1. ਮੁੱਖ ਪੰਨਾ
  2. ਸਮਾਜ
  3. ਸਿੱਖਿਆ

[ ਰਿਪੋਰਟ ] ਪਾਕਿਸਤਾਨੀ ਮੂਲ ਦੀ ਲੜਕੀ ਨੇ ਛੇੜੀ ਮਾਹਵਾਰੀ ਉਤਪਾਦ ਮੁਫ਼ਤ ਉਪਲਬਧ ਕਰਵਾਉਣ ਦੀ ਮੁਹਿੰਮ

28 ਮਈ ਨੂੰ ਮਨਾਇਆ ਜਾਂਦਾ ਹੈ ਰਾਸ਼ਟਰੀ ਮੈਂਸਟਰੂਅਲ ਹਾਈਜੀਨ ਦਿਵਸ

28 ਮਈ ਨੂੰ ਪੂਰੀ ਦੁਨੀਆ ਵਿੱਚ ਮੈਂਸਟਰੂਅਲ ਹਾਈਜੀਨ ਦਿਵਸ ਵਜੋਂ ਮਨਾਇਆ ਜਾਂਦਾ ਹੈ

28 ਮਈ ਨੂੰ ਪੂਰੀ ਦੁਨੀਆ ਵਿੱਚ ਮੈਂਸਟਰੂਅਲ ਹਾਈਜੀਨ ਦਿਵਸ ਵਜੋਂ ਮਨਾਇਆ ਜਾਂਦਾ ਹੈ

ਤਸਵੀਰ: Kate Bueckert

Sarbmeet Singh

ਕੈਨੇਡਾ ਦੇ ਸਸਕੈਚਵਨ ਪ੍ਰੋਵਿੰਸ ਵਿੱਚ ਰਹਿ ਰਹੀ ਪਾਕਿਸਤਾਨੀ ਮੂਲ ਦੀ ਲੜਕੀ , ਰੇਹਾ ਸ਼ਰੀਫ ਨੇ ਪ੍ਰੋਵਿੰਸ ਵਿੱਚ ਲੜਕੀਆਂ ਨੂੰ ਮੁਫ਼ਤ ਸੈਨੇਟਰੀ ਨੈਪਕਿਨ (ਮਾਹਵਾਰੀ ਉਤਪਾਦ ) ਮੁਹੱਈਆ ਕਰਵਾਉਣ ਦੀ ਮੰਗ ਨੂੰ ਲੈ ਕੇ ਮੁਹਿੰਮ ਛੇੜੀ ਹੈ I

ਰੇਹਾ ਦੇ ਮਾਪੇ ਪਾਕਿਸਤਾਨੀ ਤੋਂ ਹਨ ਅਤੇ ਰੇਹਾ ਦਾ ਜਨਮ ਕੈਨੇਡਾ ਵਿੱਚ ਹੋਇਆ ਹੈ I  ਰੇਹਾ ਇਸ ਸਮੇਂ ਯੂਨੀਵਰਸਿਟੀ ਆਫ਼ ਰਿਜਾਇਨਾ ਵਿੱਚ ਚੇਂਜ਼ ਆਫ਼ ਚੈਂਪੀਅਨਜ਼ ਕਲੱਬ ਦੀ ਪ੍ਰੈਜ਼ੀਡੈਂਟ ਹੈ I  

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਰੇਹਾ ਨੇ ਦੱਸਿਆ ਕਿ ਸਸਕੈਚਵਨ ਵਿੱਚ ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਸੈਨੇਟਰੀ ਨੈਪਕਿਨ ਮੁਫ਼ਤ ਉਪਲਬਧ ਨਹੀਂ ਹਨ I  ਰੇਹਾ ਨੇ ਕਿਹਾ ਅਸੀਂ ਦੇਖਦੇ ਹਾਂ ਕਿ ਜਨਤਕ ਵਾਸ਼ਰੂਮਾਂ ਵਿੱਚ ਟਾਇਲਟ ਅਤੇ ਟਿਸ਼ੂ ਪੇਪਰ ਤਾਂ ਹੁੰਦੇ ਹਨ ਪਰ ਸੈਨੇਟਰੀ ਨੈਪਕਿਨ ਨਹੀਂ I ਇਸਤੋਂ ਸਾਫ਼ ਹੈ ਕਿ ਸੈਨੇਟਰੀ ਨੈਪਕਿਨਜ਼ ਨੂੰ ਜ਼ਰੂਰੀ ਨਹੀਂ ਸਮਝਿਆ ਜਾਂਦਾ I

ਜ਼ਿਕਰਯੋਗ ਹੈ ਕਿ 28 ਮਈ ਨੂੰ ਪੂਰੀ ਦੁਨੀਆ ਵਿੱਚ ਮੈਂਸਟਰੂਅਲ ਹਾਈਜੀਨ ਦਿਵਸ ਵਜੋਂ ਮਨਾਇਆ ਜਾਂਦਾ ਹੈI

ਰੇਹਾ ਮੁਤਾਬਿਕ ਉਸਦੇ ਕਲੱਬ ਨੇ ਯੂਨੀਵਰਿਸਟੀ ਵਿੱਚ ਸੈਨੇਟਰੀ ਨੈਪਕਿਨਜ਼ ਦੀ ਮੰਗ ਰੱਖਦਿਆਂ ਇਕ ਮੁਹਿੰਮ ਸ਼ੁਰੂ ਕੀਤੀ ਸੀਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਰੇਹਾ ਮੁਤਾਬਿਕ ਉਸਦੇ ਕਲੱਬ ਨੇ ਯੂਨੀਵਰਿਸਟੀ ਵਿੱਚ ਸੈਨੇਟਰੀ ਨੈਪਕਿਨਜ਼ ਦੀ ਮੰਗ ਰੱਖਦਿਆਂ ਇਕ ਮੁਹਿੰਮ ਸ਼ੁਰੂ ਕੀਤੀ ਸੀ

ਤਸਵੀਰ: ਧੰਨਵਾਦ ਸਹਿਤ ਰੇਹਾ ਸ਼ਰੀਫ

ਰੇਹਾ ਮੁਤਾਬਿਕ ਉਸਦੇ ਕਲੱਬ ਨੇ ਯੂਨੀਵਰਿਸਟੀ ਵਿੱਚ ਸੈਨੇਟਰੀ ਨੈਪਕਿਨਜ਼ ਦੀ ਮੰਗ ਰੱਖਦਿਆਂ ਇਕ ਮੁਹਿੰਮ ਸ਼ੁਰੂ ਕੀਤੀ ਸੀ ਜਿਸਤੋਂ ਬਾਅਦ ਯੂਨੀਵਰਿਸਟੀ ਵੱਲੋਂ ਹੁਣ ਸੈਨੇਟਰੀ ਨੈਪਕਿਨਜ਼ ਪ੍ਰਦਾਨ ਕੀਤੇ ਜਾ ਰਹੇ ਹਨ I  ਰੇਹਾ ਨੇ ਕਿਹਾ ਸਾਡੀ ਮੁਹਿੰਮ ਤੋਂ ਬਾਅਦ ਹੁਣ ਯੂਨੀਵਰਸਿਟੀ ਵਿੱਚ ਲੜਕੀਆਂ ਲਈ ਮੁਫ਼ਤ ਮਾਹਵਾਰੀ ਉਤਪਾਦ ਉਪਲਬਧ ਹਨ I ਬਹੁਤ ਸਾਰੀਆਂ ਲੜਕੀਆਂ ਸੈਨੇਟਰੀ ਨੈਪਕਿਨਜ਼ ਖ਼ਰੀਦ ਨਹੀਂ ਸਕਦੀਆਂ ਜਾਂ ਹਰ ਸਮੇਂ ਨਾਲ ਨਹੀਂ ਰੱਖ ਸਕਦੀਆਂ I ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਲੜਕੀਆਂ ਵੱਲੋਂ ਸਾਡੀ ਇਸ ਮੁਹਿੰਮ ਤੋਂ ਬਾਅਦ ਸਾਡਾ ਧੰਨਵਾਦ ਕੀਤਾ ਗਿਆ I

ਝਿਜਕ ਦੂਰ ਕਰਨ ਦੀ ਲੋੜ : ਰੇਹਾ ਸ਼ਰੀਫ

ਰੇਹਾ ਸ਼ਰੀਫ ਮੁਤਾਬਿਕ ਮਾਹਵਾਰੀ ਬਾਰੇ ਖੁੱਲ ਕੇ ਗੱਲਬਾਤ ਹੋਣੀ ਚਾਹੀਦੀ ਹੈ I  ਰੇਹਾ ਮੁਤਾਬਿਕ ਕੈਨੇਡਾ ਦੇ ਸਕੂਲਾਂ ਵਿੱਚ ਪੀਰੀਅਡਜ਼ ਆਦਿ ਬਾਬਤ ਹੋਰ ਜਾਣਕਾਰੀ ਦਿੱਤੇ ਜਾਣ ਦੀ ਲੋੜ ਹੈ I  ਰੇਹਾ ਨੇ ਕਿਹਾ ਪੀਰੀਅਡਜ਼ ਆਉਣ ਦਾ ਮਤਲਬ ਕੁਝ ਗਲਤ ਹੋਣਾ ਨਹੀਂ ਸਗੋਂ ਸਭ ਕੁਝ ਠੀਕ ਹੋਣਾ ਹੈ I ਸਕੂਲਾਂ ਵਿੱਚ ਇਸ ਬਾਬਤ ਹੋਰ ਜਾਣਕਾਰੀ ਦਿੱਤੀ ਜਾ ਸਕਦੀ ਹੈ I

ਰੇਹਾ ਦੀ ਮੁਹਿੰਮ ਤੋਂ ਬਾਅਦ ਯੂਨੀਵਰਿਸਟੀ ਵੱਲੋਂ ਹੁਣ ਸੈਨੇਟਰੀ ਨੈਪਕਿਨਜ਼ ਪ੍ਰਦਾਨ ਕੀਤੇ ਜਾ ਰਹੇ ਹਨI ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਰੇਹਾ ਦੀ ਮੁਹਿੰਮ ਤੋਂ ਬਾਅਦ ਯੂਨੀਵਰਿਸਟੀ ਵੱਲੋਂ ਹੁਣ ਸੈਨੇਟਰੀ ਨੈਪਕਿਨਜ਼ ਪ੍ਰਦਾਨ ਕੀਤੇ ਜਾ ਰਹੇ ਹਨI

ਤਸਵੀਰ: ਧੰਨਵਾਦ ਸਹਿਤ ਰੇਹਾ ਸ਼ਰੀਫ

ਰੇਹਾ ਨੇ ਦੱਸਿਆ ਕਿ ਉਸਦੇ ਕਲੱਬ ਵੱਲੋਂ 24 ਮਈ ਤੋਂ 31 ਮਈ ਦਰਮਿਆਨ ਔਨਲਾਈਨ ਤਰੀਕੇ ਨਾਲ ਇਕ ਲਿਪ ਗਲੌਸ ਵੇਚਿਆ ਜਾ ਰਿਹਾ ਹੈ , ਜਿਸਦੇ ਪੈਸੇ ਪੀਰੀਅਡਜ਼ ਬਾਬਤ ਜਾਗਰੂਕਤਾ ਫ਼ੈਲਾਉਣ ਲਈ ਵਰਤੇ ਜਾਣਗੇ I  

ਮਹਿੰਗੇ ਸੈਨੇਟਰੀ ਨੈਪਕਿਨਜ਼

ਦੁਨੀਆ ਭਰ ਵਿੱਚ ਬੱਚਿਆਂ ਦੇ ਅਧਿਕਾਰਾਂ ਅਤੇ ਲੜਕੀਆਂ ਦੀ ਸਮਾਨਤਾ ਬਾਬਤ ਕੰਮ ਕਰਦੀ ਸੰਸਥਾ ਪਲੈਨ ਇੰਟਰਨੈਸ਼ਨਲ ਕੈਨੇਡਾ ਵੱਲੋਂ ਅਪ੍ਰੈਲ ਮਹੀਨੇ ਦੌਰਾਨ ਇਕ ਸਰਵੇ ਕਰਾਇਆ ਗਿਆ ਜਿਸ ਵਿੱਚ 83 ਫ਼ੀਸਦੀ ਰਿਸਪਾਡੈਂਟਸ ਨੇ ਸੈਨੇਟਰੀ ਨੈਪਕਿਨਜ਼ ਦੇ ਮਹਿੰਗੇ ਹੋਣ ਦੀ ਗੱਲ ਆਖੀ I  22 ਫ਼ੀਸਦੀ ਨੇ ਸੈਨੇਟਰੀ ਨੈਪਕਿਨਜ਼ ਨੂੰ ਖ਼ਰੀਦਣ ਵਿੱਚ ਅਸਮਰੱਥਾ ਜ਼ਾਹਰ ਕੀਤੀ I 

ਇਸ ਸਰਵੇ ਵਿੱਚ 1074 ਲੜਕੀਆਂ ਅਤੇ 731 ਲੜਕੀਆਂ ਨੇ ਹਿੱਸਾ ਲਿਆ I  86 ਫ਼ੀਸਦੀ ਲੜਕੀਆਂ ਅਤੇ 75 ਪ੍ਰਤੀਸ਼ਤ ਲੜਕਿਆਂ ਨੇ ਮਾਹਵਾਰੀ ਉਤਪਾਦ ਮੁਫ਼ਤ ਉਪਲਬਧ ਕਰਵਾਏ ਜਾਣ ਦੀ ਮੰਗ ਰੱਖੀ I  

ਪਲੈਨ ਇੰਟਰਨੈਸ਼ਨਲ ਕੈਨੇਡਾ ਤੋਂ ਸਾਦਿਆ ਹਮਦਾਨੀ ਦਾ ਕਹਿਣਾ ਹੈ ਕਿ ਮਾਹਵਾਰੀ ਉਤਪਾਦ ਮੁਫ਼ਤ ਉਪਲਬਧ ਕਰਾਉਣ ਦੀ ਮੰਗ ਜ਼ੋਰ ਫੜ ਰਹੀ ਹੈ I  ਹਮਦਾਨੀ ਨੇ ਕਿਹਾ ਜਨਤਕ ਪਖਾਨਿਆਂ ਵਿੱਚ ਸਾਬਣ ਅਤੇ ਟਿਸ਼ੂ ਆਦਿ ਵਾਂਗ ਸੈਨੇਟਰੀ ਨੈਪਕਿਨ ਹੋਣੇ ਚਾਹੀਦੇ ਹਨ I ਇਸ ਨਾਲ ਸਕੂਲਾਂ ਅਤੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੀਆਂ ਲੜਕਿਆਂ ਨੂੰ ਸਕੂਲ ਅਤੇ ਕੰਮ ਤੋਂ ਛੁੱਟੀ ਨਹੀਂ ਲੈਣੀ ਪਵੇਗੀ I ਇਸ ਨਾਲ ਉਹ ਆਪਣੀ ਪੜਾਈ ਅਤੇ ਕੰਮ 'ਤੇ ਧਿਆਨ ਦੇ ਸਕਣਗੀਆਂ I

ਕੈਨੇਡਾ ਵਿੱਚ ਆਰਟੀਕੂਲੇਟ ਇਨੀਸ਼ੀਏਟਿਵ ਨਾਮੀ ਮੁਹਿੰਮ ਚਲਾਉਣ ਵਾਲੀ ਸੰਸਥਾ ਤੋਂ ਭਾਨਵੀ ਸਚਦੇਵਾ ਦਾ ਕਹਿਣਾ ਹੈ ਕਿ ਪੀਰੀਅਡਜ਼ ਬਾਰੇ ਹੋਰ ਜਾਗਰੂਕਤਾ ਦੀ ਲੋੜ ਹੈ I

ਭਾਨਵੀ ਸਚਦੇਵਾ ਦੀ ਫ਼ਾਈਲ ਫ਼ੋਟੋਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਭਾਨਵੀ ਸਚਦੇਵਾ ਦੀ ਫ਼ਾਈਲ ਫ਼ੋਟੋ

ਤਸਵੀਰ: ਧੰਨਵਾਦ ਸਹਿਤ ਭਾਨਵੀ ਸਚਦੇਵਾ

ਓਨਟੇਰਿਓ ਦੀਆਂ ਸਟੂਡੈਂਟ ਯੂਨੀਅਨਾਂ ਅਤੇ ਨੌਜਵਾਨਾਂ ਦੇ ਸਮੂਹਾਂ ਨੇ ਸੂਬਾ ਸਰਕਾਰ ਨੂੰ ਓਨਟੇਰਿਓ ਦੇ ਪੋਸਟ-ਸੈਕੰਡਰੀ ਅਦਾਰਿਆਂ (ਕਾਲਜਾਂ ਅਤੇ ਯੂਨੀਵਰਸਿਟੀਆਂ) ਵਿਚ ਮੁਫ਼ਤ ਮਾਹਵਾਰੀ ਉਤਪਾਦ (ਸੈਨੀਟਰੀ ਪੈਡਜ਼ ਅਤੇ ਟੈਮਪੋਨਜ਼) ਉਪਲਬਧ ਕਰਵਾਉਣ ਦੀ ਮੰਗ ਕੀਤੀ ਸੀ।

ਇਸ ਗਰੁੱਪ ਦਾ ਕਹਿਣਾ ਹੈ ਕਿ ਪੀਰੀਅਡ ਪੋਵਰਟੀ ਯਾਨੀ ਮਾਹਵਾਰੀ ਗ਼ਰੀਬੀ, ਇੱਕ ਗੰਭੀਰ ਮੁੱਦਾ ਹੈ ਅਤੇ ਬੁਨਿਆਦੀ ਮਾਹਵਾਰੀ ਉਤਪਾਦ ਪ੍ਰਾਪਤ ਕਰਨ ਵਿਚ ਅਸਮਰੱਥ ਹੋਣ ਕਰਕੇ, ਵਿਦਿਆਰਥੀਆਂ ਨੂੰ ਸਕੂਲ ਜਾਂ ਕੰਮ ਤੋਂ ਵੀ ਛੁੱਟੀ ਕਰਨੀ ਪੈਂਦੀ ਹੈ।

ਕੁਝ ਪ੍ਰੋਵਿੰਸਜ਼ ਵਿੱਚ ਮੁਫ਼ਤ ਉਪਲਬਧ ਹਨ ਮਾਹਵਾਰੀ ਉਤਪਾਦ

ਕੈਨੇਡਾ ਵਿੱਚ ਕੁਝ ਪ੍ਰੋਵਿੰਸਜ਼ ਵਿੱਚ ਮਾਹਵਾਰੀ ਉਤਪਾਦ ਮੁਫ਼ਤ ਉਪਲਬਧ ਹਨ I  ਲੰਘੇ ਸਾਲ ਉਨਟੇਰਿਉ ਸਰਕਾਰ ਨੇ ਸ਼ੌਪਰਜ਼ ਡਰੱਗ ਮਾਰਟ ਨਾਲ ਇੱਕ ਵਿਸ਼ੇਸ਼ ਪਾਰਟਰਸ਼ਿਪ ਕੀਤੀ ਹੈ ਜਿਸ ਅਧੀਨ ਸੂਬੇ ਭਰ ਵਿਚ ਵਿਦਿਆਰਥੀਆਂ ਨੂੰ ਮੁਫ਼ਤ ਮਾਹਵਾਰੀ ਉਤਪਾਦ ਉਪਲਬਧ ਕਰਵਾਏ ਜਾਣਗੇ। ਇਸ ਸਮਝੌਤੇ ਅਧੀਨ ਸ਼ੌਪਰਜ਼ ਡਰੱਗ ਮਾਰਟ, ਉਨਟੇਰਿਉ ਦੇ ਸਕੂਲ ਬੋਰਡਾਂ ਨੂੰ ,ਘੱਟੋ ਘੱਟ ਅਗਲੇ ਤਿੰਨ ਸਾਲ ਤੱਕ, ਹਰ ਸਾਲ 6 ਮਿਲੀਅਨ ਮਾਹਵਾਰੀ ਉਤਪਾਦ ਮੁਫ਼ਤ ਮੁਹੱਈਆ ਕਰਵਾਏਗਾ। 

2019 ਵਿਚ, ਬੀਸੀ ਸੂਬਾ ਸਰਕਾਰ ਨੇ ਵੀ ਸਾਰੇ ਪਬਲਿਕ ਸਕੂਲਜ਼ ਦੇ ਵਾਸ਼ਰੂਮਾਂ ਵਿਚ ਮੁਫ਼ਤ ਮਾਹਵਾਰੀ ਉਤਪਾਦ ਉਪਲਬਧ ਕਰਵਾਉਣ ਨੂੰ ਲਾਜ਼ਮੀ ਕਰ ਦਿੱਤਾ ਸੀ। ਬੀਸੀ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਸੀ। ਇਸ ਤੋਂ ਬਾਅਦ ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਇਲੈਂਡ ਸਰਕਾਰਾਂ ਨੇ ਵੀ ਇਸ ਨੀਤੀ ਨੂੰ ਅਪਨਾਇਆ ਸੀ।

Sarbmeet Singh

ਸੁਰਖੀਆਂ