1. ਮੁੱਖ ਪੰਨਾ
  2. ਸਮਾਜ
  3. ਸਿੱਖਿਆ

ਵਿਦਿਆਰਥੀਆਂ ਵੱਲੋਂ ਓਨਟੇਰਿਓ ਦੇ ਕੈਪਸਾਂ ਵਿਚ ਮਾਹਵਾਰੀ ਉਤਪਾਦ ਮੁਫ਼ਤ ਉਪਲਬਧ ਕਰਵਾਉਣ ਦੀ ਮੰਗ

ਮਾਹਵਾਰੀ ਅਸਮਾਨਤਾ ਅਤੇ ਇਸ ਨਾਲ ਜੁੜੀ ਗ਼ਰੀਬੀ ਨਾਲ ਨਜਿੱਠਣਾ ਹੈ ਇਸ ਪਹਿਲਕਦਮੀ ਦਾ ਮਕਸਦ

ਟੋਰੌਂਟੋ ਯੂਥ ਕੈਬਿਨੇਟ ਦਾ ਕਹਿਣਾ ਹੈ ਕਿ ਉਹ ਅਕਤੂਬਰ ਮਹੀਨੇ ਵਿਚ ਸੂਬਾ ਸਰਕਾਰ ਵੱਲੋਂ ਮੁਫ਼ਤ ਸੈਨੀਟਰੀ ਉਤਪਾਸ ਵੰਡਣ ਦੀ ਯੋਜਨਾ 'ਤੇ ਪ੍ਰਗਤੀ ਦੇਖਣਾ ਚਾਹੁੰਦੀ ਹੈ।

ਟੋਰੌਂਟੋ ਯੂਥ ਕੈਬਿਨੇਟ ਦਾ ਕਹਿਣਾ ਹੈ ਕਿ ਉਹ ਅਕਤੂਬਰ ਮਹੀਨੇ ਵਿਚ ਸੂਬਾ ਸਰਕਾਰ ਵੱਲੋਂ ਮੁਫ਼ਤ ਸੈਨੀਟਰੀ ਉਤਪਾਸ ਵੰਡਣ ਦੀ ਯੋਜਨਾ 'ਤੇ ਪ੍ਰਗਤੀ ਦੇਖਣਾ ਚਾਹੁੰਦੀ ਹੈ।

ਤਸਵੀਰ: (Sam Nar/CBC)

RCI

ਓਨਟੇਰਿਓ ਦੀਆਂ ਸਟੂਡੈਂਟ ਯੂਨੀਅਨਾਂ ਅਤੇ ਨੌਜਵਾਨਾਂ ਦੇ ਸਮੂਹਾਂ ਨੇ ਸੂਬਾ ਸਰਕਾਰ ਨੂੰ ਓਨਟੇਰਿਓ ਦੇ ਪੋਸਟ-ਸੈਕੰਡਰੀ ਅਦਾਰਿਆਂ (ਕਾਲਜਾਂ ਅਤੇ ਯੂਨੀਵਰਸਿਟੀਆਂ) ਵਿਚ ਮੁਫ਼ਤ ਮਾਹਵਾਰੀ ਉਤਪਾਦ (ਸੈਨੀਟਰੀ ਪੈਡਜ਼ ਅਤੇ ਟੈਮਪੋਨਜ਼) ਉਪਲਬਧ ਕਰਵਾਉਣ ਦੀ ਮੰਗ ਕੀਤੀ ਹੈ।

ਇਸ ਪਹਿਲਕਦਮੀ ਦਾ ਮਕਸਦ ਮਾਹਵਾਰੀ ਅਸਮਾਨਤਾ ਅਤੇ ਇਸ ਨਾਲ ਜੁੜੀ ਗ਼ਰੀਬੀ ਨਾਲ ਨਜਿੱਠਣਾ ਹੈ।

ਨੌਜਵਾਨ ਸਮੂਹਾਂ ਅਤੇ ਸਟੂਡੈਂਟ ਯੂਨੀਅਨਾਂ ਦੀ ਨੁਮਾਇੰਦਗੀ ਕਰਦਿਆਂ, ਟੋਰੌਨਟੋ ਯੂਥ ਕੈਬਿਨੇਟ ਨੇ ਸੂਬਾ ਸਰਕਾਰ ਨੂੰ ਇੱਕ ਪੱਤਰ ਭੇਜਿਆ ਹੈ ਜਿਸ ਵਿਚ ਇਸ ਸਾਲ ਦੇ ਅੰਤ ਤੱਕ ਸੂਬੇ ਦੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਮੁਫ਼ਤ ਮਾਹਵਾਰੀ ਉਤਪਾਦ ਉਪਲਬਧ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਦਸ ਦਈਏ ਕਿ ਅਕਤੂਬਰ ਵਿਚ ਸੂਬਾ ਸਰਕਾਰ ਨੇ ਵਿਦਿਆਰਥਣਾਂ ਨੂੰ ਮੁਫ਼ਤ ਮਾਹਵਾਰੀ ਪ੍ਰੌਡਕਟਸ ਵੰਡਣ ਬਾਬਤ ਇੱਕ ਨਵੀਂ ਪਾਰਟਨਰਸ਼ਿਪ ਦਾ ਐਲਾਨ ਕੀਤਾ ਸੀ। ਗਰੁੱਪ ਦਾ ਕਹਿਣਾ ਹੈ ਕਿ ਉਹ ਇਸ ਦਿਸ਼ਾ ਵੱਲ ਸਰਕਾਰ ਦੀ ਪ੍ਰਗਤੀ ਦਾ ਉਡੀਕਵਾਨ ਹੈ।

ਇਸ ਗਰੁੱਪ ਦਾ ਕਹਿਣਾ ਹੈ ਕਿ ਪੀਰੀਅਡ ਪੋਵਰਟੀ ਯਾਨੀ ਮਾਹਵਾਰੀ ਗ਼ਰੀਬੀ, ਇੱਕ ਗੰਭੀਰ ਮੁੱਦਾ ਹੈ ਅਤੇ ਬੁਨਿਆਦੀ ਮਾਹਵਾਰੀ ਉਤਪਾਦ ਪ੍ਰਾਪਤ ਕਰਨ ਵਿਚ ਅਸਮਰੱਥ ਹੋਣ ਕਰਕੇ, ਵਿਦਿਆਰਥੀਆਂ ਨੂੰ ਸਕੂਲ ਜਾਂ ਕੰਮ ਤੋਂ ਵੀ ਛੁੱਟੀ ਕਰਨੀ ਪੈਂਦੀ ਹੈ।

ਇਸ ਵਿਦਿਆਰਥੀ ਸਮੂਹ ਦਾ ਕਹਿਣਾ ਹੈ ਕਿ ਕਿਫ਼ਾਇਤੀ ਅਤੇ ਪਹੁੰਚਯੋਗ ਮਾਹਵਾਰੀ ਉਤਪਾਦਾਂ ਦੀ ਅਣਹੋਂਦ ਕਿਸੇ ਵੀ ਨੌਜਵਾਨ ਦੇ ਸਿੱਖਿਆ ਪ੍ਰਾਪਤ ਕਰਨ ਵਿਚ ਰੁਕਾਵਟ ਨਹੀਂ ਬਣਨੀ ਚਾਹੀਦੀ।

ਇਹ ਖ਼ਬਰ ਸੋਸ਼ਲ ਸਾਇੰਸੇਜ਼ ਐਂਡ ਹਿਊਮੈਨਿਟੀਜ਼ ਰਿਸਰਚ ਕੌਂਸਲ ਦੀ ਵਿੱਤੀ ਸਹਾਇਤਾ ਨਾਲ ਤਿਆਰ ਕੀਤੀ ਗਈ ਸੀ, ਜੋ ਕਿ ਕਾਰਲਟਨ ਯੂਨੀਵਰਸਿਟੀ ਦੇ ਸਕੂਲ ਆਫ਼ ਜਰਨਲਿਜ਼ਮ ਅਤੇ ਕੈਨੇਡੀਅਨ ਪ੍ਰੈਸ ਦੇ ਇੱਕ ਪ੍ਰੋਜੈਕਟ ਲਈ ਫੰਡਿੰਗ ਕਰ ਰਹੀ ਹੈ, ਜੋ ਕਿ ਸੰਪਾਦਕੀ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੈ।

ਦ ਕੈਨੇਡੀਅਨ ਪ੍ਰੈੱਸ , ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ