1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

[ ਰਿਪੋਰਟ ] ਪੰਜਾਬ ਵਿਧਾਨ ਸਭਾ ਚੋਣਾਂ : ਜਾਣੋ ਕੀ ਹਨ ਪ੍ਰਵਾਸੀ ਪੰਜਾਬੀਆਂ ਦੇ ਮੁੱਦੇ

ਪੰਜਾਬ ਚੋਣਾਂ ਵਿੱਚ ਖਾਸ ਦਿਲਚਸਪੀ ਲੈਂਦੇ ਹਨ ਐੱਨ ਆਰ ਆਈਜ਼

ਪਰਵਾਸੀ ਪੰਜਾਬੀ ਵੱਡੇ ਪੱਧਰ 'ਤੇ ਪੰਜਾਬ ਦੀਆਂ ਚੋਣਾਂ ਵਿਚ ਦਿਲਚਪਸੀ ਲੈਂਦੇ ਹਨ

ਪਰਵਾਸੀ ਪੰਜਾਬੀ ਵੱਡੇ ਪੱਧਰ 'ਤੇ ਪੰਜਾਬ ਦੀਆਂ ਚੋਣਾਂ ਵਿਚ ਦਿਲਚਪਸੀ ਲੈਂਦੇ ਹਨ

ਤਸਵੀਰ: ਧੰਨਵਾਦ ਸਹਿਤ ਇਲੈਕਸ਼ਨ ਕਮਿਸ਼ਨ ਵੈੱਬਸਾਈਟ

Sarbmeet Singh

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਸਾਰ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਖ ਵੱਖ ਵਾਅਦੇ ਕਰ ਰਹੀਆਂ ਹਨ I  ਜਿੱਥੇ ਪੰਜਾਬ ਦੇ ਵੋਟਰ ਵੱਖ ਵੱਖ ਮਸਲਿਆਂ ਉੱਪਰ ਸਿਆਸੀ ਪਾਰਟੀਆਂ ਤੋਂ ਜਵਾਬ ਮੰਗ ਰਹੇ ਹਨ ਉੱਥੇ ਹੀ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ , ਸਿਆਸੀ ਧਿਰਾਂ ਤੋਂ ਆਪਣੇ ਜ਼ਮੀਨ-ਜਾਇਦਾਦ ਦੇ ਮਸਲਿਆਂ ਬਾਬਤ ਜਲਦੀ ਹੱਲ ਸਮੇਤ ਹੋਰ ਕਈ ਗੱਲਾਂ ਦੀ ਤਵੱਕੋਂ ਰੱਖਦੇ ਹਨ I  ਜਾਣੋ ਇਹਨਾਂ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਪਾਰਟੀਆਂ ਤੋਂ ਕੀ ਚਾਹੁੰਦੇ ਹਨ ਪ੍ਰਵਾਸੀ ਪੰਜਾਬੀ :

ਜ਼ਮੀਨ ਜਾਇਦਾਦ ਦੇ ਮਸਲੇ

ਦਵਿੰਦਰ ਸਿੰਘ ਰਣੀਆ , ਜੋ ਕੀ ਐੱਨ ਆਰ ਆਈ ਸਭਾ ਜ਼ਿਲਾ ਮੋਗਾ ਦੇ ਵਾਈਸ ਪ੍ਰਧਾਨ ਵੀ ਹਨ , ਦਾ ਕਹਿਣਾ ਹੈ ਕਿ ਸਾਰੀਆਂ ਸਿਆਸੀ ਧਿਰਾਂ , ਐੱਨ ਆਰ ਆਈਜ਼ ਨੂੰ ਅੱਖੋਂ ਪਰੋਖੇ ਕਰਦੀਆਂ ਹਨ I ਦਵਿੰਦਰ ਰਣੀਆ ਨੇ ਕਿਹਾ ਬਹੁਤ ਸਾਰੇ ਪ੍ਰਵਾਸੀ ਪੰਜਾਬੀ ਥੋੜੇ ਸਮੇਂ ਲਈ ਹੀ ਪੰਜਾਬ ਆਉਂਦੇ ਹਨ ਅਤੇ ਉਹਨਾਂ ਦੇ ਜ਼ਮੀਨ ਵੰਡ , ਤਕਸੀਮ ਆਦਿ ਦੇ ਮਸਲੇ ਲਟਕਦੇ ਰਹਿੰਦੇ ਹਨ ਜਿਸ ਨਾਲ ਪ੍ਰਵਾਸੀਆਂ ਨੂੰ ਬਹੁਤ ਖੱਜਲ ਖੁਆਰੀ ਹੁੰਦੀ ਹੈ I

ਕੈਨੇਡਾ ਦੇ ਕਿਲੋਨਾ ਸ਼ਹਿਰ ਵਿੱਚ ਖੇਤੀਬਾੜੀ ਕਰਦੇ ਪੰਜਾਬੀ ਮੂਲ ਦੇ ਦਵਿੰਦਰ ਗਰਚਾ ਦਾ ਕਹਿਣਾ ਹੈ ਕਿ ਪਾਰਟੀਆਂ , ਐੱਨ ਆਰ ਆਈਜ਼ ਲਈ ਸਿੰਗਲ ਵਿੰਡੋ ਸਿਸਟਮ ਬਣਾਉਣ ਜਿੱਥੇ ਪ੍ਰਵਾਸੀਆਂ ਦੇ ਮਸਲੇ ਪਹਿਲ ਦੇ ਅਧਾਰ 'ਤੇ ਵਿਚਾਰੇ ਜਾ ਸਕਣ I

ਪ੍ਰਵਾਸੀ ਪੰਜਾਬੀਆਂ ਮੁਤਾਬਿਕ ਪੰਜਾਬ ਵਿੱਚ ਜ਼ਮੀਨ ਜਾਇਦਾਦ ਸੰਬੰਧੀ ਕੋਈ ਝਗੜਾ ਹੋਣ 'ਤੇ ਜਦੋਂ ਐੱਨ ਆਰ ਆਈਜ਼ 'ਤੇ ਕੋਈ ਕੇਸ ਦਰਜ ਹੁੰਦਾ ਹੈ ਤਾਂ ਬਹੁਤ ਵਾਰੀ ਸੰਬੰਧਿਤ ਵਿਅਕਤੀਆਂ ਨੂੰ ਉਕਤ ਮਾਮਲੇ ਦੀ ਕੋਈ ਜਾਣਕਾਰੀ ਵੀ ਨਹੀਂ ਹੁੰਦੀ I ਪ੍ਰਵਾਸੀਆਂ ਦੀ ਮੰਗ ਹੈ ਕਿ ਅਜਿਹੇ ਮਾਮਲਿਆਂ ਵਿੱਚ ਹੋਰ ਪਾਰਦਰਸ਼ਤਾ ਲਿਆਉਂਦਿਆਂ ਇਕ ਅਜਿਹਾ ਸਿਸਟਮ ਬਣਾਇਆ ਜਾਵੇ ਜਿਸ ਨਾਲ ਉਹਨਾਂ ਨੂੰ ਅਜਿਹੇ ਕੇਸਾਂ ਬਾਰੇ ਜਾਣਕਾਰੀ ਮਿਲ ਸਕੇ I

ਯੂ ਐੱਸ ਵਸਦੇ ਪੰਜਾਬੀ ਮੂਲ ਦੇ ਸਤਪਾਲ ਸਿੰਘ ਬਰਾੜ ਦਾ ਰੋਸਾ ਹੈ ਕਿ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਵਿੱਚ ਪ੍ਰਵਾਸੀਆਂ ਨੂੰ ਖ਼ਾਸ ਥਾਂ ਨਹੀਂ ਮਿਲਦੀ I

ਸਾਰੀਆਂ ਪਾਰਟੀਆਂ ਦੇ ਮੈਨੀਫੈਸਟੋ ਵਿੱਚ ਪ੍ਰਵਾਸੀਆਂ ਦੇ ਮੁੱਦਿਆਂ ਬਾਬਤ ਗੱਲ ਹੋਵੇ I ਸਿਆਸੀ ਧਿਰਾਂ ਆਪਣੇ ਮੈਨੀਫੈਸਟੋ ਵਿੱਚ ਮੁੱਦਿਆਂ 'ਤੇ ਸਪਸ਼ਟ ਸਟੈਂਡ ਜ਼ਾਹਰ ਕਰਨ I
ਵੱਲੋਂ ਇੱਕ ਕਥਨ ਸਤਪਾਲ ਸਿੰਘ ਬਰਾੜ
ਸਤਪਾਲ ਸਿੰਘ ਬਰਾੜ ਦਾ ਰੋਸਾ ਹੈ ਕਿ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਵਿੱਚ ਪ੍ਰਵਾਸੀਆਂ ਨੂੰ ਖ਼ਾਸ ਥਾਂ ਨਹੀਂ ਮਿਲਦੀ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਸਤਪਾਲ ਸਿੰਘ ਬਰਾੜ ਦਾ ਰੋਸਾ ਹੈ ਕਿ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਵਿੱਚ ਪ੍ਰਵਾਸੀਆਂ ਨੂੰ ਖ਼ਾਸ ਥਾਂ ਨਹੀਂ ਮਿਲਦੀ I

ਤਸਵੀਰ: ਧੰਨਵਾਦ ਸਹਿਤ ਸਤਪਾਲ ਬਰਾੜ

ਐੱਨ ਆਰ ਆਈ ਸਭਾ ਦੇ ਡਾਇਰੈਕਟਰ ਦਿਲਬਾਗ ਸਿੰਘ ਲੱਕੀ ਗਿੱਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਪ੍ਰਵਾਸੀਆਂ ਲਈ ਜ਼ਮੀਨ ਦੀ ਮਿਣਤੀ , ਤਕਸੀਮ ਆਦਿ ਕੰਮਾਂ ਨੂੰ ਪਹਿਲ ਦਿੱਤੀ ਗਈ ਸੀ ਪਰ ਉਸਤੋਂ ਬਾਅਦ ਕੋਈ ਪਹਿਲਕਦਮੀ ਨਹੀਂ ਕੀਤੀ ਗਈ I

ਜ਼ਿਕਰਯੋਗ ਹੈ ਕਿ ਅਕਾਲੀ ਸਰਕਾਰ ਵਲੋਂ ਪ੍ਰਵਾਸੀ ਲਾੜਿਆਂ ਦੇ ਦਾਜ ਦਹੇਜ ਅਤੇ ਐੱਨ ਆਰ ਆਈਜ਼ ਦੀਆਂ ਹੋਰ ਸ਼ਿਕਾਇਤਾਂ ਸੰਬੰਧੀ ਐੱਨ ਆਰ ਆਈ ਥਾਣਿਆਂ ਦਾ ਗਠਨ ਕੀਤਾ ਗਿਆ ਸੀ I ਦਵਿੰਦਰ ਗਰਚਾ ਦਾ ਕਹਿਣਾ ਹੈ ਕਿ ਭਾਵੇਂ ਕਿ ਇਹ ਥਾਣੇ ਬਣੇ ਸਨ ਪਰ ਐੱਨ ਆਰ ਆਈਜ਼ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਦਾ ਹੱਲ ਨਹੀਂ ਹੋ ਸਕਿਆ ਹੈ I

ਬ੍ਰੈਂਪਟਨ ਵਾਸੀ ਹਰਪ੍ਰੀਤ ਖੋਸਾ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਵਸਦੇ ਬਹੁਤ ਸਾਰੇ ਪੰਜਾਬੀਆਂ ਦੀ ਕੈਨੇਡਾ ਤੋਂ ਪੰਜਾਬ ਲਈ ਸਿੱਧੀ ਉਡਾਣ ਦੀ ਮੰਗ ਹੈ ਜੋ ਕਿ ਇਹਨਾਂ ਚੋਣਾਂ ਵਿੱਚ ਇਕ ਚੁਣਾਵੀ ਮੁੱਦਾ ਹੋਣੀ ਚਾਹੀਦੀ ਹੈ I ਹਰਪ੍ਰੀਤ ਖੋਸਾ ਨੇ ਕਿਹਾ ਕੈਨੇਡਾ ਵਿੱਚ ਵਸਦੇ ਪੰਜਾਬੀ ਲੰਬੇ ਸਮੇਂ ਤੋਂ ਸਿੱਧੀ ਉਡਾਣ ਦੀ ਮੰਗ ਕਰ ਰਹੇ ਹਨ ਜੋ ਕਿ ਪੂਰੀ ਨਹੀਂ ਹੋ ਰਹੀ ਹੈ I ਸਿੱਧੀ ਉਡਾਣ ਨਾਲ ਪੰਜਾਬ ਵਿੱਚ ਟੂਰਿਜ਼ਮ ਵੱਧ ਸਕਦਾ ਹੈ ਅਤੇ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ I

ਹਰਪ੍ਰੀਤ ਖੋਸਾਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਹਰਪ੍ਰੀਤ ਖੋਸਾ

ਤਸਵੀਰ: ਧੰਨਵਾਦ ਸਹਿਤ ਹਰਪ੍ਰੀਤ ਖੋਸਾ

ਨਿਵੇਸ਼ ਦੀ ਮੰਗ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਵਸਦੇ ਦਿਲਬਾਗ ਸਿੰਘ ਲੱਕੀ ਗਿੱਲ ਦਾ ਕਹਿਣਾ ਹੈ ਕਿ ਇਹਨਾਂ ਚੋਣਾਂ ਦੌਰਾਨ ਐੱਨ ਆਰ ਆਈਜ਼ ਦੁਆਰਾ ਪੰਜਾਬ ਵਿੱਚ ਨਿਵੇਸ਼ ਦਾ ਮੁੱਦਾ ਉੱਠਣਾ ਚਾਹੀਦਾ ਹੈ I ਦਿਲਬਾਗ ਗਿੱਲ ਨੇ ਕਿਹਾ ਪੰਜਾਬ ਵਿੱਚ ਬੇਰੋਜ਼ਗਾਰੀ ਵੱਡੀ ਸਮੱਸਿਆ ਹੈ I ਪ੍ਰਵਾਸ ਹੋਣ ਨਾਲ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ I ਬਹੁਤ ਸਾਰੇ ਪ੍ਰਵਾਸੀ ਪੰਜਾਬੀ ਵਾਪਿਸ ਪੰਜਾਬ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਪਰ ਠੋਸ ਨੀਤੀਆਂ ਦੀ ਘਾਟ ਹੈ I ਇਹਨਾਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਨਿਵੇਸ਼ ਕਰਨ ਵਾਲੇ ਐੱਨ ਆਰ ਆਈਜ਼ ਨੂੰ ਵਿਸ਼ੇਸ਼ ਰਿਆਇਤਾਂ ਦੇਣ ਬਾਰੇ ਖੁੱਲ ਕੇ ਚਰਚਾ ਹੋਣੀ ਚਾਹੀਦੀ ਹੈ I ਸਾਰੀਆਂ ਪਾਰਟੀਆਂ ਇਸ ਮੁੱਦੇ ਉੱਪਰ ਆਪਣੀ ਨੀਤੀ ਦੱਸਣ I

ਬਹੁਤ ਸਾਰੇ ਪ੍ਰਵਾਸੀ ਪੰਜਾਬੀਆਂ ਦਾ ਕਹਿਣਾ ਹੈ ਕਿ ਸਰਕਾਰਾਂ ਸਮੇਂ ਸਮੇਂ 'ਤੇ ਅਚਾਨਕ ਹੀ ਨਿਯਮ ਬਦਲ ਦਿੰਦੀਆਂ ਹਨ ਜਿਸ ਕਾਰਨ ਐੱਨ ਆਰ ਆਈਜ਼ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ I

ਦਿਲਬਾਗ ਗਿੱਲ ਨੇ ਕਿਹਾ ਲੰਘੇ ਸਾਲ ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਵਿਚਲੇ ਮਕਾਨਾਂ ਬਾਬਤ ਇਕ ਸਕੀਮ ਸ਼ੁਰੂ ਕੀਤੀ ਗਈ ਸੀ ਪਰ ਇਤਰਾਜ਼ ਦਾਇਰ ਕਰਨ ਲਈ ਬਹੁਤ ਥੋੜੇ ਦਿਨਾਂ ਦਾ ਸਮਾਂ ਦਿੱਤਾ ਗਿਆ ਸੀI ਐੱਨ ਆਰ ਆਈਜ਼ ਲਈ ਐਨੇ ਥੋੜੇ ਸਮੇਂ ਵਿੱਚ ਇਤਰਾਜ਼ ਦਾਇਰ ਕਰਨਾ ਸੰਭਵ ਨਹੀਂ ਸੀI

ਦਿਲਬਾਗ ਸਿੰਘ ਲੱਕੀ ਗਿੱਲ ਦਾ ਕਹਿਣਾ ਹੈ ਕਿ ਇਹਨਾਂ ਚੋਣਾਂ ਦੌਰਾਨ ਐੱਨ ਆਰ ਆਈਜ਼ ਦੁਆਰਾ ਪੰਜਾਬ ਵਿੱਚ ਨਿਵੇਸ਼ ਦਾ ਮੁੱਦਾ ਉੱਠਣਾ ਚਾਹੀਦਾ ਹੈ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਦਿਲਬਾਗ ਸਿੰਘ ਲੱਕੀ ਗਿੱਲ ਦਾ ਕਹਿਣਾ ਹੈ ਕਿ ਇਹਨਾਂ ਚੋਣਾਂ ਦੌਰਾਨ ਐੱਨ ਆਰ ਆਈਜ਼ ਦੁਆਰਾ ਪੰਜਾਬ ਵਿੱਚ ਨਿਵੇਸ਼ ਦਾ ਮੁੱਦਾ ਉੱਠਣਾ ਚਾਹੀਦਾ ਹੈ I

ਤਸਵੀਰ: ਧੰਨਵਾਦ ਸਹਿਤ ਦਿਲਬਾਗ ਗਿੱਲ

ਸਤਪਾਲ ਬਰਾੜ ਨੇ ਕਿਹਾ ਅਜਿਹੀਆਂ ਸਕੀਮਾਂ ਬਣਾਉਣ ਲੱਗੇ ਸਰਕਾਰ ਨੂੰ ਪ੍ਰਵਾਸੀਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ I

ਪੰਜਾਬ ਦੀ ਬਿਹਤਰੀ

ਬਹੁਤ ਸਾਰੇ ਪ੍ਰਵਾਸੀ ਪੰਜਾਬ ਵਿੱਚ ਮੁੱਢਲੀਆਂ ਸਹੂਲਤਾਂ ਦੀ ਮੰਗ ਵੀ ਕਰਦੇ ਹਨ I ਕੈਨੇਡਾ ਤੋਂ ਜਸਕੀਰਤ ਕੌਰ ਮਾਨ ਦਾ ਕਹਿਣਾ ਹੈ ਕਿ ਪ੍ਰਵਾਸੀ ਬਾਹਰਲੇ ਦੇਸ਼ਾਂ ਵਾਂਗ ਪੰਜਾਬ ਵਿੱਚ ਵੀ ਬਿਹਤਰ ਸਹੂਲਤਾਂ ਦੇਖਣਾ ਲੋਚਦੇ ਹਨI

ਜਸਕੀਰਤ ਮਾਨ ਨੇ ਕਿਹਾ ਬਾਹਰਲੇ ਦੇਸ਼ਾਂ ਵਿੱਚ ਆਮ ਨਾਗਰਿਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮਿਲਦੀਆਂ ਹਨ ਅਤੇ ਪ੍ਰਵਾਸੀ ਪੰਜਾਬੀ ਚਾਹੁੰਦੇ ਹਨ ਕਿ ਪੰਜਾਬ ਵਿੱਚ ਵੀ ਸਿਸਟਮ ਦਾ ਸੁਧਾਰ ਹੋ ਸਕੇ I

Sarbmeet Singh

ਸੁਰਖੀਆਂ