1. ਮੁੱਖ ਪੰਨਾ
  2. ਸਮਾਜ
  3. ਇਤਿਹਾਸ

[ ਰਿਪੋਰਟ ] ਸਿਟੀ ਆਫ਼ ਵੈਨਕੂਵਰ ਵੱਲੋਂ ਕਾਮਾਗਾਟਾਮਾਰੂ ਦੀ 108 ਵੀਂ ਵਰ੍ਹੇਗੰਢ ਮੌਕੇ ਸ਼ਰਧਾਂਜਲੀਆਂ

ਲੰਘੇ ਸਾਲ 23 ਮਈ ਨੂੰ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਵਜੋਂ ਮਨਾਉਣ ਦਾ ਕੀਤਾ ਸੀ ਐਲਾਨ

23 ਮਈ 1914 ਨੂੰ ਇਹ ਜਹਾਜ਼ ਸਮੁੰਦਰੀ ਰਸਤੇ ਰਾਹੀਂ ਵੈਨਕੂਵਰ ਪਹੁੰਚ ਗਿਆ ਸੀ I

23 ਮਈ 1914 ਨੂੰ ਇਹ ਜਹਾਜ਼ ਸਮੁੰਦਰੀ ਰਸਤੇ ਰਾਹੀਂ ਵੈਨਕੂਵਰ ਪਹੁੰਚ ਗਿਆ ਸੀ I

ਤਸਵੀਰ: CBC

Sarbmeet Singh

ਕਾਮਾਗਾਟਾਮਾਰੂ ਦੀ 108 ਵੀਂ ਵਰ੍ਹੇਗੰਢ ਮੌਕੇ ਸਿਟੀ ਆਫ਼ ਵੈਨਕੂਵਰ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ  I

ਇਸ ਮੌਕੇ 'ਤੇ ਸਿਟੀ ਹਾਲ ਵਿਚ ਸੰਤਰੀ ਰੰਗ ਦੀਆਂ ਲਾਈਟਾਂ ਜਗਾ ਕੇ 1914 ਦੌਰਾਨ ਵਾਪਰੀ ਕਾਮਾਗਾਟਾਮਾਰੂ ਦੀ ਘਟਨਾ ਨੂੰ ਯਾਦ ਕੀਤਾ ਗਿਆ I ਸਿਟੀ ਵੱਲੋਂ ਇਸ ਨਾਲ ਸੰਬੰਧਿਤ ਵੀਡੀਓਜ਼ ਨੂੰ ਔਨਲਾਈਨ ਤਰੀਕੇ ਨਾਲ ਦਿਖਾਇਆ ਗਿਆ I

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਡਿਸੈਨਡੈਂਟਸ ਆਫ਼ ਕਾਮਾਗਾਟਾਮਾਰੂ ਸੋਸਾਇਟੀ ਤੋਂ ਰਾਜ ਸਿੰਘ ਤੂਰ ਨੇ ਦੱਸਿਆ ਕਿ ਸਿਟੀ ਆਫ਼ ਵੈਨਕੂਵਰ ਵੱਲੋਂ ਇਸ ਮੌਕੇ 'ਤੇ ਉਕਤ ਜਹਾਜ਼ ਵਿੱਚ ਸਵਾਰ ਮੁਸਾਫ਼ਿਰਾਂ ਦੇ ਪਰਿਵਾਰਿਕ ਮੈਂਬਰਾਂ ਦੀਆਂ ਵੀਡੀਓਜ਼ ਨੂੰ ਦਿਖਾਇਆ (ਨਵੀਂ ਵਿੰਡੋ) ਗਿਆ I ਦੱਸਣਯੋਗ ਹੈ ਕਿ ਤੂਰ ਦੇ ਦਾਦਾ ਵੀ ਉਕਤ ਜਹਾਜ਼ ਵਿੱਚ ਸਵਾਰ ਸਨ I

ਲੰਘੇ ਸਾਲ ਵੈਨਕੂਵਰ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਕਾਮਾਗਾਟਾਮਾਰੂ ਘਟਨਾ ਦੇ ਸੰਬੰਧ ਵਿੱਚ ਰਸਮੀ ਮੁਆਫ਼ੀ ਮੰਗਣ ਅਤੇ 23 ਮਈ ਨੂੰ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਘੋਸ਼ਿਤ ਕਰਨ ਦਾ ਮਤਾ ਪਾਸ (ਨਵੀਂ ਵਿੰਡੋ) ਕੀਤਾ ਸੀ I ਤੂਰ ਨੇ ਕਿਹਾ ਕਿ ਸਿਟੀ ਵੱਲੋਂ ਪਿੱਛਲੇ ਸਾਲ ਉਹਨਾਂ ਦੀ ਬੇਨਤੀ 'ਤੇ 23 ਮਈ ਨੂੰ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਘੋਸ਼ਿਤ ਕਰਨ ਦਾ ਮਤਾ ਪਾਸ ਕੀਤਾ ਸੀ I

ਉਹਨਾਂ ਕਿਹਾ ਲੰਘੇ ਸਾਲ ਸਾਡੀ ਇਸ ਬੇਨਤੀ ਨੂੰ ਸਵੀਕਾਰ ਕਰਦਿਆਂ ਸਿਟੀ ਨੇ ਮੁਆਫ਼ੀ ਮੰਗੀ ਸੀ I  ਇਸ ਸਾਲ ਮੈਂ ਸਿਟੀ ਨੂੰ ਬੇਨਤੀ ਕੀਤੀ ਕਿ ਕੈਨੇਡੀਅਨਜ਼ ਨੂੰ ਇਹ ਜਾਣਕਾਰੀ ਵੀ ਦਿੱਤੀ ਜਾਵੇ ਕਿ ਜਿੱਥੇ ਇਸ ਜਹਾਜ਼ ਦੇ ਮੁਸਾਫ਼ਿਰਾਂ ਨੂੰ ਵੈਨਕੂਵਰ ਪਹੁੰਚ ਕੇ ਹੀ ਵਿਤਕਰੇ ਦਾ ਸਾਹਮਣਾ ਕੀਤਾ ਉਥੇ ਹੀ ਭਾਰਤ ਵਾਪਿਸ ਪਹੁੰਚਣ 'ਤੇ 19 ਯਾਤਰੀਆਂ ਨੂੰ ਗੋਲੀ ਮਾਰੀ ਗਈ ਸੀ I  ਇਸ ਵਾਰ ਸਿਟੀ ਨੇ ਆਪਣੀ ਪ੍ਰੋਕਲੇਮੇਸ਼ਨ ਵਿੱਚ ਇਸਨੂੰ ਸ਼ਾਮਿਲ ਕੀਤਾ ਹੈ I

ਸਿਟੀ ਆਫ਼ ਵੈਨਕੂਵਰ ਦੇ ਅਧਿਕਾਰੀਆਂ ਨਾਲ ਰਾਜ ਸਿੰਘ ਤੂਰਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਸਿਟੀ ਆਫ਼ ਵੈਨਕੂਵਰ ਦੇ ਅਧਿਕਾਰੀਆਂ ਨਾਲ ਰਾਜ ਸਿੰਘ ਤੂਰ

ਤਸਵੀਰ: ਧੰਨਵਾਦ ਸਹਿਤ ਰਾਜ ਸਿੰਘ ਤੂਰ

ਬੀਸੀ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਵੀ ਇਸ ਮੌਕੇ 'ਤੇ ਬਿਆਨ ਜਾਰੀ ਕੀਤਾ I ਹੌਰਗਨ ਨੇ ਕਿਹਾ 2008 ਦੌਰਾਨ ਬੀਸੀ ਦੀ ਸਰਕਾਰ ਵੱਲੋਂ ਇਸ ਘਟਨਾ ਸੰਬੰਧੀ ਮੁਆਫ਼ੀ ਮੰਗੀ ਗਈ ਸੀ I ਕੈਨੇਡਾ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਦੇ ਯੋਗਦਾਨ ਨੂੰ ਪ੍ਰਮੁੱਖਤਾ ਨਾਲ ਉਭਾਰਨ ਲਈ ਸੂਬਾਈ ਸਰਕਾਰ ਵੱਲੋਂ ਸਾਊਥ ਏਸ਼ੀਅਨ ਕੈਨੇਡੀਅਨ ਲੈਗੇਸੀ ਪ੍ਰੋਜੈਕਟ ਨੂੰ ਫੰਡਿੰਗ ਦਿਤੀ ਜਾ ਰਹੀ ਹੈ I

ਕੀ ਸੀ ਕਾਮਾਗਾਟਾਮਾਰੂ

ਕੈਨੇਡਾ ਵਿੱਚ ਭਾਰਤ ਸਮੇਤ ਹੋਰਨਾਂ ਦੇਸ਼ਾਂ ਤੋਂ ਪ੍ਰਵਾਸ ਰੋਕਣ ਦੇ ਇਰਾਦੇ ਨਾਲ ਕੈਨੇਡੀਅਨ ਸਰਕਾਰ ਨੇ ਇਕ ਕਾਨੂੰਨ ਲਿਆਂਦਾ ਸੀ ਜਿਸ ਤਹਿਤ ਉਕਤ ਦੇਸ਼ ਤੋਂ ਕੋਈ ਵੀ ਜਹਾਜ਼ ਸਿੱਧਾ ਕੈਨੇਡਾ ਆਉਣਾ ਲਾਜ਼ਮੀ ਸੀ ਭਾਵ ਯਾਤਰੀ ਆਪਣੇ ਦੇਸ਼ ਤੋਂ ਕਿਸੇ ਹੋਰ ਦੇਸ਼ ਰਾਹੀਂ ਹੁੰਦੇ ਹੋਏ ਕੈਨੇਡਾ ਨਹੀਂ ਆ ਸਕਦੇ ਸਨ I  ਉਸ ਸਮੇਂ ਕੋਈ ਵੀ ਜਹਾਜ਼ ਭਾਰਤ ਤੋਂ ਸਿੱਧਾ ਕੈਨੇਡਾ ਨਹੀਂ ਆਉਂਦਾ ਸੀ।

ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਬਾਬਾ ਗੁਰਦਿੱਤ ਸਿੰਘ ਨੇ ਸਾਲ 1914 ਦੌਰਾਨ ਇਕ ਜਹਾਜ਼ ਜਿਸਦਾ ਨਾਮ ਕਾਮਾਗਾਟਾਮਾਰੂ  ਸੀ , ਕਿਰਾਏ ’ਤੇ ਲੈ ਲਿਆ ਅਤੇ ਉਸਦਾ ਨਾਮ ਬਦਲ ਕੇ ਨਾਨਕ ਨਾਮ ਜਹਾਜ਼ ਰੱਖ ਲਿਆ I  

23 ਮਈ 1914 ਨੂੰ ਇਹ ਜਹਾਜ਼ ਸਮੁੰਦਰੀ ਰਸਤੇ ਰਾਹੀਂ ਵੈਨਕੂਵਰ ਪਹੁੰਚ ਗਿਆ I ਇਸ ਵਿੱਚ ਵੱਡੀ ਗਿਣਤੀ ਪੰਜਾਬੀ ਮੂਲ ਦੇ ਵਿਅਕਤੀਆਂ ਦੀ ਸੀ I ਦੋ ਮਹੀਨਿਆਂ ਬਾਅਦ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਨੂੰ ਭਾਰਤ ਵਾਪਸ ਪਰਤਣ ਲਈ ਮਜਬੂਰ ਕੀਤਾ ਗਿਆ I ਜਹਾਜ਼ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਵਿਅਕਤੀ ਸ਼ਾਮਲ ਸਨI ਇਹਨਾਂ ਵਿਅਕਤੀਆਂ ਕੋਲ ਕੋਈ ਵੀ ਡਾਕਟਰੀ ਸਹਾਇਤਾ, ਭੋਜਨ ਜਾਂ ਪਾਣੀ ਨਹੀਂ ਸੀI

ਇਹ ਵੀ ਪੜੋ :

ਉਕਤ ਸਮੁੰਦਰੀ ਜਹਾਜ਼, ਜੋ ਕਿ ਇੱਕ ਜਾਪਾਨੀ ਚਾਰਟਰ ਸਮੁੰਦਰੀ ਜਹਾਜ਼ ਸੀ, ਨੂੰ ਨਸਲਵਾਦੀ ਕਾਨੂੰਨਾਂ ਕਾਰਨ ਕੈਨੇਡਾ ਵਿੱਚ ਏਸ਼ੀਅਨ ਪ੍ਰਵਾਸ ਨੂੰ ਘਟਾਉਣ ਦੇ ਉਦੇਸ਼ ਨਾਲ ਵਾਪਸ ਮੁੜਨ ਲਈ ਮਜਬੂਰ ਕੀਤਾ ਗਿਆ ਸੀ I ਭਾਰਤ ਵਾਪਸ ਪਹੁੰਚਣ 'ਤੇ, 19 ਯਾਤਰੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ I

ਕੈਨੇਡਾ ਵੱਲੋਂ ਮੁਆਫ਼ੀ

2008 ਦੌਰਾਨ ਬੀ ਸੀ ਦੀ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਵਿਤਕਰੇ ਲਈ ਰਸਮੀ ਤੌਰ ਤੇ ਮੁਆਫੀ ਮੰਗੀ ਸੀI 2016 ਦੌਰਾਨ ਵੈਨਕੂਵਰ ਈਸਟ ਤੋਂ ਐਨ ਡੀ ਪੀ ਐਮ ਪੀ ਜੈਨੀ ਕਵਾਨ ਨੇ ਕਾਮਾਗਾਟਾਮਾਰੂ ਦੁਖਾਂਤ ਲਈ ਸਰਕਾਰ ਵੱਲੋਂ (ਨਵੀਂ ਵਿੰਡੋ) ਮੁਆਫ਼ੀ ਮੰਗਣ ਬਾਰੇ ਮਤਾ ਪੇਸ਼ ਕੀਤਾ ਸੀ ਅਤੇ ਇਸਤੋਂ ਬਾਅਦ ਫ਼ੈਡਰਲ ਸਰਕਾਰ ਵੱਲੋਂ ਵੀ ਮੁਆਫ਼ੀ ਮੰਗੀ ਗਈ ਸੀ I  

ਵੈਨਕੂਵਰ ਸ਼ਹਿਰ ਵਿੱਚ ਬਣੀ ਇਕ ਯਾਦਗਾਰ ਉਪਰ ਸਮੁੰਦਰੀ ਜਹਾਜ਼ ਵਿੱਚ ਸਵਾਰ ਲੋਕਾਂ ਦੇ ਨਾਮ ਹਨ I

Sarbmeet Singh

ਸੁਰਖੀਆਂ