1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਟ੍ਰੂਡੋ ਅਤੇ ਪ੍ਰੀਮੀਅਰਾਂ ਦੀ ਬੈਠਕ, ਰੈਪਿਡ ਟੈਸਟ ਕਿਟਸ ਦੀ ਵੰਡ ਅਤੇ ਮਿਲਿਟ੍ਰੀ ਸਹਾਇਤਾ ‘ਤੇ ਹੋਈ ਚਰਚਾ

ਫ਼ੈਡਰਲ ਸਰਕਾਰ ਵੱਲੋਂ ਇਸ ਮਹੀਨੇ 140 ਮਿਲੀਅਨ ਰੈਪਿਡ ਟੈਸਟ ਕਿਟਸ ਵੰਡਣ ਦੀ ਯੋਜਨਾ ਹੈ।

ਸੋਮਵਾਰ ਨੂੰ ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰਜ਼ ਦਰਮਿਆਨ ਹੋਈ ਵਿਸ਼ੇਸ਼ ਵਰਚੂਅਲ ਮੀਟਿੰਗ ਵਿਚ ਸੂਬਿਆਂ ਵਿਚ ਫ਼ੌਜੀ ਸਹਾਇਤਾ ਅਤੇ ਰੈਪਿਡ ਟੈਸਟ ਕਿਟਸ ਬਾਰੇ ਗੱਲਬਾਤ ਕੀਤੀ ਗਈ।

ਸੋਮਵਾਰ ਨੂੰ ਪ੍ਰਧਾਨ ਮੰਤਰੀ ਅਤੇ ਪ੍ਰੀਮੀਅਰਜ਼ ਦਰਮਿਆਨ ਹੋਈ ਵਿਸ਼ੇਸ਼ ਵਰਚੂਅਲ ਮੀਟਿੰਗ ਵਿਚ ਸੂਬਿਆਂ ਵਿਚ ਫ਼ੌਜੀ ਸਹਾਇਤਾ ਅਤੇ ਰੈਪਿਡ ਟੈਸਟ ਕਿਟਸ ਬਾਰੇ ਗੱਲਬਾਤ ਕੀਤੀ ਗਈ।

ਤਸਵੀਰ: La Presse canadienne / Justin Tang

RCI

ਸੋਮਵਾਰ ਦੁਪਹਿਰ ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਕੈਨੇਡੀਅਨ ਸੂਬਿਆਂ ਦੇ ਪ੍ਰੀਮੀਅਰਜ਼ ਦਰਮਿਆਨ ਵਰਚੂਅਲ ਬੈਠਕ ਹੋਈ, ਜਿਸ ਵਿਚ ਫ਼ੈਡਰਲ ਸਰਕਾਰ ਦੇ ਰੈਪਿਡ ਟੈਸਟ ਕਿਟਸ ਨੂੰ ਸੂਬਿਆਂ ਵਿਚ ਵੰਡੇ ਜਾਣ ਅਤੇ ਫ਼ੌਜ ਵੱਲੋਂ ਹੈਲਥ ਕੇਅਰ ਸਿਸਟਮ ਦੀ ਮਦਦ ਬਾਬਤ ਗੱਲਬਾਤ ਕੀਤੀ ਗਈ। 

ਇਸ ਬੈਠਕ ਵਿਚ ਹਿੱਸਾ ਲੈਣ ਵਾਲੇ ਲੀਡਰਾਂ ਨੇ ਇਸਨੂੰ ਸਾਰਥਕ ਆਖਿਆ, ਹਾਲਾਂਕਿ,ਓਮੀਕਰੌਨ ਨਾਲ ਜੂਝ ਰਹੇ ਸੂਬਿਆਂ ਦੀ ਮਦਦ ਲਈ ਕੋਈ ਨਵੀਂ ਵਚਨਬੱਧਤਾ ਜਾਂ ਨਵੀਂ ਜਾਣਕਾਰੀ ਸਾਹਮਣੇ ਨਹੀਂ ਆਈ।

ਨਿਊਬ੍ਰੰਜ਼ਵਿਕ ਦੇ ਪ੍ਰੀਮੀਅਰ ਬਲੇਨ ਹਿਗਜ਼ ਨੇ ਕਿਹਾ ਕਿ ਟ੍ਰੂਡੋ ਨੇ ਭਰੋਸਾ ਦਵਾਇਆ ਹੈ ਕਿ ਫ਼ੈਡਰਲ ਸਰਕਾਰ ਵੱਲੋਂ ਇਸ ਮਹੀਨੇ 140 ਮਿਲੀਅਨ ਰੈਪਿਡ ਟੈਸਟ ਕਿਟਸ ਵੰਡੇ ਜਾਣ ਦੀ ਯੋਜਨਾ ਸੁਚੱਜੇ ਢੰਗ ਨਾਲ ਨੇਪਰੇ ਚੜ੍ਹੇਗੀ।

ਹਿਗਜ਼ ਨੇ ਸੀਬੀਸੀ ਦੇ ਪਾਵਰ ਐਂਡ ਪੌਲਿਟਿਕਸ  ਨਾਲ ਗੱਲ ਕਰਦਿਆਂ ਕਿਹਾ, ਉਪਲਬਧਤਾ ਸਪਸ਼ਟ ਹੈ ਪਰ ਅਜੇ ਡਿਲੀਵਰੀ ਦੀ ਸਮਾਂ ਸੂਚੀ ਤਿਆਰ ਕੀਤੀ ਜਾਣੀ ਹੈ। ਪਰ ਬਿਨਾ ਸ਼ੱਕ ਇਹ ਸੰਕੇਤ ਹੈ ਕਿ ਸਾਡੇ ਕੋਲ ਲੋੜੀਂਦੀ ਸਪਲਾਈ ਉਪਲਬਧ ਹੋਵੇਗੀ

ਫ਼ੈਡਰਲ ਹੈਲਥ ਮਿਨਿਸਟਰ ਯੌਂ-ਈਵ ਡਿਉਕਲੋ ਵੱਲੋਂ ਹਾਲ ਹੀ ਵਿਚ ਕੀਤੀ ਭਵਿੱਖਬਾਣੀ, ਕਿ ਆਉਂਦੇ ਸਮੇਂ ਵਿਚ ਸੂਬਾ ਸਰਕਾਰਾਂ ਸਾਰੇ ਰੈਜ਼ੀਡੈਂਟਸ ਲਈ ਵੈਕਸੀਨੇਸ਼ਨ ਲਾਜ਼ਮੀ ਕਰ ਸਕਦੀਆਂ ਹਨ, ਬਾਰੇ ਵੀ ਹਿਗਜ਼ ਨੇ ਟਿੱਪਣੀ ਕੀਤੀ।

ਮੈਨੂੰ ਲੱਗਦਾ ਹੈ ਕਿ ਇਸ ਵਿਸ਼ੇ ‘ਤੇ ਨਿਊਬ੍ਰੰਜ਼ਵਿਕ ਅਤੇ ਸ਼ਾਇਦ ਸਾਰੇ ਹੀ ਹੋਰ ਗੱਲਬਾਤ ਕਰਨਗੇ

ਦੇਖੋ। ਪਾਵਰ ਐਂਡ ਪੌਲਿਟਿਕਸ ਨਾਲ ਗੱਲਬਾਤ ਕਰਦੇ ਨਿਊਬ੍ਰੰਜ਼ਵਿਕ ਦੇ ਪ੍ਰੀਮੀਅਰ ਬਲੇਨ ਹਿਗਜ਼:

ਐਲਬਰਟਾ ਅਤੇ ਸਸਕੈਚਵਨ ਲਾਜ਼ਮੀ ਵੈਕਸੀਨੇਸ਼ਨ ਦੇ ਵਿਚਾਰ ਨੂੰ ਠੁਕਰਾ ਚੁੱਕੇ ਹਨ। ਇੱਦਾਂ ਨਹੀਂ ਲੱਗਦਾ ਕਿ ਇਸ ਵਰਚੂਅਲ ਬੈਠਕ ਵਿਚ ਇਸ ਬਾਰੇ ਗੱਲ ਹੋਈ ਹੋਵੇਗੀ।

ਕੈਨੇਡਾ ਸਰਕਾਰ ਕੋਲ ਮਦਦ ਦੀਆਂ ਕਈ ਅਰਜ਼ੀਆਂ 

ਨਿਊਫ਼ੰਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਐਂਡਰੂ ਫ਼ਿਉਰੇ ਨੇ ਦੱਸਿਆ ਕਿ ਟ੍ਰੂਡੋ ਅਨੁਸਾਰ ਫ਼ੈਡਰਲ ਸਰਕਾਰ ਸਹਾਇਤਾ ਦੀਆਂ ਕਈ ਅਰਜ਼ੀਆਂ ‘ਤੇ ਕੰਮ ਕਰ ਰਹੀ ਹੈ, ਅਤੇ ਇਹਨਾਂ ਵਿਚ ਫ਼ੌਜੀ ਮਦਦ ਦੀਆਂ ਅਰਜ਼ੀਆਂ ਵੀ ਸ਼ਾਮਲ ਹਨ।

ਕਿਊਬੈਕ ਵਿਚ ਵੈਕਸੀਨੇਸ਼ਨ ਪ੍ਰੋਗਰਾਮ ਵਿਚ ਮਦਦ ਅਤੇ ਉਨਟੇਰਿਉ ਵਿਚ ਕੋਵਿਡ ਦੇ ਪ੍ਰਕੋਪ ਨਾਲ ਜੂਝ ਰਹੇ ਬੀਅਰਸਕਿਨ ਫ਼ਸਟ ਨੇਸ਼ਨ ਦੀ ਮਦਦ ਲਈ, ਕੈਨੇਡੀਅਨ ਆਰਮਡ ਫ਼ੋਰਸ ਦੇ ਮੈਂਬਰ ਤੈਨਾਤ ਕੀਤੇ ਗਏ ਹਨ।

ਫ਼ਿਉਰੇ ਮੁਤਾਬਕ, ਫ਼ੈਡਰਲ ਸਰਕਾਰ ਵੱਧ ਲੋੜ ਦੀ ਤਰਜੀਹ ਦੇ ਹਿਸਾਬ ਨਾਲ ਵਾਧੂ ਮਦਦ ਪ੍ਰਦਾਨ ਕਰ ਰਹੀ ਹੈ। ਇੰਟਰਗਵਰਨਮੈਂਟਲ ਅਫ਼ੇਅਰਜ਼ ਮਿਨਿਸਟਰ ਸਣੇ, ਫ਼ੈਡਰਲ ਅਧਿਕਾਰੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਭਾਵੇਂ ਉਹ ਹਰ ਸੰਭਵ ਮਦਦ ਲਈ ਵਚਨਬੱਧ ਹਨ, ਪਰ ਫ਼ੈਡਰਲ ਸਰਕਾਰ ਦੇ ਇਖ਼ਤਿਆਰ ਵਿਚ ਸੀਮਤ ਸਰੋਤ ਹੀ ਹਨ।

ਦੇਖੋ। ਨਿਊਫ਼ੰਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਐਂਡਰੂ ਫ਼ਿਉਰੇ ਟ੍ਰੂਡੋ ਨਾਲ ਹੋਈ ਬੈਠਕ ਬਾਰੇ ਗੱਲਬਾਤ ਕਰਦਿਆਂ:

ਫ਼ਿਉਰੇ ਨੇ ਕਿਹਾ, ਇਸ ਬੈਠਕ ਵਿਚ ਇਹ ਜਾਣਨਾ ਬਹੁਤ ਮਦਦਗਾਰ ਰਿਹਾ ਕਿ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਕੈਬਿਨੇਟ ਸੂਬਿਆਂ ਦੀ ਮਦਦ ਲਈ ਮੌਜੂਦ ਹਨ। ਇਸ ਸਥਿਤੀ ਦਾ ਕੋਈ ਆਸਾਨ ਹੱਲ ਨਹੀਂ ਹੈ

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ