1. ਮੁੱਖ ਪੰਨਾ
  2. ਕਲਾ
  3. ਮਸ਼ਹੂਰ ਹਸਤੀਆਂ

ਫ਼ਿਲਮ ਅਦਾਕਾਰ ਰਾਇਨ ਰੇਨੌਲਡਜ਼ ਦੇ ਨਾਂ ‘ਤੇ ਔਟਵਾ ਦੀ ਇੱਕ ਸੜਕ ਦਾ ਨਾਂ ਰੱਖੇ ਜਾਣ ਦੀ ਤਿਆਰੀ

'ਮੈਂ ਆਪਣੀ ਬੇਟੀ ਦਾ ਨਾਂ ਬਦਲ ਕੇ ਔਟਵਾ ਰੱਖ ਦਿੱਤਾ ਹੈ' - ਰੇਨੌਲਡਜ਼

ਕੈਨੇਡੀਅਨ ਫ਼ਿਲਮ ਸਟਾਰ ਰਾਇਨ ਰੇਨੌਲਡਜ਼

ਕੈਨੇਡੀਅਨ ਫ਼ਿਲਮ ਸਟਾਰ ਰਾਇਨ ਰੇਨੌਲਡਜ਼ ਦੀ 2020 ਦੀ ਤਸਵੀਰ। ਔਟਵਾ ਵਿਚ ਰੇਨੌਲਡਜ਼ ਦੇ ਨਾਂ ਤੇ ਇੱਕ ਸੜਕ ਦਾ ਨਾਂ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਤਸਵੀਰ: (Alan Markfield)

RCI

ਕੈਨੇਡਾ ਦੀ ਰਾਜਧਾਨੀ ਔਟਵਾ ਵਿਚ ਜਲਦੀ ਹੀ ਫ਼ਿਲਮ ਸਟਾਰ ਰਾਇਨ ਰੇਨੌਲਡਜ਼ ਦੇ ਨਾਂ ‘ਤੇ ਇੱਕ ਸੜਕ ਦੇਖਣ ਨੂੰ ਮਿਲ ਸਕਦੀ ਹੈ।

ਆਪਣੇ ਸਾਲਾਨਾ ਭਾਸ਼ਣ ਵਿਚ ਔਟਵਾ ਦੇ ਮੇਅਰ, ਜਿਮ ਵੌਟਸਨ ਨੇ ਐਲਾਨ ਕੀਤਾ ਹੈ ਕਿ ਉਹ ਰੇਲੌਨਡਜ਼ ਦੇ ਨਾਂ ‘ਤੇ ਇੱਕ ਸੜਕ ਦਾ ਨਾਂ ਰੱਖੇ ਜਾਣ ਦੇ ਸਬੰਧ ਵਿਚ ਇੱਕ ਮੋਸ਼ਨ ਦਾਇਰ ਕਰਨਗੇ। ਰਾਇਨ ਰੇਨੌਲਡਜ਼ ਦਾ ਜਨਮ ਵੈਨਕੂਵਰ ਵਿਚ ਹੋਇਆ ਸੀ ਅਤੇ ਉਹਨਾਂ ਦਾ ਬਚਪਨ ਔਟਵਾ ਦੇ ਵੈਨੀਏ ਇਲਾਕੇ ਵਿਚ ਬੀਤਿਆ ਸੀ।

ਰੇਨੌਲਡਜ਼, ਦ ਪ੍ਰੋਪੋਜ਼ਲ  ਅਤੇ ਮਾਰਵਲ ਦੀ ਡੈਡਪੂਲ  ਵਰਗੀਆਂ ਫ਼ਿਲਮਾਂ ਵਿਚ ਅਦਾਕਾਰ ਅਤੇ ਨਿਰਮਾਤਾ ਵੱਜੋਂ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਮੇਅਰ ਵਾਟਸਨ ਨੇ ਕਿਹਾ ਕਿ ਰੇਨੌਲਡਜ਼ ਵੱਲੋਂ ਇਸ ਕੋਵਿਡ ਮਹਾਮਾਰੀ ਦੌਰਾਨ ਔਟਵਾ ਸਿਟੀ ਲਈ ਕੀਤੇ ਕਾਰਜਾਂ ਲਈ ਉਹ ਉਹਨਾਂ ਦੇ ਸ਼ੁਕਰਗੁਜ਼ਾਰ ਹਨ। ਰੇਨੌਲਡਜ਼ ਨੇ ਔਟਵਾ ਫ਼ੂਡ ਬੈਂਕ ਨੂੰ ਦਾਨ ਦਿੱਤਾ ਸੀ ਅਤੇ ਇੱਕ ਪਬਲਿਕ ਹੈਲਥ ਕੈਂਪੇਨ ਨੂੰ ਆਪਣੇ ਫ਼ਿਲਮੀ ਰਸੂਖ ਨਾਲ ਵਾਇਰਲ ਕਰਨ ਵਿਚ ਮਦਦ ਕੀਤੀ ਸੀ।

ਵਾਟਸਨ ਨੇ ਕਿਹਾ, ਮੈਂ ਇਸ ਗੱਲੋਂ ਬਹੁਤ ਪ੍ਰਭਾਵਿਤ ਹਾਂ ਕਿ ਰਾਇਨ ਔਟਵਾ ਅਤੇ ਵੈਨੀਏ ਵਿਚ ਆਪਣੀਆਂ ਜੜ੍ਹਾਂ ਨੂੰ ਨਹੀਂ ਭੁੱਲੇ ਹਨ

ਜਦੋਂ ਅਸੀਂ ਉਹਨਾਂ ਨਾਲ ਇਸ ਬਾਬਤ ਸੰਪਰਕ ਕੀਤਾ ਤਾਂ ਬਹੁਤ ਪ੍ਰਸੰਨ ਹੋਏ। ਅਸੀਂ ਅਗਲੇ ਸਾਲ ਤੱਕ ਸੜਕ ਦੇ ਤਿਆਰ ਹੋਣ ਦੀ ਉਮੀਦ ਕਰਦੇ ਹਾਂ

‘ਇੱਕ ਸ਼ਾਨਦਾਰ ਸਨਮਾਨ’

ਪ੍ਰਸਤਾਵਿਤ ਸੜਕ ਰਾਇਨ ਰੇਨੌਲਡਜ਼ ਵੇਅ ਵੈਨੀਏ ਵਿੱਚ ਨਹੀਂ, ਸਗੋਂ ਸ਼ਹਿਰ ਦੇ ਕੰਬਰਲੈਂਡ ਵਾਰਡ ਵਿੱਚ ਇੱਕ ਨਵੇਂ ਰਿਹਾਇਸ਼ੀ ਇਲਾਕੇ ਵਿੱਚ ਨਜ਼ਰ ਆਏਗੀ।

ਭਾਵੇਂ ਕਿ ਵੌਟਸਨ ਨੇ ਪਹਿਲਾਂ ਹੀ ਇਸ ਸੜਕ ਦੇ ਨਾਮ ਦੇ ਸਾਈਨ ਨਾਲ ਫ਼ੋਟੋਆਂ ਖਿਚਵਾ ਲਈਆਂ ਹਨ, ਪਰ ਸੜਕ ਦੇ ਨਾਮ ਦਾ ਮਤਾ ਕੌਂਸਲ ਵਿਚ ਪਾਸ ਹੋਣਾ ਵੀ ਜ਼ਰੂਰੀ ਹੈ।

ਰਾਇਨ ਰੇਨੌਲਡਜ਼ ਮੇਅਰ ਵੌਟਸਨ ਦੀ ਇਸ ਨਵਾਜ਼ਸ਼ ਤੋਂ ਬਹੁਤ ਖ਼ੁਸ਼ ਹਨ।

ਇਹ ਮੇਰੇ ਲਈ ਇੱਕ ਸ਼ਾਨਦਾਰ ਸਨਮਾਨ ਹੈ

ਵੌਟਸਨ ਦੀ ਟਵੀਟ ਤੋਂ ਬਾਅਦ ਰੇਨੌਲਡਜ਼ ਨੇ ਟਵੀਟ ਕੀਤਾ, ਮੈਂ ਆਪਣੀ ਬੇਟੀ ਦਾ ਨਾਂ ਬਦਲਕੇ ਔਟਵਾ ਰੱਖ ਦਿੱਤਾ ਹੈ

ਟ੍ਰੈਵਰ ਪਿਚਰਡ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ