1. ਮੁੱਖ ਪੰਨਾ
  2. ਵਾਤਾਵਰਨ
  3. ਘਟਨਾਵਾਂ ਅਤੇ ਕੁਦਰਤੀ ਆਫ਼ਤ

ਫੰਡਰੇਜ਼ਿੰਗ ਦਾ ਪੈਸਾ ਦੇਸ਼ ਭੇਜਣ ’ਚ ਦਿੱਕਤ ਮਹਿਸੂਸ ਕਰ ਰਿਹਾ ਹੈ ਕੈਲਗਰੀ ਦਾ ਅਫਗਾਨ ਭਾਈਚਾਰਾ

ਅਫ਼ਗ਼ਾਨਿਸਤਾਨ 'ਚ ਭੂਚਾਲ ਕਾਰਨ ਹਜ਼ਾਰਾਂ ਮੌਤਾਂ , ਬੇਘਰ ਹੋਏ ਲੋਕ

ਅਫ਼ਗ਼ਾਨਿਸਤਾਨ ਵਿੱਚ 6.1 ਤੀਬਰਤਾ ਦੇ ਭੂਚਾਲ ਕਾਰਨ 1,000 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰਾਂ ਬੇਘਰ ਹੋ ਗਏ ਹਨ

ਅਫ਼ਗ਼ਾਨਿਸਤਾਨ ਵਿੱਚ 6.1 ਤੀਬਰਤਾ ਦੇ ਭੂਚਾਲ ਕਾਰਨ 1,000 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰਾਂ ਬੇਘਰ ਹੋ ਗਏ ਹਨ

ਤਸਵੀਰ: Afghan Red Crescent Society/Handout via Reuters)

RCI

ਕੈਲਗਰੀ ਦਾ ਅਫ਼ਗ਼ਾਨ ਭਾਈਚਾਰਾ ਅਫ਼ਗ਼ਾਨਿਸਤਾਨ ਵਿੱਚ ਆਏ ਭਿਆਨਕ ਭੂਚਾਲ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਵਿੱਚ ਰੁੱਝਿਆ ਹੋਇਆ ਹੈ , ਪਰ ਭਾਈਚਾਰੇ ਦਾ ਕਹਿਣਾ ਹੈ ਕਿ ਕੁਝ ਪਾਬੰਦੀਆਂ ਕਾਰਨ ਉਹਨਾਂ ਨੂੰ ਪੈਸੇ ਭੇਜਣ ਵਿੱਚ ਦਿੱਕਤ ਆ ਰਹੀ ਹੈ I 

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਅਫ਼ਗ਼ਾਨਿਸਤਾਨ ਵਿੱਚ 6.1 ਤੀਬਰਤਾ ਦੇ ਭੂਚਾਲ ਕਾਰਨ 1,000 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰਾਂ ਬੇਘਰ ਹੋ ਗਏ। 

ਕੈਨੇਡਾ ਵਿਚਲੇ ਅਫ਼ਗ਼ਾਨ ਭਾਈਚਾਰੇ ਦਾ ਕਹਿਣਾ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੀ ਅਗਵਾਈ ਵਾਲੇ ਸ਼ਾਸਨ ਦੇ ਕਾਰਨ ਲੱਗੀਆਂ ਅੰਤਰਰਾਸ਼ਟਰੀ ਪਾਬੰਦੀਆਂ ਦੇ ਚਲਦਿਆਂ ਉਹਨਾਂ ਨੂੰ ਪੈਸੇ ਭੇਜਣ ਵਿੱਚ ਦਿੱਕਤ ਹੋ ਰਹੀ ਹੈ I  

ਕੈਲਗਰੀ ਦੀ ਅਫ਼ਗ਼ਾਨ ਕੈਨੇਡੀਅਨ ਐਸੋਸੀਏਸ਼ਨ ਤੋਂ ਮਲਿਕ ਸੇਲੇਮਾਨਖੇਲ ਨੇ ਕਿਹਾ ਸਾਡੇ ਪਰਿਵਾਰਿਕ ਮੈਂਬਰ ਯਕੀਨੀ ਤੌਰ 'ਤੇ ਪ੍ਰਭਾਵਿਤ ਹੋਏ ਹਨ।

ਸੇਲੇਮਾਨਖੇਲ ਨੇ ਕਿਹਾ ਕਿ ਕੈਲਗਰੀ ਦੇ ਬਹੁਤ ਸਾਰੇ ਲੋਕਾਂ ਦੇ ਭੂਚਾਲ ਪ੍ਰਭਾਵਿਤ ਖ਼ੇਤਰ ਵਿੱਚ ਰਿਸ਼ਤੇਦਾਰ ਅਤੇ ਦੋਸਤ ਹਨ I  ਉਹਨਾਂ ਕਿਹਾ ਭਾਈਚਾਰਾ ਪਾਬੰਦੀਆਂ ਕਾਰਨ ਉਨ੍ਹਾਂ ਦੀ ਆਰਥਿਕ ਤੌਰ 'ਤੇ ਸਹਾਇਤਾ ਕਰਨ ਵਿੱਚ ਵੀ ਅਸਮਰੱਥ ਹੈ। ਮੁੱਖ ਮੁੱਦਾ ਬੈਂਕਿੰਗ ਸੈਕਟਰ 'ਤੇ ਪਾਬੰਦੀਆਂ ਦਾ ਹੈ I  ਪੈਸੇ ਨੂੰ ਭੇਜਣਾ ਇੱਕ ਵੱਡੀ ਚੁਣੌਤੀ ਹੈ।

ਸੇਲੇਮਾਨਖੇਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਫ਼ਗ਼ਾਨਿਸਤਾਨ ਦੀ ਪ੍ਰਮੁੱਖ ਚੈਰਿਟੀ ਸੰਸਥਾ , ਰੈੱਡ ਕ੍ਰੀਸੈਂਟ ਸੋਸਾਇਟੀ ਦੇ ਬੈਂਕ ਖਾਤੇ ਵਿੱਚ ਪੈਸੇ ਭੇਜਣ ਦੀ ਕੋਸ਼ਿਸ਼ ਕਰਨ ਵਿੱਚ ਵੀ ਮੁਸ਼ਕਿਲ ਆਈ ਹੈ I  ਸੇਲੇਮਾਨਖੇਲ ਨੇ ਕਿਹਾ ਜੇਕਰ ਤੁਸੀਂ ਰੈੱਡ ਕਰਾਸ ਜਾਂ ਸੰਯੁਕਤ ਰਾਸ਼ਟਰ ਦਾ ਹਿੱਸਾ ਨਹੀਂ ਹੋ ਤਾਂ ਇਕ ਆਮ ਨਾਗਰਿਕ ਵਜੋਂ ਇਹ ਬਹੁਤ ਮੁਸ਼ਕਿਲ ਹੈ I

ਸੇਲੇਮਾਨਖੇਲ ਨੇ ਦੱਸਿਆ ਕਿ ਵੈਸਟਰਨ ਯੂਨੀਅਨ ਵਰਗੀ ਸੇਵਾ ਰਾਹੀਂ ਪਰਿਵਾਰ ਨੂੰ $1,000 ਤੱਕ ਭੇਜਣਾ ਸੰਭਵ ਹੈ ਜੋ ਕਿ ਇਸਨੂੰ ਅੱਗੇ ਦੇ ਸਕਦੇ ਹਨ ਪਰ ਇਹ ਆਸਾਨ ਨਹੀਂ ਹੈ I  

ਕੈਲਗਰੀ ਵਿੱਚ ਅਗਲੇ ਕੁਝ ਦਿਨਾਂ ਵਿੱਚ ਕਮਿਊਨਿਟੀ ਫੰਡਰੇਜ਼ਿੰਗ ਸਮਾਗਮ ਹੋ ਰਹੇ ਹਨ। ਅਫ਼ਗ਼ਾਨਿਸਤਾਨ ਵਿੱਚ ਘਰ ਆਮ ਤੌਰ 'ਤੇ ਮਿੱਟੀ ਦੀਆਂ ਇੱਟਾਂ ਦੇ ਬਣੇ ਹੁੰਦੇ ਹਨ।

ਅਫ਼ਗ਼ਾਨਿਸਤਾਨ ਵਿੱਚ ਭੂਚਾਲ ਨੂੰ ਦਰਸਾਉਂਦਾ ਹੋਇਆ ਨਕਸ਼ਾਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਅਫ਼ਗ਼ਾਨਿਸਤਾਨ ਵਿੱਚ ਭੂਚਾਲ ਨੂੰ ਦਰਸਾਉਂਦਾ ਹੋਇਆ ਨਕਸ਼ਾ

ਤਸਵੀਰ: CBC

ਕੈਲਗਰੀ ਦੇ ਇਮਾਮ ਆਜ਼ਮ ਇਸਲਾਮਿਕ ਸੈਂਟਰ ਦੇ ਅਹਿਸਾਨ ਅਮੀਨਜ਼ਾਦਾ ਨੇ ਕਿਹਾ ਸਾਡੇ ਬੋਰਡ ਮੈਂਬਰ ਦਾ ਪਰਿਵਾਰ ਉਸ ਪਿੰਡ ਵਿੱਚ ਰਹਿੰਦਾ ਹੈ , ਜਿੱਥੇ ਭੂਚਾਲ ਆਇਆ ਹੈ I

ਅਮੀਨਜ਼ਾਦਾ ਨੇ ਦੱਸਿਆ ਕਿ ਟੀ ਡੀ ਬੈਂਕ ਰਾਹੀਂ ਭੂਚਾਲ ਰਾਹਤ ਫੰਡ ਵਿੱਚ ਤੁਰੰਤ ਮਦਦ ਲਈ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ I ਅਮੀਨਜ਼ਾਦਾ ਨੇ ਕਿਹਾ ਸਾਡੇ ਕੋਲ ਅਫ਼ਗ਼ਾਨ ਕਲਚਰਲ ਐਸੋਸੀਏਸ਼ਨ ਹੈ ਜਿਸਦਾ ਚੈਰੀਟੇਬਲ ਰੁਤਬਾ ਹੈ I  ਰਾਸ਼ੀ ਇਸ ਰਾਹੀਂ ਭੇਜੀ ਜਾਵੇਗੀ I  ਅਸੀਂ ਇਹ ਯਕੀਨੀ ਬਣਾਵਾਂਗੇ ਕਿ ਪੈਸਾ ਸਹੀ ਜਗ੍ਹਾ ਅਤੇ ਸਹੀ ਲੋਕਾਂ ਤੱਕ ਜਾਵੇ I

ਉਹਨਾਂ ਕਿਹਾ ਅਸੀਂ ਸਿਰਫ਼ ਪ੍ਰਾਰਥਨਾ ਅਤੇ ਦਾਨ ਕਰ ਸਕਦੇ ਹਾਂ। ਇਹ ਬਹੁਤ ਵਿਨਾਸ਼ਕਾਰੀ ਅਤੇ ਭਿਆਨਕ ਹੈ I

ਸੀ ਬੀ ਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ