1. ਮੁੱਖ ਪੰਨਾ
  2. ਸਮਾਜ

[ ਰਿਪੋਰਟ ] ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ 104 ਵੀਂ ਕਨਵੈਨਸ਼ਨ ਮੌਂਟਰੀਅਲ ’ਚ ਸੰਪੰਨ

ਪੰਜਾਬੀ ਮੂਲ ਦੇ ਏ ਪੀ ਸਿੰਘ ਬਣੇ ਥਰਡ ਵਾਈਸ ਪ੍ਰੈਜ਼ੀਡੈਂਟ

ਮਾਰਚ ਵਿੱਚ ਹਿੱਸਾ ਲੈਂਦੇ ਹੋਏ ਲਾਇਨਜ਼ ਕਲੱਬ ਦੇ ਮੈਂਬਰ

ਮਾਰਚ ਵਿੱਚ ਹਿੱਸਾ ਲੈਂਦੇ ਹੋਏ ਲਾਇਨਜ਼ ਕਲੱਬ ਦੇ ਮੈਂਬਰ

ਤਸਵੀਰ: ਧੰਨਵਾਦ ਸਹਿਤ ਗੁਰਪ੍ਰੀਤ ਬਾਵਾ

Sarbmeet Singh

ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ 104 ਵੀਂ ਕਨਵੈਨਸ਼ਨ ਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿਚ ਹੋਈ ਅਤੇ ਇਸ ਦੌਰਾਨ ਪੰਜਾਬੀ ਮੂਲ ਦੇ ਏ ਪੀ ਸਿੰਘ ਨੂੰ ਥਰਡ ਵਾਈਸ ਪ੍ਰੈਜ਼ੀਡੈਂਟ ਚੁਣਿਆ ਗਿਆ I

4 ਦਿਨ ਚੱਲੀ ਇਸ ਕਨਵੈਨਸ਼ਨ ਵਿੱਚ ਵੱਖ ਵੱਖ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਵੇਂ ਨੁਮਾਇੰਦਿਆਂ ਦੀ ਚੋਣ ਕੀਤੀ ਗਈ I  ਲੰਘੇ ਸ਼ਨੀਵਾਰ ਨੂੰ ਹੋਈ ਪਰੇਡ ਆਫ਼ ਨੇਸ਼ਨਜ਼ ਵਿੱਚ ਮੈਂਬਰਾਂ ਨੇ ਵੱਧ ਚੜ ਕੇ ਹਿੱਸਾ ਲਿਆ I  

ਲਾਇਨਜ਼ ਕਲੱਬ ਦੀ ਮੀਡੀਆ ਅਧਿਕਾਰੀ ਸ਼ੌਨਾ ਸਚੁਦਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ 'ਤੇ ਮੈਂਬਰਾਂ ਨੇ ਵੱਖ ਵੱਖ ਨੁਮਾਇੰਦਿਆਂ ਦੀ ਚੋਣ ਕੀਤੀ I ਇਹ ਨੁਮਾਇੰਦੇ ਇਕ ਸਾਲ ਲਈ ਚੁਣੇ ਜਾਂਦੇ ਹਨ I

ਸ਼ੌਨਾ ਸਚੁਦਾ ਨੇ ਕਿਹਾ ਇਸ ਕਨਵੈਨਸ਼ਨ ਵਿੱਚ ਬ੍ਰਾਇਨ ਸ਼ੀਹਾਨ ਨੂੰ ਇੰਟਰਨੈਸ਼ਨਲ ਪ੍ਰੈਜ਼ੀਡੈਂਟ , ਡਗਲਸ ਅਲੈਗਜ਼ੈਂਡਰ ਨੂੰ ਲਾਇਨਜ਼ ਕਲੱਬ ਇੰਟਰਨੈਸ਼ਨਲ ਫਾਊਂਡੇਸ਼ਨ ਚੇਅਰਪਰਸਨ , ਪੈਟੀ ਹਿੱਲ ਨੂੰ ਫ਼ਸਟ ਵਾਈਸ ਪ੍ਰੈਜ਼ੀਡੈਂਟ, ਫੈਬਰੀਸੀਓ ਓਲੀਵੀਰਾ ਨੂੰ ਸੈਕਿੰਡ ਵਾਈਸ ਪ੍ਰੈਜ਼ੀਡੈਂਟ ਅਤੇ ਏ ਪੀ ਸਿੰਘ ਨੂੰ ਥਰਡ ਵਾਈਸ ਪ੍ਰੈਜ਼ੀਡੈਂਟ ਚੁਣਿਆ ਗਿਆ I

ਪੰਜਾਬੀ ਮੂਲ ਦੇ ਜਤਿੰਦਰ ਚੌਹਾਨ ਨੂੰ ਇੰਟਰਨੈਸ਼ਨਲ ਡਾਇਰੈਕਟਰ ਚੁਣਿਆ ਗਿਆ I ਇਸ ਦੌਰਾਨ 32 ਕਰੋੜ ਡਾਲਰ ਤੋਂ ਵਧੇਰੇ ਦੀ ਰਕਮ ਵੱਖ ਵੱਖ ਕਾਰਜਾਂ ਲਈ ਦਾਨ ਵਜੋਂ ਇਕੱਠੀ ਕੀਤੀ ਗਈ I

ਏ ਪੀ ਸਿੰਘ ਦੀ ਫ਼ਾਈਲ ਫ਼ੋਟੋਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਏ ਪੀ ਸਿੰਘ ਦੀ ਫ਼ਾਈਲ ਫ਼ੋਟੋ

ਤਸਵੀਰ: ਧੰਨਵਾਦ ਸਹਿਤ ਗੁਰਪ੍ਰੀਤ ਬਾਵਾ

ਇਸ ਮੌਕੇ ਏ ਪੀ ਸਿੰਘ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਦੀ ਗੱਲ ਆਖੀ I  

ਲਾਇਨਜ਼ ਕਲੱਬ ਇੰਟਰਨੈਸ਼ਨਲ ਸੰਸਥਾ ਵੱਲੋਂ ਵੱਖ ਵੱਖ ਸਮਾਜਿਕ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ ਅਤੇ ਪੂਰੀ ਦੁਨੀਆ ਵਿੱਚ ਇਸਦੇ ਮੈਂਬਰ ਹਨ I  ਪ੍ਰਾਪਤ ਜਾਣਕਾਰੀ ਅਨੁਸਾਰ ਵੱਖ ਵੱਖ ਦੇਸ਼ਾਂ ਵਿੱਚ 48 ਹਜ਼ਾਰ ਤੋਂ ਵਧੇਰੇ ਲਾਇਨਜ਼ ਕਲੱਬ ਹਨ ਅਤੇ 1.4 ਮਿਲੀਅਨ ਤੋਂ ਵਧੇਰੇ ਵਿਅਕਤੀ ਇਸਦੇ ਮੈਂਬਰ ਹਨI

ਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿੱਚ ਲਾਇਨਜ਼ ਕਲੱਬ ਦੇ ਮੈਂਬਰ

ਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿੱਚ ਲਾਇਨਜ਼ ਕਲੱਬ ਦੇ ਮੈਂਬਰ

ਤਸਵੀਰ: ਧੰਨਵਾਦ ਸਹਿਤ ਗੁਰਪ੍ਰੀਤ ਬਾਵਾ

ਵੀਜ਼ਾ ਪ੍ਰੋਸੈਸਿੰਗ 'ਚ ਦੇਰੀ

ਇਸ ਕਨਵੈਨਸ਼ਨ ਵਿਚ ਸ਼ਾਮਿਲ ਹੋਣ ਆਏ ਬਹੁਤ ਸਾਰੇ ਵਿਅਕਤੀਆਂ ਦਾ ਕਹਿਣਾ ਸੀ ਕਿ ਵੀਜ਼ਾ ਪ੍ਰੋਸੈਸਿੰਗ 'ਚ ਦੇਰੀ ਕਾਰਨ ਬਹੁਤ ਸਾਰੇ ਮੈਂਬਰ ਇਸ ਕਨਵੈਨਸ਼ਨ ਵਿਚ ਸ਼ਾਮਿਲ ਨਾ ਹੋ ਸਕੇ I  ਲਾਇਨਜ਼ ਕਲੱਬ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਤੋਂ 1001 ਵਿਅਕਤੀਆਂ ਨੇ ਇਸ ਕਨਵੈਨਸ਼ਨ ਲਈ ਰਜਿਸਟਰ ਕੀਤਾ ਸੀ I 

ਕਨਵੈਨਸ਼ਨ ਦੀ ਟੂਰ ਆਰਗੇਨਾਈਜ਼ਰ ਸੰਸਥਾ ਲਵਲੀ ਹਾਲੀਡੇਜ਼ ਤੋਂ ਗੁਪ੍ਰੀਤ ਬਾਵਾ ਅਤੇ ਹਰਸ਼ ਮੱਕੜ ਨੇ ਦੱਸਿਆ ਕਿ ਉਹਨਾਂ ਦੇ ਬਹੁਤ ਸਾਰੇ ਸਾਥੀ ਸਮੇਂ ਸਿਰ ਵੀਜ਼ਾ ਨਾ ਮਿਲਣ ਦੇ ਕਾਰਨ ਕਨਵੈਨਸ਼ਨ ਵਿਚ ਨਹੀਂ ਪਹੁੰਚ ਸਕੇ I  ਗੁਰਪ੍ਰੀਤ ਬਾਵਾ ਨੇ ਕਿਹਾ ਪੰਜਾਬ ਸਮੇਤ ਭਾਰਤ ਦੇ ਹੋਰਨਾਂ ਸ਼ਹਿਰਾਂ ਤੋਂ ਬਹੁਤ ਸਾਰੇ ਮੈਂਬਰ ਇਸ ਕਨਵੈਨਸ਼ਨ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ I  ਕੈਨੇਡਾ ਵੱਲੋਂ ਸਮੇਂ ਸਿਰ ਵੀਜ਼ੇ ਨਹੀਂ ਦਿੱਤੇ ਗਏ I  ਬਹੁਤ ਸਾਰੇ ਵਿਅਕਤੀਆਂ ਦੀਆਂ ਫ਼ਾਈਲਜ਼ ਹਾਲੇ ਵੀ ਪ੍ਰੋਸੈਸਿੰਗ ਅਧੀਨ ਹਨ I

Sarbmeet Singh

ਸੁਰਖੀਆਂ