1. ਮੁੱਖ ਪੰਨਾ
  2. ਸਮਾਜ
  3. ਧੋਖਾਧੜੀ

ਉਨਟੇਰਿਉ ਦੇ ਹਾਕਸਬਰੀ ਸ਼ਹਿਰ ਵਿਚ ਮਿਲੇ ‘2 ਡਾਲਰ’ ਦੇ ਜਾਅਲੀ ਸਿੱਕੇ

ਕੈਨੇਡਾ ਵਿਚ ਨਕਲੀ ਸਿੱਕੇ ਹੋਣਾ ਵਿਰਲੀ-ਟਾਵੀਂ ਗੱਲ

ਹਾਕਸਬਰੀ ਓਪੀਪੀ ਨੇ ਪਿਛਲੇ ਹਫ਼ਤੇ 2 ਡਾਲਰ ਦੇ ਜਾਅਲੀ ਸਿੱਕੇ ਬਰਾਮਦ ਕੀਤੇ ਹਨ। ਪੁਲਿਸ ਨੇ ਲੋਕਾਂ ਨੂੰ ਫ਼ਰਾਡ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਹਾਕਸਬਰੀ ਓਪੀਪੀ ਨੇ ਪਿਛਲੇ ਹਫ਼ਤੇ 2 ਡਾਲਰ ਦੇ ਜਾਅਲੀ ਸਿੱਕੇ ਬਰਾਮਦ ਕੀਤੇ ਹਨ। ਪੁਲਿਸ ਨੇ ਲੋਕਾਂ ਨੂੰ ਫ਼ਰਾਡ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਤਸਵੀਰ: Radio-Canada / Olivier Plante

RCI

ਉਨਟੇਰਿਉ ਪ੍ਰੋਵਿੰਸ਼ੀਅਲ ਪੁਲਿਸ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਜੀਬੋ ਗ਼ਰੀਬ ਉੱਕਰੇ ਚਿੱਤਰ ਵਾਲੇ 2 ਡਾਲਰ ਦੇ ਸਿੱਕਿਆਂ ਤੋਂ ਸਾਵਧਾਨ ਰਹਿਣ।

ਪੁਲਿਸ ਮੁਤਾਬਕ ਉਨਟੇਰਿਉ ਦੇ ਹਾਕਸਬਰੀ ਸ਼ਹਿਰ ਵਿਚ ਰੀਜੈਂਟ ਸਟ੍ਰੀਟ ‘ਤੇ ਸਥਿਤ ਇਕ ਸਟੋਰ ਵਿਚ, ਕਿਸੇ ਸ਼ਖ਼ਸ ਨੇ 2 ਡਾਲਰ ਦੇ ਜਾਅਲੀ ਸਿੱਕਿਆਂ ਦੀ ਵਰਤੋਂ ਕੀਤੀ ਹੈ। ਇਹ ਘਟਨਾ 11 ਜਨਵਰੀ ਦੀ ਦੱਸੀ ਜਾ ਰਹੀ ਹੈ।

ਓਪੀਪੀ ਕਾਂਸਟੇਬਲ ਕੈਨੇਥ ਗ੍ਰੇਅ ਨੇ ਕਿਹਾ, ਇੱਕ ਵਾਰੀ ਤਾਂ ਇਹ ਬਿਲਕੁਲ ਅਸਲ 2 ਡਾਲਰ ਦੇ ਸਿੱਕੇ ਵਰਗੇ ਲੱਗਦੇ ਹਨ। ਬਸ ਤੁਹਾਨੂੰ ਇਹਨਾਂ ਨੂੰ ਬਹੁਤ ਧਿਆਨ ਨਾਲ ਦੇਖਣ ਦੀ ਜ਼ਰੂਰਤ ਹੈ

ਪੁਲਿਸ ਨੇ ਇਸ ਜਾਅਲੀ ਕਰੰਸੀ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਸਿੱਕੇ ਦੇ ਇੱਕ ਪਾਸੇ ਵਾਲਰਸ (ਇੱਕ ਸਮੁੰਦਰੀ ਜੀਵ) ਅਤੇ ਦੂਸਰੇ ਪਾਸੇ ਮਹਾਰਾਣੀ ਐਲੀਜ਼ਾਬੈਥ ਦੀ ਗ਼ਲਤ ਤਸਵੀਰ ਛਪੀ ਹੋਈ ਹੈ।

OPP in Hawkesbury say they've been alerted to fake toonies that were used at a store earlier this week. They're warning people not to fall victim to the fraud.

ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਅਲੀ 2 ਡਾਲਰ ਦੇ ਸਿੱਕਿਆਂ ਦੀ ਤਸਵੀਰ।

ਤਸਵੀਰ: OPP

ਸਿੱਕੇ ਉੱਪਰ ਅੰਗ੍ਰੇਜ਼ੀ ਵਿਚ 2 ਡਾਲਰ ਲਿਖੇ ਹੋਣ ਦੀ ਬਜਾਏ, 2 ਦੀ ਥਾਂ ‘ਤੇ ਅੰਗ੍ਰੇਜ਼ੀ ਦਾ Z ਅੱਖਰ ਛਪਿਆ ਹੈ ਅਤੇ ਡਾਲਰਜ਼ ਦੀ ਬਜਾਏ ਡਾਲਰਡ ਛਪਿਆ ਹੋਇਆ ਹੈ।

ਸਿੱਕੇ ਦੀ ਛਪਾਈ ਦਾ ਸਾਲ 1990 ਲਿਖਿਆ ਹੈ ਜਦਕਿ 2 ਡਾਲਰ ਦੇ ਸਿੱਕੇ 1996 ਵਿਚ ਸ਼ੁਰੂ ਕੀਤੇ ਗਏ ਸਨ।

ਕੈਨੇਡਾ ਵਿਚ ਨਕਲੀ ਸਿੱਕੇ ਹੋਣਾ ਵਿਰਲੀ-ਟਾਵੀਂ ਗੱਲ : ਮਿੰਟ

ਕੈਨੇਡੀਅਨ ਕਰੰਸੀ ਨੂੰ ਛਾਪਣ ਲਈ ਜ਼ਿੰਮੇਵਾਰ ਅਦਾਰੇ, ਰੌਇਲ ਕੈਨੇਡੀਅਨ ਮਿੰਟ ਦੇ ਬੁਲਾਰੇ, ਐਲਕਸ ਰੀਵਜ਼ ਨੇ ਕਿਹਾ ਕਿ ਇਹਨਾਂ ਸਿੱਕਿਆਂ ਨੂੰ ਨਕਲੀ ਕਰੰਸੀ ਮੰਨਿਆ ਜਾ ਸਕਦਾ ਹੈ ਜਾਂ ਨਹੀਂ, ਇਹ ਬਹਿਸਯੋਗ ਹੈ।

ਰੀਵਜ਼ ਨੇ ਕਿਹਾ ਕਿ ਭਾਵੇਂ ਇਹ ਸਿੱਕੇ ਕੁਝ ਲੋਕਾਂ ਨੂੰ ਮੂਰਖ ਬਣਾ ਸਕਦੇ ਹਨ, ਪਰ ਜਾਅਲੀ ਸਿੱਕਿਆਂ ਵਿਚ ਅਸਲ ਸਿੱਕੇ ਦੇ ਹੋਰ ਫੀਚਰ ਦੀ ਨਕਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ।

ਇੱਕ ਈ-ਮੇਲ ਵਿਚ ਰੀਵਜ਼ ਨੇ ਕਿਹਾ, ਹਾਲਾਂਕਿ ਕੈਨੇਡਾ ਵਿਚ ਸਿੱਕੇ ਦੀ ਨਕਲ ਬਹੁਤ ਘੱਟ ਹੁੰਦੀ ਹੈ, ਪਰ ਅਸੀਂ 2 ਡਾਲਰ ਦੇ ਸਿੱਕਿਆਂ ਵਿਚ ਨਵੇਂ ਸੁਰੱਖਿਆ ਫ਼ੀਚਰ ਸ਼ਾਮਲ ਕੀਤੇ ਹਨ, ਜਿਸ ਵਿਚ ਲੇਜ਼ਰ ਐਨਗ੍ਰੇਵਿੰਗ ਅਤੇ ਮੇਪਲ ਲੀਫ਼ ਦੀ ਇੱਕ ਤਸਵੀਰ ਸ਼ਾਮਲ ਹੈ ਜੋ ਸਿੱਕਾ ਹਿਲਾਉਣ ਨਾਲ ਬਦਲਦੀ ਹੈ

ਅਸਲ ਸਿੱਕਿਆਂ ਦੇ ਕਿਨਾਰਿਆਂ ‘ਤੇ ਵੀ ਅੱਖਰ ਲਿਖੇ ਹੁੰਦੇ ਹਨ।

ਰੀਵਜ਼ ਨੇ ਕਿਹਾ ਕਿ 2012 ਤੋਂ ਪਹਿਲਾਂ ਤਿਆਰ ਕੀਤੇ ਜਿਹਨਾਂ ਸਿੱਕਿਆਂ ਵਿਚ ਉਕਤ ਫ਼ੀਚਰ ਨਹੀਂ ਵੀ ਸਨ, ਉਹਨਾਂ ’ਤੇ ਵੀ Canada ਅਤੇ 2  Dollars ਸਮੇਤ  "Elizabeth II," "D.G. Regina" ਅਤੇ ਛਪਾਈ ਦਾ ਸਾਲ ਲਿਖਿਆ ਹੋਇਆ ਹੈ।

ਔਫ਼ਿਸਰ ਗ੍ਰੇਅ ਨੇ ਇਹ ਨਹੀਂ ਦੱਸਿਆ ਕਿ ਪੁਲਿਸ ਨੂੰ ਹੋਰ ਵੀ ਜਾਅਲੀ ਸਿੱਕੇ ਹੋਣ ਸੰਭਾਵਨਾ ਹੈ ਜਾਂ ਨ੍ਹੀਂ, ਪਰ ਪੁਲਿਸ ਕੈਮਰਾ ਫ਼ੂਟੇਜ ਦੀ ਤਲਾਸ਼ ਕਰ ਰਹੀ ਹੈ ਜਿਸ ਵਿਚ ਕਿਸੇ ਨੇ ਇਹਨਾਂ ਸਿੱਕਿਆਂ ਨੂੰ ਅਸਲ ਸਿੱਕਿਆਂ ਵਾਂਗ ਚਲਾਇਆ ਹੋ ਸਕਦਾ ਹੈ।

ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਹਾਕਸਬਰੀ ਓਪੀਪੀ ਨਾਲ ਸੰਪਰਕ ਕਰ ਸਕਦਾ ਹੈ। ਜੋ ਆਪਣਾ ਨਾਂ ਗੁਪਤ ਰੱਖਣਾ ਚਾਹੁੰਦੇ ਹਨ ਉਹ ਕ੍ਰਾਈਮ ਸਟੌਪਰਜ਼ ਨੂੰ ਕਾਲ ਕਰ ਸਕਦੇ ਹਨ।

ਜੋਜ਼ੇਫ਼ ਟਨੀ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ