- ਮੁੱਖ ਪੰਨਾ
- ਅਰਥ-ਵਿਵਸਥਾ
- ਫ਼ੈਡਰਲ ਰਾਜਨੀਤੀ
ਬੈਂਕਾਂ ਵੱਲੋਂ ਪ੍ਰਦਰਸ਼ਨ ਨਾਲ ਜੁੜੇ ਲੋਕ ਦੇ ਖਾਤੇ ਫ੍ਰੀਜ਼ ਕਰਨ ਦਾ ਕੰਮ ਸ਼ੁਰੂ : ਕ੍ਰਿਸਟੀਆ ਫ੍ਰੀਲੈਂਡ
ਪ੍ਰਦਰਸ਼ਨਕਾਰੀਆਂ ਨੂੰ ਇੰਸੋਰੈਂਸ ਬੰਦ ਕਰਨ ਦੀ ਚੇਤਾਵਨੀ
ਫ੍ਰੀਲੈਂਡ ਨੇ ਪ੍ਰਦਰਸ਼ਨਕਾਰੀਆਂ ਨੂੰ ਇੰਸੋਰੈਂਸ ਅਤੇ ਕਾਰਪੋਰੇਟ ਖਾਤੇ ਮੁਅੱਤਲ ਕਰਨ ਦੀ ਚੇਤਾਵਨੀ ਦਿੱਤੀ ਹੈ I
ਤਸਵੀਰ: Reuters / PATRICK DOYLE
ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਹੈ ਕਿ ਵਿੱਤੀ ਸੰਸਥਾਵਾਂ ਵੱਲੋਂ ਔਟਵਾ ਵਿਚ ਲਾਜ਼ਮੀ ਵੈਕਸੀਨ ਵਿਰੋਧੀ ਪ੍ਰਦਰਸ਼ਨ ਨਾਲ ਜੁੜੇ ਲੋਕਾਂ ਦੇ ਖਾਤਿਆਂ ਨੂੰ ਫ੍ਰੀਜ਼ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ I
ਫ੍ਰੀਲੈਂਡ, ਜੋ ਵਿੱਤ ਮੰਤਰੀ ਵੀ ਹਨ, ਨੇ ਕਿਹਾ ਕਿ ਆਰਸੀਐੱਮਪੀ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ , ਪ੍ਰਦਰਸ਼ਨਕਾਰੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਬਾਰੇ ਖੁਫ਼ੀਆ ਜਾਣਕਾਰੀ ਇਕੱਠੀ ਕਰ ਰਹੀਆਂ ਹਨ I
ਕਾਨੂੰਨ ,ਬੈਂਕਾਂ ਨੂੰ ਗੋ ਫੰਡ ਮੀ ਸਮੇਤ ਹੋਰ ਫੰਡਰੇਜ਼ਿੰਗ ਮੁਹਿੰਮਾਂ ਨੂੰ ਦਾਨ ਕਰਨ ਵਾਲੇ ਵਿਅਕਤੀਆਂ ਬਾਬਤ ਕਾਰਵਾਈ ਕਰਨ ਦੀ ਇਜਾਜ਼ਤ ਦਿੰਦਾ ਹੈ I
ਸਰਕਾਰ ਦੀ ਫਾਇਨੈਸ਼ੀਅਲ ਇੰਟੈਲੀਜੈਂਸ ਯੂਨਿਟ ਨੇ ਦਾਨ ਇੱਕਤਰ ਕਰਨ ਵਾਲੀਆਂ ਸੰਸਥਾਵਾਂ ਨੂੰ ਫਾਇਨੈਸ਼ੀਅਲ ਟ੍ਰਾਂਜੈਕਸ਼ਨ ਐਂਡ ਰਿਪੋਰਟ ਅਨੈਲਸਿਸ ਸੈਂਟਰ ਕੋਲ ਰਜਿਸਟਰ ਕਰਨ ਨੂੰ ਕਿਹਾ ਹੈ I
ਫ੍ਰੀਲੈਂਡ ਨੇ ਪ੍ਰਦਰਸ਼ਨਕਾਰੀਆਂ ਨੂੰ ਇੰਸੋਰੈਂਸ ਅਤੇ ਕਾਰਪੋਰੇਟ ਖਾਤੇ ਮੁਅੱਤਲ ਕਰਨ ਦੀ ਚੇਤਾਵਨੀ ਦਿੱਤੀ ਹੈ I
ਫ੍ਰੀਲੈਂਡ ਨੇ ਕਿਹਾ ਕਿ ਸਰਕਾਰ ਇਹਨਾਂ ਕਾਰਵਾਈਆਂ ਬਾਰੇ ਬਹੁਤ ਦੁੱਖ
ਮਹਿਸੂਸ ਕਰਦੀ ਹੈ ਪਰ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਾਡੇ ਲੋਕਤੰਤਰ ਦੀ ਰੱਖਿਆ
ਅਤੇ
ਸ਼ਾਂਤੀ ਅਤੇ ਵਿਵਸਥਾ ਨੂੰ ਬਹਾਲ ਕਰਨ ਲਈ
ਜ਼ਰੂਰੀ ਸਨ।
ਐਮਰਜੈਂਸੀ ਐਕਟ ਦੇ ਤਹਿਤ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਦੇਸ਼ ਦੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਨੂੰ ਉਹਨਾਂ ਲੋਕਾਂ ਨਾਲ ਵਪਾਰ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜੋ ਸਿੱਧੇ ਜਾਂ ਅਸਿੱਧੇ ਤੌਰ 'ਤੇ
ਵੈਕਸੀਨ ਵਿਰੋਧੀ ਪ੍ਰਦਰਸ਼ਨਾਂ ਨਾਲ ਜੁੜੇ ਹੋਏ ਹਨ I
ਬੈਂਕਾਂ ਨੂੰ ਕਿਹਾ ਗਿਆ ਹੈ ਕਿ ਉਹ ਵਿਰੋਧ ਪ੍ਰਦਰਸ਼ਨਾਂ ਨਾਲ ਜੁੜੇ ਲੋਕਾਂ ਨੂੰ ਕੋਈ ਵਿੱਤੀ ਜਾਂ ਸੰਬੰਧਿਤ ਸੇਵਾਵਾਂ
ਪ੍ਰਦਾਨ ਨਹੀਂ ਕਰ ਸਕਦੇ ਹਨ I
ਸਰਕਾਰ ਇਸ ਤਰ੍ਹਾਂ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਹਿਰ ਛੱਡਣ ਲਈ ਮਜ਼ਬੂਰ ਕਰਨ ਦੀ ਉਮੀਦ ਕਰ ਰਹੀ ਹੈ ਕਿਉਂਕਿ ਉਹ ਹੋਟਲ ਦੇ ਬਿੱਲ ਅਤੇ ਕਈ ਹੋਰ ਖਰਚਿਆਂ ਦਾ ਭੁਗਤਾਨ ਕਰਨ ਦੇ ਯੋਗ ਨਹੀਂ ਹੋਣਗੇ ਜੋ ਉਨ੍ਹਾਂ ਨੇ ਇਸ ਸਮੇਂ ਦੌਰਾਨ ਕੀਤੇ ਹਨ।
ਸਰਕਾਰ ਵੱਲੋਂ ਪ੍ਰਦਰਸ਼ਨ ਰੋਕਣ ਲਈ ਵਿੱਤੀ ਮਾਰ ਮਾਰਨ ਦੀ ਗੱਲ ਕਹੀ ਜਾ ਰਹੀ ਹੈ I ਫ੍ਰੀਲੈਂਡ ਨੇ ਕਿਹਾ ਸਾਡੇ ਕੋਲ ਪੈਸੇ ਦੇ ਆਉਣ ਜਾਣ ਬਾਰੇ ਹੁਣ ਪੂਰੀ ਜਾਣਕਾਰੀ ਹੈ I ਅਸੀਂ ਪੂਰੀ ਤਰ੍ਹਾਂ ਦ੍ਰਿੜ ਹਾਂ ਕਿ ਇਹ ਹੁਣ ਖ਼ਤਮ ਹੋਣਾ ਚਾਹੀਦਾ ਹੈ I
ਪੱਤਰਕਾਰਾਂ ਵੱਲੋਂ ਮਿਨਿਸਟਰ ਫ੍ਰੀਲੈਂਡ ਨੂੰ ਇਹਨਾਂ ਨਵੇਂ ਨਿਯਮਾਂ ਨਾਲ ਬੰਦ ਹੋਏ ਖਾਤਿਆਂ ਦੀ ਗਿਣਤੀ ਦੱਸਣ ਬਾਰੇ ਕਿਹਾ ਗਿਆ ਪਰ ਪ੍ਰਭਾਵਿਤ ਖਾਤਿਆਂ ਦੀ ਸੂਚੀ ਹੱਥ ਵਿੱਚ ਰੱਖਦੇ ਹੋਏ ਫ੍ਰੀਲੈਂਡ ਨੇ ਕਿਹਾ ਕਿ ਉਹ ਇਸ ਕਾਰਵਾਈ ਨੂੰ ਖ਼ਤਰੇ ਵਿੱਚ ਨਹੀਂ ਪਾਉਣਾ ਚਾਹੁੰਦੇ I
ਫ੍ਰੀਲੈਂਡ ਨੇ ਕਿਹਾ ਇਹ ਅੰਕੜੇ ਮੇਰੇ ਸਾਹਮਣੇ ਹਨ I ਕੱਲ ਰਾਤ ਮੈਂ ਅਤੇ ਪ੍ਰਧਾਨ ਮੰਤਰੀ ਟਰੂਡੋ ਨੇ ਇਹਨਾਂ ਦੀ ਸਮੀਖਿਆ ਕੀਤੀ ਹੈ I
ਫ੍ਰੀਲੈਂਡ ਨੇ ਕਿਹਾ ਕਿ ਵਧੇਰੇ ਜਾਣਕਾਰੀ ਆਉਂਦੇ ਸਮੇਂ ਵਿੱਚ ਸਾਂਝੀ ਕੀਤੀ ਜਾਵੇਗੀ I
ਜੌਨ ਪਾਲ ਟਸਕਰ ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ