1. ਮੁੱਖ ਪੰਨਾ
  2. ਵਾਤਾਵਰਨ
  3. ਘਟਨਾਵਾਂ ਅਤੇ ਕੁਦਰਤੀ ਆਫ਼ਤ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

ਰਿਕਵਰੀ ਲਈ ਫ਼ੈਡਰਲ ਕਮੇਟੀ ਬਣਾਉਣ ਦਾ ਐਲਾਨ


ਟ੍ਰੂਡੋ ਨੇ ਐਬਟਸਫੋਰਡ ਸ਼ਹਿਰ ਦੇ ਦੌਰੇ ਦੌਰਾਨ, ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ

ਟ੍ਰੂਡੋ ਨੇ ਐਬਟਸਫੋਰਡ ਸ਼ਹਿਰ ਦੇ ਦੌਰੇ ਦੌਰਾਨ, ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ

ਤਸਵੀਰ: La Presse canadienne / JONATHAN HAYWARD

RCI

ਬ੍ਰਿਟਿਸ਼ ਕੋਲੰਬੀਆ ਵਿੱਚ ਆਏ ਹੜ੍ਹਾਂ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੱਲੋਂ ਪ੍ਰੋਵਿੰਸ ਦਾ ਦੌਰਾ ਕੀਤਾ ਗਿਆ I ਵਿਕਟੋਰੀਆ ਵਿੱਚ ਬੀ ਸੀ ਦੇ ਪ੍ਰੀਮੀਅਰ ਜੌਨ ਹੌਰਗਨ ਨਾਲ ਇਕ ਪ੍ਰੈਸ ਵਾਰਤਾ ਦੌਰਾਨ , ਟ੍ਰੂਡੋ ਨੇ ਹੜ੍ਹਾਂ ਦੇ ਪ੍ਰਬੰਧਨ ਲਈ ਇੱਕ ਫ਼ੈਡਰਲ ਕਮੇਟੀ ਦੇ ਗਠਨ ਦਾ ਐਲਾਨ ਕੀਤਾ।

ਪ੍ਰਾਪਤ ਜਾਣਕਾਰੀ ਮੁਤਾਬਿਕ ਕਮੇਟੀ ਵਿੱਚ ਫ਼ੈਡਰਲ ਮਿਨਿਸਟਰ ਬਿਲ ਬਲੇਅਰ ਅਤੇ ਬੀ ਸੀ ਦੇ ਪਬਲਿਕ ਸੇਫ਼ਟੀ ਮਿਨਿਸਟਰ ਮਾਈਕ ਫਾਰਨਵਰਥ ਸ਼ਾਮਿਲ ਹੋਣਗੇ। ਇਸ ਵਿੱਚ ਮੂਲਨਿਵਾਸੀ ਨੁਮਾਇੰਦੇ ਵੀ ਸ਼ਾਮਲ ਹੋਣਗੇ।

ਟ੍ਰੂਡੋ ਨੇ ਉਮੀਦ ਜਤਾਈ ਕਿ ਇਹ ਕਮੇਟੀ ਭਵਿੱਖ ਵਿੱਚ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਬਾਬਤ ਵੀ ਕੰਮ ਕਰੇਗੀ I ਜ਼ਿਕਰਯੋਗ ਹੈ ਕਿ ਹੜ੍ਹਾਂ ਕਾਰਨ ਸੈਂਕੜੇ ਲੋਕ ਬੇਘਰ ਹੋ ਗਏ ਹਨ I ਹਾਈਵੇਜ਼ ਦਾ ਵੀ ਭਾਰੀ ਨੁਕਸਾਨ ਹੋਇਆ ਹੈ I

ਟ੍ਰੂਡੋ ਨੇ ਐਬਟਸਫੋਰਡ ਸ਼ਹਿਰ ਦੇ ਦੌਰੇ ਦੌਰਾਨ, ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਫਸਟ ਨੇਸ਼ਨਜ਼ ਲੀਡਰਸ਼ਿਪ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਰਾਹਤ ਕਾਰਜਾਂ ਦੀ ਸ਼ਲਾਘਾ ਵੀ ਕੀਤੀ I

ਪ੍ਰਭਾਵਿਤ ਹਨ ਬਹੁਤ ਸਾਰੇ ਲੋਕ

ਹਾਲਾਂਕਿ ਐਬਟਸਫੋਰਡ ਅਤੇ ਫਰੇਜ਼ਰ ਵੈਲੀ ਖੇਤਰ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਪਰ ਇਸ ਤਬਾਹੀ ਨੇ ਅੰਦਰੂਨੀ ਖੇਤਰਾਂ ਸਮੇਤ ਪ੍ਰੋਵਿੰਸ ਦੇ ਬਹੁਤ ਸਾਰੇ ਭਾਈਚਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ I

ਨਿਕੋਲਾ ਵੈਲੀ ਵਿੱਚ ਫਸਟ ਨੇਸ਼ਨਜ਼ ਭਾਈਚਾਰਿਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਰਕਾਰਾਂ ਤੋਂ ਲੋੜੀਂਦੀ ਸਹਾਇਤਾ ਨਹੀਂ ਮਿਲੀ ਹੈ।

ਟ੍ਰੂਡੋ ਨੇ ਹੜ੍ਹਾਂ ਦੇ ਪ੍ਰਬੰਧਨ ਲਈ ਇੱਕ ਫ਼ੈਡਰਲ ਕਮੇਟੀ ਦੇ ਗਠਨ ਦਾ ਐਲਾਨ ਕੀਤਾ।

ਟ੍ਰੂਡੋ ਨੇ ਹੜ੍ਹਾਂ ਦੇ ਪ੍ਰਬੰਧਨ ਲਈ ਇੱਕ ਫ਼ੈਡਰਲ ਕਮੇਟੀ ਦੇ ਗਠਨ ਦਾ ਐਲਾਨ ਕੀਤਾ।

ਤਸਵੀਰ: La Presse canadienne / JONATHAN HAYWARD

ਮੈਰਿਟ ਸ਼ਹਿਰ ਦੇ ਨਿਵਾਸੀ ਜਿਨ੍ਹਾਂ ਨੂੰ ਗਰਮੀਆਂ ਵਿੱਚ ਜੰਗਲ ਦੀ ਅੱਗ ਕਾਰਨ ਘਰ ਖ਼ਾਲੀ ਕਰਨੇ ਪਏ ਸਨ , ਉਹਨਾਂ ਨੂੰ ਹੁਣ ਹੜ੍ਹਾਂ ਕਾਰਨ ਇਲਾਕੇ ਨੂੰ ਖ਼ਾਲੀ ਕਰਨਾ ਪਿਆ ਹੈ I

ਇਹਨਾਂ ਇਲਾਕਿਆਂ ਦਾ ਦੌਰਾ ਨਾ ਕਰਨ ਬਾਬਤ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਟ੍ਰੂਡੋ ਨੇ ਕਿਹਾ ਕਿ ਉਹ ਐਮਰਜੈਂਸੀ ਕਾਰਵਾਈਆਂ ਵਿੱਚ ਵਿਘਨ ਨਹੀਂ ਪਾਉਣਾ ਚਾਹੁੰਦੇ ਸਨ।

ਉਹਨਾਂ ਕਿਹਾ ਐਬਟਸਫੋਰਡ ਮੇਰੇ ਸਮਰਥਨ ਦਾ ਪ੍ਰਗਟਾਵਾ ਕਰਨ ਲਈ ਇੱਕ ਚੰਗੀ ਥਾਂ ਸੀ I ਬੀ ਸੀ ਦੇ ਅੰਦਰੂਨੀ ਹਿੱਸੇ ਵਿੱਚ ਜਾਣ ਦੀ ਬਜਾਏ ਮੈਂ ਇਥੋਂ ਰਾਹਤ ਕਾਰਜਾਂ ਬਾਰੇ ਸਿੱਧੇ ਤੌਰ 'ਤੇ ਗੱਲ ਕਰ ਸਕਦਾ ਸੀ I

ਰੈੱਡ ਕਰਾਸ ਨੂੰ ਦਾਨ

ਟ੍ਰੂਡੋ ਅਤੇ ਜੌਨ ਹੌਰਗਨ ਨੇ ਕੈਨੇਡੀਅਨ ਰੈੱਡ ਕਰਾਸ ਵੱਲੋਂ ਹੜ੍ਹ ਫੰਡ ਇਕੱਠਾ ਕਰਨ ਦੀ ਮੁਹਿੰਮ ਦਾ ਐਲਾਨ ਵੀ ਕੀਤਾ I ਜ਼ਿਕਰਯੋਗ ਹੈ ਕਿ ਰੈੱਡ ਕਰਾਸ ਅਤੇ ਸੂਬਾਈ ਸਰਕਾਰ ਵੱਲੋਂ 14 ਤੋਂ 16 ਨਵੰਬਰ ਤੱਕ ਆਪਣੇ ਘਰ ਖਾਲੀ ਕਰਨ ਵਾਲੇ ਵਿਅਕਤੀਆਂ ਨੂੰ 2,000 $ ਦੀ ਪੇਸ਼ਕਸ਼ ਕਰਨ ਲਈ ਸਾਂਝੇਦਾਰੀ ਕੀਤੀ ਗਈ ਸੀ I ਫ਼ੈਡਰਲ ਸਰਕਾਰ ਨੇ ਵੀ ਬੀ ਸੀ ਵਿੱਚ ਹੜ੍ਹਾਂ ਦੀ ਰਿਕਵਰੀ ਵਿੱਚ ਮਦਦ ਲਈ 500 ਸਿਪਾਹੀ ਭੇਜੇ ਸਨ।

ਹੌਰਗਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪਿਛਲੇ ਹਫ਼ਤੇ ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਨਾਲ ਗੱਲਬਾਤ ਦੌਰਾਨ ਸੂਬੇ ਦੀ ਹੜ੍ਹਾਂ ਦੀ ਐਮਰਜੈਂਸੀ ਦੇ ਉਠਾਏ ਮੁੱਦੇ ਨਾਲ ਜਲ ਪ੍ਰਬੰਧਨ 'ਤੇ ਸਹਿਯੋਗ ਮਿਲਿਆ I

ਇਸੇ ਦਰਮਿਆਨ ਸੂਬੇ ਵਿੱਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ I ਹਫ਼ਤੇ ਦੇ ਅੰਤ ਤੱਕ 120 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ I

ਅਕਸ਼ੈ ਕੁਲਕਰਨੀ ਸੀ ਬੀ ਸੀ ਨਿਊਜ਼

ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ