1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਕੋਰੋਨਾਵਾਇਰਸ

ਤੇਲ ਪਵਾਉਣ ਅਮਰੀਕਾ ਗਈ ਬੀ ਸੀ ਦੀ ਔਰਤ ਨੂੰ 5700 ਡਾਲਰ ਜੁਰਮਾਨਾ

ਬਦਲੇ ਨਿਯਮਾਂ ਤੋਂ ਅਣਜਾਣ ਅਧਿਕਾਰੀ ਵੱਲੋਂ ਕੀਤਾ ਗਿਆ ਜੁਰਮਾਨਾ ; ਔਰਤ ਦਾ ਦਾਅਵਾ

ਬੀ ਸੀ ਵਿੱਚ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ , ਫ਼ੈਡਰਲ ਸਰਕਾਰ ਵੱਲੋਂ ਇਹ ਛੋਟ ਦਿੱਤੀ ਗਈ ਸੀ

ਬੀ ਸੀ ਵਿੱਚ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ , ਫ਼ੈਡਰਲ ਸਰਕਾਰ ਵੱਲੋਂ ਇਹ ਛੋਟ ਦਿੱਤੀ ਗਈ ਸੀ

ਤਸਵੀਰ:  (Ben Nelms/CBC)

RCI

ਬੀ ਸੀ ਦੀ 68 ਸਾਲਾਂ ਮਾਰਲੇਨ ਜੋਨਸ ਨੂੰ ਸਰਹੱਦ ਟੱਪ ਕੇ ਅਮਰੀਕਾ ਜਾ ਕੇ ਤੇਲ ਭਰਵਾਉਣਾ ਕਾਫ਼ੀ ਮਹਿੰਗਾ ਪਿਆ ਕਿਉਂਕਿ ਬਾਰਡਰ ਅਧਿਕਾਰੀਆਂ ਨੇ ਉਸਨੂੰ ਕੋਵਿਡ-19 ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ 5700 ਡਾਲਰ ਦਾ ਜੁਰਮਾਨਾ ਕਰ ਦਿੱਤਾ I ਉਧਰ ਜੋਨਸ ਮੁਤਾਬਿਕ ਅਧਿਕਾਰੀ , ਫ਼ੈਡਰਲ ਸਰਕਾਰ ਦੁਆਰਾ ਬਦਲੇ ਨਿਯਮਾਂ ਤੋਂ ਅਣਜਾਣ ਸੀ , ਜਿਸ ਕਰਕੇ ਇਹ ਸਭ ਵਾਪਰਿਆ I

ਜੋਨਸ ਨੇ ਕਿਹਾ ਕਿ ਫ਼ੈਡਰਲ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਸੂਬਾ ਨਿਵਾਸੀਆਂ ਨੂੰ ਕੋਵਿਡ-19 ਪੀ ਸੀ ਆਰ ਟੈਸਟ ਕਰਵਾਏ ਬਿਨ੍ਹਾਂ , ਤੇਲ ਜਾਂ ਜ਼ਰੂਰੀ ਚੀਜ਼ਾਂ ਲਈ ਅਮਰੀਕਾ ਵਿੱਚ ਜਾਣ ਬਾਬਤ ਦਿੱਤੀ ਛੋਟ ਦੀ ਖ਼ਬਰ ਪੜ ਕੇ ਉਸਨੇ ਬਲੇਨ ਸ਼ਹਿਰ ਜਾਣ ਦਾ ਫ਼ੈਸਲਾ ਕੀਤਾ ਸੀ I

ਜ਼ਿਕਰਯੋਗ ਹੈ ਕਿ ਬੀ ਸੀ ਵਿੱਚ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ , ਫ਼ੈਡਰਲ ਸਰਕਾਰ ਵੱਲੋਂ ਇਹ ਛੋਟ ਦਿੱਤੀ ਗਈ ਸੀ (ਨਵੀਂ ਵਿੰਡੋ) ਅਤੇ ਇਸਦੀ ਘੋਸ਼ਣਾ ਐਤਵਾਰ ਨੂੰ ਕੀਤੀ ਗਈ ਸੀ , ਜਿਸਤੋਂ ਬਾਅਦ ਸੋਮਵਾਰ ਨੂੰ ਵੱਡੀ ਗਿਣਤੀ ਵਿੱਚ ਸੂਬਾ ਨਿਵਾਸੀ ਅਮਰੀਕਾ ਵੱਲ ਗਏ I

ਜੋਨਸ ਮੁਤਾਬਿਕ ਸੋਮਵਾਰ ਨੂੰ ਸਰਹੱਦ ਦੇ ਤਾਇਨਾਤ ਅਧਿਕਾਰੀ ਨੂੰ ਇਸ ਛੋਟ ਬਾਬਤ ਕੋਈ ਜਾਣਕਾਰੀ ਨਹੀਂ ਸੀ I ਜੋਨਸ ਨੇ ਕਿਹਾ ਅਧਿਕਾਰੀ ਕਾਫ਼ੀ ਸਖ਼ਤ ਸੀ ਅਤੇ ਉਸਨੇ ਕਿਹਾ ਕਿ ਮੈਂ ਕੁਆਰੰਟੀਨ ਐਕਟ ਦੀ ਉਲੰਘਣਾ ਕੀਤੀ ਹੈ I ਮੈਂ ਉਸਨੂੰ ਦੱਸਿਆ ਕਿ ਨਿਯਮਾਂ ਨੂੰ ਬਦਲਿਆ ਗਿਆ ਹੈ ਪਰ ਉਸਨੇ ਮੇਰੀ ਗੱਲ ਨਹੀਂ ਮੰਨੀ I

ਜੋਨਸ ਨੇ ਦੱਸਿਆ ਕਿ ਬਾਰਡਰ ਇਨਫੋਰਸਮੈਂਟ ਦਫ਼ਤਰ ਦੇ ਅੰਦਰ ਭੇਜੇ ਜਾਣ ਤੋਂ ਬਾਅਦ, ਉੱਥੋਂ ਦੇ ਏਜੰਟਾਂ ਨੇ ਉਸਨੂੰ ਜੁਰਮਾਨਾ ਭਰਨ ਜਾਂ ਵਾਸ਼ਿੰਗਟਨ ਵਾਪਿਸ ਜਾ ਕੇ ਪੀਸੀਆਰ ਟੈਸਟ ਕਰਵਾ ਕੇ 72 ਘੰਟੇ ਦੀ ਉਡੀਕ ਕਰਨ ਦੇ ਦੋ ਵਿਕਲਪ ਦਿੱਤੇ I 

ਜੋਨਸ ਜੁਰਮਾਨੇ ਦੇ ਵਿਰੁੱਧ ਅਦਾਲਤ ਵਿੱਚ ਵੀ ਚਲੀ ਗਈ ਹੈ

ਜੋਨਸ ਜੁਰਮਾਨੇ ਦੇ ਵਿਰੁੱਧ ਅਦਾਲਤ ਵਿੱਚ ਵੀ ਚਲੀ ਗਈ ਹੈ

ਤਸਵੀਰ: Jon Hernandez/CBC

ਮੰਗਲਵਾਰ ਨੂੰ ਫ਼ੈਡਰਲ ਮਿਨਿਸਟਰ ਬਿੱਲ ਬਲੇਅਰ ਨੇ ਮੰਨਿਆ ਕਿ ਛੋਟ ਬਾਰੇ ਕੁਝ ਉਲਝਣ ਸੀ। ਉਹਨਾਂ ਕਿਹਾ ਇਹ ਨਿਰਦੇਸ਼ ਸਰਹੱਦੀ ਅਧਿਕਾਰੀਆਂ ਨੂੰ ਦਿੱਤਾ ਗਿਆ ਸੀ ਅਤੇ ਕੁਝ ਸਪੱਸ਼ਟੀਕਰਨ ਦੀ ਲੋੜ ਸੀ ਜੋ ਕਿ ਦਿੱਤਾ ਗਿਆ ਹੈ I

ਬਲੇਅਰ ਨੇ ਕਿਹਾ ਜਿਨ੍ਹਾਂ ਲੋਕਾਂ ਨੂੰ ਗਲਤੀ ਨਾਲ ਜੁਰਮਾਨਾ ਲਗਾਇਆ ਗਿਆ ਹੈ, ਉਨ੍ਹਾਂ ਦੇ ਕੇਸਾਂ ਦੀ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੁਆਰਾ ਸਮੀਖਿਆ ਕੀਤੀ ਜਾ ਰਹੀ ਹੈ I

ਸੀਬੀਐਸਏ ਨੇ ਸੀਬੀਸੀ ਨਿਊਜ਼ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹਨਾਂ ਵੱਲੋਂ ਸਰਹੱਦ 'ਤੇ ਨਵੇਂ ਨਿਯਮ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ I

ਇਹ ਵੀ ਪੜੋ :

ਉਧਰ ਜੋਨਸ ਨੇ ਇਸ ਐਲਾਨ ਦੀ ਐਨੀ ਕਰਵੇਜ਼ ਹੋਣ ਤੋਂ ਬਾਅਦ ਵੀ ਅਧਿਕਾਰੀਆਂ ਦੇ ਇਸਤੋਂ ਅਣਜਾਣ ਹੋਣ 'ਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਹੈ I ਜੋਨਸ ਜੁਰਮਾਨੇ ਦੇ ਵਿਰੁੱਧ ਅਦਾਲਤ ਵਿੱਚ ਵੀ ਚਲੀ ਗਈ ਹੈ I

ਸੀਬੀਐੱਸਏ ਨੇ ਲੋਕਾਂ ਨੂੰ ਕਿਹਾ ਹੈ ਕਿ ਇਹ ਛੋਟ ਗੈਰ-ਜ਼ਰੂਰੀ ਯਾਤਰਾ 'ਤੇ ਲਾਗੂ ਨਹੀਂ ਹੁੰਦੀ ਹੈ।

ਸੀਬੀਐੱਸਏ ਨੇ ਕਿਹਾ ਗੈਰ-ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਕਰਨ, ਰੈਸਟੋਰੈਂਟਾਂ ਵਿੱਚ ਖਾਣ, ਦੋਸਤਾਂ ਨੂੰ ਮਿਲਣ ਜਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਅਮਰੀਕਾ ਵਿਚ ਦਾਖ਼ਲ ਹੋਣ ਲਈ ਕੋਵਿਡ-19 ਟੈਸਟ ਤੋਂ ਛੋਟ ਨਹੀਂ ਹੈ I

ਕੈਰਿਨ ਲਾਰਸਨ , ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ : ਸਰਬਮੀਤ ਸਿੰਘ

ਸੁਰਖੀਆਂ