1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਇਮੀਗ੍ਰੇਸ਼ਨ

[ ਰਿਪੋਰਟ ] ਕੈਨੇਡਾ ਤੋਂ ਬਾਹਰ ਰਹਿ ਕੇ ਪੜਾਈ ਪੂਰੀ ਕਰ ਚੁੱਕੇ ਵਿਦਿਆਰਥੀ ਵੀ ਹਾਸਲ ਕਰ ਸਕਣਗੇ ਵਰਕ ਪਰਮਿਟ

ਕੋਵਿਡ -19 ਕਾਰਨ ਫ਼ਸੇ ਵਿਦਿਆਰਥੀਆਂ ਲਈ ਵੱਡੀ ਰਾਹਤ

 ਕੋਵਿਡ -19 ਮਹਾਂਮਾਰੀ ਕਾਰਨ ਬਹੁਤ ਸਾਰੇ ਵਿਅਕਤੀ ਕੈਨੇਡਾ ਨਹੀਂ ਆ ਸਕੇ , ਜਿਸਤੋਂ ਬਾਅਦ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਸੀ I

ਕੋਵਿਡ -19 ਮਹਾਂਮਾਰੀ ਕਾਰਨ ਬਹੁਤ ਸਾਰੇ ਵਿਅਕਤੀ ਕੈਨੇਡਾ ਨਹੀਂ ਆ ਸਕੇ , ਜਿਸਤੋਂ ਬਾਅਦ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਸੀ I

ਤਸਵੀਰ: Radio-Canada / Jean-Claude Taliana

Sarbmeet Singh

ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਐਲਾਨੇ ਨਵੇਂ ਨਿਯਮਾਂ ਮੁਤਾਬਿਕ ਕੈਨੇਡਾ ਤੋਂ ਬਾਹਰ ਰਹਿ ਕੇ ਸਾਰੀ ਪੜਾਈ ਪੂਰੀ ਕਰ ਚੁੱਕੇ ਵਿਦਿਆਰਥੀ ਵੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਯੋਗ ਹੋਣਗੇ I ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਇਹ ਜਾਣਕਾਰੀ ਇਕ ਟਵੀਟ ਰਾਹੀਂ ਸਾਂਝੀ ਕੀਤੀ ਗਈ ਹੈ I

ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਕੈਨੇਡਾ ਵਿੱਚ ਰਹਿ ਕੇ ਪੜਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਸੀ I ਕੋਵਿਡ -19 ਮਹਾਂਮਾਰੀ ਕਾਰਨ ਬਹੁਤ ਸਾਰੇ ਵਿਅਕਤੀ ਕੈਨੇਡਾ ਨਹੀਂ ਆ ਸਕੇ , ਜਿਸਤੋਂ ਬਾਅਦ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਸੀ I ਉਸ ਸਮੇਂ ਕੈਨੇਡਾ ਤੋਂ ਬਾਹਰ ਰਹਿ ਕੇ 50 ਫ਼ੀਸਦੀ ਕੋਰਸ ਖ਼ਤਮ (ਨਵੀਂ ਵਿੰਡੋ) ਕਰਨ ਵਾਲੇ ਵਿਦਿਆਥੀਆਂ ਨੂੰ ਵੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇਣ ਦੀ ਗੱਲ ਆਖੀ ਗਈ ਸੀ I

ਇਹ ਵਿਦਿਆਰਥੀ ਆਪਣਾ ਅੱਧਾ ਕੋਰਸ ਆਪਣੇ ਦੇਸ਼ ਵਿੱਚ ਰਹਿ ਕੇ ਜਦਕਿ ਅੱਧਾ ਕੋਰਸ ਕੈਨੇਡਾ ਆ ਕੇ ਕਰ ਸਕਦੇ ਸਨ I ਇਸ ਸ਼ਰਤ ਨੂੰ ਪੂਰੀ ਕਰਨ ਲਈ ਬਹੁਤ ਸਾਰੇ ਵਿਦਿਆਰਥੀ ਮਹਿੰਗੀਆਂ ਹਵਾਈ ਟਿਕਟਾਂ ਲੈ ਕੇ ਹੋਰਨਾਂ ਦੇਸ਼ਾਂ ਰਾਹੀਂ ਹੁੰਦੇ ਹੋਏ ਕੈਨੇਡਾ ਪਹੁੰਚੇ ਸਨ I

ਦੱਸਣਯੋਗ ਹੈ ਕਿ ਭਾਰਤ ਸਮੇਤ ਹੋਰਨਾਂ ਕਈ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਰ ਸਾਲ ਪੜਨ ਲਈ ਕੈਨੇਡਾ ਆਉਂਦੇ ਹਨ ਪਰ 2020 ਦੌਰਾਨ ਹਵਾਈ ਉਡਾਣਾਂ 'ਤੇ ਲੰਬਾ ਸਮਾਂ ਪਾਬੰਦੀ ਰਹੀ I ਇਸ ਦੌਰਾਨ ਵਿਦਿਆਰਥੀਆਂ ਨੇ ਔਨਲਾਈਨ ਤਰੀਕੇ ਨਾਲ ਪੜਾਈ ਸ਼ੁਰੂ ਕੀਤੀ I

ਹੋਰਨਾਂ ਦੇਸ਼ਾਂ ਵਿੱਚ ਰਹਿ ਰਹੇ ਬਹੁਤ ਸਾਰੇ ਵਿਦਿਆਰਥੀਆਂ ਨੇ ਆਪਣੀ ਸਟੱਡੀ ਪਰਮਿਟ ਦੀ ਅਰਜ਼ੀ 'ਤੇ ਬਿਨ੍ਹਾਂ ਕਿਸੇ ਫ਼ੈਸਲੇ ਦੇ ਔਨਲਾਈਨ ਤਰੀਕੇ ਨਾਲ ਪੜਾਈ ਵੀ ਸ਼ੁਰੂ ਕਰ ਦਿੱਤੀ ਸੀ ਪਰ ਬਾਅਦ ਵਿੱਚ ਅਜਿਹੇ ਵਿਦਿਆਰਥੀਆਂ ਦੀ ਸਟੱਡੀ ਪਰਮਿਟ ਦੀ ਅਰਜ਼ੀ ਰੱਦ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਜਿਸ ਨਾਲ ਵਿਦਿਆਰਥੀਆਂ ਨੂੰ ਕਾਫੀ ਵਿੱਤੀ ਅਤੇ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ ਸੀ I

ਹੁਣ ਕੈਨੇਡਾ ਤੋਂ ਬਾਹਰ ਰਹਿ ਕੇ 100 ਫ਼ੀਸਦੀ ਪੜਾਈ ਪੂਰੀ  (ਨਵੀਂ ਵਿੰਡੋ)ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਇਹ ਛੋਟ ਦਿੱਤੀ ਗਈ ਹੈ I ਅੰਤਰ ਰਾਸ਼ਟਰੀ ਵਿਦਿਆਰਥੀਆਂ ਵੱਲੋਂ ਇਸਨੂੰ ਰਾਹਤ ਭਰੀ ਖ਼ਬਰ ਮੰਨਿਆ ਜਾ ਰਿਹਾ ਹੈ I

ਇਹ ਪੜਾਈ ਕਿਸੇ ਵੀ ਡੈਜ਼ੀਗਨੇਟਡ ਲਰਨਿੰਗ ਇੰਸਟੀਟਿਊਟ (ਨਵੀਂ ਵਿੰਡੋ) ਵਿੱਚੋਂ ਕੀਤੀ ਹੋਣੀ ਲਾਜ਼ਮੀ ਹੈ I   ਇਮੀਗ੍ਰੇਸ਼ਨ ਮੰਤਰਾਲੇ ਮੁਤਾਬਿਕ ਕੈਨੇਡਾ ਤੋਂ ਬਾਹਰ ਰਹਿ ਕੇ 2 ਸਾਲ ਦਾ ਕੋਰਸ ਰਹੇ ਜਾਂ ਕਰ ਚੁੱਕੇ ਵਿਦਿਆਰਥੀ ਵੀ ਅਪਲਾਈ ਕਰਨ ਦੇ ਯੋਗ ਹੋਣਗੇ I  ਇਸ ਸ਼੍ਰੇਣੀ ਵਿੱਚ ਮਾਰਚ 2020 ਤੋਂ ਸ਼ੁਰੂ ਕਰ ਕਰਕੇ 2022 ਦੌਰਾਨ ਕੋਰਸ ਖ਼ਤਮ ਕਰਨ ਵਾਲੇ ਵਿਦਿਆਰਥੀ ਸ਼ਾਮਿਲ ਹਨ I 

ਨਿਯਮਾਂ ਮੁਤਾਬਿਕ 31 ਅਗਸਤ 2022 ਤੋਂ ਬਾਅਦ ਕੈਨੇਡਾ ਤੋਂ ਬਾਹਰ ਰਹਿ ਕੇ ਪੜਨ ਵਾਲੇ ਵਿਦਿਆਰਥੀ ਵਰਕ ਪਰਮਿਟ ਲਈ ਅਪਲਾਈ ਨਹੀਂ ਕਰ ਸਕਣਗੇ I  ਸਟੱਡੀ ਪਰਮਿਟ ਅਪਲਾਈ ਕੀਤੇ ਬਿਨ੍ਹਾਂ , ਪੜਾਈ ਸ਼ੁਰੂ ਕਰ ਚੁੱਕੇ ਵਿਦਿਆਰਥੀਆਂ ਦਾ ਉਹ ਸਮਾਂ ਵੀ ਵਰਕ ਪਰਮਿਟ ਲਈ ਨਹੀਂ ਗਿਣਿਆ ਜਾਵੇਗਾ I

ਇਹ ਵੀ ਪੜੋ :

ਕਿੰਨੇ ਸਮੇਂ ਲਈ ਮਿਲਦਾ ਹੈ ਵਰਕ ਪਰਮਿਟ

8 ਮਹੀਨੇ ਤੋਂ ਜਿਆਦਾ ਪਰ 2 ਸਾਲ ਤੋਂ ਘੱਟ ਸਮੇਂ ਤੱਕ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਰਸ ਦੀ ਲੰਬਾਈ ਦੇ ਬਰਾਬਰ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ I  ਉਦਾਹਰਣ ਵਜੋਂ ਜਿਹੜੇ ਵਿਦਿਆਰਥੀਆਂ ਨੇ ਇਕ ਸਾਲ ਦਾ ਕੋਰਸ ਕੀਤਾ ਹੁੰਦਾ ਹੈ , ਉਹਨਾਂ ਨੂੰ ਇਕ ਸਾਲ ਦੇ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ I

2 ਸਾਲ ਜਾਂ ਇਸਤੋਂ ਵਧੇਰੇ ਸਮੇਂ ਦਾ ਕੋਰਸ ਕਰਨ 'ਤੇ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ I  8 ਮਹੀਨੇ ਤੋਂ ਘੱਟ ਸਮੇਂ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੁੰਦੇ I 

ਇਹਨਾਂ ਵਿਦਿਆਰਥੀਆਂ ਵੱਲੋਂ ਪੜਾਈ ਪੂਰੀ ਕੀਤੀ ਹੋਣੀ ਲਾਜ਼ਮੀ ਹੈ ਅਤੇ ਪੜਾਈ ਦੌਰਾਨ ਫ਼ੁੱਲ ਟਾਈਮ ਸਟੂਡੈਂਟ ਰਹੇ ਹੋਣਾ ਲਾਜ਼ਮੀ ਹੈ I  ਆਪਣਾ ਕੋਰਸ ਖ਼ਤਮ ਹੋਣ ਤੋਂ 180 ਦਿਨਾਂ (ਨਵੀਂ ਵਿੰਡੋ) ਦੇ ਅੰਦਰ-ਅੰਦਰ ਵਿਦਿਆਰਥੀ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹਨ I ਪੋਸਟ ਗ੍ਰੈਜੂਏਟ ਵਰਕ ਪਰਮਿਟ ਦੌਰਾਨ ਵਿਅਕਤੀ ਕਿਸੇ ਵੀ ਮਾਲਕ ਨਾਲ ਕੰਮ ਕਰ ਸਕਦੇ ਹਨ I  ਇਹ ਵਿਦਿਆਰਥੀਆਂ ਨੂੰ ਇੱਕ ਵਾਰ ਹੀ ਜਾਰੀ ਹੁੰਦਾ ਹੈ I

Sarbmeet Singh

ਸੁਰਖੀਆਂ