1. ਮੁੱਖ ਪੰਨਾ
  2. ਸਮਾਜ
  3. ਪੁਰਾਤੱਤਵ ਵਿਗਿਆਨ

215 ਮੂਲਨਿਵਾਸੀ ਬੱਚਿਆਂ ਦੀਆਂ ਕਬਰਾਂ ਮਿਲਣ ਨੂੰ ਇਕ ਸਾਲ ਹੋਣ ’ਤੇ ਹਜ਼ਾਰਾਂ ਲੋਕਾਂ ਵੱਲੋਂ ਸ਼ਰਧਾਂਜਲੀਆਂ

ਲੰਘੇ ਸਾਲ ਰੈਜ਼ੀਡੈਂਸ਼ੀਅਲ ਸਕੂਲ ਚੋਂ ਮਿਲਿਆ ਸਨ ਕਬਰਾਂ

1870 ਅਤੇ 1996 ਦੇ ਵਿਚਕਾਰ 150,000 ਤੋਂ ਵੱਧ ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਭਾਈਚਾਰੇ ਦੇ ਬੱਚਿਆਂ ਨੂੰ ਰਿਹਾਇਸ਼ੀ ਸਕੂਲਾਂ ਵਿੱਚ ਰੱਖਿਆ ਗਿਆ ਸੀ ।

1870 ਅਤੇ 1996 ਦੇ ਵਿਚਕਾਰ 150,000 ਤੋਂ ਵੱਧ ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਭਾਈਚਾਰੇ ਦੇ ਬੱਚਿਆਂ ਨੂੰ ਰਿਹਾਇਸ਼ੀ ਸਕੂਲਾਂ ਵਿੱਚ ਰੱਖਿਆ ਗਿਆ ਸੀ ।

ਤਸਵੀਰ: Ben Nelms/CBC

RCI

ਬੀਸੀ ਦੇ ਕੈਮਲੂਪਸ ਦੇ ਇੱਕ ਪੁਰਾਣੇ ਸਕੂਲ ਚੋਂ 215 ਮੂਲਨਿਵਾਸੀ ਬੱਚਿਆਂ ਦੇ ਅਵਸ਼ੇਸ਼ ਅੰਗ ਮਿਲਣ ਦੀ ਘਟਨਾ ਨੂੰ ਇਕ ਸਾਲ ਪੂਰਾ ਹੋਣ 'ਤੇ ਹਜ਼ਾਰਾਂ ਲੋਕਾਂ ਵੱਲੋਂ ਇਸ ਥਾਂ 'ਤੇ ਇਕੱਤਰ ਹੋ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ I

ਬਹੁਤ ਸਾਰੇ ਲੋਕ ਸੰਤਰੀ ਰੰਗ ਦੇ ਕੱਪੜੇ ਪਾ ਕੇ ਪਹੁੰਚੇ I ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਸ਼ਾਮ ਨੂੰ ਇਸ ਮੌਕੇ ਹਾਜ਼ਰੀ ਭਰਨੀ ਹੈ I  ਇਸ ਮੌਕੇ ਬੋਲਦਿਆਂ ਮੂਲਨਿਵਾਸੀ ਭਾਈਚਾਰੇ ਦੇ ਆਗੂਆਂ ਨੇ ਭਾਈਚਾਰੇ ਨੂੰ ਸੰਦੇਸ਼ ਦਿੱਤਾ I  

ਪੋਪ, ਰਾਣੀ ਤੋਂ ਮੁਆਫ਼ੀ ਦੀ ਮੰਗ

ਭਾਵੇਂ ਕਿ ਫ਼ੈਡਰਲ ਸਰਕਾਰ ਨੇ ਅਜਿਹੀਆਂ ਕਬਰਾਂ ਦੀ ਨਿਸ਼ਾਨਦੇਹੀ ਅਤੇ ਪਰਿਵਾਰਾਂ ਦੀ ਮਦਦ ਲਈ $320 ਮਿਲੀਅਨ ਦੀ ਸਹਾਇਤਾ ਦਾ ਐਲਾਨ ਕੀਤਾ ਹੈ ਪਰ ਫ਼ੈਡਰਲ ਮਨਿਸਟਰ ਮਾਰਕ ਮਿਲਰ ਨੇ ਕਿਹਾ ਕਿ ਇਹ ਕਾਫ਼ੀ ਨਹੀਂ ਹੈ I  

ਮੂਲਨਿਵਾਸੀ ਭਾਈਚਾਰੇ ਦੇ ਨੇਤਾਵਾਂ ਨੇ ਉਮੀਦ ਜਤਾਈ ਕਿ ਪੋਪ ਫ਼੍ਰਾਂਸਿਸ , ਜੋ ਕਿ 24 ਜੁਲਾਈ ਤੋਂ 30 ਜੁਲਾਈ ਤੱਕ ਪੋਪ ਫ਼੍ਰਾਸਿਸ ਕੈਨੇਡਾ ਦਾ ਦੌਰਾ ਕਰਨਗੇ , ਇਸ ਮਾਮਲੇ 'ਤੇ ਮੁਆਫ਼ੀ ਮੰਗਣਗੇ I  

ਪ੍ਰਿੰਸ ਚਾਰਲਜ਼ ਨਾਲ ਇਕ ਮੁਲਾਕਾਤ ਤੋਂ ਬਾਅਦ ਮੂਲਨਿਵਾਸੀ ਭਾਈਚਾਰੇ ਦੇ ਨੇਤਾਵਾਂ ਨੇ ਸ਼ਾਹੀ ਜੋੜੇ ਤੋਂ ਵੀ ਰੈਜ਼ੀਡੈਂਸ਼ੀਅਲ ਸਕੂਲ ਦੇ ਬਚੇ ਹੋਏ ਪੀੜਤਾਂ ਤੋਂ ਮੁਆਫ਼ੀ ਮੰਗਣ ਦੀ ਅਪੀਲ ਕੀਤੀ ਸੀ I ਪ੍ਰਿੰਸਚਾਰਲਜ਼ ਅਤੇ ਉਹਨਾਂ ਦੀ ਪਤਨੀ ਡਚੇਸ ਔਫ਼ ਕੌਰਨਵੌਲ, ਕੈਮਿਲਾ, ਅੱਜ ਨਿਊਫ਼ੰਡਲੈਂਡ ਐਂਡ ਲੈਬਰਾਡੌਰ ਸੂਬੇ ਦੇ ਸੇਂਟ ਜੌਨਜ਼ ਤੋਂ ਆਪਣੇ ਕੈਨੇਡਾ ਦੌਰੇ ਦੀ ਸ਼ੁਰੂਆਤ ਕਰ ਚੁੱਕੇ ਹਨ I

ਲੰਘੇ ਸਾਲ ਮਈ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਸੀ I  ਜ਼ਿਕਰਯੋਗ ਹੈ ਕਿ 1870 ਅਤੇ 1996 ਦੇ ਵਿਚਕਾਰ 150,000 ਤੋਂ ਵੱਧ ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਭਾਈਚਾਰੇ ਦੇ ਬੱਚਿਆਂ ਨੂੰ ਰਿਹਾਇਸ਼ੀ ਸਕੂਲਾਂ ਵਿੱਚ ਰੱਖਿਆ ਗਿਆ ਸੀ ।

ਬਹੁਤ ਸਾਰੇ ਲੋਕ ਸੰਤਰੀ ਰੰਗ ਦੇ ਕੱਪੜੇ ਪਾ ਕੇ ਪਹੁੰਚੇ

ਬਹੁਤ ਸਾਰੇ ਲੋਕ ਸੰਤਰੀ ਰੰਗ ਦੇ ਕੱਪੜੇ ਪਾ ਕੇ ਪਹੁੰਚੇ

ਤਸਵੀਰ: La Presse canadienne / Darryl Dyck

1894 ਵਿਚ ਇੰਡੀਅਨ ਐਕਟ ਵਿਚ ਸੋਧ ਕੀਤੀ ਗਈ ਸੀ ਜਿਸ ਅਧੀਨ  ਜੇ ਸਰਕਾਰ ਨੂੰ ਲੱਗਦਾ ਸੀ ਕਿ ਬੱਚੇ ਦੀ ਸਹੀ ਦੇਖ-ਭਾਲ ਅਤੇ ਸਿੱਖਿਆ ਨਹੀਂ ਹੋ ਰਹੀ ਹੈ ਤਾਂ ਉਹ ਕਿਸੇ ਵੀ ਮੂਲਨਿਵਾਸੀ ਬੱਚੇ ਨੂੰ ਉਸਦੇ ਪਰਿਵਾਰ ਕੋਲੋਂ ਵੱਖ ਕਰਕੇ ਇਹਨਾਂ ਸਕੂਲਾਂ ਵਿਚ ਦਾਖ਼ਲ ਕਰ ਸਕਦੀ ਸੀ। 1920 ਵਿਚ ਦੁਬਾਰਾ ਇਸ ਕਾਨੂੰਨ ਵਿਚ ਸੋਧ ਕਰਕੇ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਦਾਖ਼ਲਾ ਲਾਜ਼ਮੀ ਕਰ ਦਿੱਤਾ ਗਿਆ ਸੀ। 

ਇਸੇ ਦੌਰਾਨ ਹੀ ਕਾਉਐਸੇਸ ਫ਼ਸਟ ਨੇਸ਼ਨ ਨੂੰ ਸਸਕੈਚਵਨ ਦੇ ਪੁਰਾਣੇ ਮੈਰਿਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ਤੋਂ 751 ਕਬਰਾਂ ਮਿਲੀਆਂ ਹਨ। ਇਹ ਕਬਰਾਂ ਨਿਸ਼ਾਨ-ਰਹਿਤ ਸਨ ਭਾਵ ਇਹਨਾਂ ਉੱਤੇ ਕਿਸੇ ਦੇ ਦਫ਼ਨਾਏ ਜਾਣ ਬਾਰੇ ਕੋਈ ਨਾਮ-ਨਿਸ਼ਾਨ ਮੌਜੂਦ ਨਹੀਂ ਹੈ। 

ਇਸਤੋਂ ਬਾਅਦ ਫ਼ੈਡਰਲ ਸਰਕਾਰ ਨੇ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਮਾਰੇ ਗਏ ਬੱਚਿਆਂ, ਪੀੜਤਾਂ, ਉਹਨਾਂ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਯਾਦ ਕਰਨ ਅਤੇ ਸਨਮਾਨ ਦੇਣ ਦੇ ਮਕਸਦ ਨਾਲ 30 ਸਤੰਬਰ ਨੂੰ ਕੈਨੇਡਾ ਵਿਚ ਪਹਿਲਾ ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਵਜੋਂ ਮਨਾਉਣ ਦਾ ਐਲਾਨ ਕੀਤਾ I  ਕਾਨੂੰਨ ਪਾਸ ਕਰਕੇ 30 ਸਤੰਬਰ ਨੂੰ ਫ਼ੈਡਰਲ ਸਰਕਾਰੀ ਛੁੱਟੀ ਐਲਾਨਿਆ ਸੀ।

ਕੋਰਟਨੀ ਡਿਕਸਨ ਸੀਬੀਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ