1. ਮੁੱਖ ਪੰਨਾ
  2. ਰਾਜਨੀਤੀ
  3. ਨਗਰਨਿਗਮ ਰਾਜਨੀਤੀ

ਕੋਵਿਡ-19 ਕਾਰਨ ਬ੍ਰੈਂਪਟਨ ਟ੍ਰਾਂਜ਼ਿਟ ਵੱਲੋਂ ਕਈ ਰੂਟਸ ‘ਤੇ ਬੱਸ ਸੇਵਾਵਾਂ ਵਿਚ ਕਟੌਤੀ

17 ਜਨਵਰੀ ਤੋਂ ਲਾਗੂ ਹੋਵੇਗੀ ਤਬਦੀਲੀ

ਸਿਟੀ ਔਫ਼ ਬ੍ਰੈਂਪਟਨ ਦਾ ਕਹਿਣਾ ਹੈ ਕਿ ਇਸਦੀ ਟ੍ਰਾਂਜ਼ਿਟ ਏਜੰਸੀ 20 ਤੋਂ ਵੱਧ ਰੂਟਾਂ 'ਤੇ ਸੇਵਾਵਾਂ ਵਿਚ ਅਸਥਾਈ ਤੌਰ 'ਤੇ ਕਟੌਤੀ ਕਰ ਰਹੀ ਹੈ।

ਸਿਟੀ ਔਫ਼ ਬ੍ਰੈਂਪਟਨ ਦਾ ਕਹਿਣਾ ਹੈ ਕਿ ਇਸਦੀ ਟ੍ਰਾਂਜ਼ਿਟ ਏਜੰਸੀ 20 ਤੋਂ ਵੱਧ ਰੂਟਾਂ 'ਤੇ ਸੇਵਾਵਾਂ ਵਿਚ ਅਸਥਾਈ ਤੌਰ 'ਤੇ ਕਟੌਤੀ ਕਰ ਰਹੀ ਹੈ।

ਤਸਵੀਰ:  (Evan Mitsui/CBC)

RCI

ਕੋਵਿਡ-19 ਨਾਲ ਸਬੰਧਤ ਸਟਾਫ਼ ਦੀ ਘਾਟ ਅਤੇ ਮੁਸਾਫ਼ਰਾਂ ਦੇ ਆਵਾਗੌਣ ਵਿਚ ਆਈ ਕਮੀ ਨੂੰ ਕਾਰਨ ਦੱਸਦਿਆਂ, ਬ੍ਰੈਂਪਟਨ ਟ੍ਰਾਂਜ਼ਿਟ ਵੱਲੋਂ ਕਰੀਬ 20 ਰੂਟਸ ‘ਤੇ ਅਸਥਾਈ ਤੌਰ ‘ਤੇ ਬੱਸ ਸੇਵਾਵਾਂ ਰੱਦ ਕੀਤੀਆਂ ਜਾ ਰਹੀਆਂ ਹਨ।

ਸਿਟੀ ਔਫ਼ ਬ੍ਰੈਂਪਟਨ ਦਾ ਕਹਿਣਾ ਹੈ ਕਿ ਇਸਦੀ ਟ੍ਰਾਂਜ਼ਿਟ ਏਜੰਸੀ, ਸਿਸਟਮ ਨੂੰ ਚਲਦਾ ਰੱਖਣ ਲਈ 20 ਹੋਰ ਰੂਟਸ ‘ਤੇ ਵੀ ਬੱਸ ਸੇਵਾਵਾਂ ਵਿਚ ਕਟੌਤੀ ਕਰੇਗੀ।

ਸਿਟੀ ਮੁਤਾਬਕ ਉਕਤ ਬਦਲਾਅ 17 ਜਨਵਰੀ ਤੋਂ ਲਾਗੂ ਹੋ ਜਾਣਗੇ ਅਤੇ ਜਿੰਨੀ ਜਲਦੀ ਸੰਭਵ ਹੋਇਆ ਇਹਨਾਂ ਸੇਵਾਵਾਂ ਨੂੰ ਮੁੜ ਬਹਾਲ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਉਨਟੇਰਿਉ ਸੂਬੇ ਦੀ ਸਰਕਾਰੀ ਟ੍ਰਾਂਜ਼ਿਟ ਕਾਰਪੋਰੇਸ਼ਨ, ਮੈਟਰੋਲਿੰਕਸ ਨੇ ਵੀ ਓਮੀਕਰੌਨ ਵੇਰੀਐਂਟ ਕਾਰਨ ਪੈਦਾ ਹੋਈ ਸਟਾਫ਼ ਦੀ ਘਾਟ ਕਾਰਨ ਗੋ ਟ੍ਰਾਂਜ਼ਿਟ ਸੇਵਾਵਾਂ ਵਿਚ ਕਟੌਤੀ ਕੀਤੀ ਹੈ।

ਗ੍ਰੇਟਰ ਟੋਰੌਂਟੋ ਅਤੇ ਹੈਮਿਲਟਨ ਏਰੀਆ ਵਿਚ ਮੌਜੂਦ ਗੋ ਟ੍ਰਾਂਜ਼ਿਟ ਨੈਟਵਰਕ ਦੀਆਂ ਸੇਵਾਵਾਂ ਵਿਚ 15 ਫ਼ੀਸਦੀ ਕਟੌਤੀ ਕੀਤੀ ਗਈ ਹੈ।

ਮੈਟਰੋਲਿੰਕਸ ਨੇ ਕਿਹਾ ਸੀ ਕਿ ਕੋਵਿਡ-19 ਦੇ ਓਮੀਕਰੌਨ ਵੇਰੀਐਂਟ ਦੀ ਵਜ੍ਹਾ ਕਰਕੇ ਔਸਤ ਸਟਾਫ਼ ਪੱਧਰ ਵਿਚ 20 ਤੋਂ 30 ਫ਼ੀਸਦੀ ਦੀ ਕਮੀ ਹੋਈ ਹੈ।

ਜ਼ਿਆਦਾਤਰ ਲੋਕਾਂ ਦੇ ਘਰਾਂ ਤੋਂ ਹੀ ਕੰਮ ਕਰਨ ਕਰਕੇ, ਏਜੰਸੀ ਨੇ ਟ੍ਰਾਂਜ਼ਿਟ ਵਿਚ ਸਵਾਰੀਆਂ ਦੀ ਗਿਣਤੀ ਵਿਚ ਵੀ ਕਮੀ ਆਉਣ ਦੀ ਸੰਭਾਵਨਾ ਜਤਾਈ ਸੀ।

ਬ੍ਰੈਂਪਟਨ ਟ੍ਰਾਂਜ਼ਿਟ ਦੀਆਂ ਸੇਵਾਵਾਂ ਵਿਚ 17 ਜਨਵਰੀ ਤੋਂ ਹੋਣ ਵਾਲੀ ਤਬਦੀਲੀ ਅਤੇ ਕੈਂਸਲ ਹੋਏ ਰੂਟਸ ਦੀ ਜਾਣਕਾਰੀ ਇਸ ਲਿੰਕ ਤੋਂ ਪ੍ਰਾਪਤ  (ਨਵੀਂ ਵਿੰਡੋ)ਕੀਤੀ ਜਾ ਸਕਦੀ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Canadian Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ