1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ ਵੱਲੋਂ ਅੰਤਰਰਾਸ਼ਟਰੀ ਮਹਾਮਾਰੀ ਸੰਧੀ ਦੀ ਯੋਜਨਾ ਦਾ ਸਮਰਥਨ

ਸੰਧੀ ਦਾ ਮਕਸਦ ਭਵਿੱਖ ਵਿਚ ਕੋਵਿਡ ਵਰਗੇ ਕਿਸੇ ਵਿਸ਼ਵ ਸੰਕਟ ਨੂੰ ਵਾਪਰਣ ਤੋਂ ਰੋਕਣਾ

1 ਮਾਰਚ ਨੂੰ ਇਜ਼ਰਾਈਲ ਦੇ ਟੈਲ ਅਵੀਵ ਏਅਰਪੋਰਟ ਉੱਪਰ, ਵੈਕਸੀਨ ਦੇਣ ਵਾਲੇ ਹੈਲਥ ਵਰਕਰਜ਼ ਆਪਸ ਵਿਚ ਗੱਲਬਾਤ ਕਰਦੇ ਹੋਏ। ਸੋਮਵਾਰ ਨੂੰ ਵਿਸ਼ਵ ਸਿਹਤ ਅਸੈਂਬਲੀ ਦੀ ਮਹਾਮਾਰੀ ਦੀ ਤਿਆਰੀ ਬਾਬਤ ਇੱਕ ਹੰਗਾਮੀ ਮੀਟਿੰਗ ਆਯੋਜਿਤ ਕੀਤੀ ਗਈ।

1 ਮਾਰਚ ਨੂੰ ਇਜ਼ਰਾਈਲ ਦੇ ਟੈਲ ਅਵੀਵ ਏਅਰਪੋਰਟ ਉੱਪਰ, ਵੈਕਸੀਨ ਦੇਣ ਵਾਲੇ ਹੈਲਥ ਵਰਕਰਜ਼ ਆਪਸ ਵਿਚ ਗੱਲਬਾਤ ਕਰਦੇ ਹੋਏ। ਸੋਮਵਾਰ ਨੂੰ ਵਿਸ਼ਵ ਸਿਹਤ ਅਸੈਂਬਲੀ ਦੀ ਮਹਾਮਾਰੀ ਦੀ ਤਿਆਰੀ ਬਾਬਤ ਇੱਕ ਹੰਗਾਮੀ ਮੀਟਿੰਗ ਆਯੋਜਿਤ ਕੀਤੀ ਜਾ ਰਹੀ ਹੈ।

ਤਸਵੀਰ: (Amir Cohen/Reuters)

RCI

ਹੈਲਥ ਮਿਨਿਸਟਰ ਯੌਂ ਈਵ ਡਿਉਕਲੋ ਦਾ ਕਹਿਣਾ ਹੈ ਕਿ ਕੈਨੇਡਾ 'ਮਹਾਮਾਰੀ ਦੀ ਤਿਆਰੀ ਅਤੇ ਇਸ ਨਾਲ ਨਜਿੱਠਣ' ਬਾਰੇ ਇੱਕ ਅੰਤਰਰਾਸ਼ਟਰੀ ਸਮਝੌਤਾ ਤਿਆਰ ਕੀਤੇ ਜਾਣ ਦੀ ਯੋਜਨਾ ਦਾ ਸਮਰਥਨ ਕਰਦਾ ਹੈ। ਵਰਡਲ ਹੈਲਥ ਅਸੈਂਬਲੀ ਦੀ ਇੱਕ ਵਿਸ਼ੇਸ਼ ਬੈਠਕ ਵਿਚ ਇਹ ਮੁੱਦਾ ਵਿਚਾਰਿਆ ਜਾਣਾ ਹੈ। 

ਵਰਲਡ ਹੈਲਥ ਅਸੈਂਬਲੀ ਦੁਆਰਾ ਵਿਸ਼ਵ ਸਿਹਤ ਸੰਗਠਨ ਦਾ ਨਿਯੰਤ੍ਰਣ ਕੀਤਾ ਜਾਂਦਾ ਹੈ। ਹੈਲਥ ਨੀਤੀਆਂ ਬਣਾਉਣ ਵਾਲਾ ਇਹ ਦੁਨੀਆ ਦਾ ਸਭ ਤੋਂ ਉੱਚਾ ਇਦਾਰਾ ਹੈ। ਮੈਂਬਰ ਦੇਸ਼ਾਂ ਦੇ ਹੈਲਥ ਮਿਨਿਸਟਰ ਇਸ ਅਸੈਂਬਲੀ ਦਾ ਹਿੱਸਾ ਹੁੰਦੇ ਹਨ। 

ਇਤਿਹਾਸ ਵਿਚ ਇਹ ਦੂਸਰੀ ਵਾਰ ਹੈ ਜਦੋਂ ਅਸੈਂਬਲੀ ਵੱਲੋਂ ਇਸ ਕਿਸਮ ਦੇ ਐਮਰਜੈਂਸੀ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ। 

ਜੇ ਮੈਂਬਰ ਦੇਸ਼ ਸਹਿਮਤ ਹੁੰਦੇ ਹਨ, ਤਾਂ ਅਸੈਂਬਲੀ ਮਹਾਮਾਰੀ ਦੀ ਤਿਆਰੀ ਅਤੇ ਨਜਿੱਠਣ ਬਾਰੇ ਅੰਤਰਰਾਸ਼ਟਰੀ ਸੰਧੀ ਤਿਆਰ ਕਰਨ ਲਈ ਕੰਮ ਕਰੇਗੀ। 

ਇਸ ਸੰਧੀ ਦਾ ਮਕਸਦ ਭਵਿੱਖ ਵਿਚ ਕੋਵਿਡ ਵਰਗੇ ਕਿਸੇ ਵਿਸ਼ਵਿਆਪੀ ਸੰਕਟ ਨੂੰ ਰੋਕਣਾ ਹੈ। 

ਮਿਨਿਸਟਰ ਡਿਉਕਲੋ, ਜੋ ਕਿ ਇਸ ਕਨਵੈਨਸ਼ਨ ਵਿਚ ਕੈਨੇਡਾ ਦੀ ਨੁਮਾਇੰਦਗੀ ਕਰਨਗੇ, ਦਾ ਕਹਿਣਾ ਹੈ ਕਿ ਇਸ ਨਵੇਂ ਪ੍ਰਬੰਧ ਨਾਲ ਦੁਨੀਆ ਭਰ ਦੇ ਦੇਸ਼ਾਂ ਨੂੰ ਆਪਸ ਵਿਚ ਮਿਲਕੇ ਕੰਮ ਕਰਨ ਵਿਚ ਮਦਦ ਮਿਲੇਗੀ ਅਤੇ ਕੈਨੇਡਾ ਨੂੰ ਦੁਨੀਆ ਭਰ ਵਿਚ ਆਪਣੀ ਮਹਾਰਤ ਸਾਂਝੀ ਕਰਨ ਦਾ ਮੌਕਾ ਮਿਲੇਗਾ। 

ਵਿਸ਼ਵ ਸਿਹਤ ਸੰਗਠਨ ਦੇ ਵਰਕਿੰਗ ਗਰੁੱਪ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਮੌਜੂਦਾ ਅੰਤਰਰਾਸ਼ਟਰੀ ਹੈਲਥ ਰੈਗੁਲੇਸ਼ਨਜ਼ ਨੂੰ ਹੋਰ ਮਜ਼ਬੂਤ ਕਰਨ ਦੇ ਯਤਨ ਵੱਜੋਂ ਨਵੀਂ ਸੰਧੀ ਤਿਆਰ ਕਰਨੀ ਚਾਹੀਦੀ ਹੈ। 

ਲੌਰਾ ਓਸਮਾਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ