1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਸੈਰ-ਸਪਾਟਾ

VIA ਰੇਲ ਨੇ ਉਨਟੇਰਿਉ ਅਤੇ ਕਿਊਬੈਕ ਦਰਮਿਆਨ ਸੇਵਾਵਾਂ ਵਿਚ ਕੀਤੀ ਅਸਥਾਈ ਕਟੌਤੀ

ਕਿਸੇ ਟ੍ਰੇਨ ਵਿਚ ਬਿਜ਼ਨਸ ਕਲਾਸ ਸੇਵਾਵਾਂ ਨਹੀਂ ਹੋਣਗੀਆਂ

ਟ੍ਰੇਨ ਸਟੇਸ਼ਨ 'ਤੇ ਖੜੇ ਇੱਕ ਯਾਤਰੀ ਦੀ ਤਸਵੀਰ।

30 ਨਵੰਬਰ 2021 ਨੂੰ ਔਟਵਾ ਦੇ ਟ੍ਰੇਨ ਸਟੇਸ਼ਨ 'ਤੇ ਖੜੇ ਇੱਕ ਯਾਤਰੀ ਦੀ ਤਸਵੀਰ।

ਤਸਵੀਰ: La Presse canadienne / Adrian Wyld

RCI

ਕੋਵਿਡ-19 ਰੋਕਾਂ ਦੇ ਦੌਰਾਨ, VIA ਰੇਲ ਨੇ ਟੋਰੌਂਟੋ-ਵਿੰਡਸਰ ਕੌਰੀਡੋਰ ‘ਤੇ ਰੇਲ ਸੇਵਾਵਾਂ ਵਿਚ ਕਟੌਤੀ ਅਤੇ ਨਾਲ ਹੀ ਔਟਵਾ ਅਤੇ ਮੌਂਟਰੀਅਲ ਨੂੰ ਜਾਣ ਵਾਲੀਆਂ ਟ੍ਰੇਨਾਂ ਵਿਚ ਵੀ ਅਥਾਈ ਕਮੀ ਕਰਨ ਦਾ ਫ਼ੈਸਲਾ ਲਿਆ ਹੈ।

ਟ੍ਰੇਨ ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਸਾਰੇ ਰੇਲ ਰੂਟਾਂ ‘ਤੇ ਸੇਵਾਵਾਂ ਦਾ ਪੱਧਰ ਬਰਕਰਾਰ ਰੱਖਣ ਲਈ ਅਜਿਹਾ ਕੀਤਾ ਜਾ ਰਿਹਾ ਹੈ।

ਵੀਆ ਰੇਲ ਦੀ ਪ੍ਰੈਜ਼ੀਡੈਂਟ ਅਤੇ ਸੀਈਓ ਸਿੰਥੀਆ ਗਾਰਨੌ ਨੇ ਕਿਹਾ, ਸਾਡੇ ਵੱਲੋਂ ਸੇਵਾਵਾਂ ਵਿਚ ਕੀਤੀ ਹਰ ਤਬਦੀਲੀ, ਪੂਰੀ ਤਰ੍ਹਾਂ ਨਾਲ ਮੌਜੂਦਾ ਸਿਹਤ ਸੰਕਟ ਅਤੇ ਮਾਰਕੀਟ ਵਿਚ ਮੰਗ ਨਾਲ ਜੁੜੀ ਹੈ

17 ਜਨਵਰੀ ਤੋਂ, ਟੋਰੌਂਟੋ ਦੇ ਯੂਨੀਅਨ ਸਟੇਸ਼ਨ ਤੋਂ ਵਿੰਡਸਰ ਦਰਮਿਆਨ ਦੋ ਟ੍ਰੇਨਾਂ ਆਉਣ-ਜਾਣ ਕਰਦੀਆਂ ਰਹਿਣਗੀਆਂ। ਟੋਰੌਂਟੋ ਤੋਂ ਮੌਂਟਰੀਅਲ ਅਤੇ ਟੋਰੌਂਟੋ ਤੋਂ ਔਟਵਾ ਦਰਮਿਆਨ ਸੇਵਾਵਾਂ ਵਿਚ ਕਮੀ ਕੀਤੀ ਗਈ ਹੈ।

VIA ਦਾ ਕਹਿਣਾ ਹੈ ਕਿ ਉਹ ਬਿਜ਼ਨਸ ਕਲਾਸ ਯਾਤਰੀਆਂ ਦੀਆਂ ਸੇਵਾਵਾਂ ਵਿਚ ਵੀ ਕਟੌਤੀ ਕਰ ਰਹੀ ਹੈ ਅਤੇ ਨਾਲ ਹੀ ਫ਼ੂਡ ਅਤੇ ਡਰਿੰਕਸ ਸੇਵਾਵਾਂ ਵੀ ਬੰਦ ਕੀਤੀਆਂ ਜਾ ਰਹੀਆਂ ਹਨ।

ਰੇਲ ਕੰਪਨੀ ਨੂੰ ਸਪਰਿੰਗ ਸੀਜ਼ਨ ਵਿਚ ਸੇਵਾਵਾਂ ਮੁੜ ਬਹਾਲ ਹੋਣ ਦੀ ਉਮੀਦ ਹੈ।

ਹੇਠ ਲਿਖੀਆਂ ਟ੍ਰੇਨ ਸੇਵਾਵਾਂ ਜਾਰੀ ਹਨ:

  • ਟੋਰੌਂਟੋ-ਲੰਡਨ-ਵਿੰਡਸਰ : 72/76 ਅਤੇ 74/75
  • ਟੋਰੌਂਟੋ-ਲੰਡਨ-ਸਾਰਨੀਆ : 87-84 (ਸਿਰਫ਼ ਪ੍ਰਸਥਾਨ)
  • ਟੋਰੌੌਂਟੋ-ਕਿੰਗਸਟਨ-ਮੌਂਟਰੀਅਲ : 62/64/68 ਅਤੇ 63/67/69
  • ਟੋਰੌੌਂਟੋ-ਕਿੰਗਸਟਨ-ਔਟਵਾ : 51/53/59 ਅਤੇ 52/42/54
  • ਕਿਊਬੈਕ ਸਿਟੀ-ਮੌਂਟਰੀਅਲ-ਔਟਵਾ : 24/28 ਅਤੇ 35/37
  • ਮੌਂਟਰੀਅਲ-ਔਟਵਾ : 51/38

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ