1. ਮੁੱਖ ਪੰਨਾ
  2. ਟੈਕਨੋਲੌਜੀ

ਕੈਨੇਡਾ ਵਿੱਚ ਹੋਈਆਂ 30 ਤੋਂ ਵਧੇਰੇ ਖੋਜਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ

ਸੰਚਾਰ , ਹਵਾਬਾਜ਼ੀ ਅਤੇ ਦਵਾਈਆਂ ਸਮੇਤ ਕਈ ਖੇਤਰਾਂ ਵਿੱਚ ਹੋਈਆਂ ਅਹਿਮ ਖੋਜਾਂ

ਕੈਨੇਡਾ ਵਿੱਚ ਸੰਚਾਰ , ਹਵਾਬਾਜ਼ੀ ਅਤੇ ਦਵਾਈਆਂ ਸਮੇਤ ਕਈ ਖੇਤਰਾਂ ਵਿੱਚ ਅਹਿਮ ਖੋਜਾਂ ਹੋਈਆਂ ਹਨ I

RCIਕੈਨੇਡਾ ਵਿੱਚ ਸੰਚਾਰ , ਹਵਾਬਾਜ਼ੀ ਅਤੇ ਦਵਾਈਆਂ ਸਮੇਤ ਕਈ ਖੇਤਰਾਂ ਵਿੱਚ ਅਹਿਮ ਖੋਜਾਂ ਹੋਈਆਂ ਹਨ I

ਤਸਵੀਰ: RCI

RCI

ਕੈਨੇਡਾ ਵਿੱਚ ਵੱਖ ਵੱਖ ਖੇਤਰਾਂ ਵਿੱਚ ਹੋਈਆਂ ਖੋਜਾਂ ਬਾਰੇ ਪੜ ਕੇ ਤੁਸੀਂ ਹੈਰਾਨ ਰਹਿ ਜਾਓਗੇ I ਆਓ ਇਹਨਾਂ ਬਾਰੇ ਜਾਣੀਏ :

ਸਰਦੀਆਂ :

ਸਰਦੀਆਂ ਕੈਨੇਡਾ ਦਾ ਅਨਿੱਖੜਵਾਂ ਅੰਗ ਹਨ I ਕੈਨੇਡਾ ਵਿੱਚ ਬਹੁਤ ਤਰ੍ਹਾਂ ਦੀਆਂ ਵਸਤੂਆਂ , ਠੰਡ ਅਤੇ ਬਰਫ਼ ਨਾਲ ਸਿੱਝਣ ਲਈ ਵਿਕਸਤ ਕੀਤੀਆਂ ਗਈਆਂ ਹਨ I

ਸਨੋਅ ਬਲੋਅਰ : ਕੈਨੇਡਾ ਵਿੱਚ ਸਰਦੀਆਂ ਦੇ ਦਿਨਾਂ ਦੌਰਾਨ ਬਹੁਤ ਜ਼ਿਆਦਾ ਬਰਫ਼ ਪੈਂਦੀ ਹੈ ਤਾਂ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ I

ਬਰਫ਼ਬਾਰੀ ਨੂੰ ਹਟਾਉਣ ਲਈ ਸਨੋਅ ਬਲੋਅਰ ਵਰਤੇ ਜਾਂਦੇ ਹਨ ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਬਰਫ਼ਬਾਰੀ ਨੂੰ ਹਟਾਉਣ ਲਈ ਸਨੋਅ ਬਲੋਅਰ ਵਰਤੇ ਜਾਂਦੇ ਹਨ

ਤਸਵੀਰ: Radio-Canada

ਸਨੋਅ ਸ਼ੂਇੰਗ ਕਲੱਬ : ਸਰਦੀਆਂ ਤੋਂ ਬਚਾਅ, ਖੇਡਾਂ ਜਾਂ ਮਨੋਰੰਜਨ ਵਿੱਚ ਤਬਦੀਲੀ ਲਈ, ਸਨੋਅ ਸ਼ੂਇੰਗ ਕਲੱਬਾਂ ਦੀ ਸ਼ੁਰੂਆਤ ਹੋਈI ਅਜਿਹਾ ਪਹਿਲਾ ਕਲੱਬ ਮੌਂਟਰੀਅਲ ਸਨੋਅ ਸ਼ੂਜ਼ ਕਲੱਬ ਸੀ I

ਸਨੋਅ ਸ਼ੂਜ਼ ਦਾ ਡਿਜ਼ਾਈਨ ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਸਨੋਅ ਸ਼ੂਜ਼ ਦਾ ਡਿਜ਼ਾਈਨ

ਤਸਵੀਰ: Radio-Canada

ਤਿੰਨ ਸਾਲ ਬਾਅਦ, ਇਸ ਕਲੱਬ ਨੇ ਇਕ ਨਦੀ ਨਜ਼ਦੀਕ ਸਾਲਾਨਾ ਦੌੜ ਦਾ ਆਯੋਜਨ ਕੀਤਾ I ਅੱਜ ਵੀ ਬਹੁਤ ਸਾਰੇ ਕੈਨੇਡੀਅਨ ਪਰਿਵਾਰ ਪਹਾੜਾਂ ਵਿੱਚ ਇਸ ਖੇਡ ਦਾ ਅਭਿਆਸ ਕਰਦੇ ਹਨ।

ਪਹਿਲਾ ਕਲੱਬ ਮੌਂਟਰੀਅਲ ਸਨੋਅ ਸ਼ੂਜ਼ ਕਲੱਬ ਸੀ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਪਹਿਲਾ ਕਲੱਬ ਮੌਂਟਰੀਅਲ ਸਨੋਅ ਸ਼ੂਜ਼ ਕਲੱਬ ਸੀ I

ਤਸਵੀਰ: Radio-Canada

ਜੋਸਫ਼-ਆਰਮੰਡ ਬੰਬਾਰਡੀਅਰ , ਜੋ ਕਿ ਇੱਕ ਦ੍ਰਿੜ ਮਕੈਨਿਕ ਸੀ , ਨੇ ਕੈਨੇਡੀਅਨ ਸਰਦੀਆਂ ਨੂੰ ਸਭ ਤੋਂ ਵੱਡੀ ਚੁਣੌਤੀ ਮੰਨਿਆ।

ਉਸਨੇ ਇੱਕ ਵਾਹਨ ਬਣਾਉਣ ਦਾ ਸੁਪਨਾ ਦੇਖਿਆ ਜੋ ਬਰਫ਼ ਉੱਤੇ ਤੈਰ ਸਕੇ। ਬੰਬਾਰਡੀਅਰ ਨੇ ਕੈਨੇਡੀਅਨਜ਼ ਦੀ ਬਰਫ਼ 'ਤੇ ਯਾਤਰਾ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ I

ਸਨੋਅ ਸ਼ੂਜ਼ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਸਨੋਅ ਸ਼ੂਜ਼

ਤਸਵੀਰ: RCI

ਸੰਚਾਰ :

ਸੰਚਾਰ ਦੇ ਮਾਮਲੇ ਵਿੱਚ ਕੈਨੇਡਾ ਹਮੇਸ਼ਾ ਸਭ ਤੋਂ ਅੱਗੇ ਰਿਹਾ ਹੈ I ਵੌਇਸ ਟ੍ਰਾਂਸਮਿਸ਼ਨ , ਰੇਡੀਓ ਦੀ ਸ਼ੁਰੂਆਤ ਜਾਂ 1876 ਵਿੱਚ ਉਨਟੇਰਿਉ ਵਿੱਚ ਦੁਨੀਆ ਦੇ ਪਹਿਲੇ ਟੈਲੀਫ਼ੋਨ ਦਾ ਟੈਸਟ , ਸਭ ਕੈਨੇਡਾ ਵਿਚ ਹੋਇਆ I

ਰੇਡੀਓ ਬਾਰੇ ਗੱਲ ਕਰਨ 'ਤੇ ਅਸੀਂ ਆਮ ਤੌਰ 'ਤੇ ਗੁਗਲੀਏਲਮੋ ਮਾਰਕੋਨੀ ਬਾਰੇ ਸੋਚਦੇ ਹਾਂ , ਜਿਸਨੂੰ ਕਿ ਵਾਇਰਲੈੱਸ ਟੈਲੀਗ੍ਰਾਫ਼ੀ ਦਾ ਪਿਤਾ ਮੰਨਿਆ ਜਾਂਦਾ ਹੈ I

ਕਿਊਬੈਕ ਵਿਚ ਜਨਮੇ ਰੇਜੀਨਾਲਡ ਔਬਰੇ ਫੇਸੇਨਡੇਨ ਨੇ , 23 ਦਸੰਬਰ 1900 ਨੂੰ ਇਕ ਇਤਿਹਾਸਕ ਪ੍ਰਯੋਗ ਕੀਤਾ ਜੋ ਕਿ ਮਨੁੱਖੀ ਆਵਾਜ਼ ਦਾ ਪਹਿਲਾ ਵਾਇਰਲੈੱਸ ਪ੍ਰਸਾਰਣ ਸੀ I

ਰੇਜੀਨਾਲਡ ਔਬਰੇ ਫੇਸੇਨਡੇਨਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਰੇਜੀਨਾਲਡ ਔਬਰੇ ਫੇਸੇਨਡੇਨ

ਤਸਵੀਰ: RCI

ਫੇਸੇਨਡੇਨ ਨੇ ਫਲ ਸ਼ਿਪਿੰਗ ਕੰਪਨੀਆਂ ਨੂੰ ਮੋਰਸ ਕੋਡ ਰਾਹੀਂ ਆਪਣੀਆਂ ਕਿਸ਼ਤੀਆਂ ਨਾਲ ਸੰਪਰਕ ਵਿੱਚ ਰਹਿਣ ਲਈ ਵਾਇਰਲੈੱਸ ਟੈਲੀਗ੍ਰਾਫ਼ ਖਰੀਦਣ ਲਈ ਉਤਸ਼ਾਹਿਤ ਕੀਤਾ। ਉਧਰ ਮਾਰਕੋਨੀ ਨੇ ਅਟਲਾਂਟਿਕ ਮਹਾਸਾਗਰ ਦੇ ਪਾਰ ਪਹਿਲੇ ਵਨ ਵੇਅ ਵਾਇਰਲੈੱਸ ਟੈਲੀਗ੍ਰਾਫ਼ ਦਾ ਟ੍ਰਾਂਸਮਿਸ਼ਨ ਕੀਤਾ , ਪਰ ਫੇਸੇਨਡੇਨ ਦੀ ਟੀਮ ਨੇ ਜਨਵਰੀ 1906 ਵਿੱਚ ਸਮੁੰਦਰ ਦੇ ਪਾਰ ਪਹਿਲੇ ਟੂ ਵੇਅ ਸਿਗਨਲ ਭੇਜੇ। ਉਸੇ ਸਾਲ ਦੇ ਕ੍ਰਿਸਮਿਸ ਦੀ ਸ਼ਾਮ ਨੂੰ, ਰੇਜੀਨਾਲਡ ਫੇਸੇਨਡੇਨ ਨੇ ਦੁਨੀਆ ਦਾ ਪਹਿਲਾ ਰੇਡੀਓ ਸ਼ੋਅ ਪ੍ਰਸਾਰਿਤ ਕੀਤਾ।

ਹੈਂਡਸੈੱਟ : ਅਸੀਂ ਸਾਰੇ ਅੱਜਕੱਲ੍ਹ ਆਪਣੇ ਮੋਬਾਈਲ ਫ਼ੋਨਾਂ ਨਾਲ ਜੁੜੇ ਹੋਏ ਹਾਂ, ਪਰ ਪੁਰਾਣੇ ਫ਼ੋਨ ਵਿੱਚ ਅਜੇ ਵੀ ਇਹ ਐਕਸੈਸਰੀ ਹੈ ਜਿਸਨੂੰ ਹੈਂਡਸੈੱਟ ਕਿਹਾ ਜਾਂਦਾ ਹੈ। ਇਹ ਕਾਢ ਕਿਊਬੈਕ ਸਿਟੀ ਵਿੱਚ ਇੱਕ ਘੜੀ ਬਣਾਉਣ ਵਾਲੇ , ਸਿਲੀ ਡੁਕੇਅ ਨੇ ਕੱਢੀ ਜਿਸਦਾ ਕਿ ਟੈਲੀਫ਼ੋਨ ਦੇ ਟ੍ਰਾਂਸਮੀਟਰ ਅਤੇ ਰਿਸੀਵਰ ਨੂੰ ਇੱਕ ਸਿੰਗਲ ਯੂਨਿਟ ਵਿੱਚ ਜੋੜਨ ਦਾ ਵਿਚਾਰ ਸੀ I ਉਸਨੇ 1878 ਵਿੱਚ ਆਪਣੇ ਸਟੋਰ ਤੋਂ ਇੱਕ ਨੇੜਲੀ ਯੂਨੀਵਰਸਿਟੀ ਤੱਕ ਦੁਨੀਆ ਦੀ ਪਹਿਲੀ ਟੈਲੀਫ਼ੋਨ ਲਾਈਨਾਂ ਵਿੱਚੋਂ ਇੱਕ ਦੀ ਸਥਾਪਨਾ ਵੀ ਕੀਤੀ।

ਹੈਂਡਸੈੱਟਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਹੈਂਡਸੈੱਟ

ਤਸਵੀਰ: RCI

ਬਿਜਲੀ ਸੰਚਾਰ : ਕੀ ਤੁਸੀਂ 735 kV ਸਮਝਦੇ ਹੋ? - ਲੰਬੀ ਦੂਰੀ ਦੇ ਬਿਜਲੀ ਪ੍ਰਸਾਰਣ ਲਈ ਇਸ ਅੰਤਰਰਾਸ਼ਟਰੀ ਮਿਆਰ ਦੀ ਖੋਜ ਕਿਊਬੈਕ ਵਿੱਚ ਕੀਤੀ ਗਈ ਸੀ। 1965 ਵਿੱਚ, ਦੁਨੀਆ ਦੀ ਪਹਿਲੀ 735,000 ਵੋਲਟ ਲਾਈਨ ਕਿਊਬੈਕ ਸਿਟੀ ਅਤੇ ਮੌਂਟਰੀਅਲ ਦੇ ਸ਼ਹਿਰੀ ਖੇਤਰਾਂ ਨੂੰ ਜੋੜਨ ਲਈ ਚਾਲੂ ਕੀਤੀ ਗਈ ਸੀ।

ਲੰਬੀ ਦੂਰੀ ਦੇ ਬਿਜਲੀ ਪ੍ਰਸਾਰਣ ਲਈ ਇਸ ਅੰਤਰਰਾਸ਼ਟਰੀ ਮਿਆਰ ਦੀ ਖੋਜ ਕਿਊਬੈਕ ਵਿੱਚ ਕੀਤੀ ਗਈ ਸੀ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਲੰਬੀ ਦੂਰੀ ਦੇ ਬਿਜਲੀ ਪ੍ਰਸਾਰਣ ਲਈ ਇਸ ਅੰਤਰਰਾਸ਼ਟਰੀ ਮਿਆਰ ਦੀ ਖੋਜ ਕਿਊਬੈਕ ਵਿੱਚ ਕੀਤੀ ਗਈ ਸੀ।

ਤਸਵੀਰ: RCI

ਹਵਾਬਾਜ਼ੀ : ਦੂਜੇ ਵਿਸ਼ਵ ਯੁੱਧ ਨੇ ਇੱਕ ਵੱਡਾ ਤਕਨੀਕੀ ਵਿਕਾਸ ਸ਼ੁਰੂ ਕੀਤਾ ਅਤੇ ਕੈਨੇਡੀਅਨ ਹਵਾਬਾਜ਼ੀ ਉਦਯੋਗ ਨੂੰ ਜਹਾਜ਼ ਨਿਰਮਾਣ ਵਿੱਚ ਮੋਹਰੀ ਬਣਾ ਦਿੱਤਾ। ਅੱਜ, ਹਵਾਬਾਜ਼ੀ ਕੈਨੇਡੀਅਨ ਆਰਥਿਕਤਾ ਦਾ ਇੱਕ ਅਨਿੱਖੜਵਾਂ ਅੰਗ ਹੈ I

ਐਰੋ ਆਰਐਲ-201ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਐਰੋ ਆਰਐਲ-201

ਤਸਵੀਰ: avro-arrow.org

ਜਦੋਂ ਅਸੀਂ ਕੈਨੇਡੀਅਨ ਹਵਾਬਾਜ਼ੀ ਖੋਜਾਂ ਬਾਰੇ ਗੱਲ ਕਰਦੇ ਹਾਂ ਤਾਂ ਦੋ ਨਾਮ ਮਨ ਵਿੱਚ ਆਉਂਦੇ ਹਨ: ਕਨੇਡਾਇਰ ਅਤੇ ਐਵਰੋ ਐਰੋ।

25 ਮਾਰਚ, 1958 ਨੂੰ , ਐਰੋ ਆਰਐਲ-201 ਆਪਣੀ ਪਹਿਲੀ ਟੈਸਟ ਉਡਾਣ ਲਈ ਟੋਰੌਂਟੋ ਦੇ ਅਸਮਾਨ ਵਿੱਚ ਗਰਜਿਆ। ਐਰੋ ਵਨ, ਕੈਨੇਡਾ ਦਾ ਪਹਿਲਾ ਸੁਪਰਸੋਨਿਕ ਲੜਾਕੂ ਜਹਾਜ਼ ਆਖਰਕਾਰ ਉਡਾਣ ਲਈ ਤਿਆਰ ਸੀ ਪਰ 20 ਫਰਵਰੀ, 1959 ਨੂੰ ਪ੍ਰਧਾਨ ਮੰਤਰੀ ਜੌਹਨ ਡੀਫਨਬੇਕਰ ਨੇ ਇਸ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ I

20 ਫਰਵਰੀ, 1959 ਨੂੰ ਪ੍ਰਧਾਨ ਮੰਤਰੀ ਜੌਹਨ ਡੀਫਨਬੇਕਰ ਨੇ ਇਸ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ I ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

20 ਫਰਵਰੀ, 1959 ਨੂੰ ਪ੍ਰਧਾਨ ਮੰਤਰੀ ਜੌਹਨ ਡੀਫਨਬੇਕਰ ਨੇ ਇਸ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ I

ਤਸਵੀਰ: Radio-Canada

ਦਵਾਈਆਂ

ਦੂਜੇ ਵਿਸ਼ਵ ਯੁੱਧ ਦੇ ਦੌਰਾਨ, ਕੈਨੇਡਾ ਦੇ ਬਹੁਤ ਸਾਰੇ ਪ੍ਰਤਿਭਾਸ਼ਾਲੀ ਡਾਕਟਰਾਂ ਅਤੇ ਮਾਹਰਾਂ ਨੇ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਕੀਤੀ ਅਤੇ ਇਸ ਦੌਰਾਨ ਨਵੀਆਂ ਕਾਢਾਂ ਵਿੱਚ ਤੇਜ਼ੀ ਆਈ।

ਆਓ ਇਸ ਖੇਤਰ ਵਿੱਚ ਕੈਨੇਡਾ ਦੇ ਯੋਗਦਾਨ ਬਾਰੇ ਜਾਣੀਏ :

ਇਨਸੁਲਿਨ : ਫਰੈਡਰਿਕ ਬੈਂਟਿੰਗ ਨੇ 1921 ਵਿੱਚ ਸ਼ੂਗਰ ਦੇ ਇਲਾਜ ਲਈ ਵਰਤੀ ਜਾਣ ਵਾਲੀ ਇਨਸੁਲਿਨ ਦੀ ਖ਼ੋਜ ਕੀਤੀ।

ਫਰੈਡਰਿਕ ਬੈਂਟਿੰਗ ਨੇ 1921 ਵਿੱਚ ਸ਼ੂਗਰ ਦੇ ਇਲਾਜ ਲਈ ਵਰਤੀ ਜਾਣ ਵਾਲੀ ਇਨਸੁਲਿਨ ਦੀ ਖ਼ੋਜ ਕੀਤੀ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਫਰੈਡਰਿਕ ਬੈਂਟਿੰਗ ਨੇ 1921 ਵਿੱਚ ਸ਼ੂਗਰ ਦੇ ਇਲਾਜ ਲਈ ਵਰਤੀ ਜਾਣ ਵਾਲੀ ਇਨਸੁਲਿਨ ਦੀ ਖ਼ੋਜ ਕੀਤੀ।

ਤਸਵੀਰ: Radio-Canada

ਬਹੁਤ ਸਾਲਾਂ ਤੋਂ, ਵਿਗਿਆਨੀ ਮੰਨਦੇ ਰਹੇ ਹਨ ਕਿ ਪੈਨਕ੍ਰੀਅਸ ਤੋਂ ਇੱਕ ਕਿਸਮ ਦਾ ਰਿਸਾਅ, ਸ਼ੂਗਰ ਨੂੰ ਰੋਕ ਸਕਦਾ ਹੈ। ਪਰ ਕੋਈ ਵੀ ਇਸਨੂੰ ਵੱਖ ਕਰਨ ਦੇ ਯੋਗ ਨਹੀਂ ਸੀ I

ਯੂਨੀਵਰਸਿਟੀ ਆਫ਼ ਟੋਰੌਂਟੋ ਦੀ ਇੱਕ ਟੀਮ ਵੱਲੋਂ ਇਸ ਬਾਬਤ ਪ੍ਰਯੋਗ ਕੀਤੇ ਗਏ I 1923 ਵਿੱਚ, ਫਰੈਡਰਿਕ ਬੈਂਟਿੰਗ ਅਤੇ ਉਸਦੇ ਸਹਿਯੋਗੀ ਜੌਹਨ ਮੈਕਲੀਓਡ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਮਿਰਗੀ : ਨਿਊਰੋਲੋਜੀ ਅਤੇ ਨਿਊਰੋਸਰਜਰੀ ਦੇ ਪ੍ਰੋਫੈਸਰ ਵਾਈਲਡਰ ਪੇਨਫੀਲਡ ਨੇ ਮਨੁੱਖੀ ਦਿਮਾਗ ਬਾਰੇ ਕ੍ਰਾਂਤੀਕਾਰੀ ਕੰਮ ਕੀਤਾI ਡਾ .ਵਾਈਲਡਰ ਪੇਨਫੀਲਡ ਨੇ ਮੌਂਟਰੀਅਲ ਨਿਊਰੋਲੋਜੀਕਲ ਇੰਸਟੀਚਿਊਟ ਦੀ ਸਥਾਪਨਾ ਕੀਤੀ।

ਜੌਰਜ ਪਿਕਰੀਂਗਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਜੌਰਜ ਪਿਕਰੀਂਗ

ਤਸਵੀਰ: Radio-Canada

ਪੋਲੀਓ ਵੈਕਸੀਨ ਵਿੱਚ ਭੂਮਿਕਾ : ਟੋਰੌਂਟੋ ਯੂਨੀਵਰਸਿਟੀ ਦੇ ਡਾ. ਰੇਮੰਡ ਪਾਰਕਰ ਨੇ ਇੱਕ ਰਸਾਇਣਕ ਪੌਸ਼ਟਿਕ ਤੱਤ, ਮੀਡੀਅਮ 199 ਦੀ ਖੋਜ ਕੀਤੀ, ਜੋ ਕਿ ਸੈੱਲਾਂ ਦੇ ਵਧਣ ਲਈ ਵਿਸ਼ਵ ਦਾ ਪਹਿਲਾ ਸ਼ੁੱਧ ਸਿੰਥੈਟਿਕ ਪੌਸ਼ਟਿਕ ਮਾਧਿਅਮ ਸੀ। ਇਸ ਪ੍ਰਾਪਤੀ ਨੇ ਪੋਲੀਓ ਵੈਕਸੀਨ ਦੀ ਖੋਜ ਵਿੱਚ ਮੁੱਖ ਭੂਮਿਕਾ ਨਿਭਾਈ।

ਟੋਰੌਂਟੋ ਯੂਨੀਵਰਸਿਟੀ ਦੇ ਡਾ. ਰੇਮੰਡ ਪਾਰਕਰ ਇੱਕ ਰਸਾਇਣਕ ਪੌਸ਼ਟਿਕ ਤੱਤ, ਮੀਡੀਅਮ 199 ਦੀ ਖੋਜ ਕੀਤੀ,ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਟੋਰੌਂਟੋ ਯੂਨੀਵਰਸਿਟੀ ਦੇ ਡਾ. ਰੇਮੰਡ ਪਾਰਕਰ ਇੱਕ ਰਸਾਇਣਕ ਪੌਸ਼ਟਿਕ ਤੱਤ, ਮੀਡੀਅਮ 199 ਦੀ ਖੋਜ ਕੀਤੀ,

ਤਸਵੀਰ: Radio-Canada

ਦਿਲ ਦੀਆਂ ਬਿਮਾਰੀਆਂ ਦਾ ਇਲਾਜ : ਡਾ. ਜੌਹਨ ਅਲੈਗਜ਼ੈਂਡਰ ਹੌਪਸ ਨੇ ਇਲੈਕਟ੍ਰਿਕ ਕਰੰਟ ਨਾਲ ਦਿਲ ਦੀਆਂ ਮਾਸਪੇਸ਼ੀਆਂ ਨੂੰ ਉਤੇਜਿਤ ਕਰਨ ਵਾਲਾ ਪਹਿਲਾ ਪੇਸਮੇਕਰ ਤਿਆਰ ਕੀਤਾ I 1949 ਦੌਰਾਨ ਟੋਰੌਂਟੋ ਵਿੱਚ ਬੈਂਟਿੰਗ ਇੰਸਟੀਟਿਊਟ ਦੀ ਖੋਜ ਟੀਮ ਇਹ ਦੇਖਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਦਿਲ ਦੀ ਓਪਨ ਸਰਜਰੀ ਮੌਕੇ ਨਾੜੀਆਂ ਦੀ ਪ੍ਰਤੀਕ੍ਰਿਆ ਕੀ ਹੁੰਦੀ ਹੈ I

 ਡਾ.  ਜੌਹਨ ਅਲੈਗਜ਼ੈਂਡਰ ਹੌਪਸ ਨੇ ਇਲੈਕਟ੍ਰਿਕ ਕਰੰਟ ਨਾਲ ਦਿਲ ਦੀਆਂ ਮਾਸਪੇਸ਼ੀਆਂ ਨੂੰ ਉਤੇਜਿਤ ਕਰਨ ਵਾਲਾ ਪਹਿਲਾ ਪੇਸਮੇਕਰ ਤਿਆਰ ਕੀਤਾ I ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਡਾ. ਜੌਹਨ ਅਲੈਗਜ਼ੈਂਡਰ ਹੌਪਸ ਨੇ ਇਲੈਕਟ੍ਰਿਕ ਕਰੰਟ ਨਾਲ ਦਿਲ ਦੀਆਂ ਮਾਸਪੇਸ਼ੀਆਂ ਨੂੰ ਉਤੇਜਿਤ ਕਰਨ ਵਾਲਾ ਪਹਿਲਾ ਪੇਸਮੇਕਰ ਤਿਆਰ ਕੀਤਾ I

ਤਸਵੀਰ: RCI

1950 ਦੌਰਾਨ ਜੌਨ ਹੌਪਸ ਇਕ ਮੈਡੀਕਲ ਟੀਮ ਵਿੱਚ ਸ਼ਾਮਲ ਹੋਏ ਅਤੇ ਪਹਿਲਾ ਨਕਲੀ ਪੇਸਮੇਕਰ ਤਿਆਰ ਕੀਤਾ I ਅੱਜ ਦੇ ਦੌਰ ਵਿੱਚ ਵਰਤੇ ਜਾਣ ਵਾਲੇ ਪੇਸਮੇਕਰ ਵਿੱਚ ਵੀ ਹੌਪਸ ਦੇ ਤਿਆਰ ਕੀਤੇ ਪੇਸਮੇਕਰ ਦੇ ਕੁਝ ਫੀਚਰਜ਼ ਵਰਤੇ ਜਾਂਦੇ ਹਨI

ਹਾਡਕਿਨ: ਇਹ ਬੀਮਾਰੀ ਇੱਕ ਕਿਸਮ ਦੀ ਘਾਤਕ ਟਿਊਮਰ ਹੈ ਜੋ ਲਿਮਫਾਇਡ ਟਿਸ਼ੂ ਤੋਂ ਪੈਦਾ ਹੁੰਦੀ ਹੈ I ਡਾ. ਵੇਰਾ ਪੀਟਰਸ ਨੇ ਹਾਡਕਿਨ ਦੀ ਬਿਮਾਰੀ ਦੇ ਇਲਾਜ ਲਈ ਰੇਡੀਓਥੈਰੇਪੀ ਦੇ ਵਿਕਾਸ ਵਿੱਚ ਅਗਵਾਈ ਦਿੱਤੀ I

 ਡਾ.  ਵੇਰਾ ਪੀਟਰਸ ਨੇ ਹਾਡਕਿਨ ਦੀ ਬਿਮਾਰੀ ਦੇ ਇਲਾਜ ਲਈ ਰੇਡੀਓਥੈਰੇਪੀ ਦੇ ਵਿਕਾਸ ਵਿੱਚ ਅਗਵਾਈ ਦਿੱਤੀ I ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਡਾ. ਵੇਰਾ ਪੀਟਰਸ ਨੇ ਹਾਡਕਿਨ ਦੀ ਬਿਮਾਰੀ ਦੇ ਇਲਾਜ ਲਈ ਰੇਡੀਓਥੈਰੇਪੀ ਦੇ ਵਿਕਾਸ ਵਿੱਚ ਅਗਵਾਈ ਦਿੱਤੀ I

ਤਸਵੀਰ: Radio-Canada

1950 ਦੌਰਾਨ, ਪੀਟਰਸ ਨੇ ਖ਼ੋਜ ਪ੍ਰਕਾਸ਼ਿਤ ਕੀਤੀ ਜਿਸਨੇ ਦਰਸਾਇਆ ਕਿ ਉੱਚ-ਡੋਜ਼ ਰੇਡੀਏਸ਼ਨ ਥੈਰੇਪੀ ਹਾਡਕਿਨ ਦੀ ਬਿਮਾਰੀ ਠੀਕ ਕਰ ਸਕਦੀ ਹੈ।

ਡਾਕਟਰ ਪੀਟਰਸ ਬਿਮਾਰੀ ਨਾਲ ਜੁੜੇ ਰੁਝਾਨਾਂ ਦੀ ਪਛਾਣ ਕਰਨ ਦੇ ਯੋਗ ਸਨ ਕਿਉਂਕਿ ਕੇਸਾਂ ਦੀ ਗਿਣਤੀ ਵਧ ਗਈ ਸੀ। ਇਹਨਾਂ ਅਧਿਐਨਾਂ ਨੇ ਅੱਜ ਹਾਡਕਿਨ ਦੀ ਬਿਮਾਰੀ ਦੇ ਇਲਾਜ ਦੀ ਦਰ ਨੂੰ 90 ਪ੍ਰਤੀਸ਼ਤ ਤੋਂ ਵੱਧ ਕਰ ਦਿੱਤਾ ਹੈ। 2010 ਦੌਰਾਨ , ਡਾ. ਵੇਰਾ ਪੀਟਰਸ ਨੂੰ ਕੈਨੇਡੀਅਨ ਮੈਡੀਕਲ ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ I

ਭੋਜਨ ਕਲਾ

ਭਾਵੇਂ ਕਿ ਦੁਨੀਆ ਭਰ ਵਿੱਚ ਖ਼ਪਤ ਕੀਤੇ ਜਾਣ ਵਾਲੇ ਕਈ ਪ੍ਰਸਿੱਧ ਪਕਵਾਨ ਪਹਿਲੀ ਵਾਰ ਕੈਨੇਡਾ ਵਿੱਚ ਤਿਆਰ ਕੀਤੇ ਗਏ ਸਨ ਪਰ ਕੈਨੇਡਾ ਨੂੰ ਦੁਨੀਆ ਭਰ ਵਿੱਚ ਇਸ ਲਈ ਬਹੁਤੀ ਮਾਨਤਾ ਨਹੀਂ ਮਿਲੀ ਹੈ I ਜਾਣੋ ਕੈਨੇਡੀਅਨ ਭੋਜਨ ਬਾਰੇ :

ਪੀਨੱਟ ਬਟਰ : ਇਹ ਸਾਰੇ ਕੈਨੇਡੀਅਨਜ਼ ਲਈ ਮੁੱਖ ਭੋਜਨ ਹੈ। ਬਹੁਤ ਸਾਰੇ ਲੋਕ ਇਸਤੋਂ ਬਿਨਾਂ ਸਵੇਰ ਦੀ ਕਲਪਨਾ ਨਹੀਂ ਕਰ ਸਕਦੇ। ਇਸਦੀ ਖੋਜ 1884 ਵਿੱਚ ਮੌਂਟਰੀਅਲ ਦੇ ਇਕ ਫ਼ਾਰਮਾਸਿਸਟ ਮਾਰਸੇਲਸ ਗਿਲਮੋਰ ਐਡਸਨ ਦੁਆਰਾ ਕੀਤੀ ਗਈ ਸੀI ਅੰਕੜਿਆਂ ਅਨੁਸਾਰ, 94% ਕੈਨੇਡੀਅਨਜ਼ ਦੇ ਘਰਾਂ ਵਿੱਚ ਇਸਦੀ ਘੱਟੋ-ਘੱਟ ਇੱਕ ਬੋਤਲ ਰਹਿੰਦੀ ਹੈ।

94% ਕੈਨੇਡੀਅਨਾਜ਼ ਦੇ ਘਰਾਂ ਵਿੱਚ ਪੀਨੱਟ ਬਟਰ ਘੱਟੋ-ਘੱਟ ਇੱਕ ਬੋਤਲ ਰਹਿੰਦੀ ਹੈ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

94% ਕੈਨੇਡੀਅਨਾਜ਼ ਦੇ ਘਰਾਂ ਵਿੱਚ ਪੀਨੱਟ ਬਟਰ ਘੱਟੋ-ਘੱਟ ਇੱਕ ਬੋਤਲ ਰਹਿੰਦੀ ਹੈ।

ਤਸਵੀਰ: Radio-Canada

ਹੁਵਾਇਨ ਪੀਜ਼ਾ : ਇਸਦੇ ਵਿਦੇਸ਼ੀ ਨਾਮ ਦੇ ਬਾਵਜੂਦ, ਇਸਦੀ ਖੋਜ ਇੱਕ ਕੈਨੇਡੀਅਨ ਪ੍ਰਵਾਸੀ ਦੁਆਰਾ ਕੀਤੀ ਗਈ ਸੀ। ਉਸ ਸਮੇਂ, ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਪੀਜ਼ਾ ਸਿਰਫ਼ ਇਤਾਲਵੀ ਇਲਾਕਿਆਂ ਵਿੱਚ ਹੀ ਪਰੋਸਿਆ ਜਾਂਦਾ ਸੀ। ਸੈਮ ਪੈਨੋਪੋਲੋਸ ਜੋ ਕਿ ਗ੍ਰੀਸ ਛੱਡ ਕੇ ਕੈਨੇਡਾ ਆ ਵਸਿਆ , ਨੂੰ ਇਕ ਦਿਨ ਆਪਣੇ ਓਨਟੇਰੀਓ ਵਿਚਲੇ ਰੈਸਟੋਰੈਂਟ ਵਿੱਚ ਅਨਾਨਾਸ ਦੇ ਟੁਕੜਿਆਂ ਵਾਲਾ ਇੱਕ ਡੱਬਾ ਮਿਲਿਆ ਜਿਸਨੂੰ ਕਿ ਉਸਨੇ ਪੀਜ਼ੇ ਵਿੱਚ ਮਿਲਾ ਦਿੱਤਾ , ਜਿਸਤੋਂ ਬਾਅਦ ਕਿ ਹੁਵਾਇਨ ਪੀਜ਼ੇ ਦਾ ਜਨਮ ਹੋਇਆ I ਸੈਮ ਪੈਨੋਪੋਲੋਸ ਦੀ ਜੂਨ 2017 ਵਿੱਚ 82 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।

ਹੁਵਾਇਨ ਪੀਜ਼ਾਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਹੁਵਾਇਨ ਪੀਜ਼ਾ

ਤਸਵੀਰ: Radio-Canada / bhofack2

ਕੈਨੇਡੀਅਨ ਬੇਕਨ : ਪਰੰਪਰਾਗਤ ਬੇਕਨ ਦੇ ਉਲਟ, ਜੋ ਕਿ ਸੂਰ ਦੇ ਢਿੱਡ ਤੋਂ ਆਉਂਦਾ ਹੈ, ਕੈਨੇਡੀਅਨ ਬੇਕਨ , ਮੱਕੀ ਵਿੱਚ ਰੋਲ ਕੀਤੇ ਹੋਏ ਸੂਰ ਦੀ ਕਮਰ ਤੋਂ ਬਣਾਇਆ ਜਾਂਦਾ ਹੈ। ਪਿਛਲੀ ਸਦੀ ਦੇ ਦੌਰਾਨ, ਕੈਨੇਡਾ ਨੇ ਆਪਣਾ ਸੂਰ ਦਾ ਮਾਸ ਇੰਗਲੈਂਡ ਨੂੰ ਨਿਰਯਾਤ ਕੀਤਾ, ਜਿਸਦੀ ਸਪਲਾਈ ਬਹੁਤ ਘੱਟ ਸੀ। ਉਸ ਸਮੇਂ, ਮੀਟ ਨੂੰ ਸੁਰੱਖਿਅਤ ਰੱਖਣ ਲਈ ਪੀਲੇ ਮਟਰ ਦੇ ਆਟੇ ਨਾਲ ਢੱਕਿਆ ਜਾਂਦਾ ਸੀ, ਪਰ ਸਾਲਾਂ ਦੌਰਾਨ, ਮੱਕੀ ਦੇ ਆਟੇ ਦੀ ਵਰਤੋਂ ਸ਼ੁਰੂ ਹੋ ਗਈ I

ਕੈਨੇਡੀਅਨ ਬੇਕਨ , ਮੱਕੀ ਵਿੱਚ ਰੋਲ ਕੀਤੇ ਹੋਏ ਸੂਰ ਦੀ ਕਮਰ ਤੋਂ ਬਣਾਇਆ ਜਾਂਦਾ ਹੈ।ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਕੈਨੇਡੀਅਨ ਬੇਕਨ ਮੱਕੀ ਵਿੱਚ ਰੋਲ ਕੀਤੇ ਹੋਏ ਸੂਰ ਦੀ ਕਮਰ ਤੋਂ ਬਣਾਇਆ ਜਾਂਦਾ ਹੈ।

ਤਸਵੀਰ: Radio-Canada

ਮੈਪਲ ਸਿਰਪ : ਕੈਨੇਡਾ , ਮੈਪਲ ਉਤਪਾਦਾਂ ਦਾ ਪ੍ਰਮੁੱਖ ਉਤਪਾਦਕ ਅਤੇ ਨਿਰਯਾਤਕ ਹੈ I ਮੈਪਲ ਸਿਰਪ ਅਤੇ ਹੋਰ ਮੈਪਲ ਉਤਪਾਦ, ਮੈਪਲ ਰਸ ਨੂੰ ਉਬਾਲ ਕੇ ਬਣਦੇ ਹਨ।

ਭਾਵੇਂ ਕਿ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਅਤੇ ਸਸਕੈਚਵਨ ਵੀ ਮੈਪਲ ਸੀਰਪ ਪੈਦਾ ਕਰਦੇ ਹਨ ਪਰ ਮੁੱਖ ਉਤਪਾਦਕ , ਓਨਟੇਰੀਓ , ਨਿਊ ਬਰੰਜ਼ਵਿਕ, ਨੌਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਈਲੈਂਡ ਹਨ I

 ਕੈਨੇਡਾ, ਮੈਪਲ ਉਤਪਾਦਾਂ ਦਾ ਪ੍ਰਮੁੱਖ ਉਤਪਾਦਕ ਹੈ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਕੈਨੇਡਾ, ਮੈਪਲ ਉਤਪਾਦਾਂ ਦਾ ਪ੍ਰਮੁੱਖ ਉਤਪਾਦਕ ਹੈ I

ਤਸਵੀਰ: Radio-Canada

ਪੂਟੀਨ : ਪੂਟੀਨ ਨੂੰ ਫ੍ਰੈਂਚ ਫਰਾਈਜ਼ ਨਾਲ ਬਣਾਇਆ ਜਾਂਦਾ ਹੈ ਜਿਸਦੇ ਉੱਪਰ ਬਹੁਤ ਸਾਰੇ ਦਹੀਂ- ਪਨੀਰ ਨਾਲ ਭੂਰੇ ਰੰਗ ਦੀ ਗਰੇਵੀ ਹੁੰਦੀ ਹੈ I ਕਿਊਬੈਕ ਦੇ ਕਈ ਸ਼ਹਿਰਾਂ ਨੇ 1950 ਦੇ ਦਹਾਕੇ ਵਿੱਚ ਇਸ ਮਸ਼ਹੂਰ ਪਕਵਾਨ ਦੀ ਖੋਜ ਕਰਨ ਦਾ ਦਾਅਵਾ ਕੀਤਾ ਹੈ। ਪੂਟੀਨ ਦੀ ਕਾਢ ਦਾ ਸਭ ਤੋਂ ਵੱਧ ਵਿਆਪਕ ਦਾਅਵਾ ਕਿਊਬੈਕ ਦੇ ਛੋਟੇ ਡੇਅਰੀ-ਫਾਰਮਿੰਗ ਕਸਬੇ , ਵਾਰਵਿਕ ਤੋਂ ਆਉਂਦਾ ਹੈ।

ਪੂਟੀਨ :ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਪੂਟੀਨ :

ਤਸਵੀਰ: Radio-Canada

1957 ਦੌਰਾਨ, ਇੱਕ ਗਾਹਕ, ਵਾਰਵਿਕ ਦੇ ਇਕ ਕੈਫ਼ੇ ਵਿੱਚ ਦਾਖਲ ਹੋਇਆ ਅਤੇ ਇਸਦੇ ਮਾਲਕ, ਨੂੰ ਇੱਕ ਟੇਕ-ਆਊਟ ਬੈਗ ਵਿੱਚ ਇੱਕ ਮੁੱਠੀ ਭਰ ਦਹੀਂ- ਪਨੀਰ ਰੱਖਣ ਲਈ ਕਿਹਾ ਅਤੇ ਇਸ ਨਾਲ ਹੀ ਪੂਟੀਨ ਦਾ ਜਨਮ ਹੋਇਆ I

ਕੈਲੇਫੋਰਨੀਆ ਰੋਲ : ਕੈਲੇਫੋਰਨੀਆ ਸੁਸ਼ੀ ਇੱਕ ਕੈਨੇਡੀਅਨ ਕਾਢ ਹੈ I ਵੈਨਕੂਵਰ ਵਿੱਚ ਬਣਾਈ ਗਈ ਸੁਸ਼ੀ ਨੂੰ ਕੈਲੀਫੋਰਨੀਆ ਰੋਲ ਨਾਮ ਦਿੱਤਾ ਗਿਆ ਸੀ।

ਕੈਲੇਫੋਰਨੀਆ ਰੋਲ

ਕੈਲੇਫੋਰਨੀਆ ਰੋਲ

ਤਸਵੀਰ: getty images/istockphoto / zoranm

ਆਈਮੈਕਸ : ਆਈਮੈਕਸ ਵਿੱਚ ਰਵਾਇਤੀ ਪ੍ਰੋਜੈਕਟਰਾਂ ਦੇ ਉਲਟ, ਫ਼ਿਲਮ ਵਧੇਰੇ ਚੌੜਾਈ ਤੌਰ 'ਤੇ ਚੱਲਦੀ ਹੈ ਅਤੇ ਇਸਦੀ ਕਾਢ 1968 ਦੌਰਾਨ ਹੋਈ I 1960 ਦੇ ਦਹਾਕੇ ਦੌਰਾਨ ਆਈਮੈਕਸ ਪ੍ਰੋਜੈਕਸ਼ਨ ਦਾ ਵਪਾਰੀਕਰਨ ਹੋਇਆ। ਮੌਂਟਰੀਅਲ ਵਿੱਚ ਫ਼ਿਲਮਾਂ ਨੂੰ ਕਈ ਵੱਡੀਆਂ ਸਕਰੀਨਾਂ 'ਤੇ ਪ੍ਰਦਰਸ਼ਿਤ ਕੀਤਾ ਗਿਆ ਅਤੇ ਇਹ ਆਮ ਲੋਕਾਂ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਗਿਆ।

ਆਈਮੈਕਸ ਵਿੱਚ ਫ਼ਿਲਮ ਵਧੇਰੇ ਚੌੜਾਈ ਤੌਰ 'ਤੇ ਚੱਲਦੀ ਹੈ Iਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਆਈਮੈਕਸ ਵਿੱਚ ਫ਼ਿਲਮ ਵਧੇਰੇ ਚੌੜਾਈ ਤੌਰ 'ਤੇ ਚੱਲਦੀ ਹੈ I

ਤਸਵੀਰ: RCI

ਸੁਪਰਮੈਨ : 1932 ਵਿੱਚ ਕੈਨੇਡੀਅਨ ਕਾਰਟੂਨਿਸਟ ਜੋਅ ਸ਼ੂਸਟਰ ਅਤੇ ਅਮਰੀਕੀ ਲੇਖਕ ਜੈਰੀ ਸੀਗੇਲ ਦੁਆਰਾ ਇਸਨੂੰ ਬਣਾਇਆ ਗਿਆ ਸੀ I

ਸੁਪਰਮੈਨ

ਸੁਪਰਮੈਨ

ਤਸਵੀਰ: AFP/Getty Images / FREDERIC J. BROWN

ਇਸ ਵਿੱਚ ਸੁਪਰਮੈਨ ਦੀ ਅਸਲ ਅਵਤਾਰ , ਕਲਾਰਕ ਕੈਂਟ, ਡੇਲੀ ਸਟਾਰ ਅਖ਼ਬਾਰ ਵਿੱਚ ਕੰਮ ਕਰਦੀ ਹੈ, ਜਿਸਦਾ ਨਾਮ ਬਾਅਦ ਵਿੱਚ ਬਦਲ ਕੇ ਟੋਰੌਂਟੋ ਸਟਾਰ ਰੱਖਿਆ ਗਿਆ I

ਬਾਸਕਟਬਾਲ : ਇਸ ਖ਼ੇਡ ਦੀ ਕਾਢ ਓਨਟੇਰੀਓ ਦੇ ਜੇਮਜ਼ ਨੈਸਮਿਥ ਨੇ 1891 ਵਿੱਚ ਵਾਈਐਮਸੀਏ ਇੰਟਰਨੈਸ਼ਨਲ ਟਰੇਨਿੰਗ ਸਕੂਲ ਵਿੱਚ ਕੀਤੀ I

ਇੱਕ ਅਧਿਆਪਕ ਦੀ ਚੁਣੌਤੀ ਨੂੰ ਸਵੀਕਾਰ ਕਰਕੇ , ਇੱਕ ਸਰੀਰਕ ਸਿੱਖਿਆ ਇੰਸਟ੍ਰਕਟਰ ਦੇ ਤੌਰ 'ਤੇ ਜੇਮਜ਼ ਨੇ ਇਸ ਖ਼ੇਡ ਨੂੰ ਬਣਾਇਆ ਜੋ ਵਿਦਿਆਰਥੀਆਂ ਨੂੰ ਸਰਦੀਆਂ ਦੇ ਮਹੀਨਿਆਂ ਵਿੱਚ ਸਰਗਰਮ ਰੱਖਦੀ ਹੈ।

ਜੇਮਜ਼ ਨੈਸਮਿਥਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਜੇਮਜ਼ ਨੈਸਮਿਥ

ਤਸਵੀਰ: Associated Press

ਜੇਮਜ਼ ਨੇ ਇੱਕ ਖੇਡ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਜੋ ਤਾਕਤ ਦੀ ਬਜਾਏ ਹੁਨਰ 'ਤੇ ਜ਼ੋਰ ਦਿੰਦੀ ਹੈ।

ਵਾਕੀ-ਟਾਕੀ : 1942 ਵਿੱਚ ਡੌਨਲਡ ਐਲ ਹਿੰਗਸ ਅਤੇ ਅਲਫਰੈਡ ਜੇ ਗ੍ਰਾਸ ਦੁਆਰਾ ਖੋਜ ਕੀਤੀ ਗਈ।ਡੋਨਾਲਡ ਹਿੰਗਸ ਜੋ ਕਿ ਇੱਕ ਇੰਜੀਨੀਅਰ ਸੀ, ਨੇ ਦੂਜੇ ਵਿਸ਼ਵ ਯੁੱਧ ਦੌਰਾਨ ਕੈਨੇਡੀਅਨ ਅਤੇ ਬ੍ਰਿਟਿਸ਼ ਹਥਿਆਰਬੰਦ ਬਲਾਂ ਨੂੰ ਵਾਕੀ-ਟਾਕੀ ਨਾਲ ਲੈਸ ਕੀਤਾ। ਵਾਕੀ-ਟਾਕੀ ਨੇ ਯੁੱਧ ਦੌਰਾਨ ਹਜ਼ਾਰਾਂ ਬ੍ਰਿਟਿਸ਼, ਕੈਨੇਡੀਅਨ ਅਤੇ ਅਮਰੀਕੀ ਸੈਨਿਕਾਂ ਦੀਆਂ ਜਾਨਾਂ ਬਚਾਈਆਂ ਸਨ।

ਭਾਫ਼ ਦੁਆਰਾ ਸੰਚਾਲਿਤ ਫੌਗਹੌਰਨ : ਇਸਦੀ ਖ਼ੋਜ 1854 ਵਿੱਚ ਰੌਬਰਟ ਫੋਲਿਸ ਦੁਆਰਾ ਕੀਤੀ ਗਈ।

ਭਾਫ਼ ਦੁਆਰਾ ਸੰਚਾਲਿਤ ਫੌਗਹੌਰਨਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਭਾਫ਼ ਦੁਆਰਾ ਸੰਚਾਲਿਤ ਫੌਗਹੌਰਨ

ਤਸਵੀਰ: Getty Images / Harry Todd

ਹਾਕੀ ਗੋਲੀ ਮਾਸਕ : ਜੈਕ ਪਲੈਂਟ ਇਕ ਬਿਹਤਰੀਨ ਗੋਲਕੀਪਰ ਸੀ I 1 ਨਵੰਬਰ, 1959 ਨੂੰ ਪਲੈਂਟ , ਪੱਕੇ ਤੌਰ 'ਤੇ ਮਾਸਕ ਪਹਿਨਣ ਵਾਲਾ ਪਹਿਲਾ ਗੋਲਕੀ ਬਣ ਗਿਆ। 1978 ਦੌਰਾਨ ਉਸਨੂੰ ਹਾਲ ਆਫ਼ ਫ਼ੇਮ ਵਿੱਚ ਸ਼ਾਮਿਲ ਕੀਤਾ ਗਿਆ I

 1 ਨਵੰਬਰ, 1959 ਨੂੰ ਪਲੈਂਟ , ਪੱਕੇ ਤੌਰ 'ਤੇ ਮਾਸਕ ਪਹਿਨਣ ਵਾਲਾ ਪਹਿਲਾ ਗੋਲਕੀ ਬਣ ਗਿਆ।

1 ਨਵੰਬਰ, 1959 ਨੂੰ ਪਲੈਂਟ , ਪੱਕੇ ਤੌਰ 'ਤੇ ਮਾਸਕ ਪਹਿਨਣ ਵਾਲਾ ਪਹਿਲਾ ਗੋਲਕੀ ਬਣ ਗਿਆ।

ਤਸਵੀਰ: The Canadian Press / PATRICK DOYLE

ਤੁਰੰਤ ਰੀਪਲੇਅ : ਭਾਵੇਂ ਕਿ ਅੱਜ ਇਹ ਸਾਨੂੰ ਸਾਰੀਆਂ ਖੇਡਾਂ ਲਈ ਜ਼ਰੂਰੀ ਸਾਧਨ ਜਾਪਦਾ ਹੈ, ਪਰ 1955 ਤੋਂ ਪਹਿਲਾਂ ਇਹ ਮੌਜੂਦ ਨਹੀਂ ਸੀ। ਇਹ ਟੈਕਨੌਲੋਜੀ, ਪਹਿਲੀ ਵਾਰ ਟੋਰੌਂਟੋ ਵਿੱਚ 1955 ਵਿੱਚ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਏਅਰਵੇਵਜ਼ ਉੱਤੇ ਮੈਪਲ ਲੀਫਜ਼ ਹਾਕੀ ਟੀਮ ਖੇਡਾਂ ਦੇ ਪ੍ਰਸਾਰਣ ਦੌਰਾਨ ਵਰਤੀ ਗਈ ਸੀ।

ਇਕ ਮੈਚ ਦੌਰਾਨ ਹੋ ਰਿਹਾ ਰੀਪਲੇਅਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਇਕ ਮੈਚ ਦੌਰਾਨ ਹੋ ਰਿਹਾ ਰੀਪਲੇਅ

ਤਸਵੀਰ: Getty Images / Michael Steele

ਸੁਰਖੀਆਂ