1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਕੈਨੇਡਾ ਦੀ ਸਲਾਨਾ ਮਹਿੰਗਾਈ ਦਰ ਰਿਕਾਰਡ 8.1 % ‘ਤੇ ਪਹੁੰਚੀ

ਪਿਛਲੇ 39 ਸਾਲ ਦਾ ਰਿਕਾਰਡ ਟੁੱਟਿਆ

ਕੈਸ਼ੀਅਰ

ਕੈਸ਼ ਰਜਿਸਟਰ 'ਤੇ ਕੰਮ ਕਰਦਾ ਇੱਕ ਕੈਸ਼ੀਅਰ। ਕੈਨੇਡਾ ਵਿਚ ਰਿਟੇਲ ਕੀਮਤਾਂ ਵਿਚ ਰਿਕਾਰਡ ਪੱਧਰ ਦੀ ਤੇਜ਼ੀ ਆ ਰਹੀ ਹੈ।

ਤਸਵੀਰ: Bloomberg

RCI

ਜੂਨ ਮਹੀਨੇ ਵਿਚ ਵੀ ਕੈਨੇਡਾ ਵਿਚ ਮਹਿੰਗਾਈ ਦੇ ਪੱਧਰ ਵਿਚ ਵਾਧੇ ਦਾ ਸਿਲਸਿਲਾ ਜਾਰੀ ਰਿਹਾ। ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਜੂਨ ਵਿਚ ਕੈਨੇਡਾ ਦੀ ਸਲਾਨਾ ਮਹਿੰਗਾਈ ਦਰ 8.1 ਫ਼ੀਸਦੀ ਦਰਜ ਕੀਤੀ ਗਈ ਹੈ।

ਸਟੈਟਕੈਨ ਅਨੁਸਾਰ ਗੈਸ ਦੀਆਂ ਕੀਮਤਾਂ ਨੇ ਮਹਿੰਗਾਈ ਦਰ ਦੇ ਉਛਾਲ ਵਿਚ ਸਭ ਤੋਂ ਵੱਡਾ ਯੋਗਦਾਨ ਪਾਇਆ। ਪਿਛਲੇ ਸਾਲ ਜੂਨ ਦੀ ਤੁਲਨਾ ਵਿਚ ਇਸ ਜੂਨ ਮਹੀਨੇ ਗੈਸ ਦੀਆਂ ਕੀਮਤਾਂ ਵਿਚ 54.6 ਫ਼ੀਸਦੀ ਵਾਧਾ ਦਰਜ ਹੋਇਆ ਹੈ।

ਜੇ ਗੈਸ ਨੂੰ ਮਨਫ਼ੀ ਕਰ ਦਈਏ ਤਾਂ ਮਹਿੰਗਾਈ ਦਰ 6.5 ਫ਼ੀਸਦੀ ‘ਤੇ ਆ ਜਾਵੇਗੀ।

ਇੱਕ ਸਾਲ ਦੌਰਾਨ ਔਸਤ ਰਿਟੇਲ ਕੀਮਤਾਂ ਵਿਚ ਹੋਈ ਤਬਦੀਲੀ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਇੱਕ ਸਾਲ ਦੌਰਾਨ ਔਸਤ ਰਿਟੇਲ ਕੀਮਤਾਂ ਵਿਚ ਹੋਈ ਤਬਦੀਲੀ।

ਤਸਵੀਰ: Statstics Canada

ਭਾਵੇਂ 8.1 ਫ਼ੀਸਦੀ ਮਹਿੰਗਾਈ ਦਰ ਨੇ ਕਈ ਦਹਾਕਿਆਂ ਦੇ ਰਿਕਾਰਡ ਤੋੜੇ ਹਨ, ਪਰ ਅਰਥਸ਼ਾਸਤਰੀਆਂ ਨੇ ਪਹਿਲਾਂ ਹੀ ਮਹਿੰਗਾਈ ਦਰ ਦੇ 8 ਫ਼ੀਸਦੀ ਦਾ ਅੰਕੜਾ ਟੱਪਣ ਦੀ ਪੇਸ਼ੀਨਗੋਈ ਕੀਤੀ ਸੀ। 

ਪਿਛਲੇ ਹਫ਼ਤੇ ਬੈਂਕ ਔਫ਼ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮ ਨੇ ਵੀ ਕਿਹਾ ਸੀ ਕਿ ਮਹਿੰਗਾਈ ਦਰ 8 ਫ਼ੀਸਦੀ ਤੋਂ ਉੱਪਰ ਹੋਣ ਦੀ ਸੰਭਾਵਨਾ ਹੈ ਅਤੇ ਇਹ ਮਹਿੰਗਾਈ ਦਰ ਆਉਂਦੇ ਕਈ ਮਹੀਨਿਆਂ ਤੱਕ ਇਸੇ ਅੰਕੜੇ ਦੇ ਆਸ-ਪਾਸ ਰਹਿ ਸਕਦੀ ਹੈ।

ਪੀਟ ਇਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ