1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ ਦੀਆਂ ਅੱਧੀਆਂ ਤੋਂ ਵੱਧ ਐਸਟ੍ਰਾਜ਼ੈਨੇਕਾ ਵੈਕਸੀਨ ਡੋਜ਼ਾਂ ਐਕਸਪਾਇਰ ਹੋਈਆਂ

ਮਿਆਦ ਪੁਗਾ ਚੁੱਕੀਆਂ 13.6 ਮਿਲੀਅਨ ਡੋਜ਼ਾਂ ਸੁੱਟੀਆਂ ਜਾਣਗੀਆਂ

ਮੰਗਲਵਾਰ ਨੂੰ ਕੈਨੇਡਾ ਸਰਕਾਰ ਨੇ ਕਿਹਾ ਕਿ ਐਕਸਪਾਇਰ ਹੋਣ ਕਰਕੇ ਕਈ ਮਿਲੀਅਨ ਐਸਟ੍ਰਾਜ਼ੈਨੇਕਾ ਵੈਕਸੀਨਾਂ ਸੁੱਟੀਆਂ ਜਾਣਗੀਆਂ।

ਮੰਗਲਵਾਰ ਨੂੰ ਕੈਨੇਡਾ ਸਰਕਾਰ ਨੇ ਕਿਹਾ ਕਿ ਐਕਸਪਾਇਰ ਹੋਣ ਕਰਕੇ ਕਈ ਮਿਲੀਅਨ ਐਸਟ੍ਰਾਜ਼ੈਨੇਕਾ ਵੈਕਸੀਨਾਂ ਸੁੱਟੀਆਂ ਜਾਣਗੀਆਂ।

ਤਸਵੀਰ: (Gonzalo Fuentes/Reuters)

RCI

ਕੈਨੇਡਾ ਦੀਆਂ ਅੱਧੀਆਂ ਤੋਂ ਵੱਧ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ ਡੋਜ਼ਾਂ ਐਕਸਪਾਇਰ ਹੋਣ ਕਰਕੇ ਸੁੱਟੀਆਂ ਜਾਣਗੀਆਂ। ਕੈਨੇਡਾ ਦੇ ਅੰਦਰ ਜਾਂ ਕਿਸੇ ਹੋਰ ਮੁਲਕ ਵਿਚ ਵੀ, ਇਸ ਵੈਕਸੀਨ ਦੀ ਮੰਗ ਦੀ ਘਾਟ ਕਰਕੇ ਕੈਨੇਡਾ ਦੇ ਭੰਡਾਰ ਵਿਚ ਪਈਆਂ ਇਹਨਾਂ ਵੈਕਸੀਨਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ।

ਹੈਲਥ ਕੈਨੇਡਾ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਪਰਿੰਗ ਦੌਰਾਨ 13.6 ਮਿਲੀਅਨ ਐਸਟ੍ਰਾਜ਼ੈਨੇਕਾ ਡੋਜ਼ਾਂ ਐਕਸਪਾਇਰ ਹੋਈਆਂ ਹਨ ਅਤੇ ਉਹਨਾਂ ਨੂੰ ਸੁੱਟ ਦਿੱਤਾ ਜਾਵੇਗਾ।

ਇੱਕ ਸਾਲ ਪਹਿਲਾਂ ਕੈਨੇਡਾ ਨੇ ਕਿਹਾ ਸੀ ਕਿ ਉਹ ਕਰੀਬ 18 ਮਿਲੀਅਨ ਐਸਟ੍ਰਾਜ਼ੈਨੇਕਾ ਵੈਕਸੀਨਾਂ ਘੱਟ-ਆਮਦਨ ਵਾਲੇ ਮੁਲਕਾਂ ਨੂੰ ਦਾਨ ਕਰੇਗਾ।

ਜੂਨ 2022 ਤੱਕ, ਕਰੀਬ 9 ਮਿਲੀਅਨ ਡੋਜ਼ਾਂ 21 ਵੱਖ ਵੱਖ ਦੇਸ਼ਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ।

ਪਰ ਹੈਲਥ ਕੈਨੇਡਾ ਨੇ ਕਿਹਾ ਕਿ ਐਸਟ੍ਰਾਜ਼ੈਨੇਕਾ ਦੀ ਮੰਗ ਬਹੁਤ ਸੀਮਤ ਹੈ ਅਤੇ ਮੌਜੂਦਾ ਡੋਜ਼ਾਂ ਦੇ ਹੁਣ ਹੋਰ ਪ੍ਰਾਪਤਕਰਤਾ ਨਹੀਂ ਮਿਲ ਰਹੇ ਹਨ।

ਕੈਨੇਡਾ ਨੇ ਮੌਡਰਨਾ ਦੀਆਂ ਵੀ 10 ਮਿਲੀਅਨ ਡੋਜ਼ਾਂ ਡੋਨੇਟ ਕਰਨ ਦਾ ਵਾਅਦਾ ਕੀਤਾ ਸੀ, ਜਿਸ ਵਿਚੋਂ 6.1 ਮਿਲੀਅਨ ਦਾਨ ਕੀਤੀਆਂ ਜਾ ਚੁੱਕੀਆਂ ਹਨ, ਪਰ ਮੌਡਰਨਾ ਦੀਆਂ ਵੀ 1.2 ਮਿਲੀਅਨ ਡੋਜ਼ਾਂ ਸੁੱਟੀਆਂ ਗਈਆਂ ਹਨ।

ਦ ਕੈਨੇਡੀਅਨ ਪ੍ਰੈੱਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ