1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਇਮੀਗ੍ਰੇਸ਼ਨ

[ਰਿਪੋਰਟ] ਕੈਨੇਡੀਅਨ ਸਟੱਡੀ ਪਰਮਿਟ ਦੇ ਨਤੀਜਿਆਂ ‘ਚ ਦੇਰੀ, ਭਾਰਤ ਬੈਠੇ ਕਰੀਬ 85,000 ਨੌਜਵਾਨ ਪ੍ਰੇਸ਼ਾਨ

ਪੌਣੇ 2 ਲੱਖ ਤੋਂ ਵਧੇਰੇ ਅਰਜ਼ੀਆਂ ਪ੍ਰੋਸੈਸਿੰਗ ਅਧੀਨ

2018 ਤੋਂ 2020 ਦਰਮਿਆਨ 10 ਲੱਖ ਤੋਂ ਵਧੇਰੇ ਨੌਜਵਾਨਾਂ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ I

2018 ਤੋਂ 2020 ਦਰਮਿਆਨ 10 ਲੱਖ ਤੋਂ ਵਧੇਰੇ ਨੌਜਵਾਨਾਂ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ I

ਤਸਵੀਰ: The Canadian Press / Sean Kilpatrick

Sarbmeet Singh

ਪੰਜਾਬੀ ਮੂਲ ਦੀ ਹਰਮਨ ਨੇ ਲੰਘੇ ਸਾਲ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕੀਤਾ ਸੀ , ਪਰ ਲੰਬਾ ਸਮਾਂ ਜਦੋਂ ਉਸਨੂੰ ਆਪਣੀ ਅਰਜ਼ੀ 'ਤੇ ਕੋਈ ਜਵਾਬ ਨਾ ਮਿਲਿਆ ਤਾਂ ਹਰਮਨ ਨੇ ਕਿਸੇ ਹੋਰ ਕਾਲਜ ਵਿਚ ਪੜ੍ਹਾਈ ਕਰਨ ਦਾ ਮਨ ਬਣਾ ਕੇ ਦੋਬਾਰਾ ਤੋਂ ਅਪਲਾਈ ਕਰਨ ਦਾ ਸੋਚਿਆ ਹੈ I

ਹਰਮਨ ਵਾਂਗ ਹਜ਼ਾਰਾਂ ਵਿਦਿਆਰਥੀ ਆਪਣੇ ਸਟੱਡੀ ਵੀਜ਼ੇ ਦੀ ਪ੍ਰੋਸੈਸਿੰਗ ਵਿੱਚ ਹੁੰਦੀ ਦੇਰੀ ਤੋਂ ਪ੍ਰੇਸ਼ਾਨ ਹਨ I  ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਮੁਤਾਬਿਕ ਪੌਣੇ 2 ਲੱਖ ਤੋਂ ਵਧੇਰੇ ਅਰਜ਼ੀਆਂ ਪ੍ਰੋਸੈਸਿੰਗ ਅਧੀਨ ਹਨ I

ਹਰਮਨ ਨੇ ਨਵੇਂ ਸਿਰੇ ਤੋਂ ਕਿਸ ਹੋਰ ਕਾਲਜ ਵਿਚ ਪੜ੍ਹਾਈ ਕਰਨ ਦਾ ਸੋਚਿਆ ਹੈ ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਹਰਮਨ ਨੇ ਨਵੇਂ ਸਿਰੇ ਤੋਂ ਕਿਸ ਹੋਰ ਕਾਲਜ ਵਿਚ ਪੜ੍ਹਾਈ ਕਰਨ ਦਾ ਸੋਚਿਆ ਹੈ

ਤਸਵੀਰ: ਧੰਨਵਾਦ ਸਹਿਤ ਗੁਰਪ੍ਰੀਤ ਬਾਵਾ

ਜਲੰਧਰ ਸ਼ਹਿਰ ਤੋਂ ਇਮੀਗ੍ਰੇਸ਼ਨ ਮਾਹਰ ਗੁਰਪ੍ਰੀਤ ਬਾਵਾ ਨੇ ਦੱਸਿਆ ਕਿ ਉਹਨਾਂ ਦੇ ਬਹੁਤ ਸਾਰੇ ਵਿਦਿਆਰਥੀਆਂ ਦੇ ਵੀਜ਼ੇ ਪ੍ਰੋਸੈਸਿੰਗ ਅਧੀਨ ਹਨ I  ਗੁਰਪ੍ਰੀਤ ਬਾਵਾ ਨੇ ਕਿਹਾ ਕੈਨੇਡਾ ਵੱਲੋਂ ਵੀਜ਼ੇ ਦੀ ਅਰਜ਼ੀ ਬਾਬਤ ਕੋਈ ਫ਼ੈਸਲਾ ਦੇਣ ਨੂੰ ਬਹੁਤ ਸਮਾਂ ਲਿਆ ਜਾ ਰਿਹਾ ਹੈ I ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਨੇ ਜਿਸ ਸਮੈਸਟਰ ਵਿੱਚ ਦਾਖ਼ਲਾ ਲੈਣਾ ਹੁੰਦਾ ਹੈ , ਉਸ ਸਮੈਸਟਰ ਦੇ ਸ਼ੁਰੂ ਹੋਣ ਦੇ ਕੁਝ ਮਹੀਨੇ ਬਾਅਦ ਕੋਈ ਨਤੀਜਾ ਆਉਂਦਾ ਹੈ I

ਪੰਜਾਬ ਦੇ ਮੋਗਾ ਸ਼ਹਿਰ ਵਿੱਚ ਕੌਰ ਇਮੀਗ੍ਰੇਸ਼ਨ ਤੋਂ ਰਸ਼ਪਾਲ ਸਿੰਘ ਸੋਸ਼ਣ ਮੁਤਾਬਿਕ ਅਜਿਹੇ ਵਿੱਚ ਵਿਦਿਆਰਥੀ ਪੜ੍ਹਾਈ ਨੂੰ ਡੈਫ਼ਰ ਭਾਵ ਅਗਲੇ ਸਮੈਸਟਰ ਲਈ ਮੁਲਤਵੀ ਕਰਦੇ ਹਨ , ਪਰ ਬਹੁਤ ਵਾਰ ਉਹਨਾਂ ਨੂੰ ਆਪਣੀ ਪਸੰਦ ਦਾ ਕੋਰਸ ਨਹੀਂ ਮਿਲਦਾ I

ਗੁਰਪ੍ਰੀਤ ਬਾਵਾ ਦੀ ਫ਼ਾਈਲ ਫ਼ੋਟੋਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਗੁਰਪ੍ਰੀਤ ਬਾਵਾ ਦੀ ਫ਼ਾਈਲ ਫ਼ੋਟੋ

ਤਸਵੀਰ: ਧੰਨਵਾਦ ਸਹਿਤ ਗੁਰਪ੍ਰੀਤ ਬਾਵਾ

ਬਹੁਤ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅਜਿਹੇ ਕੋਰਸ ਹਨ , ਜੋ ਸਾਲ ਵਿੱਚ ਸਿਰਫ਼ ਇਕ ਖ਼ਾਸ ਸਮੇਂ ਹੀ ਸ਼ੁਰੂ ਹੁੰਦੇ ਹਨ ਅਤੇ ਵੀਜ਼ੇ ਵਿੱਚ ਦੇਰੀ ਨਾਲ ਵਿਦਿਆਰਥੀ ਨੂੰ ਅਗਲੇ ਸਾਲ ਤੱਕ ਉਡੀਕਣਾ ਪੈਂਦਾ ਹੈ I ਅਜਿਹੇ ਵਿੱਚ ਵਿਦਿਆਰਥੀਆਂ ਕੋਲ ਉਡੀਕ ਕਰਨ ਜਾਂ ਕੋਈ ਹੋਰ ਕੋਰਸ ਲੈਣ ਦਾ ਰਸਤਾ ਬਚਦਾ ਹੈ I
ਵੱਲੋਂ ਇੱਕ ਕਥਨ ਰਸ਼ਪਾਲ ਸਿੰਘ ਸੋਸ਼ਣ , ਇਮੀਗ੍ਰੇਸ਼ਨ ਮਾਹਰ

ਬ੍ਰਿਟਿਸ਼ ਕੋਲੰਬੀਆ ਦੇ ਲੰਗਾਰਾ ਕਾਲਜ , ਜਿੱਥੇ ਕਿ ਵੱਡੀ ਗਿਣਤੀ ਵਿੱਚ ਅੰਤਰ ਰਾਸ਼ਟਰੀ ਵਿਦਿਆਰਥੀ ਪੜਨ ਆਉਂਦੇ ਹਨ , ਤੋਂ ਕਾਲਜ ਦੇ ਬੁਲਾਰੇ ਮਾਰਕ ਡਾਅਸਨ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਵਿੱਚ ਵਿਦਿਆਰਥੀ ਅਰਜ਼ੀ ਦੇ ਕੇ ਕੋਰਸ ਨੂੰ ਡੈਫ਼ਰ ਕਰ ਸਕਦੇ ਹਨ ਅਤੇ ਇਸਦੀ ਕੋਈ ਫ਼ੀਸ ਨਹੀਂ ਹੁੰਦੀ ਹੈ I

ਸਟੱਡੀ ਵੀਜ਼ੇ ਦਾ ਰੁਝਾਨ

ਵੱਖ ਵੱਖ ਦੇਸ਼ਾਂ ਦੇ ਨੌਜਵਾਨਾਂ ਵੱਲੋਂ ਅੰਤਰ ਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ ਕੈਨੇਡਾ ਆਉਣ ਦੇ ਰੁਝਾਨ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ I  2018 ਤੋਂ 2020 ਦਰਮਿਆਨ 10 ਲੱਖ ਤੋਂ ਵਧੇਰੇ ਨੌਜਵਾਨਾਂ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ I  ਕੈਨੇਡਾ ਨੂੰ 2018 ਦੌਰਾਨ ਕਰੀਬ 3.5 ਲੱਖ , 2019 ਦੌਰਾਨ 4 ਲੱਖ 28 ਹਜ਼ਾਰ ਅਤੇ 2020 ਦੌਰਾਨ ਕਰੀਬ 3 ਲੱਖ 17 ਹਜ਼ਾਰ ਸਟੱਡੀ ਵੀਜ਼ੇ ਦੀਆਂ ਅਰਜ਼ੀਆਂ ਮਿਲੀਆਂ I

ਇਮੀਗ੍ਰੇਸ਼ਨ ਮਾਹਰ ਰਸ਼ਪਾਲ ਸਿੰਘ ਸੋਸ਼ਣ ਦਾ ਕਹਿਣਾ ਹੈ ਕਿ ਵੀਜ਼ੇ ਸਮੇਂ ਸਿਰ ਨਾ ਮਿਲਣ ਕਰਕੇ ਵਿਦਿਆਰਥੀ ਪੜ੍ਹਾਈ ਨੂੰ ਡੈਫ਼ਰ ਕਰਦੇ ਹਨ

ਇਮੀਗ੍ਰੇਸ਼ਨ ਮਾਹਰ ਰਸ਼ਪਾਲ ਸਿੰਘ ਸੋਸ਼ਣ ਦਾ ਕਹਿਣਾ ਹੈ ਕਿ ਵੀਜ਼ੇ ਸਮੇਂ ਸਿਰ ਨਾ ਮਿਲਣ ਕਰਕੇ ਵਿਦਿਆਰਥੀ ਪੜ੍ਹਾਈ ਨੂੰ ਡੈਫ਼ਰ ਕਰਦੇ ਹਨ

ਤਸਵੀਰ: ਧੰਨਵਾਦ ਸਹਿਤ ਰਸ਼ਪਾਲ ਸਿੰਘ ਸੋਸ਼ਣ

ਇਮੀਗ੍ਰੇਸ਼ਨ ਮਾਹਰਾਂ ਮੁਤਾਬਿਕ ਕੈਨੇਡਾ ਵਿੱਚ ਸਟੱਡੀ ਵੀਜ਼ੇ ਲਈ ਮੋਟੇ ਤੌਰ 'ਤੇ ਸਟੂਡੈਂਟ ਡਾਇਰੈਕਟ ਸਟਰੀਮ (ਐਸ ਡੀ ਐਸ) ਅਤੇ ਨਾਨ ਐਸ ਡੀ ਐਸ ਤਰੀਕੇ ਹਨ I ਸਟੂਡੈਂਟ ਡਾਇਰੈਕਟ ਸਟਰੀਮ ਲਈ 6 ਬੈਂਡ , ਫੰਡਜ਼ ਅਤੇ ਹੋਰ ਕਾਫ਼ੀ ਸਾਰੀਆਂ ਸ਼ਰਤਾਂ ਹੁੰਦੀਆਂ ਹਨ ਜਦਕਿ ਨਾਨ ਐਸ ਡੀ ਐਸ ਲਈ ਕੋਈ ਸ਼ਰਤ ਨਹੀਂ ਹੁੰਦੀ I 6 ਬੈਂਡ ਨਾ ਲੈ ਪਾਉਣ ਵਾਲੇ ਵਿਦਿਆਰਥੀ , ਆਮ ਤੌਰ 'ਤੇ ਨਾਨ ਐਸ ਡੀ ਐਸ ਤਰੀਕੇ ਨਾਲ ਅਪਲਾਈ ਕਰਦੇ ਹਨ I

ਇਹ ਵੀ ਪੜੋ :

ਸਭ ਤੋਂ ਵਧੇਰੇ ਅਰਜ਼ੀਆਂ ਭਾਰਤ ਤੋਂ

ਕੈਨੇਡਾ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਪ੍ਰਾਪਤ ਅੰਕੜਿਆਂ ਮੁਤਾਬਿਕ ਇਸ ਸਮੇਂ ਕਰੀਬ 1,81,061 ਅਰਜ਼ੀਆਂ ਪ੍ਰੋਸੈਸਿੰਗ ਅਧੀਨ ਹਨ I  ਅੰਕੜਿਆਂ ਮੁਤਾਬਿਕ ਸਭ ਤੋਂ ਵਧੇਰੇ ਅਰਜ਼ੀਆਂ ਭਾਰਤ ਤੋਂ ਹਨ , ਜਿੰਨ੍ਹਾਂ ਦੀ ਗਿਣਤੀ 85,445 ਹੈ I  ਇਹ ਅੰਕੜਾ ਕੁਲ ਅਰਜ਼ੀਆਂ ਦਾ ਕਰੀਬ 47 ਪ੍ਰਤੀਸ਼ਤ ਬਣਦਾ ਹੈ I

ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਵੀ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਨੂੰ ਲੈ ਕੇ ਸਰਗਰਮੀ ਦਿਖਾਈ ਗਈ ਹੈ I  ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਮੁਤਾਬਿਕ ਸੀਨੀਅਰ ਭਾਰਤੀ ਅਧਿਕਾਰੀਆਂ ਵੱਲੋਂ ਕੈਨੇਡਾ ਸਮੇਤ ਵੱਖ ਵੱਖ ਦੇਸ਼ਾਂ ਨਾਲ ਇਸ ਬਾਰੇ ਗੱਲ ਕੀਤੀ ਹੈ I  ਬਾਗਚੀ ਨੇ ਇਕ ਟਵੀਟ ਕਰ ਕਿਹਾ ਹੈ ਕਿ ਉਕਤ ਦੇਸ਼ਾਂ ਵੱਲੋਂ ਕੇਸਾਂ ਦਾ ਜਲਦੀ ਨਿਪਟਾਰਾ ਕਰਨ ਲਈ ਹਾਮੀ ਭਰੀ ਗਈ ਹੈ I

ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਦੇ ਬੁਲਾਰਿਆਂ ਦਾ ਕਹਿਣਾ ਹੈ ਕਿ ਕੋਵਿਡ ਦੇ ਕਾਰਨ ਪ੍ਰੋਸੈਸਿੰਗ ਸਮਾਂ ਪ੍ਰਭਾਵਿਤ ਹੋਇਆ ਹੈ ਅਤੇ ਮੰਤਰਾਲੇ ਵੱਲੋਂ ਜਲਦ ਤੋਂ ਜਲਦ ਅਰਜ਼ੀਆਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ I

Sarbmeet Singh

ਸੁਰਖੀਆਂ