1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਓਮੀਕਰੌਨ ਦੌਰਾਨ ਸਟਾਫ਼ ਦੀ ਕਮੀ ਕਾਰਨ ਗੋ ਟ੍ਰਾਂਜ਼ਿਟ ਵੱਲੋਂ ਰੇਲ ਅਤੇ ਬੱਸ ਸੇਵਾਵਾਂ ਵਿਚ ਕਟੌਤੀ

ਮੈਟਰੋਲਿੰਕਸ ਅਨੁਸਾਰ ਓਮੀਕਰੌਨ ਕਾਰਨ ਸਟਾਫ਼ ਵਿਚ 20 ਤੋਂ 30 ਫ਼ੀਸਦੀ ਦੀ ਕਮੀ

ਮੈਟਰੋਲਿੰਕਸ ਨੇ ਬਗ਼ੈਰ ਵੈਕਸੀਨ ਵਾਲੇ ਮੁਲਾਜ਼ਮਾਂ ਨੂੰ ਬਿਨਾ ਤਨਖ਼ਾਹ ਤੋਂ ਛੁੱਟੀ ਦੇ ਦਿੱਤੀ ਹੈ, ਜਿਸ ਦੇ ਨਤੀਜੇ ਵੱਜੋਂ ਬੱਸ ਅਤੇ ਟ੍ਰੇਨ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।

ਗੋ ਟ੍ਰਾਜ਼ਿਟ ਚਲਾਉਣ ਵਾਲੀ ਉਨਟੇਰਿਉ ਦੀ ਸਰਕਾਰੀ ਕਾਰਪੋਰੇਸ਼ਨ, ਮੈਟਰੋਲਿੰਕਸ ਨੇ, ਸਟਾਫ਼ ਦੀ ਕਮੀ ਕਾਰਨ ਬੱਸ ਅਤੇ ਰੇਲ ਸੇਵਾਵਾਂ ਵਿਚ ਕਟੌਤੀ ਕਰ ਦਿੱਤੀ ਹੈ।

ਤਸਵੀਰ:  (Evan Mitsui/CBC)

RCI

ਕੋਵਿਡ-19 ਕਾਰਨ ਟ੍ਰਾਂਜ਼ਿਟ ਕੰਪਨੀ ਮੈਟਰੋਲਿੰਕਸ ਨੇ ਗੋ ਟ੍ਰਾਂਜ਼ਿਟ ਦੀਆਂ ਰੇਲ ਅਤੇ ਬੱਸ ਸੇਵਾਵਾਂ ਵਿਚ ਕਟੌਤੀ ਕਰ ਦਿੱਤੀ ਹੈ।

ਗੋ ਟ੍ਰਾਂਜ਼ਿਟ ਚਲਾਉਣ ਵਾਲੀ ਸਰਕਾਰੀ ਕੰਪਨੀ ਮੈਟਰੋਲਿੰਕਸ ਦਾ ਕਹਿਣਾ ਹੈ ਕਿ ਕੋਵਿਡ-19 ਦੇ ਓਮੀਕਰੌਨ ਵੇਰੀਐਂਟ ਦੀ ਵਜ੍ਹਾ ਕਰਕੇ ਔਸਤ ਸਟਾਫ਼ ਪੱਧਰ ਵਿਚ 20 ਤੋਂ 30 ਫ਼ੀਸਦੀ ਦੀ ਕਮੀ ਹੋਈ ਹੈ।

ਮੈਟਰੋਲਿੰਕਸ ਦਾ ਕਹਿਣਾ ਹੈ ਕਿ ਇਸ ਤੇਜ਼ੀ ਨਾਲ ਫ਼ੈਲਣ ਵਾਲੇ ਵੇਰੀਐਂਟ (ਨਵੀਂ ਵਿੰਡੋ) ਦੇ ਸੰਪਰਕ ਵਿਚ ਆਉਣ ਕਰਕੇ ਮੁਲਾਜ਼ਮਾਂ ਦੀ ਗ਼ੈਰ-ਹਾਜ਼ਰੀ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ, ਇਸ ਕਰਕੇ ਆਪਣੀਆਂ ਅੱਤ ਜ਼ਰੂਰੀ ਟ੍ਰਾਂਜ਼ਿਟ ਸੇਵਾਵਾਂ ਜਾਰੀ ਰੱਖਣ ਲਈ ਏਜੰਸੀ ਵੱਲੋਂ ਉਕਤ ਫ਼ੈਸਲਾ ਲਿਆ ਗਿਆ ਹੈ।

ਗ੍ਰੇਟਰ ਟੋਰੌਂਟੋ ਅਤੇ ਹੈਮਿਲਟਨ ਏਰੀਆ ਵਿਚ ਮੌਜੂਦ ਇਸ ਟ੍ਰਾਂਜ਼ਿਟ ਨੈਟਵਰਕ ਦੀਆਂ ਸੇਵਾਵਾਂ ਵਿਚ 15 ਫ਼ੀਸਦੀ ਕਟੌਤੀ ਕੀਤੀ ਗਈ ਹੈ।

ਏਜੰਸੀ ਨੇ ਉਮੀਦ ਜਤਾਈ ਹੈ ਕਿ ਜਿੱਥੇ ਵੀ ਸੰਭਵ ਹੋਇਆ ਉੱਥੇ ਹਰ ਘੰਟੇ ਬਾਅਦ ਟ੍ਰਾਂਜ਼ਿਟ ਸੇਵਾਵਾਂ ਨੂੰ ਬਰਕਰਾਰ ਰੱਖਿਆ ਜਾ ਸਕੇਗਾ।

ਵੱਡੀ ਗਿਣਤੀ ਵਿਚ ਲੋਕਾਂ ਦੇ ਘਰਾਂ ਤੋਂ ਹੀ ਕੰਮ ਕਰਨ ਅਤੇ ਸਕੂਲਾਂ ਦੇ ਵੀ ਔਨਲਾਈਨ ਹੋ ਜਾਣ ਕਰਕੇ, ਏਜੰਸੀ ਨੂੰ ਉਮੀਦ ਹੈ, ਕਿ ਇਸ ਸਮੇਂ ਦੌਰਾਨ ਸਵਾਰੀਆਂ ਦੀ ਗਿਣਤੀ ਵੀ ਘੱਟ ਹੀ ਰਹੇਗੀ। 

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Canadian Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ