮੁਆਫ਼ੀ ਨਾਲੋਂ ਵੱਖਰੀ ਸੀ। ਵੈਟੀਕਨ ਵਿੱਖੇ ਮੁਆਫ਼ੀ ਦੌਰਾਨ ਉਹਨਾਂ ਨੇ ਮੂਲਨਿਵਾਸੀਆਂ ਨਾਲ ਹੋਈਆਂ ਬਦਸਲੂਕੀਆਂ ਲਈ ਮੁਆਫ਼ੀ ਮੰਗੀ ਸੀ ਅਤੇ ਅੱਜ ਉਹਨਾਂ ਨੇ ਤਬਾਕਹੁੰਨ ਅਤੇ ਜਬਰਨ ਸ਼ਾਮਲ ਕਰਨ ਵਾਲੀਆਂ ਨੀਤੀਆਂ ਲਈ ਚਰਚ ਦੇ ਸੰਸਥਾਗਤ ਸਮਰਥਨ ਦੀ ਜ਼ਿੰਮੇਵਾਰੀ ਲਿੱਤੀ ਹੈ। ਕੈਨੇਡਾ ਦਾ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਕਮੀਸ਼ਨ ਇਸ ਵਰਤਾਰੇ ਨੂੰ ਸੱਭਿਆਚਾਰਕ ਨਸਲਕੁਸ਼ੀ ਆਖ ਚੁੱਕਾ ਹੈ।

ਉਹਨਾਂ ਕਿਹਾ ਕਿ ਮੁਆਫ਼ੀ ਕੈਨੇਡਾ ਦੇ ਮੂਲਨਿਵਾਸੀ ਲੋਕਾਂ ਨਾਲ ਸੁਲ੍ਹਾ ਵੱਲ ਸਿਰਫ਼ ਪਹਿਲਾ ਕਦਮ ਹੈ, ਪਰ ਅਤੀਤ ਦੀਆਂ ਘਟਨਾਵਾਂ ਦੀ ਗੰਭੀਰ ਜਾਂਚ ਵੀ ਕੀਤੀ ਜਾਣੀ ਚਾਹੀਦੀ ਹੈ।

ਪੋਪ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ, ਰੀਕਨਸੀਲੀਏਸ਼ਨ ਕਮੀਸ਼ਨ ਦੇ ਸਾਬਕਾ ਕਮਿਸ਼ਨਰ, ਚੀਫ਼ ਵਿਲਟਨ ਲਿਟਲਚਾਈਲਡ ਨੇ ਪੋਪ ਨੂੰ ਸਿਰ ਤੇ ਸਜਾਇਆ ਜਾਣ ਵਾਲਾ ਇੱਕ ਰਿਵਾਇਤੀ ਭੂਖਣ ਪੇਸ਼ ਕੀਤਾ। ਆਪਣੇ ਸਿਰ ‘ਤੇ ਇਹ ਭੂਖਣ ਸਜਾਏ ਜਾਣ ‘ਤੇ ਪੋਪ ਦੇ ਚਿਹਰੇ ‘ਤੇ ਮੁਸਕਰਾਹਟ ਸੀ।

ਪੋਪ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ, ਰੀਕਨਸੀਲੀਏਸ਼ਨ ਕਮੀਸ਼ਨ ਦੇ ਸਾਬਕਾ ਕਮਿਸ਼ਨਰ, ਚੀਫ਼ ਵਿਲਟਨ ਲਿਟਲਚਾਈਲਡ ਨੇ ਪੋਪ ਨੂੰ ਸਿਰ ਤੇ ਸਜਾਇਆ ਜਾਣ ਵਾਲਾ ਇੱਕ ਰਿਵਾਇਤੀ ਭੂਖਣ ਪੇਸ਼ ਕੀਤਾ।

ਪੋਪ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ, ਰੀਕਨਸੀਲੀਏਸ਼ਨ ਕਮੀਸ਼ਨ ਦੇ ਸਾਬਕਾ ਕਮਿਸ਼ਨਰ, ਚੀਫ਼ ਵਿਲਟਨ ਲਿਟਲਚਾਈਲਡ ਨੇ ਪੋਪ ਨੂੰ ਸਿਰ ਤੇ ਸਜਾਇਆ ਜਾਣ ਵਾਲਾ ਇੱਕ ਰਿਵਾਇਤੀ ਭੂਖਣ ਪੇਸ਼ ਕੀਤਾ।

ਤਸਵੀਰ: (Guglielmo Mangiapane/Reuters)

ਇਤਿਹਾਸਕ ਮਹੱਤਤਾ

1870 ਅਤੇ 1996 ਦੇ ਵਿਚਕਾਰ 150,000 ਤੋਂ ਵੱਧ ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਮੂਲਨਿਵਾਸੀ ਭਾਈਚਾਰੇ ਦੇ ਬੱਚਿਆਂ ਨੂੰ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਰੱਖਿਆ ਗਿਆ ਸੀ। ਇਹਨਾਂ ਸਕੂਲਾਂ ਵਿਚ ਮੂਲਨਿਵਾਸੀ ਬੱਚਿਆਂ ਨਾਲ ਕਈ ਤਰ੍ਹਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਗਿਆ ਸੀ ਜਿਸ ਵਿਚ ਜਿਨਸੀ ਸ਼ੋਸ਼ਣ ਵੀ ਸ਼ਾਮਲ ਹੈ। ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਹਜ਼ਾਰਾਂ ਬੱਚੇ ਮਾਰੇ ਗਏ ਸਨ। ਇਹਨਾਂ ਸਕੂਲਾਂ ਵਿਚੋਂ 60 ਫ਼ੀਸਦੀ ਤੋਂ ਵੱਧ ਸਕੂਲ ਕੈਥਲਿਕ ਚਰਚ ਵੱਲੋਂ ਚਲਾਏ ਗਏ ਸਨ।

ਕੈਨੇਡਾ ਦੇ ਮੂਲਨਿਵਾਸੀ ਭਾਈਚਾਰਿਆਂ ਦਾ ਇੱਕ ਵਫ਼ਦ ਲੰਘੇ ਮਾਰਚ ਮਹੀਨੇ ਪੋਪ ਨਾਲ ਮੁਲਾਕਾਤ ਕਰਨ ਲਈ ਵੈਟੀਕਨ ਗਿਆ ਸੀ। ਉੱਥੇ ਪੋਪ ਫ਼੍ਰਾਸਿਸ ਨੇ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵਿਚ ਰੋਮਨ ਕੈਥਲਿਕ ਚਰਚ ਦੇ ਕੁਝ ਮੈਂਬਰਾਂ ਵੱਲੋਂ ਕੀਤੇ ਗਏ ਅਫ਼ਸੋਸਨਾਕ ਦੁਰਵਿਹਾਰ ਲਈ ਮੂਲਨਿਵਾਸੀ ਵਫ਼ਦ ਤੋਂ ਮੁਆਫ਼ੀ ਮੰਗੀ ਸੀ।

ਮੂਲਨਿਵਾਸੀ ਡੈਲੀਗੇਟਸ ਨੇ ਮੰਗ ਕੀਤੀ ਸੀ ਕਿ ਉਹ ਚਾਹੁੰਦੇ ਹਨ ਕਿ ਪੋਪ ਕੈਨੇਡਾ ਦੀ ਸਰਜ਼ਮੀਨ ‘ਤੇ ਆਕੇ ਵੀ ਮੂਲਨਿਵਾਸੀ ਭਾਈਚਾਰੇ ਤੋਂ ਮੁਆਫ਼ੀ ਮੰਗਣ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ