1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਵੈਕਸੀਨ ਨਾ ਲਗਵਾਉਣ ਵਾਲਿਆਂ ਤੋਂ ਕਿਊਬੈਕ ਸਰਕਾਰ ਵਸੂਲੇਗੀ ਹੈਲਥ ਟੈਕਸ

ਬਿਨਾ ਮੈਡੀਕਲ ਛੋਟ ਵਾਲੇ ਕਿਊਬੈਕ ਵਾਸੀ ਜੇ ਜਲਦ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲੈਂਦੇ ਤਾਂ ਉਹਨਾਂ ਨੂੰ ਭੁਗਤਾਨ ਕਰਨਾ ਪਵੇਗਾ

Quebec Premier François Legault in press conference.

Quebec Premier François Legault noted that though roughly 10 per cent of Quebecers are not vaccinated, they represent 50 per cent of those in hospital.

ਤਸਵੀਰ: (Graham Hughes/The Canadian Press)

RCI

ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਜਿਹੜੇ ਕਿਊਬੈਕ ਵਾਸੀ ਆਉਂਦੇ ਹਫ਼ਤਿਆਂ ਤੱਕ ਵੀ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲਵਾਉਣਗੇ, ਉਹਨਾਂ ਉੱਪਰ ਇੱਕ ਹੈਲਥ ਟੈਕਸ ਲਗਾ ਦਿੱਤਾ ਜਾਵੇਗਾ। 

ਮੈਡੀਕਲ ਕਾਰਨਾਂ ਤੋਂ ਬਗ਼ੈਰ, ਵੈਕਸੀਨ ਲਗਵਾਉਣ ਤੋਂ ਇਨਕਾਰ ਕਰਨ ਵਾਲੇ ਲੋਕਾਂ ਤੋਂ ਅਸੀਂ ਹੈਲਥ ਯੋਗਦਾਨ ਵਸੂਲ ਕਰਨ ‘ਤੇ ਵਿਚਾਰ ਕਰ ਰਹੇ ਹਾਂ

ਪ੍ਰੀਮੀਅਰ ਲਿਗੋਅ ਨੇ ਇੱਕ ਨਵੇਂ ਅੰਤਰਿਮ ਹੈਲਥ ਡਾਇਰੈਕਟਰ ਦਾ ਵੀ ਐਲਾਨ ਕੀਤਾ ਹੈ ਜੋ ਡਾ ਹੋਰਾਸ਼ਿਓ ਅਰੂਡਾ ਦੀ ਥਾਂ ਲਏਗਾ। ਅਰੂਡਾ ਨੇ ਨਵੇਂ ਹੈਲਥ ਉਪਾਵਾਂ ਤੋਂ ਬਾਅਦ ਹੋਈ ਆਲੋਚਨਾ ਨੂੰ ਕਾਰਨ ਦੱਸਦਿਆਂ, ਸੋਮਵਾਰ ਸ਼ਾਮ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕਿਊਬੈਕ ਨੇ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ, ਸੂਬੇ ਭਰ ਵਿਚ ਰਾਤ ਦਾ ਕਰਫ਼ਿਊ ਲਗਾ ਦਿੱਤਾ ਸੀ। ਇਸ ਮਹਾਮਾਰੀ ਦੌਰਾਨ ਦੂਸਰੀ ਵਾਰੀ ਕਿਊਬੈਕ ਵਿਚ ਕਰਫ਼ਿਊ ਲਗਾਇਆ ਗਿਆ ਹੈ।

ਲਿਗੋਅ ਨੇ ਇਹ ਤਾਂ ਨਹੀਂ ਦੱਸਿਆ ਕਿ ‘ਹੈਲਥ ਟੈਕਸ’ ਵਿਚ ਕਿੰਨੀ ਰਾਸ਼ੀ ਵਸੂਲੀ ਜਾਵੇਗੀ, ਅਤੇ ਇਹ ਕਦੋਂ ਤੋਂ ਲਾਗੂ ਹੋ ਸਕਦਾ ਹੈ, ਪਰ ਉਹਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਰਾਸ਼ੀ ਇੰਨੀ ਕੁ ਹੋਵੇ ਕਿ ਲੋਕਾਂ ਨੂੰ ਵੈਕਸੀਨ ਲਗਾਵਾਉਣ ਲਈ ਪ੍ਰੋਤਸਾਹਨ ਮਿਲੇ। ਉਹਨਾਂ ਕਿਹਾ ਕਿ ਇਹ ਰਾਸ਼ੀ 50 ਜਾਂ 100 ਡਾਲਰ ਤੋਂ ਵੱਧ ਹੋ ਸਕਦੀ ਹੈ। ਲਿਗੋਅ ਨੇ ਕਿਹਾ ਕਿ ‘ਆਉਂਦੇ ਕੁਝ ਹਫ਼ਤਿਆਂ’ ਵਿਚ ਇਸ ਬਾਬਤ ਵੇਰਵੇ ਜਾਰੀ ਕੀਤੇ ਜਾਣਗੇ।

ਉਹਨਾਂ ਕਿਹਾ ਕਿ ਟੈਕਸ ਯੋਗਦਾਨ ਲੋਕਾਂ ਦੇ ਸੂਬਾਈ ਟੈਕਸ ਫ਼ਾਈਲਿੰਗ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਦੇਖੋ। ਬਗ਼ੈਰ ਵੈਕਸੀਨ ਵਾਲਿਆਂ ਨੂੰ ਦੇਣਾ ਪਵੇਗਾ 'ਹੈਲਥ ਯੋਗਦਾਨ':

ਪ੍ਰੀਮੀਅਰ ਲਿਗੋਅ ਨੇ ਆਪਣੇ ਐਲਾਨ ਵਿਚ ਕਿਹਾ, ਇਹ ਲੋਕ, ਸਾਡੇ ਹੈਲਥ ਨੈਟਵਰਕ ‘ਤੇ ਬੋਝ ਪਾ ਰਹੇ ਹਨ। ਮੈਨੂੰ ਲੱਗਦਾ ਹੈ ਕਿ ਅਜਿਹਾ ਕਰਨਾ ਜਾਇਜ਼ ਹੋਵੇਗਾ ਅਤੇ ਜ਼ਿਆਦਾਤਰ ਲੋਕ ਵੀ ਚਾਹੁੰਦੇ ਹਨ ਕਿ [ਵੈਕਸੀਨ ਨਾ ਲਗਵਾਉਣ ਵਾਲਿਆਂ] ਪ੍ਰਤੀ ਸਖ਼ਤੀ ਹੋਣੀ ਚਾਹੀਦੀ ਹੈ

ਕਿਊਬੈਕ ਦੇ ਤਕਰੀਬਨ 10 ਫ਼ੀਸਦੀ ਲੋਕ ਹੀ ਬਿਨਾ ਵੈਕਸੀਨ ਵਾਲੇ ਹਨ, ਪਰ ਹੈਲਥ ਅਧਿਕਾਰੀਆਂ ਮੁਤਾਬਕ, ਹਸਪਤਾਲਾਂ ਵਿਚ ਦਾਖ਼ਲ ਕੋਵਿਡ ਮਰੀਜ਼ਾਂ ਚੋਂ 50 ਫ਼ੀਸਦੀ ਲੋਕ ਵੀ ਉਹੀ ਹਨ ਜਿਹਨਾਂ ਨੇ ਵੈਕਸੀਨ ਪ੍ਰਾਪਤ ਨਹੀਂ ਕੀਤੀ ਹੈ।

ਕੁਝ ਸਰਜਰੀਆਂ ਮੁਲਤਵੀ

ਸੂਬੇ ਦੇ ਹਸਪਤਾਲ ਪਹਿਲਾਂ ਹੀ ਸਟਾਫ਼ ਦੀ ਕਮੀ ਤੋਂ ਜੂਝ ਰਹੇ ਸਨ ਅਤੇ ਓਮੀਕਰੌਨ ਨੇ ਹਾਲਾਤ ਹੋਰ ਵੀ ਗੰਭੀਰ ਕਰ ਦਿੱਤੇ ਹਨ। ਕਈ ਰੀਜਨਲ ਹੈਲਥ ਬੋਰਡਾਂ ਨੂੰ 80 ਫ਼ੀਸਦੀ ਤੱਕ ਗ਼ੈਰ-ਐਮਰਜੈਂਸੀ ਸਰਜਰੀਆਂ ਮੁਲਤਵੀ ਕਰਨੀਆਂ ਪਈਆਂ ਹਨ, ਤਾਂ ਕਿ ਸਟਾਫ਼ ਨੂੰ ਕੋਵਿਡ ਇਨਫ਼ੈਕਸ਼ਨਜ਼ ਨਾਲ ਨਜਿੱਠਣ ਵਿਚ ਮਦਦ ਲਈ ਉਪਲਬਧ ਕੀਤਾ ਜਾ ਸਕੇ।

ਲਿਗੋਅ ਨੇ ਕਿਹਾ ਕਿ ਸੂਬਾ ਸਰਕਾਰ ਵੈਕਸੀਨ ਪਾਸਪੋਰਟ ਨੂੰ ਵਧੇਰੇ ਕਾਰੋਬਾਰਾਂ, ਜਿਵੇਂ ਕਿ ਹੇਅਰ ਡਰੈਸਰ ਅਤੇ ਹੋਰ ਪਰਸਨਲ ਕੇਅਰ ਸੇਵਾਵਾਂ, ਲਈ ਵੀ ਜ਼ਰੂਰੀ ਕਰਨ ‘ਤੇ ਵਿਚਾਰ ਕਰ ਰਹੀ ਹੈ।

18 ਜਨਵਰੀ ਤੋਂ ਕਿਊਬੈਕ ਵਾਸੀਆਂ ਨੂੰ Société des alcools du Québec (SAQ) ਸ਼ਰਾਬ ਦੇ ਸਟੋਰ, ਅਤੇ Société québécoise du cannabis (SQDC) ਭੰਗ ਦੇ ਸਟੋਰਜ਼ ਅੰਦਰ ਦਾਖ਼ਲ ਹੋਣ ਲਈ ਵੀ ਵੈਕਸੀਨ ਪ੍ਰਮਾਣ ਦਿਖਾਉਣਾ ਜ਼ਰੂਰੀ ਹੋਵੇਗਾ।

ਘੱਟੋ ਘੱਟ ਇੱਕ ਡੋਜ਼ ਪ੍ਰਾਪਤ ਕਰਨ ਵਾਲੇ ਲੋਕਾਂ ਦਾ ਹਵਾਲਾ ਦਿੰਦਿਆਂ ਲਿਗੋਅ ਨੇ ਕਿਹਾ, ਇਹ ਉਹਨਾਂ 90 ਲੋਕਾਂ ਨਾਲ ਇਨਸਾਫ਼ ਕਰਨ ਦਾ ਸਵਾਲ ਹੈ, ਜਿਹਨਾਂ ਨੇ ਕੁਝ ਕੁਰਬਾਨੀਆਂ ਦਿੱਤੀਆਂ ਹਨ

ਮੈਨੂੰ ਲੱਗਦਾ ਹੈ ਕਿ ਉਹਨਾਂ ਖ਼ਾਤਰ ਇਸ ਕਿਸਮ ਦੇ ਉਪਾਅ ਕਰਨ ਦੇ ਅਸੀਂ ਦੇਣਦਾਰ ਹਾਂ

ਸੁਰਖੀਆਂ