1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਲਾਜ਼ਮੀ ਵੈਕਸੀਨੇਸ਼ਨ ਖ਼ਿਲਾਫ਼ ਹਜ਼ਾਰਾਂ ਟਰੱਕ ਡਰਾਈਵਰਾਂ ਨੇ ਸ਼ੁਰੂ ਕੀਤੀ “ਫ਼ਰੀਡਮ ਰੈਲੀ”

ਬੀਸੀ ਤੋਂ ਸ਼ੁਰੂ ਹੋਇਆ ਟਰੱਕਰਜ਼ ਦਾ ਕਾਫ਼ਲਾ 29 ਜਨਵਰੀ ਨੂੰ ਔਟਵਾ ਪਹੁੰਚੇਗਾ

ਬੀਸੀ ਦੇ ਡੈਲਟਾ ਵਿਚ "ਫ਼ਰੀਡਮ ਰੈਲੀ" ਸ਼ੁਰੂ ਕੀਤੇ ਜਾਣ ਵੇਲੇ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਕਰ ਰਹੇ ਟਰੱਕ ਡਰਾਈਵਰ ਅਤੇ ਉਹਨਾਂ ਦੇ ਸਮਰਥਕਾਂ ਦੀ ਤਸਵੀਰ। ਮਿਤੀ :23 ਜਨਵਰੀ 2022

ਬੀਸੀ ਦੇ ਡੈਲਟਾ ਵਿਚ "ਫ਼ਰੀਡਮ ਰੈਲੀ" ਸ਼ੁਰੂ ਕੀਤੇ ਜਾਣ ਵੇਲੇ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਕਰ ਰਹੇ ਟਰੱਕ ਡਰਾਈਵਰ ਅਤੇ ਉਹਨਾਂ ਦੇ ਸਮਰਥਕਾਂ ਦੀ ਤਸਵੀਰ। ਮਿਤੀ :23 ਜਨਵਰੀ 2022

ਤਸਵੀਰ: La Presse canadienne / Darryl Dyck

RCI

ਜਿੱਥੇ ਇੱਕ ਪਾਸੇ ਕੈਨੇਡਾ ਦੀ ਸਭ ਤੋਂ ਵੱਡੀ ਟਰੱਕਿੰਗ ਫ਼ੈਡਰੇਸ਼ਨ ਵੈਕਸੀਨੇਸ਼ਨ ਨਿਯਮਾਂ ਦੀ ਪਾਲਣਾ ਕਰਨ ਲਈ ਅਪੀਲ ਕਰ ਰਹੀ ਹੈ, ਉੱਥੇ ਦੂਸਰੇ ਪਾਸੇ ਹਜ਼ਾਰਾਂ ਟਰੱਕ ਡਰਾਈਵਰਜ਼ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਹਨ। ਲੰਘੇ ਐਤਵਾਰ ਬੀਸੀ ਤੋਂ ਔਟਵਾ ਲਈ ਪਲਾਨ ਕੀਤੀ ਗਈ ਰੋਸ ਰੈਲੀ ਰਵਾਨਾ ਹੋ ਗਈ ਹੈ।

ਸਰੱਹਦ ਪਾਰ ਆਉਣ-ਜਾਣ ਵਾਲੇ ਟਰੱਕ ਡਰਾਈਵਰਾਂ ਲਈ 15 ਜਨਵਰੀ ਤੋਂ ਲਾਗੂ ਹੋਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਦੇ ਵਿਰੋਧ ਵਿਚ ਕੀਤੀ ਜਾ ਰਹੀ ਇਸ ਰੋਸ ਰੈਲੀ ਨੂੰ ਫ਼ਰੀਡਮ ਰੈਲੀ ਦਾ ਨਾਂ ਦਿੱਤਾ ਗਿਆ ਹੈ। 

ਕੈਨੇਡਾ ਦਾਖ਼ਲ ਹੋਣ ਤੋਂ ਪਹਿਲਾਂ ਮੌਲਿਕਿਊਲਰ ਕੋਵਿਡ-19 ਟੈਸਟ ਅਤੇ 2 ਹਫ਼ਤਿਆਂ ਦੇ ਕੁਆਰੰਟੀਨ ਤੋਂ ਬਚਣ ਲਈ, ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਮੁਕੰਮਲ ਵੈਕਸੀਨੇਸ਼ਨ ਕਰਵਾਉਣਾ ਜ਼ਰੂਰੀ ਹੈ।

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਅਤੇ ਅਮਰੀਕਾ ਦੀਆਂ ਟਰੱਕਿੰਗ ਅਸੋਸੀਏਸ਼ਨਾਂ ਦਾ ਅਨੁਮਾਨ ਸੀ ਕਿ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਲਾਗੂ ਹੋਣ ਤੋਂ ਬਾਅਦ, ਸਰਹੱਦ-ਪਾਰ ਜਾਣ ਵਾਲੇ 160,000 ਟਰੱਕ ਡਰਾਈਵਰਾਂ ਵਿਚੋਂ ਕਰੀਬ 26,000 ਡਰਾਈਵਰ ਕੰਮ ਕਰਨ ਤੋਂ ਅਯੋਗ ਹੋ ਜਾਣਗੇ।

ਇਸ ਵੈਕਸੀਨੇਸ਼ਨ ਨਿਯਮ ਖ਼ਿਲਾਫ਼ ਉਕਤ ਰੈਲੀ ਲਈ, GoFundMe ਰਾਹੀਂ 2.5 ਮਿਲੀਅਨ ਡਾਲਰ ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਜਾ ਚੁੱਕੀ ਹੈ।

ਬੀਸੀ ਦੇ ਡੈਲਟਾ ਤੋਂ ਸ਼ੁਰੂ ਹੋਈ ਇਸ ਰੈਲੀ ਵਿਚ ਸ਼ਾਮਲ, ਕੈਂਡੇਸ ਹਿੱਲ ਨੇ ਕਿਹਾ, ਅਸੀਂ ਅਗਲੇ ਹਫ਼ਤੇ ਤੱਕ ਔਟਵਾ ਪਹੁੰਚਾਂਗੇੇ, ਅਤੇ ਸਾਡਾ ਮਕਸਦ ਇਸ ਵੈਕਸੀਨੇਸ਼ਨ ਦੇ ਨਿਯਮ ਨੂੰ ਹਟਾਉਣ ਦੀ ਮੰਗ ਹੈ

29 ਜਨਵਰੀ ਨੂੰ ਰਾਜਧਾਨੀ ਔਟਵਾ ਪਹੁੰਚਣ ਵਾਲੇ ਇਸ ਮੁਜ਼ਾਹਰੇ ਵਿਚ ਕੈਨੇਡਾ ਭਰ ਤੋਂ ਹੋਰ ਡਰਾਈਵਰਾਂ ਦੇ ਕਾਫ਼ਲੇ ਵੀ ਸ਼ਾਮਲ ਹੋਣਗੇ।

ਟਰੱਕਾਂ ਦੀ ਤਸਵੀਰ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਅਤੇ ਅਮਰੀਕਾ ਦੀਆਂ ਟਰੱਕਿੰਗ ਅਸੋਸੀਏਸ਼ਨਾਂ ਦਾ ਅਨੁਮਾਨ ਸੀ ਕਿ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਲਾਗੂ ਹੋਣ ਤੋਂ ਬਾਅਦ, ਸਰਹੱਦ-ਪਾਰ ਜਾਣ ਵਾਲੇ 160,000 ਟਰੱਕ ਡਰਾਈਵਰਾਂ ਵਿਚੋਂ ਕਰੀਬ 26,000 ਡਰਾਈਵਰ ਕੰਮ ਕਰਨ ਤੋਂ ਅਯੋਗ ਹੋ ਜਾਣਗੇ।

ਤਸਵੀਰ: La Presse canadienne / Darryl Dyck

ਸੂਬੇ ਭਰ ਵਿਚ ਲਾਜ਼ਮੀ ਵੈਕਸੀਨ ਦੇ ਵਿਰੋਧੀਆਂ ਵੱਲੋਂ ਇਹਨਾਂ ਮੁਜ਼ਾਹਰਾਕਾਰੀਆਂ ਦਾ ਸਮਰਥਨ ਕੀਤਾ ਗਿਆ।

ਕੈਮਲੂਪਸ ਵਿਚ ਇਸ ਰੈਲੀ ਵਿਚ ਸ਼ਾਮਲ ਹੋਣ ਵਾਲੀ ਇੱਕ ਫ਼ੋਟੋਗਰਾਫ਼ਰ ਕੈਂਡਿਸ ਕੈਮਿਲੇ ਨੇ ਕਿਹਾ, ਲਾਜ਼ਮੀ ਵੈਕਸੀਨੇਸ਼ਨ ਸਮਾਜ ਦੇ ਰਹਿਣ-ਸਹਿਣ ਅਤੇ ਲੋਕਾਂ ਦੀ ਆਜ਼ਾਦੀ ਦੇ ਅਨੁਕੂਲ ਹੋਣੀ ਚਾਹੀਦੀ ਹੈ

ਦੋਵੇਂ ਮੁਲਕਾਂ ਦੇ ਵਪਾਰ ਸੰਗਠਨ ਲਾਜ਼ਮੀ ਵੈਕਸੀਨੇਸ਼ਨ ਸ਼ਰਤਾਂ ਨੂੰ ਮੁਲਤਵੀ ਕੀਤੇ ਜਾਣ ਦੀ ਮੰਗ ਕਰ ਚੁੱਕੇ ਹਨ। ਉਹਨਾਂ ਦਾ ਕਹਿਣਾ ਸੀ ਕਿ ਇਸ ਨੀਤੀ ਦੇ ਲਾਗੂ ਹੋਣ ਕਾਰਨ ਪਹਿਲਾਂ ਤੋਂ ਹੀ ਸਟਾਫ਼ ਦੀ ਘਾਟ ਕਰਕੇ ਪੈਦਾ ਹੋਈਆਂ ਰੁਕਾਵਟਾਂ ਨਾਲ ਜੂਝ ਰਹੀ ਕੈਨੇਡੀਅਨ ਸਪਲਾਈ ਚੇਨ, ਹੋਰ ਪ੍ਰਭਾਵਿਤ ਹੋ ਸਕਦੀ ਹੈ। 

ਪਰ ਮੁਲਕ ਦੀਆਂ ਟਰੱਕ ਕੰਪਨੀਆਂ, ਓਨਰ-ਓਪਰੇਟਰਾਂ ਅਤੇ ਸਪਲਾਇਰਾਂ ਦੀ ਫ਼ੈਡਰੇਸ਼ਨ, ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ  (ਨਵੀਂ ਵਿੰਡੋ)ਕਰਦਿਆਂ ਇਸ ਵਿਰੋਧ ਪ੍ਰਦਰਸ਼ਨ ਦੀ ਨਿਖੇਧੀ ਕੀਤੀ ਹੈ।

ਸੀਟੀਏ ਦਾ ਕਹਿਣਾ ਹੈ ਕਿ ਸੜਕਾਂ ਉਪੱਰ ਰੈਲੀ ਕਰਕੇ ਆਮ ਆਵਾਜਾਈ ਅਤੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਨ ਦੀ ਬਜਾਏ, ਟਰੱਕਰਜ਼ ਨੂੰ ਪਾਰਲੀਮੈਂਟ ਹਿੱਲ ਵਿੱਖੇ ਇੱਕ ਸੰਗਠਿਤ ਵਿਰੋਧ ਪ੍ਰਦਰਸ਼ਨ ਆਯੋਜਿਤ ਕਰਨਾ ਚਾਹੀਦਾ ਸੀ।

ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਖ਼ਿਲਾਫ਼ ਸ਼ੁਰੂ ਹੋਈ ਟਰੱਕਰਜ਼ ਦੀ ਰੈਲੀ ਦਾ ਕੈਮਲੂਪਸ ਦੇ ਹਾਈਵੇ ਤੋਂ ਗੁਜ਼ਰਨ ਵੇਲੇ ਉਤਸਾਹ ਵਧਾਉਂਦੇ ਸਰਮਥਕ।

ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਖ਼ਿਲਾਫ਼ ਸ਼ੁਰੂ ਹੋਈ ਟਰੱਕਰਜ਼ ਦੀ ਰੈਲੀ ਦਾ ਕੈਮਲੂਪਸ ਦੇ ਹਾਈਵੇ ਤੋਂ ਗੁਜ਼ਰਨ ਵੇਲੇ ਉਤਸਾਹ ਵਧਾਉਂਦੇ ਸਰਮਥਕ।

ਤਸਵੀਰ: (Candice Camille)

ਸੀਟੀਏ ਦੇ ਪ੍ਰੈਜ਼ੀਡੈਂਟ, ਸਟੀਵਨ ਲੈਸਕੋਸਕੀ ਨੇ ਕਿਹਾ, ਇਹ ਨਿਯਮ ਨਹੀਂ ਬਦਲੇਗਾ ਇਸ ਕਰਕੇ ਇੱਕ ਇੰਡਸਟਰੀ ਦੇ ਤੌਰ ‘ਤੇ ਸਾਨੂੰ ਇਸ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਇਸਦੀ ਪਾਲਣਾ ਕਰਨੀ ਚਾਹੀਦੀ ਹੈ

ਕਿਸੇ ਕਮਰਸ਼ੀਅਲ ਟਰੱਕ ਹਾਂ ਹੋਰ ਵਾਹਨ ਦੇ ਸਰਹੱਦ ਪਾਰ ਜਾਣ ਦਾ ਇੱਕੋ ਇੱਕ ਤਰੀਕਾ ਵੈਕਸੀਨੇਸ਼ਨ ਹੈ

ਬੀਸੀ ਦੇ ਬਰਨਬੀ ਦੀ ਕੰਪਨੀ, ਪੀਬੀਐਕਸ ਲੌਜਿਸਟਿਕਸ ਵਿਚ ਇੰਸਟਰੱਕਟਰ ਅਤੇ ਟਰੱਕ ਡਰਾਈਵਰ, ਲੌਰੈਂਟ ਫ਼ਲੈਮਬੋਰੈਰੀ ਨੇ ਕਿਹਾ ਕਿ ਪ੍ਰਦਰਸ਼ਨਾਂ ਲਈ ਹੁਣ ਬਹੁਤ ਦੇਰ ਹੋ ਗਈ ਹੈ ਕਿਉਂਕਿ ਨਿਯਮ ਲਾਗੂ ਹੋਏ ਨੂੰ ਵੀ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ।

ਉਸਨੇ ਕਿਹਾ, ਤੁਹਾਨੂੰ ਵੈਕਸੀਨ ਨਾ ਲਗਵਾਉਣ ਦਾ ਪੂਰਾ ਅਧਿਕਾਰ ਹੈ। ਪਰ, ਇਸ ਦਾ ਤੁਹਾਡੀ ਜ਼ਿੰਦਗੀ 'ਤੇ ਅਤੇ ਇਸ ਦੇ ਨਾਲ ਆਉਣ ਵਾਲੇ ਨਤੀਜਿਆਂ ਦਾ ਪ੍ਰਭਾਵ ਪੈਂਦਾ ਹੈ

ਬੈਨਰ ਚੁੱਕੀ ਕੁਝ ਪ੍ਰਦਰਸ਼ਨਕਾਰੀ

ਬੀਸੀ ਦੇ ਕੈਮਲੂਪਸ ਵਿਚ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀ, ਯੂ.ਐਸ.-ਕੈਨੇਡਾ ਬਾਰਡਰ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਲਈ ਲਾਗੂ ਹੋਏ ਵੈਕਸੀਨ ਮੈਨਡੇਟ ਦੇ ਵਿਰੁੱਧ ਕਰਾਸ-ਕੰਟਰੀ ਰੈਲੀ ਦਾ ਸਮਰਥਨ ਕਰਦੇ ਹੋਏ।

ਤਸਵੀਰ: offert par Candice Camille

ਵੈਕਸੀਨ ਦੇ ਵਿਰੋਧ ਦਾ ਇਹ ਕਾਫ਼ਲਾ, ਸ਼ਨੀਵਾਰ ਨੂੰ ਬੀਸੀ ਵਿਚ ਵੈਸਟ ਕੋਸਟ ਟਰੱਕਿੰਗ ਅਸੋਸੀਏਸ਼ਨ ਦੇ ਰੋਸ ਪ੍ਰਦਰਸ਼ਨ ਨਾਲੋਂ ਵੱਖਰਾ ਹੈ। ਇਸ ਅਸੋਸੀਏਸ਼ਨ ਨੇ ਸਰਦੀਆਂ ਦੌਰਾਨ ਹਾਈਵੇ ਦੀ ਮਾੜੀ ਸਥਿਤੀ (ਨਵੀਂ ਵਿੰਡੋ) ਬਾਬਤ ਸ਼ਨੀਵਾਰ ਨੂੰ ਮੁਜ਼ਾਹਰਾ ਕੀਤਾ ਸੀ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ