- ਮੁੱਖ ਪੰਨਾ
- ਸਮਾਜ
- ਐਲ.ਜੀ.ਬੀ.ਟੀ.ਕਿਊ.+ (LGBTQ+) ਭਾਈਚਾਰਾ
[ ਰਿਪੋਰਟ ] ਜਾਣੋ ਕੈਨੇਡਾ ’ਚ ਸਾਊਥ ਏਸ਼ੀਅਨ ਸਮਲਿੰਗੀ ਭਾਈਚਾਰੇ ਦੀ ਮਦਦ ਕਰਦੀਆਂ ਕੁਝ ਸੰਸਥਾਵਾਂ ਬਾਰੇ
ਸਾਊਥ ਏਸ਼ੀਅਨ ਸਮਲਿੰਗੀ ਭਾਈਚਾਰੇ ਨੂੰ ਅਜੇ ਵੀ ਕਈ ਚੁਣੌਤੀਆਂ ਦਰਪੇਸ਼
ਕੈਨੇਡਾ ਵਿੱਚ ਹਰ ਸਾਲ ਜੂਨ ਮਹੀਨਾ ਪ੍ਰਾਈਡ ਮੰਥ ਦੇ ਤੌਰ ਤੇ ਮਨਾਇਆ ਜਾਂਦਾ ਹੈ।
ਤਸਵੀਰ: ਧੰਨਵਾਦ ਸਹਿਤ ਪ੍ਰਣਯ ਆਨੰਦ
ਕੈਨੇਡਾ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕਾਂ ਵੱਲੋਂ ਬਣਾਈਆਂ ਸੰਸਥਾਵਾਂ ਸਾਊਥ ਏਸ਼ੀਅਨ ਐਲ.ਜੀ.ਬੀ.ਟੀ.ਕਿਊ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਸਮਝ ਕੇ ਉਹਨਾਂ ਦੀ ਮਦਦ ਕਰ ਰਹੀਆਂ ਹਨ I ਜਾਣੋ ਇਹਨਾਂ ਸੰਸਥਾਵਾਂ ਬਾਰੇ :
2008 ਦੌਰਾਨ ਪੰਜਾਬੀ ਮੂਲ ਦੇ ਐਲੈਕਸ ਸੰਘਾ ਵੱਲੋਂ ਸ਼ੁਰੂ ਕੀਤੀ ਗਈ ਸੰਸਥਾ , ਸ਼ੇਰ ਵੈਨਕੂਵਰ (ਨਵੀਂ ਵਿੰਡੋ) , ਪ੍ਰਮੁੱਖ ਤੌਰ 'ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸਾਊਥ ਏਸ਼ੀਅਨ ਸਮਲਿੰਗੀ ਭਾਈਚਾਰੇ ਲਈ ਕੰਮ ਕਰ ਰਹੀ ਹੈ I
ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਸਮਲਿੰਗਤਾ ਅਤੇ ਵੱਖਰੇ ਜਿਨਸੀ ਝੁਕਾਅ ਦੀ ਆਜ਼ਾਦੀ ਅਤੇ ਇਸ ਵਤੀਰੇ ਨੂੰ ਮਾਨਤਾ ਦੇਣ ਲਈ ਹਰ ਸਾਲ ਜੂਨ ਮਹੀਨਾ ਪ੍ਰਾਈਡ ਮੰਥ ਦੇ ਤੌਰ ਤੇ ਮਨਾਇਆ ਜਾਂਦਾ ਹੈ।

ਐਲ.ਜੀ.ਬੀ.ਟੀ.ਕਿਊ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਇਕ ਮਾਰਚ ਦਾ ਦ੍ਰਿਸ਼
ਤਸਵੀਰ: afp via getty images / GEOFF ROBINS
ਇਸ ਮਹੀਨੇ ਦੌਰਾਨ ਮੁਲਕ ਭਰ ਵਿਚ ਪਰੇਡ, ਰੈਲੀਆਂ, ਅਤੇ ਐਲ.ਜੀ.ਬੀ.ਟੀ.ਕਿਊ ਭਾਈਚਾਰੇ ਦੇ ਹੱਕਾਂ ਬਾਰੇ ਜਾਗਰੂਕਤਾ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।
ਸੰਘਾ ਮੁਤਾਬਿਕ ਉਸ ਸਮੇਂ ਭਾਈਚਾਰੇ ਵਿੱਚ ਬਹੁਤ ਸਾਰੇ ਵਿਅਕਤੀਆਂ ਵੱਲੋਂ ਆਤਮ ਹੱਤਿਆ ਕੀਤੀ ਗਈ ਜਿਸਤੋਂ ਉਹਨਾਂ ਨੂੰ ਧੱਕਾ ਲੱਗਾ ਅਤੇ ਉਹਨਾਂ ਨੇ ਕੋਈ ਸੰਸਥਾ ਬਣਾਉਣ ਦਾ ਸੋਚਿਆ I
ਜਦੋਂ ਅਸੀਂ ਇਸ ਸੰਸਥਾ ਨੂੰ ਸ਼ੁਰੂ ਕੀਤਾ ਤਾਂ ਇਸਦਾ ਵਿਰੋਧ ਹੋਇਆ I ਇਕ ਗੁਰਦੁਆਰੇ ਦੇ ਪ੍ਰਬੰਧਕ ਨੇ ਕਿਹਾ ਕਿ ਸਿੱਖੀ ਵਿੱਚ ਸਮਲਿੰਗਤਾ ਲਈ ਕੋਈ ਥਾਂ ਨਹੀਂ ਹੈ I ਹੋਰਨਾਂ ਦੇਸ਼ਾਂ ਦੇ ਸਿੱਖ ਭਾਈਚਾਰੇ ਵੱਲੋਂ ਵੀ ਸਾਨੂੰ ਬੁਰਾ ਭਲਾ ਕਿਹਾ ਗਿਆ I ਅਜਿਹੇ ਵਰਤਾਰੇ ਵਿੱਚ ਮੈਂ ਆਪਣੇ ਆਪ ਨੂੰ ਬੇਹੱਦ ਇਕੱਲਾ ਮਹਿਸੂਸ ਕੀਤਾ I
ਪਰ ਸੰਘਾ ਮੁਤਾਬਿਕ ਕੁਝ ਸਮੇਂ ਬਾਅਦ ਭਾਈਚਾਰੇ ਵੱਲੋਂ ਉਹਨਾਂ ਨੂੰ ਸਵੀਕਾਰਿਆ ਜਾਣ ਲੱਗਾ I ਸੰਘਾ ਨੇ ਦੱਸਿਆ ਕਿ ਕਰੀਬ 10 ਸਾਲ ਦੇ ਵਕਫ਼ੇ ਬਾਅਦ ਉਹਨਾਂ ਦੀ ਸੰਸਥਾ ਨੂੰ ਵੈਨਕੂਵਰ ਦੀ ਵੈਸਾਖੀ ਪਰੇਡ ਵਿੱਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ I ਸੰਘਾ ਨੇ ਕਿਹਾ ਸਾਡੇ ਕੰਮ ਨੂੰ ਦੇਖ ਕੇ ਵੈਸਾਖੀ ਪਰੇਡ ਦੇ ਪ੍ਰਬੰਧਕਾਂ ਨੇ ਸਾਨੂੰ ਕਿਹਾ ਕਿ ਉਹ ਭਾਈਚਾਰੇ ਵਿਚੋਂ ਏਡਜ਼ , ਡਿਪਰੈਸ਼ਨ ਅਤੇ ਇਕੱਲਤਾ ਆਦਿ ਨੂੰ ਖ਼ਤਮ ਕਰਨਾ ਚਾਹੁੰਦੇ ਹਨ I ਮਾਰਚ 2017 ਦੌਰਾਨ ਅਸੀਂ ਵੈਨਕੂਵਰ ਵੈਸਾਖੀ ਪਰੇਡ ਦਾ ਹਿੱਸਾ ਬਣੇ I
ਇਹ ਵੀ ਪੜੋ :
- ਕੈਨੇਡਾ ਵਿਚ ਸਮਲਿੰਗਤਾ ਦੀ ਆਜ਼ਾਦੀ ਦਾ ਪ੍ਰਤੀਕ ‘ਪ੍ਰਾਈਡ ਮੰਥ’ ਸ਼ੁਰੂ
- ਜਾਣੋ ਸਾਊਥ ਏਸ਼ੀਅਨ ਸਮਲਿੰਗੀ ਭਾਈਚਾਰੇ ਦੀਆਂ ਮੁਸ਼ਕਿਲਾਂ ਜ਼ਾਹਰ ਕਰਦੀਆਂ ਕੈਨੇਡੀਅਨ ਫ਼ਿਲਮਾਂ ਬਾਰੇ
- ਟੋਰੌਂਟੋ ’ਚ ਹੋਣ ਵਾਲੇ ਐਲ.ਜੀ.ਬੀ.ਟੀ.ਕਿਊ ਸਮਾਗਮ ਲਈ ਪ੍ਰਬੰਧਕਾਂ ਵੱਲੋਂ ਸਕਿਊਰਿਟੀ ਕੰਪਨੀਆਂ ਨਾਲ ਤਾਲਮੇਲ
ਸੰਘਾ ਮੁਤਾਬਿਕ ਭਾਵੇਂ ਕਿ ਕੈਨੇਡਾ ਵਿੱਚ ਹੋਰਨਾਂ ਸਾਊਥ ਏਸ਼ੀਅਨ ਦੇਸ਼ਾਂ ਦੇ ਮੁਕਾਬਲੇ ਹਾਲਾਤ ਥੋੜੇ ਬਿਹਤਰ ਹਨ ਪਰ ਕੈਨੇਡਾ ਵਿੱਚ ਵੀ ਸਾਊਥ ਏਸ਼ੀਅਨ ਐਲ.ਜੀ.ਬੀ.ਟੀ.ਕਿਊ ਭਾਈਚਾਰੇ ਲਈ ਜ਼ਿੰਦਗੀ ਸੌਖੀ ਨਹੀਂ ਹੈ I ਸੰਘਾ ਨੇ ਦੱਸਿਆ ਕਿ ਉਹਨਾਂ ਨੂੰ ਭਾਈਚਾਰੇ ਦੇ ਬਹੁਤ ਸਾਰੇ ਮੈਂਬਰ ਪਹੁੰਚ ਕਰਦੇ ਹਨ ਅਤੇ ਆਪਣੀਆਂ ਮੁਸ਼ਕਿਲ ਸਾਂਝੀਆਂ ਕਰਦੇ ਹਨ I
ਐਲੈਕਸ ਸੰਘਾ ਨੇ ਕਿਹਾ ਕਿ ਕੈਨੇਡਾ ਵਿੱਚ ਵੀ ਮਾਪਿਆਂ ਵੱਲੋਂ ਆਪਣੇ ਸਮਲਿੰਗੀ ਬੱਚਿਆਂ 'ਤੇ ਵਿਆਹ ਕਰਾਉਣ ਲਈ ਦਬਾਅ ਪਾਇਆ ਜਾਂਦਾ ਹੈ I ਉਹਨਾਂ ਕਿਹਾ ਬਹੁਤ ਸਾਰੇ ਲੋਕ ਵਿਆਹ ਕਰ ਵੀ ਲੈਂਦੇ ਹਨ I ਜਦੋਂ ਸਮਲਿੰਗੀ ਵਿਅਕਤੀ ਆਪਣੀ ਪਤਨੀ ਸਮੇਤ ਹੋਰਨਾਂ ਨਾਲ ਸ਼ਰੀਰਕ ਸੰਬੰਧ ਬਣਾਉਂਦੇ ਹਨ ਤਾਂ ਅਜਿਹੇ ਵਿੱਚ ਏਡਜ਼ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ I ਅਜਿਹੇ ਵਿੱਚ ਔਰਤਾਂ ਨੂੰ ਵੀ ਬਹੁਤ ਕੁਝ ਭੁਗਤਣਾ ਪੈਂਦਾ ਹੈI

ਅਲਾਇੰਸ ਫ਼ਾਰ ਸਾਊਥ ਏਸ਼ੀਅਨ ਏਡਜ਼ ਪ੍ਰੀਵੈਨਸ਼ਨ ਨਾਮੀ ਸੰਸਥਾ ਤੋਂ ਕੰਮ ਕਰ ਰਹੀ ਹੈ I
ਤਸਵੀਰ: ਧੰਨਵਾਦ ਸਹਿਤ ਪ੍ਰਣਯ ਆਨੰਦ
ਅਲਾਇੰਸ ਫ਼ਾਰ ਸਾਊਥ ਏਸ਼ੀਅਨ ਏਡਜ਼ ਪ੍ਰੀਵੈਨਸ਼ਨ (ਨਵੀਂ ਵਿੰਡੋ) ਨਾਮੀ ਸੰਸਥਾ ਵੀ ਕੈਨੇਡਾ ਵਿੱਚ ਵਸਦੇ ਸਾਊਥ ਏਸ਼ੀਅਨ ਸਮਲਿੰਗੀ ਭਾਈਚਾਰੇ ਸਮੇਤ ਹੋਰਨਾਂ ਲਈ ਸਿਹਤ ਸੰਬੰਧੀ ਜਾਗਰੂਕਤਾ ਫ਼ੈਲਾਉਣ ਦਾ ਕੰਮ ਕਰ ਰਹੀ ਹੈ I ਇਸ ਸੰਸਥਾ ਦੀ ਸ਼ੁਰੂਆਤ 1989 ਦੌਰਾਨ ਕੈਨੇਡਾ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਏਡਜ਼ ਬਾਰੇ ਜਾਗਰੂਕ ਕਰਨ ਦੇ ਇਰਾਦੇ ਨਾਲ ਹੋਈ ਸੀ I
ਅਲਾਇੰਸ ਫ਼ਾਰ ਸਾਊਥ ਏਸ਼ੀਅਨ ਏਡਜ਼ ਪ੍ਰੀਵੈਨਸ਼ਨ ਤੋਂ ਪ੍ਰਣਯ ਆਨੰਦ ਦਾ ਕਹਿਣਾ ਹੈ ਕਿ ਉਹਨਾਂ ਦੀ ਸੰਸਥਾ ਵੱਲੋਂ ਏਡਜ਼ ਦੇ ਮੁੱਦੇ 'ਤੇ ਜਾਗਰੂਕਤਾ ਲਈ ਕੰਮ ਕੀਤਾ ਜਾ ਰਿਹਾ ਹੈ I ਪ੍ਰਣਯ ਆਨੰਦ ਨੇ ਕਿਹਾ ਸਾਡੀ ਸੰਸਥਾ ਹਰ ਇੱਕ ਨੂੰ ਏਡਜ਼ ਅਤੇ ਅਜਿਹੀਆਂ ਹੋਰ ਬਿਮਾਰੀਆਂ ਦੇ ਕਾਰਨਾਂ , ਲੱਛਣਾਂ , ਪ੍ਰਹੇਜ਼ ਅਤੇ ਇਲਾਜ ਤੋਂ ਜਾਣੂ ਕਰਵਾ ਰਹੀ ਹੈ I ਸਾਡੀ ਸੰਸਥਾ ਨੂੰ ਵੱਖ ਵੱਖ ਅਦਾਰਿਆਂ ਵੱਲੋਂ ਫੰਡਿੰਗ ਕੀਤੀ ਜਾ ਰਹੀ ਹੈ I
ਸੰਘਾ ਦਾ ਕਹਿਣਾ ਹੈ ਕਿ ਭਾਰਤ ਵਾਂਗ ਕੈਨੇਡਾ ਵਿੱਚ ਵੀ ਪੰਜਾਬੀ ਪਰਿਵਾਰ ਇਕੱਠੇ ਰਹਿੰਦੇ ਹਨ ਅਤੇ ਅਜਿਹੇ ਵਿੱਚ ਸਮਲਿੰਗੀ ਵਿਆਹ ਪਰਿਵਾਰ ਦੇ ਬਾਕੀ ਮੈਂਬਰਾ ਵੱਲੋਂ ਸਵੀਕਾਰੇ ਨਹੀਂ ਜਾਂਦੇ I ਉਹਨਾਂ ਕਿਹਾ ਕਿਸੇ ਪਰਿਵਾਰ ਵਿੱਚ ਸਮਲਿੰਗੀ ਜੋੜੇ ਦਾ ਰਹਿਣਾ ਬਹੁਤ ਵਾਰ ਬਾਕੀਆਂ ਵੱਲੋਂ ਪਸੰਦ ਨਹੀਂ ਕੀਤਾ ਜਾਂਦਾ ਅਤੇ ਉਕਤ ਜੋੜੇ ਨੂੰ ਰੱਦ ਕੀਤੇ ਜਾਣ ਦਾ ਅਹਿਸਾਸ ਹੁੰਦਾ ਰਹਿੰਦਾ ਹੈ I

ਸੰਘਾ ਮੁਤਾਬਿਕ ਭਾਵੇਂ ਵੀ ਕੈਨੇਡਾ ਵਿੱਚ ਹੋਰਨਾਂ ਸਾਊਥ ਏਸ਼ੀਅਨ ਦੇਸ਼ਾਂ ਦੇ ਮੁਕਾਬਲੇ ਹਾਲਾਤ ਥੋੜੇ ਬਿਹਤਰ ਹਨ ਪਰ ਕੈਨੇਡਾ ਵਿੱਚ ਵੀ ਸਾਊਥ ਏਸ਼ੀਅਨ ਐਲ.ਜੀ.ਬੀ.ਟੀ.ਕਿਊ ਭਾਈਚਾਰੇ ਲਈ ਜ਼ਿੰਦਗੀ ਸੌਖੀ ਨਹੀਂ ਹੈ I
ਤਸਵੀਰ: ਧੰਨਵਾਦ ਸਹਿਤ ਐਲੈਕਸ ਸੰਘਾ
ਐਲੈਕਸ ਨੇ ਦੱਸਿਆ ਕਿ ਉਹਨਾਂ ਵੱਲੋਂ ਕਾਊਂਸਲਿੰਗ ਅਤੇ ਵਰਕਸ਼ਾਪ ਆਦਿ ਸਮੇਤ ਇਸ ਮੁੱਦੇ 'ਤੇ ਜਾਗਰੂਕਤਾ ਲਈ ਫ਼ਿਲਮਾਂ ਬਣਾਈਆਂ ਅਤੇ ਦਿਖਾਈਆਂ ਜਾ ਰਹੀਆਂ ਹਨ I ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਰ ਵੈਨਕੂਵਰ ਵੱਲੋਂ ਸਾਊਥ ਏਸ਼ੀਅਨ ਐਲ.ਜੀ.ਬੀ.ਟੀ.ਕਿਊ ਭਾਈਚਾਰੇ ਦੇ ਮੈਂਬਰਾ ਦੀ ਮੁਫ਼ਤ ਕਾਊਂਸਲਿੰਗ ਕੀਤੀ ਜਾਂਦੀ ਹੈ I
ਵਧੇਰੇ ਜਾਣਕਾਰੀ ਲਈ ਪ੍ਰਣਯ ਆਨੰਦ ਨੂੰ ed@asaap.ca ਅਤੇ ਐਲੈਕਸ ਸੰਘਾ ਨੂੰ info@shervancouver.com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ I