1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਉਨਟੇਰਿਉ ਵਿਚ 50 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਵੀ ਮਿਲ ਸਕੇਗੀ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼

13 ਦਸੰਬਰ ਤੋਂ ਪ੍ਰਾਪਤ ਕੀਤੀ ਜਾ ਸਕੇਗੀ ਵੈਕਸੀਨ ਦੀ ਵਾਧੂ ਖ਼ੁਰਾਕ

ਸੂਤਰਾਂ ਮੁਤਾਬਕ ਉਨਟੇਰਿਉੇ ਵੱਲੋਂ ਬੂਸਟਰ ਡੋਜ਼ ਲਈ ਯੋਗਤਾ ਦੀ ਉਮਰ ਘਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਦਸੰਬਰ ਦੱ ਮੱਧ ਤੋਂ 50 ਸਾਲ ਤੋਂ ਵੱਧ ਉਮਰ ਵਾਲੇ ਵੀ ਬੂਸਟਰ ਸ਼ੌਟਸ ਲਈ ਯੋਗ ਹੋ ਜਾਣਗੇ।

ਸੂਤਰਾਂ ਮੁਤਾਬਕ ਉਨਟੇਰਿਉੇ ਵੱਲੋਂ ਬੂਸਟਰ ਡੋਜ਼ ਲਈ ਯੋਗਤਾ ਦੀ ਉਮਰ ਘਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਦਸੰਬਰ ਦੱ ਮੱਧ ਤੋਂ 50 ਸਾਲ ਤੋਂ ਵੱਧ ਉਮਰ ਵਾਲੇ ਵੀ ਬੂਸਟਰ ਸ਼ੌਟਸ ਲਈ ਯੋਗ ਹੋ ਜਾਣਗੇ।

ਤਸਵੀਰ:  CBC / Evan Mitsui

RCI

ਉਨਟੇਰਿਉ ਵੱਲੋਂ ਕੋਵਿਡ 19 ਵੈਕਸੀਨ ਦੀ ਬੂਸਟਰ ਡੋਜ਼ ਲਈ ਯੋਗਤਾ ਦੀ ਉਮਰ ਘਟਾਉਣ ਦਾ ਫ਼ੈਸਲਾ ਲਿਆ ਗਿਆ ਹੈ।

13 ਦਸੰਬਰ ਨੂੰ ਸਵੇਰੇ ਅੱਠ ਵਜੇ ਤੋਂ 50 ਸਾਲ ਅਤੇ ਉਸ ਤੋਂ ਵੱਧ ਉਮਰ ਵਾਲੇ ਲੋਕ ਵੈਕਸੀਨ ਦੀ ਬੂਸਟਰ ਡੋਜ਼ ਲਈ ਬੁਕਿੰਗ ਕਰਵਾ ਸਕਦੇ ਹਨ।ਸੂਬੇ ਦੇ ਕੋਵਿਡ ਵੈਕਸੀਨੇਸ਼ਨ ਪੋਰਟਲ, (ਨਵੀਂ ਵਿੰਡੋ) ਇੰਡੀਜਿਨਸ ਵੈਕਸੀਨ ਕਲੀਨਿਕ, ਸੂਬਾਈ ਵੈਕਸੀਨ ਕਾਨਟੈਕਟ ਸੈਂਟਰ ਅਤੇ ਵੈਕਸੀਨੇਸ਼ਨ ਵਿਚ ਹਿੱਸਾ ਲੈ ਰਹੀਆਂ ਫ਼ਾਰਮੇਸੀਆਂ ਰਾਹੀਂ, ਬੂਸਟਰ ਸ਼ੌਟ ਲਈ ਬੁਕਿੰਗ ਕਰਵਾਈ ਜਾ ਸਕਦੀ ਹੈ। 

ਦੂਸਰੀ ਡੋਜ਼ ਦੇ ਘੱਟੋ ਘੱਟ ਛੇ ਮਹੀਨਿਆਂ ਬਾਅਦ ਹੀ ਬੂਸਟਰ ਡੋਜ਼ ਲਈ ਅਪੁਆਇੰਟਮੈਂਟ ਬੁਕ ਕੀਤੀ ਜਾ ਸਕੇਗੀ।

ਫ਼ਿਲਹਾਲ ਉਨਟੇਰਿਉ ਵਿਚ 70 ਸਾਲ ਅਤੇ ਉਸਤੋਂ ਵੱਧ ਉਮਰ , ਹੈਲਥ ਕੇਅਰ ਵਰਕਰਜ਼ ਅਤੇ ਅਸੈਂਸ਼ੀਅਲ ਕੇਅਰ-ਗਿਵਰਜ਼, ਮੂਲਨਿਵਾਸੀਆਂ ਅਤੇ ਐਸਟ੍ਰਾਜ਼ੈਨਕਾ ਜਾਂ ਜੌਨਸਨ ਐਂਡ ਜੌਨਸਨ ਦੀ ਕੋਵਿਡ ਵੈਕਸੀਨ ਪ੍ਰਾਪਤ ਕਰਨ ਵਾਲੇ ਲੋਕ, ਬੂਸਟਰ ਡੋਜ਼ ਲਈ ਯੋਗ ਹਨ। 

ਸੋਮਵਾਰ ਨੂੰ ਉਨਟੇਰਿਉ ਦੇ ਚੀਫ਼ ਪਬਲਿਕ ਹੈਲਥ ਔਫ਼ਿਸਰ ਡਾ ਕੀਅਰਨ ਮੂਅਰ ਨੇ ਕਿਹਾ ਸੀ ਕਿ ਕੋਵਿਡ ਦੇ ਨਵੇਂ ਓਮੀਕਰੌਨ ਵੇਰੀਐਂਟ ਦੇ ਮੱਦੇਨਜ਼ਰ ਸੂਬਾ ਸਰਕਾਰ ਵੈਕਸੀਨ ਨੀਤੀ ਨੂੰ ਰੀਵਿਊ ਕਰੇਗੀ।

ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਦਾ ਮਕਸਦ ਆਮ ਦੋ ਖ਼ੁਰਾਕਾਂ ਵੱਲੋਂ ਬਣੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। 

ਪਰ ਹੈਮਿਲਟਨ ਦੇ ਸੇਂਟ ਜੋਜ਼ੇਫ਼ ਹਸਪਤਾਲ ਵਿਚ ਇਨਫ਼ੈਕਸ਼ਸ ਡਿਜ਼ੀਜ਼ ਮਾਹਰ ਡਾ ਜ਼ੈਨ ਚਗਲਾ ਨੇ ਯੋਗਤਾ ਦੀ ਉਮਰ ਘਟਾਉਣ ਦੀ ਜ਼ਰੂਰਤ ‘ਤੇ ਸਵਾਲ ਉਠਾਇਆ। 

ਡਾ ਚਗਲਾ ਨੇ ਕਿਹਾ ਕਿ ਕੋਵਿਡ ਕਰਕੇ ਹਸਪਤਾਲ ਦਾਖ਼ਲ ਹੋਣ ਵਾਲੇ ਜ਼ਿਆਦਾਤਰ ਲੋਕਾਂ ਦੀ ਉਮਰ 60 ਸਾਲ ਤੋਂ ਵੱਧ ਹੈ। ਕੋਵਿਡ ਦੀਆਂ ਦੋਵੇਂ ਖ਼ੁਰਾਕਾਂ ਲੈਣ ਤੋਂ ਬਾਅਦ ਵੀ ਕੋਵਿਡ ਕਾਰਨ ਹਸਪਤਾਲ ਦਾਖ਼ਲ ਹੋਣ ਵਾਲੇ 50 ਤੋਂ 60 ਸਾਲ ਦੀ ਉਮਰ ਦੇ ਲੋਕ ਸਿਰਫ਼ ਇੱਕ ਜਾਂ ਦੋ ਫ਼ੀਸਦੀ ਹਨ। 

ਡਾ ਚਗਲਾ ਨੇ ਕਿਹਾ, ਯੋਗਤਾ ਦੀ ਉਮਰ ਘਟਾਉਣ ਨਾਲ ਹਾਸ਼ੀਏ ‘ਤੇ ਰਹਿਣ ਵਾਲੀ ਆਬਾਦੀ ਨੂੰ ਕੁਝ ਵਾਧੂ ਇਮਿਊਨਟੀ ਜ਼ਰੁਰ ਮਿਲ ਸਕਦੀ ਹੈ। ਇਸ ਉਮਰ ਵਰਗ ਵਿਚ ਵਾਇਰਸ ਦਾ ਫ਼ੈਲਾਅ ਵੀ ਥੋੜਾ ਘਟ ਸਕਦਾ ਹੈ। ਪਰ ਹੈਲਥ ਕੇਅਰ ਦੀ ਮੰਗ ਉਹਨਾਂ ਲੋਕਾਂ ਨੂੰ ਨਹੀਂ ਹੈ ਕਿ ਜਿਹਨਾਂ ਨੇ ਤੀਸਰੀ ਡੋਜ਼ ਲੈਣੀ ਹੈ ਜਾਂ ਜਿਹਨਾਂ ਨੂੰ ਇਸਦੀ ਲੋੜ ਹੈ। ਸਗੋਂ ਉਨਟੇਰਿਉ ਵਿਚ ਹੈਲਥ ਕੇਅਰ ਦੀ ਮੰਗ ਉਹਨਾਂ ਲੋਕਾਂ ਕਾਰਨ ਹੈ ਜਿਹਨਾਂ ਨੇ ਵੈਕਸੀਨ ਦੀ ਪਹਿਲੀ ਡੋਜ਼ ਵੀ ਨਹੀਂ ਲਈ ਹੈ

ਓਮੀਕਰੌਨ ਦੇ ਨੁਕਤੇ ‘ਤੇ ਬੋਲਦਿਆਂ ਡਾ ਚਗਲਾ ਨੇ ਕਿਹਾ ਕਿ ਅਜੇ ਇਹ ਵੀ ਨਹੀਂ ਪਤਾ ਕਿ ਵੈਕਸੀਨ ਦੀਆਂ ਦੋ ਜਾਂ ਤਿੰਨ ਡੋਜ਼ਾਂ ਨਵੇਂ ਵੇਰੀਐਂਟ ‘ਤੇ ਕੀ ਅਸਰ ਦਿਖਾਉਣਗੀਆਂ। 

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ