1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਇਮੀਗ੍ਰੇਸ਼ਨ

[ ਰਿਪੋਰਟ ] ਕੈਨੇਡਾ ਵੱਲੋਂ ਵਿਦਿਆਰਥੀਆਂ ਨੂੰ 18 ਮਹੀਨੇ ਦਾ ਓਪਨ ਵਰਕ ਪਰਮਿਟ ਦੇਣ ਦਾ ਐਲਾਨ

ਪੀ ਆਰ ਦੇ ਡਰਾਅ ਨਾ ਨਿਕਲਣ ਕਾਰਨ ਬਹੁਤ ਸਾਰੇ ਕਾਮਿਆਂ ਦੇ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਕਿਨਾਰੇ

ਸ਼ੌਨ ਫ਼੍ਰੇਜ਼ਰ ਨੇ ਕਿਹਾ ਕਿ ਇਸ ਸਮੇਂ ਦੌਰਾਨ ਵਰਕ ਪਰਮਿਟ ਦੀ ਮਿਆਦ ਮੁੱਕਣ ਵਾਲੇ ਨੌਜਵਾਨਾਂ ਨੂੰ 18 ਮਹੀਨਿਆਂ ਦੇ ਓਪਨ ਵਰਕ ਪਰਮਿਟ ਜਾਰੀ ਕੀਤੇ ਜਾਣਗੇ I

ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ ਨੇ ਕਿਹਾ ਕਿ ਇਸ ਸਮੇਂ ਦੌਰਾਨ ਵਰਕ ਪਰਮਿਟ ਦੀ ਮਿਆਦ ਮੁੱਕਣ ਵਾਲੇ ਨੌਜਵਾਨਾਂ ਨੂੰ 18 ਮਹੀਨਿਆਂ ਦੇ ਓਪਨ ਵਰਕ ਪਰਮਿਟ ਜਾਰੀ ਕੀਤੇ ਜਾਣਗੇ I

ਤਸਵੀਰ: The Canadian Press / Justin Tang

Sarbmeet Singh

ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੈਨੇਡਾ ਵਿਚ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਕੰਮ ਕਰ ਰਹੇ ਕਾਮਿਆਂ ਦੇ ਵਰਕ ਪਰਮਿਟ ਦੀ ਮਿਆਦ ਨੂੰ ਵਧਾਉਣ ਅਤੇ ਓਪਨ ਵਰਕ ਪਰਮਿਟ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ I

ਜਿਹੜੇ ਕਾਮਿਆਂ ਦੇ ਵਰਕ ਪਰਮਿਟ 20 ਸਤੰਬਰ 2021 ਤੋਂ ਲੈ ਕੇ 31 ਦਸੰਬਰ 2022 ਦੌਰਾਨ ਖ਼ਤਮ ਹੋਣਗੇ , ਉਹ ਕਾਮੇ ਇਸ ਪਾਲਿਸੀ ਅਧੀਨ ਅਪਲਾਈ ਕਰਨ ਦੇ ਯੋਗ ਹੋਣਗੇ I  

ਕੈਨੇਡਾ ਵਿਚਲੇ ਅੰਤਰ ਰਾਸ਼ਟਰੀ ਵਿਦਿਆਰਥੀਆਂ ਵੱਲੋਂ ਇਸਦਾ ਸਵਾਗਤ ਕੀਤਾ ਜਾ ਰਿਹਾ ਹੈ I  

ਇਹ ਜਾਣਕਾਰੀ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ ਵੱਲੋਂ ਇਕ ਟਵੀਟ ਕਰ ਸਾਂਝੀ ਕੀਤੀ ਗਈ ਹੈ I ਸ਼ੌਨ ਫ਼੍ਰੇਜ਼ਰ ਨੇ ਕਿਹਾ ਕਿ ਇਸ ਸਮੇਂ ਦੌਰਾਨ ਵਰਕ ਪਰਮਿਟ ਦੀ ਮਿਆਦ ਮੁੱਕਣ ਵਾਲੇ ਨੌਜਵਾਨਾਂ ਨੂੰ 18 ਮਹੀਨਿਆਂ ਦੇ ਓਪਨ ਵਰਕ ਪਰਮਿਟ ਜਾਰੀ ਕੀਤੇ ਜਾਣਗੇ I

ਅੰਤਰ ਰਾਸ਼ਟਰੀ ਵਿਦਿਆਰਥੀ ਕੈਨੇਡਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ I ਇਸ ਯੋਜਨਾ ਨਾਲ ਜਿੱਥੇ ਨੌਜਵਾਨ ਕੈਨੇਡਾ ਵਿੱਚ ਹੋਰ ਸਮਾਂ ਕੰਮ ਕਰ ਸਕਣਗੇ , ਉੱਥੇ ਹੀ ਨੌਕਰੀਦਾਤੇ ਵੀ ਯੋਗ ਕਾਮਿਆਂ ਨੂੰ ਕੰਮ ਦੇ ਸਕਣਗੇ I
ਵੱਲੋਂ ਇੱਕ ਕਥਨ ਸ਼ੌਨ ਫ਼੍ਰੇਜ਼ਰ , ਇਮੀਗ੍ਰੇਸ਼ਨ ਮਿਨਿਸਟਰ

ਕੀ ਹੁੰਦਾ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ

ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਾਰੀ ਹੁੰਦਾ ਹੈ I  8 ਮਹੀਨੇ ਤੋਂ ਜਿਆਦਾ ਪਰ 2 ਸਾਲ ਤੋਂ ਘੱਟ ਸਮੇਂ ਤੱਕ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਰਸ ਦੀ ਲੰਬਾਈ ਦੇ ਬਰਾਬਰ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ I  ਉਦਾਹਰਣ ਵਜੋਂ ਜਿਹੜੇ ਵਿਦਿਆਰਥੀਆਂ ਨੇ ਇਕ ਸਾਲ ਦਾ ਕੋਰਸ ਕੀਤਾ ਹੁੰਦਾ ਹੈ , ਉਹਨਾਂ ਨੂੰ ਇਕ ਸਾਲ ਦੇ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ I

2 ਸਾਲ ਜਾਂ ਇਸਤੋਂ ਵਧੇਰੇ ਸਮੇਂ ਦਾ ਕੋਰਸ ਕਰਨ 'ਤੇ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ I  8 ਮਹੀਨੇ ਤੋਂ ਘੱਟ ਸਮੇਂ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੁੰਦੇ I ਪੋਸਟ ਗ੍ਰੈਜੂਏਟ ਵਰਕ ਪਰਮਿਟ ਦੌਰਾਨ ਕਾਮੇ ਕਿਸੇ ਵੀ ਨੌਕਰੀਦਾਤੇ ਨਾਲ ਕੰਮ ਕਰ ਸਕਦੇ ਹਨ I

ਕੀ ਹੈ ਓਪਨ ਵਰਕ ਪਰਮਿਟ

ਓਪਨ ਵਰਕ ਪਰਮਿਟ ਵਾਲਾ ਵਿਅਕਤੀ ਕੈਨੇਡਾ ਵਿੱਚ ਲੱਗਭਗ ਹਰ ਖੇਤਰ ਵਿੱਚ ਕੰਮ ਕਰ ਸਕਦਾ ਹੈ ਅਤੇ ਉਸ ਉੱਪਰ ਕਿਸੇ ਇਕ ਨੌਕਰੀਦਾਤੇ ਨਾਲ ਕੰਮ ਕਰਨ ਦੀ ਕੋਈ ਸ਼ਰਤ ਨਹੀਂ ਹੁੰਦੀ I ਓਪਨ ਵਰਕ ਪਰਮਿਟ ਪ੍ਰਾਪਤ ਵਿਅਕਤੀ ਹਫ਼ਤੇ ਵਿੱਚ ਆਪਣੀ ਮਰਜ਼ੀ ਮੁਤਾਬਿਕ ਕੰਮ ਕਰ ਸਕਦਾ ਹੈ ਅਤੇ ਘੰਟਿਆਂ ਦੀ ਵੀ ਕੋਈ ਸ਼ਰਤ ਨਹੀਂ ਹੁੰਦੀ I

ਇਹ ਵੀ ਪੜੋ :

ਲੋੜ ਕਿਉਂ

ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਕੋਵਿਡ-19 ਦੇ ਚਲਦਿਆਂ ਪੀ ਆਰ ਦੇ ਡਰਾਅ ਨਹੀਂ ਕੱਢੇ ਗਏ ਅਤੇ ਇਸ ਦੌਰਾਨ ਬਹੁਤ ਸਾਰੇ ਵਿਅਕਤੀਆਂ ਦੇ ਵਰਕ ਪਰਮਿਟਸ ਦੀ ਮਿਆਦ ਖ਼ਤਮ ਹੋ ਗਈ ਜਿਸਦੇ ਚਲਦਿਆਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਲਗਾਤਾਰ ਵਰਕ ਪਰਮਿਟ ਦੀ ਮਿਆਦ ਵਿੱਚ ਵਾਧਾ ਕੀਤਾ ਜਾ ਰਿਹਾ ਹੈI

ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਸਰਕਾਰ ਨੇ ਵਿਦਿਆਰਥੀਆਂ ਨੂੰ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਹੈ I  

ਇਸਤੋਂ ਪਹਿਲਾਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਨਵਰੀ 2021 ਦੌਰਾਨ ਜਨਵਰੀ ਤੋਂ 27 ਨਵੰਬਰ , 2021 ਦਰਮਿਆਨ ਵਰਕ ਪਰਮਿਟ ਖ਼ਤਮ ਹੋਣ ਵਾਲੇ ਵਿਦਿਆਰਥੀਆਂ ਨੂੰ 18 ਮਹੀਨਿਆਂ ਦਾ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਗਿਆ ਸੀ I ਇਸ ਐਲਾਨ ਤੋਂ ਬਾਅਦ ਬਹੁਤ ਸਾਰੇ ਬਿਨੈਕਾਰਾਂ ਵੱਲੋਂ ਹੋਰ ਰਾਹਤ ਦੇਣ ਦੀ ਮੰਗ ਕੀਤੀ ਗਈ ਸੀ I  

ਵਿਭਾਗ ਨੇ ਜਨਵਰੀ ਤੋਂ ਲੈ ਕੇ ਦਸੰਬਰ 2022 ਦਰਮਿਆਨ 95,000 ਵਿਅਕਤੀਆਂ ਦੇ ਵਰਕ ਪਰਮਿਟ ਖ਼ਤਮ ਹੋਣ ਦੀ ਗੱਲ ਆਖੀ ਸੀ I

ਕਿਊਬੈਕ ਵੱਲੋਂ ਵੀ ਪ੍ਰੋਵਿੰਸ ਰਾਹੀਂ ਪੀ ਆਰ ਹੋਣ ਦੀ ਉਡੀਕ ਕਰ ਰਹੇ ਹੋਰਨਾਂ ਦੇਸ਼ਾਂ ਵਿੱਚ ਬੈਠੇ ਬਿਨੈਕਾਰ ਆਪਣੀ ਪੀ ਆਰ ਦੀ ਅਰਜ਼ੀ ਬਾਬਤ ਕੋਈ ਨਤੀਜਾ ਆਉਣ ਤੱਕ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਗਿਆ ਸੀ I

ਦੇਰੀ ਤੋਂ ਨਿਰਾਸ਼ਾ

ਜਿੱਥੇ ਇਕ ਪਾਸੇ ਇਸ ਐਲਾਨ ਨੂੰ ਸਲਾਹਿਆ ਜਾ ਰਿਹਾ ਹੈ , ਉਥੇ ਹੀ ਕੁਝ ਲੋਕਾਂ ਦਾ ਆਖਣਾ ਹੈ ਕਿ ਇਹ ਫ਼ੈਸਲਾ ਬਹੁਤ ਲੇਟ ਕੀਤਾ ਗਿਆ ਹੈ I  

ਸਰਕਾਰ ਦੇ ਇਸ ਐਲਾਨ ਬਾਰੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਪੰਜਾਬੀ ਮੂਲ ਦੀ ਰਾਜਵਿਦੰਰ ਕੌਰ ਨੇ ਕਿਹਾ ਕਿ ਸਰਕਾਰ ਦਾ ਐਲਾਨ ਦੇਰ ਆਏ ਦਰੁਸਤ ਆਏ ਵਾਲਾ ਕਿਹਾ ਜਾ ਸਕਦਾ ਹੈ I  ਰਾਜਵਿੰਦਰ ਕੌਰ ਦੇ ਵਰਕ ਪਰਮਿਟ ਦਸੰਬਰ 2021 ਦੌਰਾਨ ਖ਼ਤਮ ਹੋ ਗਈ ਜਿਸਤੋਂ ਬਾਅਦ ਉਸਨੇ ਮਿਆਦ ਵਿੱਚ ਵਾਧੇ ਲਈ ਅਰਜ਼ੀ ਦਿੱਤੀ ਸੀ , ਜੋ ਕਿ ਰੱਦ ਹੋ ਗਈ ਸੀ I  

ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸਨੂੰ ਕਲੋਜ਼ਡ ਵਰਕ ਪਰਮਿਟ ਲੈਣਾ ਪਿਆ I  ਉਹਨਾਂ ਕਿਹਾ ਚੰਗਾ ਹੁੰਦਾ ਜੇਕਰ ਸਰਕਾਰ ਇਹ ਕਦਮ ਜਲਦੀ ਲੈਂਦੀ ਪਰ ਹੁਣ ਵੀ ਬਹੁਤ ਸਾਰੇ ਲੋਕ ਇਸਦਾ ਲਾਭ ਲੈ ਸਕਣਗੇ I

Sarbmeet Singh

ਸੁਰਖੀਆਂ