1. ਮੁੱਖ ਪੰਨਾ
  2. ਵਾਤਾਵਰਨ

ਜੀਟੀਏ ਵਿਚ ਤੇਜ਼ ਗਰਮੀ ਕਾਰਨ ਦੋ ਦਿਨਾਂ ਲਈ ‘ਹੀਟ ਵਾਰਨਿੰਗ’ ਜਾਰੀ

ਤਾਪਮਾਨ 40 ਡਿਗਰੀ ਤੱਕ ਮਹਿਸੂਸ ਹੋਣ ਦੀ ਸੰਭਾਵਨਾ

ਜੀਟੀਏ ਵਿਚ ਤੇਜ਼ ਗਰਮੀ ਦੇ ਚਲਦਿਆਂ ਐਨਵਾਇਰਨਮੈਂਟ ਕੈਨੇਡਾ ਨੇ ਹੀਟ ਵਾਰਨਿੰਗ ਜਾਰੀ ਕੀਤੀ ਹੈ।

ਜੀਟੀਏ ਵਿਚ ਤੇਜ਼ ਗਰਮੀ ਦੇ ਚਲਦਿਆਂ ਐਨਵਾਇਰਨਮੈਂਟ ਕੈਨੇਡਾ ਨੇ ਹੀਟ ਵਾਰਨਿੰਗ ਜਾਰੀ ਕੀਤੀ ਹੈ।

ਤਸਵੀਰ:  (Evan Mitsui/CBC)

RCI

ਇਸ ਹਫ਼ਤੇ ਦੇ ਕੁਝ ਦਿਨ ਟੋਰੌਂਟੋ ਅਤੇ ਨਾਲ ਲੱਗਦੇ ਇਲਾਕਿਆਂ ਲਈ ਭਖਵੀਂ ਗਰਮੀ ਵਾਲੇ ਰਹਿਣਗੇ ਅਤੇ ਤਾਪਮਾਨ 40 ਡਿਗਰੀ ਤੱਕ ਮਹਿਸੂਸ ਹੋ ਸਕਦਾ ਹੈ।

ਐਨਵਾਇਰਨਮੈਂਟ ਕੈਨੇਡਾ ਵੱਲੋਂ ਮੰਗਲਵਾਰ ਅਤੇ ਬੁੱਧਵਾਰ ਲਈ ਹੀਟ ਵਾਰਨਿੰਗ ਜਾਰੀ ਕੀਤੀ ਜਾ ਚੁੱਕੀ ਹੈ। ਅਨੁਮਾਨ ਮੁਤਾਬਕ 21 ਅਤੇ 22 ਜੂਨ ਨੂੰ ਤਾਪਮਾਨ 35 ਡਿਗਰੀ ਤੱਕ ਪਹੁੰਚ ਜਾਵੇਗਾ ਅਤੇ ਹੁੰਮਸ ਕਾਰਨ ਇਹ 40 ਡਿਗਰੀ ਤੱਕ ਮਹਿਸੂਸ ਹੋ ਸਕਦਾ ਹੈ।

ਰਾਤ ਵੇਲੇ ਮੌਸਮ ਦੇ ਨਰਮ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਨੇ ਵੀਰਵਾਰ ਤੋਂ ਬਾਅਦ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਵੀ ਭਵਿੱਖਬਾਣੀ ਕੀਤੀ ਹੈ, ਪਰ ਸਾਰਾ ਹਫ਼ਤਾ ਦੁਪਹਿਰ ਵੇਲੇ ਤਾਪਮਾਨ 25-26 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।

ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦਿਆਂ (ਨਵੀਂ ਵਿੰਡੋ) ਕਿਹਾ ਕਿ ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗਾਂ, ਬਿਮਾਰ ਲੋਕਾਂ ਅਤੇ ਬਾਹਰ ਕੰਮ ਕਰਨ ਵਾਲਿਆਂ ਨੂੰ ਗਰਮੀ ਤੋਂ ਜ਼ਿਆਦਾ ਖ਼ਤਰਾ ਹੈ।

ਲੋਕਾਂ ਨੂੰ ਠੰਡੀ ਤਾਸੀਰ ਵਾਲੇ ਖਾਣੇ ਖਾਣ ਦੀ ਹਿਦਾਇਤ ਦਿੱਤੀ ਗਈ ਹੈ। ਨਾਲ ਹੀ ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਲਤੂ ਜਾਨਵਰਾਂ ਨੂੰ ਵਾਹਨਾਂ ਵਿਚ ਛੱਡਕੇ ਨਾ ਜਾਣ। ਬਾਹਰ ਕੰਮ ਕਰਨ ਵਾਲਿਆਂ ਨੂੰ ਕੁਝ ਸਮੇਂ ਬਾਅਦ ਠੰਡੀ ਥਾਂ ‘ਤੇ ਜਾਕੇ ਕੰਮ ਤੋਂ ਬ੍ਰੇਕ ਲੈਣ ਦੀ ਸਲਾਹ ਦਿੱਤੀ ਗਈ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ