1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਪਰਵਾਸ ਦੇ ਨਾਲ ਭਾਰਤੀ ਸਮਾਜ ਵਿਚ ਮੌਜੂਦ ‘ਜਾਤੀਵਾਦ’ ਦੀ ਵੀ ਕੈਨੇਡਾ ਵਿਚ ਆਮਦ

ਭਾਰਤੀ ਪਿਛੋਕੜ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਾਤੀਵਾਦੀ ਵਿਤਕਰੇ ਦਾ ਹੱਲ ਕਰਨ ਦੀ ਬਹੁਤ ਜ਼ਰੂਰਤ ਹੈ

ਗੁਰਪ੍ਰੀਤ ਸਿੰਘ ਭਾਰਤ ਤੋਂ ਆਇਆ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੈ ਅਤੇ ਉਹ ਔਸ਼ਵਾ ਦੇ ਡਰਹਮ ਕਾਲਜ ਵਿਚ ਹਿਊਮ ਰਿਸੋਰਸ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਹੈ।

ਗੁਰਪ੍ਰੀਤ ਸਿੰਘ ਭਾਰਤ ਤੋਂ ਆਇਆ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੈ ਅਤੇ ਉਹ ਔਸ਼ਵਾ ਦੇ ਡਰਹਮ ਕਾਲਜ ਵਿਚ ਹਿਊਮ ਰਿਸੋਰਸ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਹੈ।

ਤਸਵੀਰ:  (Submitted by Gurpreet Singh)

RCI

ਜਦੋਂ ਗੁਰਪ੍ਰੀਤ ਪਿਛਲੇ ਸਾਲ ਭਾਰਤ ਤੋਂ ਓਨਟੇਰਿਓ ਪਹੁੰਚਿਆ ਸੀ ਤਾਂ ਇੱਕ ਗੱਲ ਉਹ ਬਹੁਤ ਜਲਦੀ ਮਹਿਸੂਸ ਕਰ ਗਿਆ ਸੀ ਕਿ ਕੁਝ ਭਾਰਤੀ ਲੋਕਾਂ ਅੰਦਰ ਜਾਤੀਵਾਦ ਦੀਆਂ ਜੜ੍ਹਾਂ ਕੈਨੇਡਾ ਆਕੇ ਵੀ ਪਹਿਲਾਂ ਵਾਂਗ ਹੀ ਮਜ਼ਬੂਤ ਅਤੇ ਕਾਇਮ ਹਨ।

ਗੁਰਪ੍ਰੀਤ ਔਸ਼ਵਾ ਦੇ ਡਰਹਮ ਕਾਲਜ ਵਿਚ ਹਿਊਮ ਰਿਸੋਰਸ ਮੈਨੇਜਮੈਂਟ ਦਾ ਵਿਦਿਆਰਥੀ ਹੈ। ਉਸਨੇ ਦੱਸਿਆ ਕਿ ਭਾਰਤੀ ਸਮਾਜਿਕ ਢਾਂਚੇ ਚ ਮੌਜੂਦ ਜਾਤੀ ਵਿਵਸਥਾ (ਜਾਤੀ-ਪ੍ਰਥਾ) ਤਹਿਤ ਉਹ ਹੇਠਲੀ ਨਜ਼ਰ ਨਾਲ ਦੇਖਿਆ ਜਾਂਦਾ ਸੀ, ਪਰ ਉਹ ਭਾਰਤ ਦੇ ਮੁਕਾਬਲੇ ਕੈਨੇਡਾ ਵਿਚ ਭਾਰਤੀ ਲੋਕਾਂ ਵੱਲੋਂ ਵਧੇਰੇ ਵਿਤਕਰਾ ਮਹਿਸੂਸ ਕਰਦਾ ਹੈ।

ਗੁਰਪ੍ਰੀਤ ਨੇ ਕਿਹਾ, ਮੈਂ ਇੱਥੇ ਕਰੀਬ ਪੰਜ ਮਹੀਨਿਆਂ ਤੋਂ ਹਾਂ, ਅਤੇ ਮੈਂ ਆਪਣੀ ਖ਼ੁਦ ਦੇ ਪੰਜਾਬੀ ਭਾਈਚਾਰੇ ਵਿਚ ਇਹ ਵਿਤਕਰਾ ਹੋਰ ਵੀ ਵਧੇਰੇ ਮਹਿਸੂਸ ਕੀਤਾ ਹੈ। ਉਹ ਛਾਤੀ ਠੋਕ ਕੇ ਬਣੇ ਮਾਣ ਨਾਲ ਕਹਿੰਦੇ ਹਨ ਕਿ ਉਹ ਫ਼ਲਾਣੀ ਜਾਤ ਤੋਂ ਹਨ, ਫ਼ਲਾਂ ਜਾਤ ਨਾਲ ਸਬੰਧਤ ਹਨ

ਭਾਰਤ ਕੈਨੇਡਾ ਨੂੰ ਹੋਣ ਵਾਲੇ ਪਰਵਾਸ ਦਾ ਮੁੱਖ ਸਰੋਤ ਹੈ। ਉਹ ਕੈਨੇਡਾ ਅਤੇ ਯੂ ਐਸ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਇੱਕ ਵੱਡਾ ਭੰਡਾਰ ਹੈ, ਇਸ ਕਰਕੇ ਹੁਣ ਕੁਝ ਯੂਨੀਵਰਸਿਟੀਆਂ ਜਾਤੀ ਅਧਾਰਤ ਵਿਤਕਰੇ ਦੀਆਂ ਚਿੰਤਾਵਾਂ ਬਾਰੇ ਸੰਜੀਦਾ ਹੋ ਰਹੀਆਂ ਹਨ।

ਕੈਲੀਫ਼ੋਰਨੀਆ ਸਟੇਟ ਯੂਨੀਵਰਸਿਟੀ ਨੇ ਜਨਵਰੀ ਮਹੀਨੇ ਵਿਚ ਆਪਣੀਆਂ ਗ਼ੈਰ-ਪੱਖਪਾਤੀ ਨੀਤੀਆਂ ਵਿਚ ‘ਜਾਤੀ’ (ਨਵੀਂ ਵਿੰਡੋ) ਨੂੰ ਵਿਸ਼ੇਸ਼ ਤੌਰ ‘ਤੇ ਸ਼ਾਮਲ ਕੀਤਾ ਹੈ। ਔਟਵਾ ਵਿਚ ਵੀ, ਕਾਰਲਟਨ ਯੂਨੀਵਰਸਿਟੀ ਦੀ ਅਕਾਦਮਿਕ ਸਟਾਫ਼ ਅਸੋਸੀਏਸ਼ਨ ਨੇ ਨਵੰਬਰ ਵਿਚ ਇੱਕ ਮੋਸ਼ਨ ਪ੍ਰਵਾਨ ਕਰਕੇ ਜਾਤੀ ਅਧਾਰਤ ਵਿਤਕਰੇ ਨੂੰ ਆਪਣੀ ਪੌਲਿਸੀ ਵਿਚ ਸ਼ਾਮਲ ਕੀਤਾ ਹੈ।

ਕਾਰਲਟਨ ਯੂਨੀਵਰਸਿਟੀ ਦੀ ਅਕਾਦਮਿਕ ਸਟਾਫ਼ ਅਸੋਸੀਏਸ਼ਨ ਨੇ ਨਵੰਬਰ ਵਿਚ ਇੱਕ ਮੋਸ਼ਨ ਪ੍ਰਵਾਨ ਕਰਕੇ ਜਾਤੀ ਅਧਾਰਤ ਵਿਤਕਰੇ ਨੂੰ ਆਪਣੀ ਪੌਲਿਸੀ ਵਿਚ ਸ਼ਾਮਲ ਕੀਤਾ ਹੈ।

ਕਾਰਲਟਨ ਯੂਨੀਵਰਸਿਟੀ ਦੀ ਅਕਾਦਮਿਕ ਸਟਾਫ਼ ਅਸੋਸੀਏਸ਼ਨ ਨੇ ਨਵੰਬਰ ਵਿਚ ਇੱਕ ਮੋਸ਼ਨ ਪ੍ਰਵਾਨ ਕਰਕੇ ਜਾਤੀ ਅਧਾਰਤ ਵਿਤਕਰੇ ਨੂੰ ਆਪਣੀ ਪੌਲਿਸੀ ਵਿਚ ਸ਼ਾਮਲ ਕੀਤਾ ਸੀ।

ਤਸਵੀਰ: (Danny Globerman/CBC)

ਗੁਰਪ੍ਰੀਤ ਨੇ ਦੱਸਿਆ ਕਿ ਇੱਕ ਵਾਰੀ ਇੱਕ ਲੜਕੀ ਨੇ ਉਸਨੂੰ ਇਤਰਾਜ਼ਯੋਗ ਸ਼ਬਦ ਨਾਲ ਬੁਲਾਇਆ ਸੀ। ਗੁਰਪ੍ਰੀਤ ਨੇ ਕਿਹਾ, ਮੈਂ ਉਸਨੂੰ ਰੋਕਿਆ ਅਤੇ ਕਿਹਾ ਕਿ ਜੇ ਤੂੰ ਭਾਰਤ ਵਿਚ ਹੁੰਦੀ ਤਾਂ ਇਸ ਵੇਲੇ ਤੂੰ ਸਲਾਖ਼ਾਂ ਦੇ ਪਿੱਛੇ ਹੁੰਦੀ। ਉਸ ਲੜਕੀ ਨੇ ਇਸ ਤਰ੍ਹਾਂ ਜ਼ਾਹਰ ਕੀਤਾ ਜਿਵੇਂ ਉਸਨੂੰ ਪਤਾ ਹੀ ਨਾ ਹੋਵੇ ਕਿ ਉਹ ਸ਼ਬਦ ਅਪਮਾਨਜਨਕ ਕਿਉਂ ਸੀ? ਮੈਂ ਉਸਨੂੰ ਸਮਝਾਉਣ ਲਈ ਦੱਸਿਆ ਕਿ ਜਿਵੇਂ ਬਲੈਕ ਭਾਈਚਾਰੇ ਲਈ ਇੱਕ ਖ਼ਾਸ ਸ਼ਬਦ (n-word) ਇਤਰਾਜ਼ਯੋਗ ਹੈ

ਗੁਰਪ੍ਰੀਤ ਲਈ ਇਹ ਗੱਲ ਕਾਫ਼ੀ ਹੈਰਾਨੀਜਨਕ ਸੀ ਕਿ ਉਸ ਲੜਕੀ ਨੂੰ ਇਹ ਪਤਾ ਸੀ ਕਿ ਇੱਕ ਖ਼ਾਸ ਸ਼ਬਦ ਬਲੈਕ ਭਾਈਚਾਰੇ ਲਈ ਜਾਤੀ-ਸੂਚਕ ਇਤਰਾਜ਼ਯੋਗ ਸ਼ਬਦ ਹੁੰਦਾ ਹੈ ਪਰ ਭਾਰਤ ਵਿਚ 23 ਸਾਲ ਰਹਿਕੇ ਉਸਨੂੰ ਇਹ ਨਹੀਂ ਸੀ ਪਤਾ ਕਿ ਉਸਨੇ ਇੱਕ ਹੋਰ ਭਾਰਤੀ ਨੂੰ ਕੀ ਕਹਿਕੇ ਸੰਬੋਧਨ ਕੀਤਾ ਹੈ।

ਹਿੰਦੂ ਜਾਤੀ ਵਿਵਸਥਾ (ਵਰਣ ਵਿਵਸਥਾ) ਚਾਰ ਮੁੱਖ ਜਾਤੀਆਂ ਵਿਚ ਵੰਡੀ ਹੋਈ ਹੈ - ਬ੍ਰਾਹਮਣ, ਸ਼ੱਤਰੀ, ਵੈਸ਼ ਅਤੇ ਸ਼ੂਦਰ। ਆਮ ਤੌਰ ‘ਤੇ ਕਿਸੇ ਵਿਅਕਤੀ ਦੇ ਲਾਸਟ ਨੇਮ (ਨਾਂ ਦੇ ਬਾਅਦ ਵਾਲੇ ਹਿੱਸੇ) ਨਾਲ ਉਸਦੀ ਜਾਤ ਦਾ ਪਤਾ ਲੱਗ ਜਾਂਦਾ ਹੈ। ਇਹ ਚਾਰ ਮੁੱਖ ਜਾਤੀਆਂ ਅੱਗੇ 3,000 ਜਾਤੀਆਂ ਅਤੇ 25,000 ਉਪ ਜਾਤੀਆਂ ਵਿਚ ਵੰਡੀਆਂ ਹੋਈਆਂ ਹਨ।

ਗੁਰਪ੍ਰੀਤ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ, ਜਿਹਨਾਂ ਨੂੰ ਦਲਿਤ ਵੀ ਕਿਹਾ ਜਾਂਦਾ ਹੈ। ਜਾਤੀ ਵਿਵਸਥਾ ਦੇ ਮੁਤਾਬਕ, ਅਨੁਸੂਚਿਤ ਜਾਤੀ ਨੂੰ ਸਮਾਜਿਕ ਵਿਵਸਥਾ/ਸੰਰਚਨਾ ਤੋਂ ਬਾਹਰ ਮੰਨਿਆ ਜਾਂਦਾ ਹੈ।

ਗੁਰਪ੍ਰੀਤ ਨੇ ਦੱਸਿਆ ਕਿ ਵਿਤਕਰੇ ਦੇ ਡਰ ਕਾਰਨ ਉਸਨੂੰ ਕਈ ਵਾਰੀ ਆਪਣੀ ਪਛਾਣ ਲੁਕਾਉਣੀ ਪਈ ਹੈ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਗੁਰਪ੍ਰੀਤ ਨੇ ਦੱਸਿਆ ਕਿ ਵਿਤਕਰੇ ਦੇ ਡਰ ਕਾਰਨ ਉਸਨੂੰ ਕਈ ਵਾਰੀ ਆਪਣੀ ਪਛਾਣ ਲੁਕਾਉਣੀ ਪਈ ਹੈ।

ਤਸਵੀਰ:  (Submitted by Gurpreet Singh)

2011 ਦੀ ਮਰਦਮਸ਼ੁਮਾਰੀ ਅਨੁਸਾਰ, ਭਾਰਤੀ ਆਬਾਦੀ ਦਾ 16.2 ਫ਼ੀਸਦੀ ਹਿੱਸਾ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ। ਭਾਰਤ ਦੇ ਰਾਸ਼ਟਰੀ ਅਪਰਾਧ ਰਿਕਾਰਡਾਂ ਅਨੁਸਾਰ 2018 ਤੋਂ 2020 ਦਰਮਿਅਨ ਅਨੁਸੂਚਿਤ ਜਾਤੀਆਂ ਖ਼ਿਲਾਫ਼ ਅਪਰਾਧ ਜਾਂ ਤਸ਼ੱਦਦ ਦੇ 50,202 ਮਾਮਲੇ ਸਾਹਮਣੇ ਆਏ ਹਨ। ਭਾਈਚਾਰੇ ਨਾਲ ਸਬੰਧਤ ਕਾਰਕੁੰਨ ਲੰਬੇ ਸਮੇਂ ਤੋਂ ਜਾਤੀ ਅਧਾਰਤ ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਰਹੇ ਹਨ।

ਗੁਰਪ੍ਰੀਤ ਆਪਣੇ ਨਾਂ ਦੇ ਪਿੱਛੇ ਬਧਾਨ ਲਾਉਂਦਾ ਸੀ, ਜਿਸ ਨਾਲ ਉਸਦੀ ਜਾਤ ਦੀ ਪਛਾਣ ਹੁੰਦੀ ਸੀ। ਸਰਕਾਰੀ ਦਸਤਾਵੇਜ਼ਾਂ ਤੱਕ ‘ਤੇ ਵੀ ਗੁਰਪ੍ਰੀਤ ਨੇ ਆਪਣੇ ਨਾਂ ਦਾ ਪਿਛਲਾ ਹਿੱਸਾ ਲਾਉਣਾ ਛੱਡ ਦਿੱਤਾ ਸੀ, ਪਰ ਉਸਨੇ ਦੱਸਿਆ ਕਿ ਕੈਨੇਡਾ ਵਿਚ ਲੋਕ ਉਸਦਾ ਪੂਰਾ ਨਾਂ ਪੁੱਛਦੇ ਹਨ ਤਾਂ ਕਿ ਉਸਦੀ ਜਾਤ ਦੀ ਪਛਾਣ ਹੋ ਸਕੇ।

ਮੈਨੂੰ ਕਈ ਵਾਰੀ ਆਪਣੀ ਪਛਾਣ ਲੁਕਾਉਣੀ ਪਈ ਸੀ। ਮੈਂ ਦੋ ਵਾਰੀ ਝੂਠ ਬੋਲਿਆ। ਮੈਂ ਦੱਸਿਆ ਕਿ ਮੈਂ ਜੱਟ ਭਾਈਚਾਰੇ ਤੋਂ ਹਾਂ ਅਤੇ ਮੇਰਾ ਸਰਨੇਮ ਕੁਝ ਹੋਰ ਹੈ, ਕਿਉਂਕਿ ਮੈਨੂੰ ਇੱਦਾਂ ਲੱਗਿਆ ਕਿ ਮੈਂ ਇਕੱਲਾਂ ਨਾ ਰਹਿ ਜਾਵਾਂ ਅਤੇ ਆਪਣੇ ਘਰ ਤੋਂ ਦੂਰ ਕੋਈ ਵੀ ਬੰਦਾ ਇਕਲਾਪਾ ਨਹੀਂ ਭੋਗਣਾ ਚਾਹੁੰਦਾ।
ਵੱਲੋਂ ਇੱਕ ਕਥਨ ਗੁਰਪ੍ਰੀਤ

ਜਾਤੀਵਾਦ ਨੁਕਸਾਨ ਕਰ ਸਕਦਾ ਹੈ

ਕਾਰਲਟਨ ਯੂਨੀਵਰਸਿਟੀ ਦੇ ਹਿਸਟਰੀ ਵਿਭਾਗ ਵਿਚ ਅਸੋਸੀਏਟ ਪ੍ਰੋਫ਼ੈਸਰ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਅਧਿਕਾਰਾਂ ਦੇ ਕਾਰਕੁੰਨ, ਚਿਨੱਈਆ ਜਾਂਗਮ ਨੇ ਕਿਹਾ ਕਿ ਜਾਤੀਵਾਦ ਇਮੀਗ੍ਰੈਂਟਸ ਲਈ ਨੁਕਸਾਨਦੇਹ ਹੋ ਸਕਦਾ ਹੈ।

ਜਾਂਗਮ ਨੇ ਕਿਹਾ ਕਿ ਇਹਨਾਂ ਪਿਛੋਕੜਾਂ ਤੋਂ ਆਉਣ ਵਾਲੇ ਵਿਦਿਆਰਥੀ ਜਾਂ ਮੁਲਾਜ਼ਮ ਆਪਣੀ ਪਛਾਣ ਜ਼ਾਹਰ ਕਰਨ ਵਿਚ ਸੌਖ ਮਹਿਸੂਸ ਨਹੀਂ ਕਰਨਗੇ ਜੋਕਿ ਚੰਗਾ ਰੁਝਾਨ ਨਹੀਂ ਹੋਵੇਗਾ।

ਮੀਰਾ ਐਸਟਰਾਡਾ, ਗਲੋਬਲ ਨਿਊਜ਼ ਰੇਡੀਓ ਦੇ ਇੱਕ ਪੌਪ ਸ਼ੋਅ ਦੀ ਹੋਸਟ ਹੈ। ਉਹ ਕੈਨੇਡਾ ਵਿਚ ਪੈਦਾ ਹੋਈ ਸੀ ਪਰ ਉਸਨੇ ਦੱਸਿਆ ਕਿ ਉਸਨੂੰ ਆਪਣੇ ਬਚਪਨ ਵਿਚ ਆਪਣੇ ਦਲਿਤ ਹੋਣ ਦਾ ਪਤਾ ਲੱਗਿਆ ਸੀ। ਉਸਨੇ ਦੱਸਿਆ ਕਿ ਭਾਰਤੀ ਭਾਈਚਾਰਾ ਉਸਨੂੰ ਨੀਵਾਂ ਨਾ ਦੇਖੇ ਇਸ ਲਈ ਉਸਨੇ ਵੀ ਕਈ ਵਾਰੀ ਆਪਣੀ ਪਛਾਣ ਲੁਕਾਈ ਹੈ।

ਉਸਨੇ ਆਪਣੀ ਗੁਜਰਾਤੀ ਭਾਸ਼ਾ ਦੀ ਕਲਾਸ ਦਾ ਤਜਰਬਾ ਯਾਦ ਕਰਦਿਆਂ ਕਿਹਾ ਕਿ ਸਾਰੇ ਇਸ ਦੂਸਰੇ ਨੂੰ ਉਹਨਾਂ ਦੇ ਸਮਾਜ ਬਾਰੇ ਪੁੱਛਦੇ ਸਨ, ਯਾਨੀ ਕੌਣ ਕਿਸ ਬਿਰਾਦਰੀ ਨਾਲ ਸਬੰਧਤ ਹੈ ਅਤੇ ਬ੍ਰਾਹਮਣ ਸਮਾਜ ਨਾਲ ਸਬੰਧਤ ਲੋਕ ਕਾਫ਼ੀ ਮਾਣ ਨਾਲ ਆਪਣਾ ਪਿਛੋਕੜ ਦੱਸਦੇ ਸਨ।

ਦਲਿਤਾਂ ਨਾਲ ਹੋਣ ਵਾਲੀ ਛੂਆ-ਛੂਤ ਨੂੰ ਖ਼ਤਮ ਕਰਨ ਲਈ ਭਾਰਤ ਨੇ 1955 ਵਿਚ ਇੱਕ ਕਾਨੂੰਨ ਪਾਸ ਕੀਤਾ ਸੀ, ਪਰ ਮੀਰਾ ਦਾ ਕਹਿਣਾ ਹੈ ਕਿ ਇਸ ਸਮਾਜਿਕ ਕਲੰਕ ਨੇ ਦਲਿਤਾਂ ਦਾ ਪਿੱਛਾ ਅਜੇ ਵੀ ਨਹੀਂ ਛੱਡਿਆ ਹੈ।

ਮੰਦਿਰਾਂ ਵਿਚ ਰਿਸ਼ਤੇ ਜੋੜਨ ਵਾਲੀਆਂ ਆਂਟੀਆਂ ਹਮੇਸ਼ਾ ਗੱਲਾਂ ਕਰਦੀਆਂ ਹਨ ਕਿ ਫ਼ਲਾਣਾ ਮੁੰਡਾ ਚੰਗੇ ਪਰਿਵਾਰ ਤੋਂ ਹੈ। ਇਸ ਦਾ ਅਰਥ ਹੈ ਕਿ ਊਹ ਮੁੰਡਾ ਉੱਚੀ ਜਾਤ ਤੋਂ ਹੈ ਤੇ ਫ਼ਿਰ ਮੈਂ ਮਹਿਸੂਸ ਕਰਦੀ ਹਾਂ ਕਿ ਜੇ ਉੱਚੀ ਜਾਤ ਚੰਗੇ ਦਾ ਸਮਾਨ-ਅਰਥ ਹੈ ਤਾਂ ਮੈਂ ਕੀ ਹੈ? ਮੈਂ ਚੰਗੀ ਨਹੀਂ?
ਵੱਲੋਂ ਇੱਕ ਕਥਨ ਮੀਰਾ

ਜਾਤੀ ਅਧਾਰਤ ਗਰੁੱਪ

ਸਮਸਤ ਬ੍ਰਾਹਮਣ ਸੋਸਾਇਟੀ ਔਫ਼ ਕੈਨੇਡਾ, ਫ਼ੇਸਬੁੱਕ ਉੱਪਰ ਰਿਸ਼ਤੇ ਮਿਲਾਉਣ ਵਾਲਾ ਇੱਕ ਗਰੁੱਪ ਹੈ। ਇਸ ਗਰੁੱਪ ਦੇ 4,100 ਮੈਂਬਰ ਹਨ ਅਤੇ ਇਸਦਾ ਉਦੇਸ਼ ਸਾਰੇ ਬ੍ਰਾਹਮਣਾਂ ਨੂੰ ਇੱਕਜੁਟ ਕਰਨਾ ਦੱਸਿਆ ਗਿਆ ਹੈ।

ਗਰੁੱਪ ਦੀ ਐਡਮਿਨ, ਜਾਗਰੁਤੀ ਭੱਟ ਨੇ ਗੁਜਰਾਤੀ ਵਿਚ ਦਿੱਤੇ ਇੱਕ ਇੰਟਰਵਿਊ ਵਿਚ ਦੱਸਿਆ ਕਿ ਇਸ ਗਰੁੱਪ ਵਿਚ ਸਿਰਫ਼ ਬ੍ਰਾਹਮਣ ਜਾਤੀ ਦੇ ਮੈਂਬਰਾਂ ਨੂੰ ਹੀ ਸ਼ਾਮਲ ਕੀਤਾ ਜਾਂਦਾ ਹੈ, ਹਾਲਾਂਕਿ ਬਾਅਦ ਵਿਚ ਉਹਨਾਂ ਕਿਹਾ ਕਿ ਗਰੁੱਪ ਵੱਲੋਂ ਆਯੋਜਿਤ ਸਮਾਗਮਾਂ ਵਿਚ ਸਾਰੀਆਂ ਜਾਤੀਆਂ ਦੇ ਲੋਕਾਂ ਨੂੰ ਸ਼ਾਮਲ ਹੋਣ ਦੀ ਆਗਿਆ ਹੁੰਦੀ ਹੈ।

ਅਸੀਂ ਸਿਰਫ਼ ਬ੍ਰਾਹਮਣਂ ਨੂੰ ਗੁਰਪ ਵਿਚ ਦਾਖ਼ਲ ਕਰਦੇ ਹਾਂ। ਵੱਖਰੇ-ਵੱਖਰੇ ਭਾਈਚਾਰਿਆਂ ਦੀਆਂ ਵੱਖੋ-ਵੱਖਰੀਆਂ ਸੰਸਥਾਵਾਂ ਹਨ। ਪਰ ਗਰੁੱਪ ਉੱਪਰ ਜਾਤੀਵਾਦ ਨੂੰ ਹੁਲਾਰਾ ਦੇਣ ਦੇ ਇਲਜ਼ਾਮ ਬਾਰੇ ਟਿਪੱਣੀ ਕਰਨ ਤੋਂ ਜਾਗਰੂਤੀ ਨੇ ਗੁਰੇਜ਼ ਕੀਤਾ।

ਮੀਰਾ ਨੇ ਕਿਹਾ ਕਿ ਇਹ ਬਹੁਤ ਘਿਣਾਉਣੀ ਗੱਲ ਹੈ ਕਿ ਇਸ ਤਰ੍ਹਾਂ ਦਾ ਵੀ ਕੋਈ ਗਰੁੱਪ ਹੋਂਦ ਵਿਚ ਹੈ। ਮੀਰਾ ਨੇ ਕਿਹਾ, ਸੋਚੋ, ਉਦਾਹਰਣ ਵੱਜੋਂ, ਜੇ ਸਿਰਫ਼ ਗੋਰੀ ਨਸਲ ਲਈ ਕੋਈ ਗਰੁੱਪ ਹੋਵੇ। ਮੈਨੂੰ ਇਹਨਾਂ ਦੋਵਾਂ ਵਿਚ ਕੋਈ ਫ਼ਰਕ ਨਹੀਂ ਲੱਗਦਾ

ਹੈਲੀਫ਼ੈਕਸ ਵਿਚ ਸਥਿਤ ਸੇਂਟ ਮੇਰੀ ਯੂਨੀਵਰਸਿਟੀ ਵਿਚ ਨਾਰੀ ਅਤੇ ਧਾਰਮਿਕ ਅਧੀਐਨ ਦੀ ਅਸੋਸੀਏਟ ਪ੍ਰੌਫ਼ੈਸਰ, ਸੈਲਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਇਹਨਾਂ ਨੈਟਵਰਕਸ ਦਾ ਪ੍ਰਭਾਵ ਚਿੰਤਾਜਨਕ ਹੈ।

ਉਹਨਾਂ ਕਿਹਾ ਕਿ ਇਹ ਗੱਲ ਹੁਣ ਜ਼ਾਹਰ ਹੈ ਕਿ ਪਰਵਾਸੀ ਲੋਕ ਨੌਕਰੀਆਂ ਲੈਣ ਲਈ ਅਕਸਰ ਆਪਣੇ ਭਾਈਚਾਰੇ ਦਾ ਇਸਤੇਮਾਲ ਕਰਦੇ ਹਨ। ਇਸ ਕਰਕੇ ਨੌਕਰੀ ਦੀ ਪਹੁੰਚ ਤੱਕ ਇਸਦਾ ਸਿੱਧਾ ਅਸਰ ਹੋ ਸਕਦਾ ਹੈ।

ਭਾਰਤੀ ਸੰਵਿਧਾਨ ਦੇ ਨਿਰਮਾਤਾ ਭੀਮ ਰਾਓ ਅੰਬੇਡਕਰ ਨੇ 1916 ਵਿਚ ਆਗਾਹ ਕੀਤਾ ਸੀ ਕਿ ਜਾਤੀਵਾਦ ਇੱਕ ਗਲੋਬਲ ਮੁੱਦਾ ਬਣ ਸਕਦਾ ਹੈ। ਉਹ ਛੂਆ-ਛੂਤ ਦੇ ਖ਼ਿਲਾਫ਼ ਸਨ ਅਤੇ ਉਹਨਾਂ ਨੇ ਜਾਤੀਵਾਦ ਦਾ ਅਧਾਰ ਮੰਨੀ ਜਾਂਦੀ ਕਦੀਮੀ ਹਿੰਦੂ ਆਚਰਣ ਪੁਸਤਕ, ਮਨੂਮ੍ਰਿਤੀ ਨੂੰ ਵੀ ਰੋਸ ਵੱਜੋਂ ਜਲਾ ਦਿੱਤਾ ਸੀ।

ਸ਼ਲੋਕ ਤਲਤੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ