1. ਮੁੱਖ ਪੰਨਾ
  2. ਰਾਜਨੀਤੀ
  3. ਨਗਰਨਿਗਮ ਰਾਜਨੀਤੀ

ਕਮਜ਼ੋਰ ਇਮਿਊਨਿਟੀ ਵਾਲੇ ਉਨਟੇਰਿਉ ਵਾਸੀਆਂ ਲਈ ਵੈਕਸੀਨ ਦੀ ਚੌਥੀ ਡੋਜ਼ ਦੀ ਬੁਕਿੰਗ ਸ਼ੁਰੂ

ਇਸ ਕਦਮ ਦਾ ਉਦੇਸ਼ ਵਧੇਰੇ ਖ਼ਤਰੇ ਵਾਲੇ ਲੋਕਾਂ ਨੂੰ ਸੁਰੱਖਿਅਤ ਰੱਖਣਾ- ਚੀਫ਼ ਮੈਡੀਕਲ ਔਫ਼ਿਸਰ

ਮਾਸਕ ਪਹਿਨੇ ਇੱਕ ਔਰਤ ਦੀ ਤਸਵੀਰ

ਉਨਟੇਰਿਉ ਵਿਚ ਲੌਂਗ ਟਰਮ ਕੇਅਰ ਹੋਮਜ਼, ਰਿਟਾਇਰਮੈਂਟ ਹੋਮਜ਼ ਅਤੇ ਇਸ ਕਿਸਮ ਦੀਆਂ ਹੋਰ ਸਾਂਝੇ ਰਹਿਣ ਸਹਿਣ ਵਾਲੀਆਂ ਥਾਂਵਾਂ ਵਿਚ, ਪਹਿਲਾਂ ਹੀ ਵੈਕਸੀਨ ਦੀ ਚੌਥੀ ਡੋਜ਼ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ।

ਤਸਵੀਰ:  (Evan Mitsui/CBC)

RCI

14 ਜਨਵਰੀ ਤੋਂ ਕਮਜ਼ੋਰ ਇਮਿਊਨਿਟੀ ਵਾਲੇ ਉਨਟੇਰਿਉ ਵਾਸੀਆਂ ਲਈ ਵੈਕਸੀਨ ਦੀ ਚੌਥੀ ਡੋਜ਼ ਲਈ ਅਪੋਆਇੰਟਮੈਂਟ ਬੁੱਕ ਕਰਵਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਉਨਟੇਰਿਉ ਦੇ ਚੀਫ਼ ਮੈਡੀਕਲ ਔਫ਼ਿਸਰ, ਡਾ ਕੀਅਰਨ ਮੂਅਰ ਨੇ ਕਿਹਾ ਕਿ ਹਲਕੀ ਕਮਜ਼ੋਰ ਤੋਂ ਬਹੁਤ ਜ਼ਿਆਦਾ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਲਈ ਸੂਬੇ ਦੇ ਵੈਕਸੀਨ ਕੌਨਟੈਕਟ ਸੈਂਟਰ (ਨਵੀਂ ਵਿੰਡੋ) ਰਾਹੀਂ ਸਵੇਰੇ 8 ਵਜੇ ਤੋਂ ਬੁਕਿੰਗ ਸ਼ੁਰੂ ਹੈ।

ਮੂਅਰ ਨੇ ਕਿਹਾ ਕਿ ਹਾਸ਼ੀਆਗਤ ਆਬਾਦੀ (ਵਧੇਰੇ ਖ਼ਤਰੇ ਵਾਲੇ ਲੋਕ) ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਇਹ ਕਦਮ ਚੁੱਕਿਆ ਗਿਆ ਹੈ।

ਉਨਟੇਰਿਉ ਵਿਚ ਲੌਂਗ ਟਰਮ ਕੇਅਰ ਹੋਮਜ਼, ਰਿਟਾਇਰਮੈਂਟ ਹੋਮਜ਼ ਅਤੇ ਇਸ ਕਿਸਮ ਦੀਆਂ ਹੋਰ ਸਾਂਝੇ ਰਹਿਣ ਸਹਿਣ ਵਾਲੀਆਂ ਥਾਂਵਾਂ ਵਿਚ, ਪਹਿਲਾਂ ਹੀ ਵੈਕਸੀਨ ਦੀ ਚੌਥੀ ਡੋਜ਼ ਦਿੱਤੀ ਜਾ ਰਹੀ ਹੈ।

ਵੀਰਵਾਰ ਨੂੰ ਇੱਕ ਨਿਊਜ਼ ਕਾਨਫ਼੍ਰੰਸ ਵਿਚ ਮੂਅਰ ਨੇ ਕਿਹਾ ਸੀ, ਕਿ ਟ੍ਰਾਂਸਪਲਾਂਟ ਦੇ ਮਰੀਜ਼ ਤੀਸਰੀ ਡੋਜ਼ ਪ੍ਰਾਪਤ ਕਰਨ ਵਿਚ ਪਛੜ ਰਹੇ ਹਨ, ਜਦਕਿ ਇਹਨਾਂ ਮਰੀਜ਼ਾਂ ਲਈ ਵੈਕਸੀਨ ਦੀ ਤੀਸਰੀ ਖ਼ੁਰਾਕ, ਮੁੱਖ ਖੁਰਾਕਾਂ ਦਾ ਹਿੱਸਾ ਹੈ।

ਉਹਨਾਂ ਕਿਹਾ ਕਿ ਅਜੇ ਤੱਕ ਸਿਰਫ਼ 64 ਫ਼ੀਸਦੀ ਟ੍ਰਾਂਸਪਲਾਂਟ ਮਰੀਜ਼ਾਂ ਨੂੰ ਵੈਕਸੀਨ ਦੀ ਤੀਸਰੀ ਡੋਜ਼ ਦਿੱਤੀ ਗਈ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Canadian Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ