1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਛੇ ਮਹੀਨੇ ਤੋਂ ਵੱਧ ਉਮਰ ਦੇ ਬੱਚਿਆਂ ਲਈ ਵੀ ਕੋਵਿਡ ਵੈਕਸੀਨ ਮੰਜ਼ੂਰ ਹੋਣ ਦੀ ਸੰਭਾਵਨਾ

ਚੀਫ਼ ਪਬਲਿਕ ਹੈਲਥ ਔਫ਼ਿਸਰ ਮੁਤਾਬਕ 2022 ਦੀ ਸ਼ੁਰੂਆਤ ‘ਚ ਮਿਲ ਸਕਦੀ ਹੈ ਮੰਜ਼ੂਰੀ, ਫ਼ਾਈਜ਼ਰ ਅਤੇ ਮੌਡਰਨਾ ਵੱਲੋਂ ਟ੍ਰਾਇਲ ਜਾਰੀ

ਹੈਲਥ ਕੈਨੇਡਾ ਵੱਲੋਂ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਫ਼ਾਈਜ਼ਰ ਦੀ ਕੋਵਿਡ ਵੈਕਸੀਨ ਨੂੰ ਮੰਜ਼ੂਰ ਕੀਤਾ ਜਾ ਚੁੱਕਾ ਹੈ ਅਤੇ ਮੌਡਰਨਾ ਦੀ ਵੈਕਸੀਨ ਦੇ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਦਿੱਤੇ ਜਾਣ ਬਾਬਤ ਅਰਜ਼ੀ ਵਿਚਾਰ ਅਧੀਨ ਹੈ।

ਹੈਲਥ ਕੈਨੇਡਾ ਵੱਲੋਂ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਫ਼ਾਈਜ਼ਰ ਦੀ ਕੋਵਿਡ ਵੈਕਸੀਨ ਨੂੰ ਮੰਜ਼ੂਰ ਕੀਤਾ ਜਾ ਚੁੱਕਾ ਹੈ ਅਤੇ ਮੌਡਰਨਾ ਦੀ ਵੈਕਸੀਨ ਦੇ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਦਿੱਤੇ ਜਾਣ ਬਾਬਤ ਅਰਜ਼ੀ ਵਿਚਾਰ ਅਧੀਨ ਹੈ।

ਤਸਵੀਰ: Associated Press

RCI

ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਔਫ਼ੀਸਰ ਦਾ ਕਹਿਣਾ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਛੋਟੀ ਉਮਰ ਦੇ ਬੱਚਿਆਂ (ਬੇਬੀਜ਼ ਅਤੇ ਟੌਡਲਰਜ਼) ਲਈ ਵੀ ਕੋਵਿਡ ਵੈਕਸੀਨ ਨੂੰ ਮੰਜ਼ੂਰ ਕੀਤੇ ਜਾਣ ਦੀ ਸੰਭਾਵਨਾ ਹੈ। ਵੈਕਸੀਨ ਦੀ ਇਸ ਉਮਰ ਵਰਗ ਲਈ ਮੰਜ਼ੂਰੀ, ਕਲੀਨਿਕਲ ਟ੍ਰਾਇਲ ਤੋਂ ਬਾਅਦ ਆਉਣ ਵਾਲੇ ਨਤੀਜਿਆਂ ‘ਤੇ ਨਿਰਭਰ ਕਰੇਗੀ। 

ਸੀਬੀਸੀ ਰੇਡੀਓ-ਕੈਨੇਡਾ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਡਾ ਟ੍ਰੀਜ਼ਾ ਟੈਮ ਨੇ ਕਿਹਾ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਕੋਵਿਡ ਵੈਕਸੀਨ ਦਿੱਤਾ ਜਾਣਾ, ਇਸ ਵਾਇਰਸ ਖ਼ਿਲਾਫ਼ ਚਲ ਰਹੀ ਜੰਗ ਵਿਚ ਇੱਕ ਅਹਿਮ ਮੋੜ ਸਾਬਤ ਹੋ ਸਕਦਾ ਹੈ। 

ਉਹਨਾਂ ਕਿਹਾ, ਬੱਚਿਆਂ ਦਾ ਇਮਿਊਨ ਸਿਸਟਮ ਬਹੁਤ ਜ਼ਬਰਦਸਤ ਹੁੰਦਾ ਹੈ, ਅਤੇ ਮੈਨੂੰ ਉਮੀਦ ਹੈ ਕਿ ਵੈਕਸੀਨ ਤੋਂ ਬਾਅਦ ਬੱਚਿਆਂ ਦਾ ਇਮਿਊਨ ਰਿਸਪੌਂਸ ਚੰਗਾ ਰਹੇਗਾ

ਹੈਲਥ ਕੈਨੇਡਾ ਵੱਲੋਂ 5 ਤੋਂ 11 ਸਾਲ ਦੇ ਬੱਚਿਆਂ ਲਈ ਫ਼ਾਈਜ਼ਰ ਦੀ ਕੋਵਿਡ ਵੈਕਸੀਨ ਮੰਜ਼ੂਰ ਕੀਤੇ ਜਾਣ ਤੋਂ ਬਾਅਦ, ਇਸ ਹਫ਼ਤੇ ਉਕਤ ਉਮਰ ਵਰਗ ਦੀ ਵੈਕਸੀਨੇਸ਼ਨ ਸ਼ੁਰੂ ਹੋ ਗਈ ਹੈ। ਫ਼ਾਈਜ਼ਰ ਵੱਲੋਂ 6 ਮਹੀਨਿਆਂ ਤੋਂ ਪੰਜ ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਵਿਚ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਸ਼ੁਰੂ ਹੋ ਗਏ ਹਨ। 

ਮੌਡਰਨਾ ਨੇ ਵੀ ਆਪਣੀ ਵੈਕਸੀਨ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਮੰਜ਼ੂਰ ਕਰਨ ਲਈ ਹੈਲਥ ਕੈਨੇਡਾ ਨੂੰ ਅਰਜ਼ੀ ਦਿੱਤੀ ਹੋਈ ਹੈ। ਮੌਡਰਨਾ ਵੱਲੋਂ ਵੀ 6 ਸਾਲ ਤੋਂ ਘੱਟ ਉਮਰ ਦੇ ਛੋਟੇ ਬੱਚਿਆਂ ਵਿਚ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਜਾਰੀ ਹਨ।

ਡਾ ਟੈਮ ਨੇ ਕਿਹਾ,ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦੀ ਕਿ ਇਹਨਾਂ ਦੇ ਨਤੀਜੇ ਕਦੋਂ ਉਪਲਬਧ ਹੋਣਗੇ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਹ ਇਸ ਵਿਚ ਕਿੰਨੇ ਲੋਕਾਂ ਨੂੰ ਭਰਤੀ ਕਰਦੇ ਹਨ ਅਤੇ ਕਿੰਨੀ ਤੇਜ਼ੀ ਨਾਲ ਟ੍ਰਾਇਲ ਮੁਕੰਮਲ ਹੁੰਦੇ ਹਨ। ਪਰ ਮੈਨੂੰ ਲਗਦਾ ਹੈ ਕਿ ਇਸ ਸਭ ‘ਤੇ ਕੰਮ ਕਾਰੀ ਹੈ

Chief Public Health Officer Theresa Tam looks on at the start of a technical briefing on the COVID pandemic in Ottawa.

ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਔਫ਼ੀਸਰ ਡਾ ਟ੍ਰੀਜ਼ਾ ਟੈਮ

ਤਸਵੀਰ: La Presse canadienne / Adrian Wyld

ਡਾ ਟੈਮ ਦਾ ਅਨੁਮਾਨ ਹੈ ਕਿ , ਫ਼ਾਈਜ਼ਰ ਵੱਲੋਂ ਤਿਆਰ ਵੈਕਸੀਨ ਦੇ 2 ਤੋਂ 5 ਸਾਲ ਦੀ ਉਮਰ ‘ਤੇ ਕੀਤੇ ਟ੍ਰਾਇਲਜ਼ ਦੇ ਨਤੀਜੇ ਇਸ ਸਾਲ ਦੇ ਅੰਤ ਤੱਕ ਆ ਸਕਦੇ ਹਨ। 

ਉਹਨਾਂ ਕਿਹਾ, ਇਸ ਦਾ ਅਰਥ ਹੋਇਆ ਕਿ ਛੋਟੇ ਬੱਚਿਆਂ ਲਈ ਅਗਲੇ ਸਾਲ ਦੀ ਸ਼ੁਰੂਆਤ ਤੱਕ ਅਸੀਂ ਆਸਵੰਦ ਹੋ ਸਕਦੇ ਹਾਂ

ਵੈਕਸੀਨ ਟ੍ਰਾਇਲ ਨੂੰ ਰੀਵਿਊ ਕਰਨ ਅਤੇ ਉਸਨੂੰ ਮੰਜ਼ੂਰ ਕਰਨ ਦਾ ਅੰਤਿਮ ਫ਼ੈਸਲਾ ਹੈਲਥ ਕੈਨੇਡਾ ਦਾ ਹੁੰਦਾ ਹੈ।

ਡਾ ਟੈਮ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਦੀ ਵੈਕਸੀਨੇਸ਼ਨ, ਮਾਪੇ ਅਤੇ ਬੱਚਿਆਂ ਦੋਵਾਂ ਲਈ ਸੁਰੱਖਿਆ ਦੀ ਇੱਕ ਵਾਧੂ ਪਰਤ ਪ੍ਰਦਾਨ ਕਰੇਗੀ।

ਉਹਨਾਂ ਕਿਹਾ ਕਿ ਉਕਤ ਉਮਰ ਵਰਗ ਦੀ ਵੈਕਸੀਨੇਸ਼ਨ ਨਾਲ ਡੇਅ-ਕੇਅਰ ਜਾਂ ਕਿੰਡਰਗਾਰਟਨ ਨਾਲ ਸਬੰਧਤ ਰੁਕਾਵਟਾਂ ਵਿਚ ਵੀ ਕਮੀ ਆਏਗੀ। 

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ