1. ਮੁੱਖ ਪੰਨਾ
  2. ਰਾਜਨੀਤੀ
  3. ਯੂ.ਐਸ. ਰਾਜਨੀਤੀ

ਫ਼ਿਲਹਾਲ ਕੈਨੇਡਾ ਨਾਲ ਲੱਗਦੀ ਸਰਹੱਦ ਬੰਦ ਕਰਨ ਦੀ ਕੋਈ ਯੋਜਨਾ ਨਹੀਂ : ਯੂ ਐਸ

ਬਾਈਡਨ ਦੇ ਬੁਲਾਰੇ ਨੂੰ ਕੈਨੇਡਾ ਵਿਚ ਓਮੀਕਰੌਨ ਦੇ ਮਾਮਲਿਆਂ ਬਾਰੇ ਪੁੱਛਿਆ ਗਿਆ ਸੀ

8 ਨਵੰਬਰ ਤੋਂ ਯੂ ਐਸ ਵੱਲੋਂ ਬਾਰਡਰ ਰੋਕਾਂ ਨੂੰ ਨਰਮ ਕੀਤਾ ਗਿਆ ਸੀ। ਯੂ ਐਸ ਪ੍ਰਸ਼ਾਸਨ ਮੁਤਾਬਕ ਫ਼ਿਲਹਾਲ ਕੈਨੇਡਾ ਨਾਲ ਲੱਗਦਾ ਬਾਰਡਰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ।

8 ਨਵੰਬਰ ਤੋਂ ਯੂ ਐਸ ਵੱਲੋਂ ਬਾਰਡਰ ਰੋਕਾਂ ਨੂੰ ਨਰਮ ਕੀਤਾ ਗਿਆ ਸੀ। ਯੂ ਐਸ ਪ੍ਰਸ਼ਾਸਨ ਮੁਤਾਬਕ ਫ਼ਿਲਹਾਲ ਕੈਨੇਡਾ ਨਾਲ ਲੱਗਦਾ ਬਾਰਡਰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਤਸਵੀਰ: (Rod Gurdebeke/The Canadian Press)

RCI

ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਓਮੀਕਰੌਨ ਵੇਰੀਐਂਟ ਦੇ ਮਾਮਲੇ ਵਿਚ ਫ਼ਿਲਹਾਲ ਯੂ ਐਸ ਦੀ ਕੈਨੇਡਾ ਦੇ ਨਾਲ ਲੱਗਦੇ ਬਾਰਡਰ ‘ਤੇ ਰੋਕਾਂ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ।

ਮੰਗਲਵਾਰ ਨੂੰ ਇੱਕ ਪ੍ਰੈਸ ਬ੍ਰੀਫ਼ਿੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਦੇ ਬੁਲਾਰੇ ਨੂੰ ਕੈਨੇਡਾ-ਯੂ ਐਸ ਬਾਰਡਰ ‘ਤੇ ਰੋਕਾਂ ਲਗਾਉਣ ਦੀ ਸੰਭਾਵਨਾ ਬਾਰੇ ਸਵਾਲ ਪੁੱਛਿਆ ਗਿਆ ਸੀ। 

ਜੇਨ ਜ਼ਾਕੀ ਨੇ ਕਿਹਾ, ਯਾਤਰਾ ਪਾਬੰਦੀਆਂ ਨਾਲ ਸਬੰਧਤ ਰਾਸ਼ਟਰਪਤੀ ਦੇ ਫ਼ੈਸਲੇ ਹੈਲਥ ਅਤੇ ਮੈਡਿਕਲ ਟੀਮ ਦੀਆਂ ਸਿਫ਼ਾਰਸ਼ਾਂ ‘ਤੇ ਅਧਾਰਤ ਹੋਣਗੇ। ਫ਼ਿਲਹਾਲ ਉਹਨਾਂ ਵੱਲੋਂ ਅਜਿਹੀ ਕੋਈ ਸਿਫ਼ਾਰਿਸ਼ ਨਹੀਂ ਕੀਤੀ ਗਈ ਹੈ

ਪਰ ਅਸੀਂ ਇਸ ਦੀ ਸਮੀਖਿਆ ਕਰਦੇ ਰਹਾਂਗੇ ਕਿ ਅਮਰੀਕੀ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਕਿਹੜੇ ਕਦਮ ਚੁੱਕਣ ਦੀ ਲੋੜ ਹੈ

ਕੀ ਹੈ ਪ੍ਰਸੰਗ

ਕਿਉਬੈਕ,ਔਟਵਾ, ਐਲਬਰਟਾ ਅਤੇ ਸੰਭਾਵੀ ਤੌਰ ‘ਤੇ ਹੈਮਿਲਟਨ ਵਿਚ ਨਵੇਂ ਵੇਰੀਐਂਟ ਦੇ ਮਾਮਲੇ ਸਾਹਮਣੇ ਆਏ ਹਨ। 

ਕੈਨੇਡਾ ਅਤੇ ਯੂ ਐਸ ਸਮੇਤ ਕਈ ਦੇਸ਼ਾਂ ਨੇ, ਇਸ ਨਵੇਂ ਕੋਵਿਡ ਵੇਰੀਐਂਟ ਤੋਂ ਬਾਅਦ, ਕਈ ਅਫ਼ਰੀਕੀ ਦੇਸ਼ਾਂ ਤੋਂ ਯਾਤਰਾ ਨੂੰ ਸੀਮਤ ਕਰ ਦਿੱਤਾ ਹੈ। 

ਕੁਝ ਹਫ਼ਤੇ ਪਹਿਲਾਂ ਹੀ ਯੂ ਐਸ ਨੇ ਨੌਨ-ਅਸੈਂਸ਼ੀਅਲ ਯਾਤਰਾ ਲਈ ਰੋਕਾਂ ਵਿਚ ਢਿੱਲ ਦਿੱਤੀ ਹੈ ਅਤੇ ਕੈਨੇਡਾ ਨੇ ਵੀ ਹਾਲ ਹੀ ਵਿਚ ਕੁਝ ਯਾਤਰੀਆਂ ਲਈ ਟੈਸਟਿੰਗ ਨਿਯਮਾਂ ਵਿਚ ਨਰਮਾਈ ਕਰਨ ਦਾ ਐਲਾਨ ਕੀਤਾ ਸੀ। 

ਓਮੀਕਰੌਨ ਨੇ ਇੱਕ ਵਾਰੀ ਫ਼ੇਰ ਤੋਂ ਬਾਰਡਰ ਰੋਕਾਂ ਦੇ ਸਿਲਸਿਲੇ ਬਾਰੇ ਵਿਚਾਰ-ਚਰਚਾ ਸ਼ੁਰੂ ਕਰਵਾ ਦਿੱਤੀ ਹੈ। 

ਕੀ ਹੈ ਭਵਿੱਖ

ਯੂ ਐਸ ਵਿਚ ਅਜੇ ਤੱਕ ਓਮੀਕਰੌਨ ਦਾ ਕੋਈ ਮਾਮਲਾ ਡਿਟੈਕਟ ਨਹੀਂ ਹੋਇਆ ਹੈ, ਪਰ ਹੈਲਥ ਮਾਹਰਾਂ ਦਾ ਕਹਿਣਾ ਹੈ ਕਿ ਇਹ ਸਥਿਤੀ ਕਿਸੇ ਦਿਨ ਵੀ ਬਦਲ ਸਕਦੀ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਯੂ ਐਸ ਵਿਚ ਬਹੁਤ ਥੋੜੈ ਟੈਸਟ ਅਜਿਹੇ ਹਨ ਜਿਹਨਾਂ ਵਿਚ ਵੇਰੀਐਂਟਸ ਦੀ ਜਾਂਚ ਲਈ ਜਨੈਟਿਕ ਸੀਕੁਐਨਸਿੰਗ ਕੀਤੀ ਜਾਂਦੀ ਹੈ। 

ਯੂ ਐਸ ਨੇ ਪਿਛਲੇ ਇੱਕ ਸਾਲ ਵਿਚ ਜਨੈਟਿਕ ਸੀਕੁਐਨਸਿੰਗ ਦੀ ਸਮਰੱਥਾ ਨੂੰ ਵਧਾਇਆ ਹੈ, ਅਤੇ ਪੌਜ਼ਿਟਿਵ ਕੇਸਾਂ ਦੀ ਜਨੈਟਿਕ ਸੀਕੁਐਨਸਿੰਗ 1 ਫ਼ੀਸਦੀ ਤੋਂ ਵਧ ਕੇ 5 ਫ਼ੀਸਦੀ ਹੋ ਗਈ ਹੈ। 

ਯੂ ਐਸ ਦੇ ਹੈਲਥ ਅਧਿਕਾਰੀਆਂ ਨੇ ਲੋਕਾਂ ਨੂੰ ਓਮੀਕਰੌਨ ਦੇ ਖ਼ਤਰੇ ਬਾਰੇ ਜਲਦਬਾਜ਼ੀ ਵਿਚ ਕਿਸੇ ਸਿੱਟੇ ‘ਤੇ ਨਾ ਪਹੁੰਚਣ ਦੀ ਅਪੀਲ ਕੀਤੀ ਹੈ। ਭਾਵੇਂ ਇਸ ਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਚਿੰਤਾਜਨਕ ਵੇਰੀਐਂਟ (variant of concern) ਦੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਹੈ, ਪਰ ਇਸ ਵੇਰੀਐਂਟ ਦੇ ਤੇਜ਼ੀ ਨਾਲ ਫ਼ੈਲਣ ਅਤੇ ਇਸ ਨਾਲ ਜੁੜੇ ਹੋਰ ਖ਼ਤਰਿਆਂ ਬਾਰੇ, ਸਪਸ਼ਟ ਰੂਪ ਵਿਚ ਕੁਝ ਸਮੇਂ ਬਾਅਦ ਹੀ ਜਾਣਿਆ ਜਾ ਸਕੇਗਾ।

ਐਲਗਜ਼ੈਂਡਰ ਪਨੇਟਾ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ