1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਇਮੀਗ੍ਰੇਸ਼ਨ ਬਾਰੇ ਇੱਕ ਸਕੂਲ ਅਸਾਈਨਮੈਂਟ ਨੂੰ ’ਨਸਲਵਾਦੀ’ ਕਰਾਰ ਦਿੰਦਿਆਂ ਮਾਹਰਾਂ ਵੱਲੋਂ ਨਿਖੇਦੀ

ਪਾਠ ਪੁਸਤਕ ਵਿਚ ਕਈ ਇਮੀਗ੍ਰੇਸ਼ਨ ਵਿਰੋਧੀ ਦਲੀਲਾਂ ਦਰਜ ਹਨ

ਯੂਨੀਵਰਸਿਟੀ ਪ੍ਰੋਫ਼ੈਸਰ ਅਤੇ ਨਸਲਵਾਦ ਵਿਰੋਧੀ ਹਿਮਾਇਤੀਆਂ ਨੇ ਸਕੂਲ ਅਸਾਈਨਮੈਂਟ ਨੂੰ ਅਣਮਨੁੱਖੀ ਆਖਿਆ ਹੈ।

ਯੂਨੀਵਰਸਿਟੀ ਪ੍ਰੋਫ਼ੈਸਰ ਅਤੇ ਨਸਲਵਾਦ ਵਿਰੋਧੀ ਹਿਮਾਇਤੀਆਂ ਨੇ ਸਕੂਲ ਅਸਾਈਨਮੈਂਟ ਨੂੰ ਅਣਮਨੁੱਖੀ ਆਖਿਆ ਹੈ।

ਤਸਵੀਰ: Itinago ang pangalan

RCI

ਨਸਲਵਾਦ ਵਿਰੋਧੀ ਕਾਰਕੁੰਨ ਅਤੇ ਇੱਕ ਯੂਨੀਵਰਸਿਟੀ ਪ੍ਰੋਫ਼ੈਸਰ ਨੇ ਇੱਕ ਸਕੂਲ ਵਿਚ ਦਿੱਤੀ ਗਈ ਅਸਾਈਨਮੈਂਟ ਨੂੰ ‘ਨਸਲਵਾਦੀ’ ਆਖਦਿਆਂ ਇਸਦਾ ਖੰਡਨ ਕੀਤਾ ਹੈ।

ਨਿਊਫ਼ੰਡਲੈਂਡ ਐਂਡ ਲੈਬਰਾਡੌਰ ਦੇ ਸੇਂਟ ਜੌਨ ਜੂਨੀਅਰ ਹਾਈ ਸਕੂਲ ਵਿਚ ਪੜਨ ਵਾਲੇ ਇੱਕ ਵਿਦਿਆਰਥੀ ਦੇ ਮਾਪਿਆਂ ਨੇ, ਸੀਬੀਸੀ ਨਿਊਜ਼ ਨਾਲ ਇੱਕ ਸਕੂਲ ਅਸਾਈਨਮੈਂਟ ਸਾਂਝੀ ਕੀਤੀ ਹੈ। ਇਸ ਪਾਠ ਪੁਸਤਕ ਅਸਾਈਨਮੈਂਟ ਵਿਚ ਵਿਦਿਆਰਥੀਆਂ ਨੂੰ, ਪਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਕੈਨੇਡਾ ਵਿਚ ਆਉਣ ਦੇਣ ਅਤੇ ਨਾ ਆਉਣ ਦੇ ਦੋ ਦੋ ਕਾਰਨ ਲਿਖਣ ਲਈ ਆਖਿਆ ਗਿਆ ਹੈ।

ਇਸ ਪਾਠ ਪੁਸਤਕ ਵਿਚ ਕਈ ਕਾਰਨਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਕਿ ਇਮੀਗ੍ਰੈਂਟਸ ਅਤੇ ਸ਼ਰਨਾਰਥੀਆਂ ਨੂੰ ਮੁਲਕ ਵਿਚ ਕਿਉਂ ਆਉਣ ਦੇਣਾ ਚਾਹੀਦਾ ਹੈ; ਜਿਵੇਂ ਕਿ, ਕੈਨੇਡਾ ਇੱਕ ਵੱਡਾ ਦੇਸ਼ ਹੈ ਅਤੇ ਇਸ ਵਿਚ ਹੋਰ ਬਹੁਤ ਲੋਕਾਂ ਲਈ ਜਗ੍ਹਾ ਹੈਅਤੇ ਇਮੀਗ੍ਰੈਂਟਸ ਨਵੇਂ ਵਿਚਾਰ ਅਤੇ ਹੁਨਰ ਲੈਕੇ ਆਉੇਂਦੇ ਹਨ

ਮੈਮੋਰੀਅਲ ਯੂਨੀਵਰਸਿਟੀ ਵਿਚ ਸੋਸ਼ਲ ਵਰਕ ਦੇ ਪ੍ਰੋਫ਼ੈਸਰ, ਡੈਲੋਰੇਸ ਮਲਿੰਗਜ਼ ਦਾ ਕਹਿਣਾ ਹੈ ਕਿ ਇਸ ਪਾਠ ਪੁਸਤਕ ਵਿਚ ਪਰਵਾਸ ਵਿਰੋਧੀ ਸੁਝਾਵਾਂ ਨੂੰ ਲੈਕੇ ਉਹ ਫ਼ਿਕਰਮੰਦ ਹੈ ; ਜਿਵੇਂ ਇਮੀਗ੍ਰੈਂਟਸ ਕਾਰਨ ਕੈਨੇਡੀਅਨ ਲੋਕਾਂ ਦੀਆਂ ਨੌਕਰੀਆਂ ਖੁੱਸ ਸਕਦੀਆਂ ਹਨਅਤੇ ਕੁਝ ਇਮੀਗ੍ਰੈਂਟਸ ਸੋਸ਼ਲ ਵੈਲਫ਼ੇਅਰ ਪ੍ਰੋਗਰਾਮਾਂ ਅਤੇ ਸੇਵਾਵਾਂ ‘ਤੇ ਬੋਝ ਪਾਂਦੇ ਹਨ

ਇਹਨਾਂ ਗ੍ਰਾਫ਼ਾਂ ਵਿਚ ਵਿਦਿਆਰਥੀਆਂ ਨੂੰ, ਪਰਵਾਸੀਆਂ ਨੂੰ ਕੈਨੇਡਾ ਵਿਚ ਆਉਣ ਦੇਣ ਅਤੇ ਨਾ ਆਉਣ ਦੇ  ਕਾਰਨ ਲਿਖਣ ਲਈ ਆਖਿਆ ਗਿਆ ਸੀ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਇਹਨਾਂ ਗ੍ਰਾਫ਼ਾਂ ਵਿਚ ਵਿਦਿਆਰਥੀਆਂ ਨੂੰ, ਪਰਵਾਸੀਆਂ ਨੂੰ ਕੈਨੇਡਾ ਵਿਚ ਆਉਣ ਦੇਣ ਅਤੇ ਨਾ ਆਉਣ ਦੇ ਕਾਰਨ ਲਿਖਣ ਲਈ ਆਖਿਆ ਗਿਆ ਸੀ।

ਤਸਵੀਰ: (Name withheld)

ਉਹਨਾਂ ਕਿਹਾ ਕਿ ਇਸ ਪਾਠ ਪੁਸਤਕ ਵਿਚ ਸਭ ਤੋਂ ਜ਼ਿਆਦਾ ਚਿੰਤਾ ਪੈਦਾ ਕਰਨ ਵਾਲਾ ਫ਼ਿਕਰਾ ਹੈ ਕਿ , ਨਸਲੀ ਬਣਤਰ ਵਿਚ ਹੋ ਰਹੀ ਤਬਦੀਲੀ, ਕੈਨੇਡਾ ਵਿਚ ਨਸਲੀ ਤਣਾਅ ਵਿਚ ਵਾਧਾ ਕਰੇਗੀ

ਉਹਨਾਂ ਕਿਹਾ, ਇਹ ਬਹੁਤ ਹੈਰਾਨੀਜਨਕ ਹੈ ਕਿ ਸਕੂਲਾਂ ਵਿਚ ਅਜਿਹੀ ਪਾਠ ਪੁਸਤਕ ਹੈ। ਮੈਂ ਇਹ ਸੋਚਕੇ ਹੈਰਾਨ ਹਾਂ ਕਿ ਸਕੂਲਾਂ ਵਿਚ ਪੜ੍ਹਾਈ ਜਾ ਰਹੀ ਸਮੱਗਰੀ ਦੀ ਸਮੀਖਿਆ ਕੌਣ ਕਰ ਰਿਹਾ ਹੈ। 

ਪ੍ਰੋਫ਼ੈਸਰ ਮਲਿੰਗਜ਼ ਮੁਤਾਬਕ ਅਜਿਹਾ ਪਾਠ ਇੱਕ ਤਰੀਕੇ ਨਾਲ ਵਿਦਿਆਰਥੀਆਂ ਨੂੰ ਇਹ ਦੱਸਦਾ ਹੈ ਕਿ ਕੈਨੇਡਾ ਆਉਣ ਵਾਲੇ ਵੱਖਰੇ ਸਮੂਹ ਦੇ ਲੋਕਾਂ ਨਾਲ ਵਿਤਕਰਾ ਕਿਸ ਤਰ੍ਹਾਂ ਕਰਨਾ ਹੈ।

ਇਹ ਜ਼ੈਨੋਫ਼ੋਬਿਕ (ਗ਼ੈਰ ਮੁਲਕੀਆਂ ਤੋਂ ਨਫ਼ਰਤ ਵਾਲਾ) ਅਤੇ ਨਸਲਵਾਦੀ ਹੈ।
ਵੱਲੋਂ ਇੱਕ ਕਥਨ ਪ੍ਰੋਫ਼ੈਸਰ ਡੈਲੋਰੇਸ ਮਲਿੰਗਜ਼, ਮੈਮੋਰੀਅਲ ਯੂਨੀਵਰਸਿਟੀ
ਡੈਲੋਰੇਸ ਮਲਿੰਗਜ਼

ਮੈਮੋਰੀਅਲ ਯੂਨੀਵਰਸਿਟੀ ਵਿਚ ਸੋਸ਼ਲ ਵਰਕ ਦੇ ਪ੍ਰੋਫ਼ੈਸਰ, ਡੈਲੋਰੇਸ ਮਲਿੰਗਜ਼

ਤਸਵੀਰ: CBC/Meg Roberts

ਉਕਤ ਪਾਠ ਅਭਿਆਸ , 2011 ਵਿਚ ਨੈਲਸਨ ਐਜੂਕੇਸ਼ਨ ਦੁਆਰਾ, ਨਿਊਫ਼ੰਡਲੈਂਡ ਐਂਡ ਲੈਬਰਾਡੌਰ ਦੇ ਸਮਾਜਿਕ ਸਿੱਖਿਆ ਪਾਠਕ੍ਰਮ ਲਈ, ਛਾਪੀ ਗਈ ਕਿਤਾਬ ਕੈਨੇਡੀਅਨ ਆਈਡੈਨਟਿਟੀ  ਵਿਚੋਂ ਲਿਆ ਗਿਆ ਹੈ।

ਮਲਿੰਗਜ਼ ਨੇ ਕਿਹਾ ਕਿ ਇਸ ਅਸਾਈਨਮੈਂਟ ਨੇ ਉਸਨੂੰ ਉਹ ਸਮਾਂ ਯਾਦ ਦਵਾ ਦਿੱਤਾ ਹੈ ਜਦੋਂ ਉਹ ਛੋਟੀ ਉਮਰ ਵਿਚ ਜਮੇਕਾ ਤੋਂ ਪਰਵਾਸ ਕਰਕੇ ਕੈਨੇਡਾ ਆਈ ਸੀ, ਅਤੇ ਕਲਾਸਰੂਮ ਵਿਚ ਕਿਸ ਤਰ੍ਹਾਂ ਦਾ ਮਹਿਸੂਸ ਕਰਦੀ ਸੀ।

ਉਹਨਾਂ ਕਿਹਾ ਕਿ ਇਸ ਕਿਸਮ ਦੀ ਸਮੱਗਰੀ ਕਲਾਸ ਵਿਚ ਪੜਾਏ ਜਾਣ ‘ਤੇ ਬਾਕੀ ਵਿਦਿਆਰਥੀ ਬਹੁਤ ਬੁਰਾ ਮਹਿਸੂਸ ਕਰ ਸਕਦੇ ਹਨ। ਸੂਬੇ ਵਿਚ ਆਏ ਪਰਵਾਸੀ ਵਿਦਿਆਰਥੀਆਂ ਅਤੇ ਮਾਪਿਆਂ ਲਈ ਇਹ ਸਭ ਬਹੁਤ ਪ੍ਰੇਸ਼ਾਨਕੁੰਨ ਹੋ ਸਕਦਾ ਹੈ।

ਨਿਊਫ਼ੰਡਲੈਂਡ ਐਂਡ ਲੈਬਰਾਡੌਰ ਸਰਕਾਰ ਨੇ ਪਿਛਲੇ ਸਾਲ ਜਨਵਰੀ ਤੋਂ ਨਵੰਬਰ ਤੱਕ 1,645 ਪਰਵਾਸੀਆਂ ਅਤੇ 406 ਸ਼ਰਨਾਰਥੀਆਂ ਨੂੰ ਸੂਬੇ ਵਿਚ ਸ਼ਾਮਲ ਕੀਤਾ, ਜਿਹਨਾਂ ਵਿਚੋਂ ਅੱਧੇ ਤੋਂ ਵੱਧ ਅਫਗਾਨਿਸਤਾਨ ਤੋਂ ਆਏ ਸਨ। ਜੂਨ ਵਿੱਚ ਸੂਬਾਈ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ 2026 ਤੱਕ ਸਾਲਾਨਾ 5,100 ਪਰਵਾਸੀਆਂ ਨੂੰ ਬੁਲਾਉਣ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਲਗਭਗ 8 ਮਿਲੀਅਨ ਡਾਲਰ ਖ਼ਰਚ ਕਰੇਗੀ।

ਪਿਛਲੇ ਸਾਲ ਦੇ ਬਜਟ ਵਿਚ ਸੂਬਾ ਸਰਕਾਰ ਨੇ ਇਮੀਗ੍ਰੇਸ਼ਨ ਅਤੇ ਆਬਾਦੀ ਵਿਚ ਵਾਧੇ ਨੂੰ ਸੂਬੇ ਦੇ ਆਰਥਿਕ ਵਿਕਾਸ ਲਈ ਬਹੁਤ ਅਹਿਮ ਮੰਨਿਆ ਸੀ ਅਤੇ ਪ੍ਰੀਮੀਅਰ ਐਂਡਰੂ ਫ਼ਿਊਰੇ ਨੇ ਕਿਹਾ ਸੀ ਕਿ ਸੂਬਾ ਆਬਾਦੀ ਸੰਕਟ ਚੋਂ ਗੁਜ਼ਰ ਰਿਹਾ ਹੈ।

ਸਿੱਖਿਆ ਮੰਤਰੀ ਹੈਰਾਨ ਅਤੇ ਨਿਰਾਸ਼

ਸੂਬੇ ਦੇ ਸਿੱਖਿਆ ਮੰਤਰੀ ਟੌਮ ਓਸਬੌਰਨ ਨੇ ਉਕਤ ਵਿਵਾਦਤ ਵਿਦਿਅਕ ਮੱਗਰੀ ਦੀ ਸਮੀਖਿਆ ਕੀਤੀ ਅਤੇ ਸਵੀਕਾਰਿਆ ਕਿ ਪਾਠਕ੍ਰਮ ਅਪਡੇਟ ਕੀਤੇ ਜਾਣ ਦੀ ਜ਼ਰੂਰਤ ਹੈ।

ਮੈਂ ਬਹੁਤ ਹੈਰਾਨ ਅਤੇ ਨਿਰਾਸ਼ ਹਾਂ। ਅਸੀਂ ਚਾਹੁੰਦੇ ਹਾਂ ਕਿ ਲੋਕ ਅਪਣੱਤ ਮਹਿਸੂਸ ਕਰਨ, ਖ਼ਾਸ ਤੌਰ ਤੇ ਕਲਾਸਾਂ ਵਿਚ ਵਿਦਿਆਰਥੀ। ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਅਜਿਹਾ ਅਹਿਸਾਸ ਹੋਵੇ ਕਿ ਇਹ ਕਲਾਸਰੂਮ ਉਹਨਾਂ ਦੇ ਆਪਣੇ ਨਹੀਂ ਬੇਗਾਨੇ ਹਨ

ਉਹਨਾਂ ਕਿਹਾ ਕਿ ਸਕੂਲਾਂ ਵਿਚ ਆਲੋਚਨਾਤਮਕ ਅਧੀਐਨ ਵੀ ਜ਼ਰੂਰੀ ਹੁੰਦਾ ਹੈ, ਪਰ ਇਸ ਦੌਰਾਨ ਸਤਿਕਾਰ ਅਤੇ ਸੰਵੇਦਨਸ਼ੀਲਤਾ ਸੁਨਿਸ਼ਚਿਤ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ।

ਉਹਨਾਂ ਨੇ ਇਸ ਸਮੱਗਰੀ ਵਿਚ ਉਸ ਤੱਤ ਨੂੰ ਵੀ ਗ਼ਲਤ ਆਖਿਆ ਕਿ ਨਵੇਂ ਇਮੀਗ੍ਰੈਂਟਸ ਕਾਰਨ ਕੈਨੇਡੀਅਨ ਲੋਕਾਂ ਲਈ ਨੌਕਰੀਆਂ ਘਟ ਜਾਂਦੀਆਂ ਹਨ। ਉਹਨਾਂ ਕਿਹਾ ਕਿ ਸੂਬੇ ਵਿਚ ਕਾਮਿਆਂ ਦੀ ਘਾਟ ਹੈ ਅਤੇ ਨੌਕਰੀਦਾਤਾਵਾਂ ਨੂੰ ਤਾਂ ਅਸਾਮੀਆਂ ਭਰਨ ਲਈ ਮੁਸ਼ਕਿਲ ਪੇਸ਼ ਆ ਰਹੀ ਹੈ, ਜਿਸ ਲਈ ਉਹ ਸੂਬਾ ਸਰਕਾਰ ਨੂੰ ਹੋਰ ਇਮੀਗ੍ਰੈਂਟਸ ਬੁਲਾਉਣ ਦੀ ਮੰਗ ਕਰਦੇ ਹਨ।

ਮਿਨਿਸਟਰ ਓਸਬੌਰਨ ਨੇ ਕਿਹਾ ਕਿ ਸਿੱਖਿਆ ਵਿਭਾਗ ਪਾਠਕ੍ਰਮ ਤੋਂ ਉਕਤ ਪਾਠ ਪੁਸਤਕ ਨੂੰ ਹਟਾਉਣ 'ਤੇ ਵਿਚਾਰ ਕਰ ਰਿਹਾ ਹੈ ਅਤੇ ਵਿਭਾਗ ਦਾ ਸਟਾਫ਼ ਇਸ ਦੇ ਬਦਲ ਦੇ ਤੌਰ ‘ਤੇ ਵਰਤੀ ਜਾ ਸਕਣ ਵਾਲੀ ਸਮੱਗਰੀ ਦੀ ਸਮੀਖਿਆ ਕਰੇਗਾ।

ਵਿਦਿਆਰਥੀਆਂ ਨੂੰ ਸ਼ਰਨਾਰਥੀਆਂ ਨੂੰ ਕੈਨੇਡਾ ਆਉਣ ਦੇਣ ਜਾਂ ਨਾ ਆਉਣ ਦੇ ਕਾਰਨ ਲਿਖਣ ਲਈ ਆਖਿਆ ਗਿਆ ਸੀ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਵਿਦਿਆਰਥੀਆਂ ਨੂੰ ਸ਼ਰਨਾਰਥੀਆਂ ਨੂੰ ਕੈਨੇਡਾ ਆਉਣ ਦੇਣ ਜਾਂ ਨਾ ਆਉਣ ਦੇ ਕਾਰਨ ਲਿਖਣ ਲਈ ਆਖਿਆ ਗਿਆ ਸੀ।

ਤਸਵੀਰ: AFP / (Name Withheld)

ਪਾਠਕ੍ਰਮ ਵਿਚ ਹੋਰ ਸੁਧਾਰਾਂ ਦੀ ਮੰਗ

ਨਿਊਫ਼ੰਡਲੈਂਡ ਐਂਡ ਲੈਬਰਾਡੌਰ ਕੋਅਲੀਸ਼ਨ ਅਗੇਂਸਟ ਰੇਸਿਜ਼ਮ ਸੰਸਥਾ ਦੀ ਮੈਂਬਰ, ਮਾਰੀਆ ਡਸਨ ਨੇ ਕਿਹਾ, ਇਹ ਸੁੱਚਮੁੱਚ ਅਣਮਨੁੱਖੀ ਹੈ

ਉਹਨਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਅਤੇ ਸਕੂਲ ਡਿਸਟ੍ਰਿਕਟ ਇਸ ਸਮੱਗਰੀ ਨੂੰ ਹਟਾਉਣ ਬਾਬਤ ਤੇਜ਼ੀ ਨਾਲ ਲੋੜੀਂਦੀ ਕਾਰਵਾਈ ਨ੍ਹੀਂ ਕਰ ਰਿਹਾ ਹੈ। ਇਸ ਸੰਸਥਾ ਦੀ ਮੰਗ ਹੈ ਕਿ ਸਰਕਾਰ ਪਾਠਕ੍ਰਮ ਸਬੰਧੀ ਸਾਰੇ ਫ਼ੈਸਲਿਆਂ ਲਈ ਇੱਕ ਨਸਲਵਾਦ-ਵਿਰੋਧੀ ਫ਼ਰੇਮਵਰਕ ਤਿਆਰ ਕਰੇ।

ਨੈਲਸਨ ਐਜੂਕੇਸ਼ਨ ਪਬਲਿਸ਼ਿੰਗ ਕੰਪਨੀ ਦੇ ਬੁਲਾਰੇ,ਲੈਨੋਰ ਬ੍ਰੂਕਸ ਨੇ ਕਿਹਾ ਹੈ ਕਿ ਅੱਜ ਦੇ ਦੌਰ ਵਿਚ ਪਾਠ ਪੁਸਤਕ ਵਿਚ ਅਜਿਹੀ ਅਸਾਈਨਮੈਂਟ ਸ਼ਾਮਲ ਨਹੀਂ ਹੋਣੀ ਚਾਹੀਦੀ।

ਉਹਨਾਂ ਕਿਹਾ ਕਿ ਨੈਲਸਨ ਐਜੂਕੇਸ਼ਨ ਸੂਬੇ ਦੇ ਸਿੱਖਿਆ ਵਿਭਾਗ ਨਾਲ ਮਿਲਕੇ ਡਿਜੀਟਲ ਲਰਨਿੰਗ ਸਿਸਟਮ ਤਿਆਰ ਕਰ ਰਿਹਾ ਹੈ ਜਿਸ ਵਿਚ ਕਿਤਾਬਾਂ ਅਤੇ ਅਸਾਈਨਮੈਂਟਾਂ ਨੂੰ ਅਪਡੇਟ ਕਰਨਾ ਆਸਾਨ ਹੋਵੇਗਾ।

ਮੈਗ ਰੌਬਰਟਸ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ