1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਅਨੁਸਾਰ ਮੁਲਕ ਵਿਚ ਹਿੰਸਕ ਕੱਟੜਵਾਦ ਦੇ ਖ਼ਤਰੇ ਵਿਚ ਵਾਧਾ

ਵਿਚਾਰਧਾਰਾ ਅਧਾਰਤ ਹਿੰਸਕ ਇੰਤਹਾਪਸੰਦੀ ਕੈਨੇਡਾ ਲਈ ‘ਗੰਭੀਰ ਖ਼ਤਰਾ’

27 ਜਨਵਰੀ ਨੂੂੰ ਓਨਟੇਰਿਓ ਦੇ ਵੌਨ ਸ਼ਹਿਰ ਵਿਚ ਔਟਵਾ ਜਾਣ ਵਾਲੇ ਵੈਕਸੀਨ ਵਿਰੋਧੀ ਕਾਫ਼ਲੇ ਦੇ ਸਮਰਥਕਾਂ ਦੀ ਭੀੜ। ਘੱਟੋ ਘੱਟ ਇੱਕ ਐਮਪੀ ਨੇ ਕੈਨੇਡਾ ਵਿਚ ਵਿਚਾਰਧਾਰਾ ਅਧਾਰਤ ਕੱਟੜਵਾਦ ਵਿਚ ਹੋਏ ਵਾਧੇ ਨੂੰ ਹਾਲ ਹੀ ਵਿਚ ਔਟਵਾ ਵਿਚ ਹੋਏ ਮੁਜ਼ਾਹਰਿਆਂ ਨਾਲ ਜੋੜਿਆ ਹੈ।

27 ਜਨਵਰੀ ਨੂੂੰ ਓਨਟੇਰਿਓ ਦੇ ਵੌਨ ਸ਼ਹਿਰ ਵਿਚ ਔਟਵਾ ਜਾਣ ਵਾਲੇ ਵੈਕਸੀਨ ਵਿਰੋਧੀ ਕਾਫ਼ਲੇ ਦੇ ਸਮਰਥਕਾਂ ਦੀ ਭੀੜ। ਘੱਟੋ ਘੱਟ ਇੱਕ ਐਮਪੀ ਨੇ ਕੈਨੇਡਾ ਵਿਚ ਵਿਚਾਰਧਾਰਾ ਅਧਾਰਤ ਕੱਟੜਵਾਦ ਵਿਚ ਹੋਏ ਵਾਧੇ ਨੂੰ ਹਾਲ ਹੀ ਵਿਚ ਔਟਵਾ ਵਿਚ ਹੋਏ ਮੁਜ਼ਾਹਰਿਆਂ ਨਾਲ ਜੋੜਿਆ ਹੈ।

ਤਸਵੀਰ:  (Evan Mitsui/CBC)

RCI

ਕੈਨੇਡਾ ਦੀ ਸੁਰੱਖਿਆ ਏਜੰਸੀ ਅਤੇ ਪੁਲਿਸ ਅਧਿਕਾਰੀਆਂ ਨੇ ਵੀਰਵਾਰ ਨੂੰ ਪਾਰਲੀਮੈਂਟ ਦੇ ਮੈਂਬਰਾਂ ਨੂੰ ਦੱਸਿਆ ਕਿ ਮਹਾਂਮਾਰੀ ਦੌਰਾਨ ਹਿੰਸਕ ਕੱਟੜਵਾਦ ਦੇ ਖ਼ਤਰੇ ਵਿਚ ਵਾਧਾ ਹੋਇਆ ਹੈ। ਅਧਿਕਾਰੀਆਂ ਮੁਤਾਬਕ ਗ਼ਲਤ ਅਤੇ ਝੂਠੀ ਜਾਣਕਾਰੀ ਨੇ ਇਸ ਕੱਟੜਵਾਦ ਨੂੰ ਹਵਾ ਦਿੱਤੀ ਹੈ ਜਿਸ ਦੇ ਨਤੀਜੇ ਵੱਜੋਂ ਸਿਆਸਤਦਾਨਾਂ ਅਤੇ ਸਰਕਾਰੀ ਅਹੁਦੇਦਾਰਾਂ ਖ਼ਿਲਾਫ਼ ਧਮਕੀਆਂ ਦਾ ਸਿਲਸਿਲਾ ਵੀ ਵਧ ਗਿਆ ਹੈ।

ਉਹਨਾਂ ਕਿਹਾ ਕਿ ਭਾਵੇਂ ਪੁਲਿਸ ਅਤੇ ਖ਼ੂਫ਼ੀਆਂ ਏਜੰਸੀਆਂ ਕੱਟੜਪੰਥੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਹਮਲੇ ਕਰਨ ਤੋਂ ਰੋਕਣ ਲਈ ਕੰਮ ਕਰ ਰਹੀਆਂ ਹਨ, ਪਰ ਸਰਕਾਰ ਨੂੰ ਵੀ ਸਰਗਰਮ ਹੋਕੇ ਕੱਟੜਵਾਦ ਨੂੰ ਸ਼ੁਰੂ ਵਿਚ ਹੀ ਠੱਲ੍ਹ ਪਾਉਣ ਦੀ ਜ਼ਰੂਰਤ ਹੈ।

ਕੈਨੇਡੀਅਨ ਸਿਕਿਓਰਟੀ ਇੰਟੈਲੀਜੈਂਸ ਸਰਵਿਸ (CSIS) ਦੀ ਅਸਿਸਟੈਂਟ ਡਾਇਰੈਕਟਰ, ਚੈਰੀ ਹੈਂਡਰਸਨ ਨੇ ਪਾਰਲੀਮੈਂਟ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਨੂੰ ਦੱਸਿਆ ਕਿ ਲੰਘੇ ਦੋ ਸਾਲਾਂ ਦੌਰਾਨ ਵਿਚਾਰਧਾਰਾ ਅਧਾਰਤ ਹਿੰਸਕ ਇੰਤਹਾਪਸੰਦੀ/ਕੱਟੜਵਾਦ (IMVE) ਵਿਚ ਵਾਧਾ ਹੋਇਆ ਹੈ।

ਚੈਰੀ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ, ਕੱਟੜ ਸਰਕਾਰ ਵਿਰੋਧੀ ਬਿਆਨਬਾਜ਼ੀਆਂ ਨੇ ਵਿਚਾਰਧਾਰਾ ਅਧਾਰਤ ਹਿੰਸਕ ਕੱਟੜਵਾਦ ਨੂੰ ਹੁਲਾਰਾ ਦਿੱਤਾ ਹੈ, ਜਿਸ ਵਿਚ ਅਕਸਰ ਕਾਂਸਪੀਰੇਸੀ ਥਿਊਰੀਆਂ ਨੂੰ ਹਥਿਆਰ ਬਣਾਇਆ ਗਿਆ ਹੈ।

ਉਹਨਾਂ ਕਿਹਾ, CSIS ਨੇ ਚੁਣੇ ਹੋਏ ਨੁਮਾਇੰਦਿਆਂ ਅਤੇ ਸਰਕਾਰੀ ਅਹੁਦੇਦਾਰਾਂ ਖ਼ਿਲਾਫ਼ ਹਿੰਸਕ ਧਮਕੀਆਂ ਵਿਚ ਕਾਫ਼ੀ ਵਾਧਾ ਦਰਜ ਕੀਤਾ ਹੈ

ਚੈਰੀ ਨੇ ਦੱਸਿਆ ਕਿ ਵਿਚਰਧਾਰਾ ਅਧਾਰਤ ਹਿੰਸਕ ਇੰਤਹਾਪਸੰਦੀ ਨਾਲ ਨਜਿੱਠਣ ਲਈ ਏਜੰਸੀ ਵੱਲੋਂ ਵਧੇਰੇ ਸਰੋਤਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਜਗਮੀਤ ਨੂੰ ਅਪਸ਼ਬਦ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਜਗਮੀਤ ਨੂੰ ਅਪਸ਼ਬਦ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ I

ਤਸਵੀਰ: CBC

ਦਸ ਦਈਏ ਕਿ ਸੁਰੱਖਿਆ ਅਧਿਕਾਰੀਆਂ ਨੇ ਪਾਰਲੀਮੈਂਟਰੀ ਕਮੇਟੀ ਸਾਹਮਣੇ ਇਹ ਗਵਾਹੀ ਉਦੋਂ ਦਿੱਤੀ ਹੈ ਜਦੋਂ ਦੋ ਦਿਨ ਪਹਿਲਾਂ ਹੀ ਓਨਟੇਰਿਓ ਦੇ ਪੀਟਰਬ੍ਰੋਅ ਸ਼ਹਿਰ ਵਿਚ ਚੋਣ ਪ੍ਰਚਾਰ ਦੌਰਾਨ ਫ਼ੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਨਾਲ ਦੁਰਵਿਵਹਾਰ ਕੀਤਾ ਗਿਆ ਸੀ।

ਐਨਡੀਪੀ ਐਮਪੀ ਐਲੀਸਟੇਅਰ ਮੈਕਗਰੈਗਰ ਨੇ ਕਿਹਾ, ਸਾਡੇ ਲੀਡਰ ਜਗਮੀਤ ਸਿੰਘ ਨੂੰ ਅਜਿਹੇ ਲੋਕਾਂ ਦਾ ਸਾਹਮਣਾ ਕਰਨਾ ਪਿਆ ਜੋ ਉਸਨੂੰ ਗ਼ੱਦਾਰ ਕਹਿ ਰਹੇ ਸਨ। ਉਹ ਲੋਕ ਉਹਨਾਂ ਨੂੰ ਮਰ ਜਾਣ ਦਾ ਸਰਾਪ ਦੇ ਰਹੇ ਸਨ, ਕੋਸ ਰਹੇ ਸਨ

ਉਹਨਾਂ ਕਿਹਾ ਕਿ ਔਟਵਾ ਵਿਚ ਮੁਜ਼ਾਹਰਿਆਂ ਦੌਰਾਨ ਵੀ ਇਸੇ ਕਿਸਮ ਦਾ ਵਰਤਾਅ ਦੇਖਣ ਵਿਚ ਆਇਆ ਸੀ, ਅਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਜਾਗਈਏ ਅਤੇ ਇਸ ਕਿਸਮ ਦੇ ਵਰਤਾਰੇ ਦੇ ਖ਼ਤਰਿਆਂ ਨੂੰ ਸਮਝੀਏ।

ਲਿਬਰਲ ਐਮਪੀ ਪੈਮ ਡੈਮੋਫ਼ ਨੇ ਕਿਹਾ ਕਿ ਉਹਨਾਂ ਅਤੇ ਉਹਨਾਂ ਦੇ ਸਹਿਯੋਗੀ ਐਮਪੀਜ਼ ਨੂੰ ਧਮਕੀਆਂ ਮਿਲ ਚੁੱਕੀਆਂ ਹਨ।

ਉਹਨਾਂ ਕਿਹਾ, ਇੱਦਾਂ ਮਹਿਸੂਸ ਹੋ ਰਿਹਾ ਹੈ ਕਿ ਇਸ ਕਿਸਮ ਦੇ ਹਮਲਾਵਰ ਰਵੱਈਆ ਦੇ ਕਿਸੇ ਵੱਡੇ ਹਿੰਸਕ ਵਰਤਾਰੇ ਵਿਚ ਤਬਦੀਲ ਹੋਣ ਵਿਚ ਹੁਣ ਬਹੁਤਾ ਸਮਾਂ ਨਹੀਂ ਹੈ

ਆਰਸੀਐਮਪੀ ਦੇ ਡਿਪਟੀ ਕਮਾਂਡਰ ਮਾਈਕਲ ਡੁਹੀਮ ਨੇ ਕਿਹਾ ਕਿ ਉਹਨਾਂ ਦੀ ਪੁਲਿਸ ਨੇ ਵੀ ਵਿਚਾਰਧਾਰਾ ਅਧਾਰਤ ਹਿੰਸਕ ਇੰਤਹਾਪਸੰਦੀ ਵਿਚ ਵਾਧਾ ਦਰਜ ਕੀਤਾ ਹੈ ਅਤੇ ਇਸ ਵਿਚ ਜ਼ਿਆਦਾਤਰ ਉਹ ਲੋਕ ਹਨ ਜੋ ਸਪਸ਼ਟ ਤੌਰ ‘ਤੇ ਕਿਸੇ ਸਮੂਹ ਨਾਲ ਸਬੰਧਤ ਨਹੀਂ ਸਗੋਂ ਵਿਅਕਤੀਗਤ ਵਿਚਾਰਧਾਰਾਵਾਂ ਤੋਂ ਪ੍ਰਭਾਵਿਤ ਹਨ।

ਡੁਹੀਮ ਨੇ ਦੱਸਿਆ ਕਿ ਪੁਲਿਸ ਨੇ ਇਸ ਨਾਲ ਨਜਿੱਠਣ ਲਈ ਇੱਕ ਵਿਓਂਤਬੰਦੀ ਤਿਆਰ ਕੀਤੀ ਹੈ ਜਿਸ ਵਿਚ ਸਥਾਨਕ ਪੁਲਿਸ ਨਾਲ ਜਾਣਕਾਰੀ ਸਾਂਝੀ ਕਰਨ ਤੋਂ ਲੈਕੇ ਔਨਲਾਈਨ ਪਲੈਟਫ਼ੌਰਮਾਂ ਬਾਬਤ ਖ਼ੂਫ਼ੀਆ ਸਮਰੱਥਾ ਨੂੰ ਵਧਾਉਣਾ ਸ਼ਾਮਲ ਹੈ।

ਡਿਪਾਰਟਮੈਂਟ ਔਫ਼ ਪਬਲਿਕ ਸੇਫ਼ਟੀ ਐਂਡ ਐਮਰਜੈਂਸੀ ਪ੍ਰੀਪੇਅਰਡਨੈਸ ਲਈ ਰਾਸ਼ਟਰੀ ਸੁਰੱਖਿਆ ਨੀਤੀ ਦੀ ਡਾਇਰੈਕਟਰ-ਜਨਰਲ, ਲੈਜ਼ਲੀ ਸੋਪਰ ਨੇ ਵੀ ਵਿਚਾਰਧਾਰਾ ਅਧਾਰਤ ਹਿੰਸਕ ਇੰਤਹਾਪਸੰਦੀ/ਕੱਟੜਵਾਦ (IMVE) ਨੂੰ ਕੈਨੇਡਾ ਲਈ ਗੰਭੀਰ ਖ਼ਤਰਾ ਆਖਿਆ ਹੈ।

ਸੋਪਰ ਨੇ ਕਿਹਾ ਕਿ ਵਿਚਾਰਧਾਰਾ ਅਧਾਰਤ ਹਿੰਸਕ ਕੱਟੜਵਾਦ ਵਿਚ ਬਹੁਤ ਸਾਰੇ ਸੱਜੇ-ਪੱਖ ਦੇ ਲੋਕ ਸ਼ਾਮਲ ਹੁੰਦੇ ਹਨ, ਪਰ ਹੋਰ ਵੀ ਕਈ ਕਿਸਮ ਦੇ ਸਿਆਸੀ ਨਜ਼ਰੀਏ ਰੱਖਣ ਵਾਲੇ ਲੋਕ ਇਸ ਰੁਝਾਨ ਦਾ ਹਿੱਸਾ ਹੁੰਦੇ ਹਨ।

ਕੈਨੇਡਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ CSIS ਦੇ ਡਾਇਰੈਕਟਰ, ਰੀਚਰਡ ਫ਼ੈਡਨ ਨੇ ਕਿਹਾ ਵਿਚਾਰਧਾਰਾ ਅਧਾਰਤ ਹਿੰਸਕ ਇੰਤਹਾਪਸੰਦੀ ਲੰਮੇ ਸਮੇਂ ਤੋਂ ਮੁਲਕ ਵਿਚ ਮੌਜੂਦ ਹੈ ਪਰ ਹੁਣ ਇਹ ਵਧੇਰੇ ਸੰਗਠਿਤ ਅਤੇ ਤੀਬਰ ਹੋ ਰਹੀ ਹੈ।

ਰੀਚਰਡ ਫ਼ੈਡਨ

ਕੈਨੇਡਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੀਚਰਡ ਫ਼ੈਡਨ ਨੇ ਕਿਹਾ ਕਿ ਕੱਟੜਵਾਦ ਨਾਲ ਨਜਿੱਠਣ ਲਈ ਇਸ ਵੱਲ ਆਕਰਸ਼ਤ ਲੋਕਾਂ ਨਾਲ ਸੰਵਾਦ ਵਧਾਉਣ ਦੀ ਜ਼ਰੂਰਤ ਹੈ

ਤਸਵੀਰ: La Presse canadienne / Adrian Wyld

ਉਹਨਾਂ ਕਿਹਾ ਕਿ ਇਸ ਮਸਲੇ ਨਾਲ ਨਜਿੱਠਣ ਲਈ ਸਭ ਤੋਂ ਜ਼ਰੂਰੀ ਉਸ ਅਸੰਤੁਸ਼ਟੀ ਦੀ ਜੜ੍ਹ ਨੂੰ ਲੱਭਣਾ ਹੈ ਜਿਸ ਕਰਕੇ ਲੋਕ ਇਸ ਰੁਝਾਨ ਵੱਲ ਆਕਰਸ਼ਤ ਹੁੰਦੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਉਹਨਾਂ ਦੀ ਗੱਲ ਸੁਣੀਂ ਨਹੀਂ ਜਾ ਰਹੀ।

ਫ਼ੈਡਨ ਨੇ ਕਿਹਾ ਕਿ ਕੱਟੜਵਾਦ ਨਾਲ ਨਜਿੱਠਣ ਲਈ ਇਸ ਵੱਲ ਆਕਰਸ਼ਤ ਲੋਕਾਂ ਨਾਲ ਸੰਵਾਦ ਵਧਾਉਣ ਦੀ ਜ਼ਰੂਰਤ ਹੈ ਪਰ ਉਹਨਾਂ ਨਾਲ ਇਹ ਵੀ ਕਿਹਾ ਕਿ ਅੱਜ-ਕੱਲ੍ਹ ਦੇ ਮਾਹੌਲ ਵਿਚ ਖੁੱਲ੍ਹ ਕੇ ਗੱਲ ਕਰਨਾ ਵੀ ਕੋਈ ਆਸਾਨ ਕੰਮ ਨਹੀਂ ਹੈ।

ਬੀਤੀਆਂ ਫੈਡਰਲ ਚੋਣਾਂ ਵੇਲੇ 6 ਸਤੰਬਰ ਨੂੰ ਲੰਡਨ ਵਿਚ ਇੱਕ ਚੋਣ ਮੁਹਿੰਮ ਦੌਰਾਨ ਲਿਬਰਲ ਲੀਡਰ ਜਸਟਿਨ ਟ੍ਰੂਡੋ ਦਾ ਵਿਰੋਧ ਕਰ ਰਹੇ ਕੁਝ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਵੱਲ ਕੰਕਰ ਸੁੱਟੇ ਨ ਜਿਹਨਾਂ ਚੋਂ ਕੁਝ ਕੰਕਰ ਟ੍ਰੂਡੋ ਦੇ ਵੀ ਵੱਜੇ ਸਨ।।

ਬੀਤੀਆਂ ਫੈਡਰਲ ਚੋਣਾਂ ਵੇਲੇ 6 ਸਤੰਬਰ ਨੂੰ ਲੰਡਨ ਵਿਚ ਇੱਕ ਚੋਣ ਮੁਹਿੰਮ ਦੌਰਾਨ ਲਿਬਰਲ ਲੀਡਰ ਜਸਟਿਨ ਟ੍ਰੂਡੋ ਦਾ ਵਿਰੋਧ ਕਰ ਰਹੇ ਕੁਝ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਵੱਲ ਕੰਕਰ ਸੁੱਟੇ ਨ ਜਿਹਨਾਂ ਚੋਂ ਕੁਝ ਕੰਕਰ ਟ੍ਰੂਡੋ ਦੇ ਵੀ ਵੱਜੇ ਸਨ।

ਤਸਵੀਰ: (Nathan Denette/The Canadian Press)

ਐਲੀਜ਼ਾਬੈਥ ਥੌਮਪਸਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ