1. ਮੁੱਖ ਪੰਨਾ
  2. ਸਮਾਜ

ਬ੍ਰੈਂਪਟਨ ਦੇ ਇੱਕ ਤਲਾਬ ਕੋਲੋਂ ਮਿਲੀ ਪੰਜਾਬੀ ਬਜ਼ੁਰਗ ਔਰਤ ਦੀ ਲਾਸ਼

ਐਤਵਾਰ ਨੂੰ ਹੋਈ ਸੀ ਲਾਪਤਾ

ਪੀਲ ਪੁਲਿਸ ਦਾ ਵਾਹਨ

ਪੀਲ ਰੀਜਨਲ ਪੁਲਿਸ ਨੂੰ ਬ੍ਰੈਂਪਟਨ ਤੋਂ ਲਾਪਤਾ ਹੋਈ ਪੰਜਾਬੀ ਔਰਤ ਪਾਸ਼ੋ ਬਾਸੀ ਦੀ ਇੱਕ ਤਲਾਬ ਕੋਲੋਂ ਲਾਸ਼ ਮਿਲੀ ਹੈ।

ਤਸਵੀਰ: (Alexis Raymon/CBC)

RCI

ਐਤਵਾਰ ਸ਼ਾਮਲ ਨੂੰ ਲਾਪਤਾ ਹੋਈ 81 ਸਾਲ ਦੀ ਪੰਜਾਬੀ ਮੂਲ ਦੀ ਬਜ਼ੁਰਗ ਔਰਤ ਦੀ, ਬ੍ਰੈਂਪਟਨ ਦੇ ਇੱਕ ਤਲਾਬ ਕੋਲੋਂ ਲਾਸ਼ ਮਿਲੀ ਹੈ।

ਸੋਮਵਾਰ ਸ਼ਾਮ ਨੂੰ ਕਰੀਬ 5 ਵਜੇ, ਬ੍ਰੈਂਪਟਨ ਦੀ ਰਹਿਣ ਵਾਲੀ ਪਾਸ਼ੋ ਬਾਸੀ ਦੀ ਲਾਸ਼ ਬ੍ਰੈਂਪਟਨ ਦੇ ਲੈਕਸਿੰਗਟਨ ਰੋਡ ਅਤੇ ਲੌਂਗ ਮੈਡੋ ਰੋਡ ਦੇ ਨਜ਼ਦੀਕ ਪੈਂਦੇ ਤਲਾਬ ਕੋਲੋਂ ਮਿਲੀ ਹੈ।

ਐਤਵਾਰ ਨੂੰ ਸ਼ਾਮੀਂ 8 ਵਜੇ ਪਾਸ਼ੋ ਨੂੰ ਆਖ਼ਰੀ ਵਾਰੀ ਕੌਟਰੈਲ ਬੁਲੇਵਾਰਡ ਅਤੇ ਮੈਕਵੀਨ ਡਰਾਈਵ ਇਲਾਕੇ ਵਿਚ ਸਥਿਤ ਉਹਨਾਂ ਦੇ ਘਰ ਦੇ ਨਜ਼ਦੀਕ ਦੇਖਿਆ ਗਿਆ ਸੀ। 

ਪੀਲ ਪੁਲਿਸ ਦੇ ਅਧਿਕਾਰੀਆਂ ਨੇ ਬਜ਼ੁਰਗ ਦੀ ਤਲਾਸ਼ ਲਈ ਓਨਟੇਰਿਓ ਪ੍ਰੋਵਿੰਸ਼ੀਅਲ ਪੁਲਿਸ ਦੇ ਹੈਲੀਕੌਪਟਰ ਨੂੰ ਵੀ ਬੁਲਾਇਆ ਸੀ ਅਤੇ ਇਸੇ ਦੀ ਮਦਦ ਨਾਲ ਬਜ਼ੁਰਗ ਔਰਤ ਦੀ ਲਾਸ਼ ਦੇਖੀ ਗਈ।

ਪੀਲ ਪੁਲਿਸ ਦੀ ਕਾਂਸਟੇਬਲ ਸੈਰਾ ਪੈਟਨ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਪਾਸ਼ੋ ਬਾਸੀ ਦੀ ਮੌਤ ਦੇ ਹਾਲਾਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ। ਪਰ ਉਹਨਾਂ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋ ਸਕੇਗੀ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ