1. ਮੁੱਖ ਪੰਨਾ
  2. ਸਮਾਜ
  3. ਸਿਹਤ

ਬ੍ਰੈਂਪਟਨ ਦੇ ਡਾਕਟਰਾਂ ਨੇ ਵੈਕਸੀਨ ਕਲੀਨਿਕਾਂ ਨੂੰ ਬਣਾਇਆ ਬੱਚਿਆਂ ਦੇ ਅਨੁਕੂਲ

ਪੀਲ ਰੀਜਨ ਵਿਚ ਸ਼ੁੱਕਰਵਾਰ ਤੋਂ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੀ ਵੈਕਸੀਨੇਸ਼ਨ ਸ਼ੁਰੂ ਹੋਣ ਦੀ ਸੰਭਾਵਨਾ

ਬ੍ਰੈਂਪਟਨ ਦੇ ਐਮਬੈਸੀ ਗ੍ਰੈਂਡ ਵੈਕਸੀਨੇਸ਼ਨ ਸੈਂਟਰ ਵਿਚ ਵੈਕਸੀਨੇਸ਼ਨ ਲਈ ਜਾਣ 'ਤੇ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਡਿਜ਼ਨੀ ਦੀਆਂ ਫ਼ਿਲਮਾਂ, ਸੰਗੀਤ, ਖਿਡੌਣੇ ਅਤੇ ਕਈ ਹੋਰ ਆਕਰਸ਼ਕ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਬ੍ਰੈਂਪਟਨ ਦੇ ਐਮਬੈਸੀ ਗ੍ਰੈਂਡ ਵੈਕਸੀਨੇਸ਼ਨ ਸੈਂਟਰ ਵਿਚ ਵੈਕਸੀਨੇਸ਼ਨ ਲਈ ਜਾਣ 'ਤੇ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਡਿਜ਼ਨੀ ਦੀਆਂ ਫ਼ਿਲਮਾਂ, ਸੰਗੀਤ, ਖਿਡੌਣੇ ਅਤੇ ਕਈ ਹੋਰ ਆਕਰਸ਼ਕ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਤਸਵੀਰ: (Submitted by Priya Suppal)

RCI

5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੀ ਵੈਕਸੀਨੇਸ਼ਨ ਲਈ, ਬ੍ਰੈਂਪਟਨ ਦੇ ਐਮਬੈਸੀ ਗ੍ਰੈਂਡ ਵੈਕਸੀਨੇਸ਼ਨ ਸੈਂਟਰ ਵਿਚ ਡਾਕਟਰਾਂ ਨੇ, ਕਲੀਨਿਕ ਦੇ ਮਾਹੌਲ ਨੂੰ ਬੱਚਿਆਂ ਦੇ ਅਨੁਕੂਲ ਕਰਨ ਦਾ ਪ੍ਰਬੰਧ ਕੀਤਾ ਹੈ।

ਮੰਗਲਵਾਰ 23 ਨਵੰਬਰ ਤੋਂ ਉਨਟੇਰਿਉ ਵਿਚ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੀ ਕੋਵਿਡ ਵੈਕਸੀਨੇਸ਼ਨ ਕਰਵਾਉਣ ਲਈ ਬੁਕਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸੂਬੇ ਵਿਚ ਇਸ ਉਮਰ ਵਰਗ ਦੇ ਤਕਰੀਬਨ ਇੱਕ ਮਿਲੀਅਨ ਬੱਚੇ ਵੈਕਸੀਨ ਦੇ ਯੋਗ ਹੋਣਗੇ। ਪੀਲ ਖੇਤਰ ਵਿਚ ਬੱਚਿਆਂ ਦੀ ਵੈਕਸੀਨੇਸ਼ਨ ਆਉਂਦੇ ਸ਼ੁੱਕਰਵਾਰ ਤੋਂ ਆਰੰਭ ਕੀਤੇ ਜਾਣ ਦੀ ਸੰਭਾਵਨਾ ਹੈ। 

ਡਾ ਪ੍ਰੀਯਾ ਸੁੱਪਲ ਨੇ ਕਿਹਾ, ਸਾਡਾ ਸਟਾਫ਼ ਬੱਚਿਆਂ ਲਈ ਕਮਾਲ ਦੀਆਂ ਤਿਆਰੀਆਂ ਕਰ ਰਿਹਾ ਹੈ। ਡਾ ਪ੍ਰੀਯਾ ਨੇ ਦੱਸਿਆ ਕਿ ਉਹਨਾਂ ਦੇ ਸਟਾਫ਼ ਨੇ ਸੁਪਰਹੀਰੋਜ਼ ਦੇ ਥੀਮ ਵਾਲੀਆਂ ਚੀਜ਼ਾਂ, ਜਿਵੇਂ ਖਿਡੌਣੇ, ਗਿਫ਼ਟ ਕਾਰਡ, ਕਿਤਾਬਾਂ, ਲੈਗੋਜ਼ ਅਤੇ ਕ੍ਰਿਸਮਸ ਦੇ ਥੀਮ ਵਾਲੇ ਬੈਗਜ਼ ਵਗ਼ੈਰਾ ਵਰਗੀਆਂ ਚੀਜ਼ਾਂ ਖ਼ਰੀਦੀਆਂ ਹਨ। 

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਹਫ਼ਤੇ ਤੋਂ ਇਸ ਉਮਰ ਵਰਗ ਦੇ ਬੱਚਿਆਂ ਦੀ ਵੈਕਸੀਨੇਸ਼ਨ ਦਾ ਕੰਮ ਸ਼ੁਰੁ ਹੋ ਦੀ ਤਿਆਰੀ ਕੀਤੀ ਜਾ ਰਹੀ ਹੈ, ਅਤੇ ਨਾਲੋ ਨਾਲ ਬੱਚਿਆਂ ਲਈ ਵੀ ਕਲੀਨਿਕਾਂ ਦਾ ਮਾਹੌਲ ਸੁਖਾਲਾ ਅਤੇ ਮਨੋਰੰਜਕ ਬਣਾਉਣ ਦੀ ਤਿਆਰੀ ਚਲ ਰਹੀ ਹੈ, ਤਾਂ ਕਿ ਵੈਕਸੀਨੇਸ਼ਨ ਵੇਲੇ ਖ਼ੁਸ਼ਗਵਾਰ ਮਾਹੌਲ ਬਣਿਆ ਰਹੇ। ਇਹ ਵਿਸ਼ੇਸ਼ ਮਾਹੌਲ ਸਿਰਜਣ ਵਿਚ ਬੱਚਿਆਂ ਲਈ ਚੀਜ਼ਾਂ ਖ਼ਰੀਦਣ ਅਤੇ ਹੋਰ ਤਿਆਰੀਆਂ ਦੇ ਨਾਲ ਨਾਲ, ਸਟਾਫ਼ ਨੂੰ ਬੱਚਿਆਂ ਜਾਂ ਉਹਨਾਂ ਦੇ ਮਾਪਿਆਂ ਵਿਚ ਵੈਕਸੀਨੇਸ਼ਨ ਵੇਲੇ ਕਿਸੇ ਕਿਸਮ ਦੀ ਬੇਚੈਨੀ ਨਾਲ ਨਜਿੱਠਣ ਲਈ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। 

ਡਾ ਪ੍ਰੀਯਾ ਸੁੱਪਲ ਇੱਕ ਫ਼ੈਮਿਲੀ ਡਾਕਟਰ ਹਨ ਜੋ ਇਸ ਸਮੇਂ ਬ੍ਰੈਂਪਟਨ ਦੇ ਐਮਬੈਸੀ ਗ੍ਰੈਂਡ ਵੈਕਸੀਨੇਸ਼ਨ ਸੈਂਟਰ ਵਿਚ ਕੰਮ ਕਰ ਰਹੇ ਹਨ।

ਡਾ ਪ੍ਰੀਯਾ ਸੁੱਪਲ ਇੱਕ ਫ਼ੈਮਿਲੀ ਡਾਕਟਰ ਹਨ ਜੋ ਇਸ ਸਮੇਂ ਬ੍ਰੈਂਪਟਨ ਦੇ ਐਮਬੈਸੀ ਗ੍ਰੈਂਡ ਵੈਕਸੀਨੇਸ਼ਨ ਸੈਂਟਰ ਵਿਚ ਕੰਮ ਕਰ ਰਹੇ ਹਨ।

ਤਸਵੀਰ:  (Submitted by Priya Suppal)

ਐਮਬੈਸੀ ਗ੍ਰੈਂਡ ਵੈਕਸੀਨੇਸ਼ਨ ਸੈਂਟਰ ਵਿਚ ਕੰਮ ਕਰ ਰਹੀ ਡਾ ਸੁੱਪਲ ਨੇ ਕਿਹਾ, ਕਿ ਜਦੋਂ ਬੱਚਿਆਂ ਦੇ ਟੀਕੇ ਲਾਉਣ ਦਾ ਮਾਮਲਾ ਹੁੰਦਾ ਹੈ ਤਾਂ ਲੋਕਾਂ ਵਿਚ ਚਿੰਤਾ ਪੈਦਾ ਹੋਣੀ ਸੁਭਾਵਕ ਹੁੰਦੀ ਹੈ। 

ਸਾਡੀਆਂ ਨਰਸਾਂ ਅਤੇ ਵੈਕਸੀਨ ਲਗਾ ਰਹੇ ਡਾਕਟਰਾਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਲੋਕਾਂ ਦੇ ਪੱਧਰ ‘ਤੇ ਜਾਕੇ ਉਹਨਾਂ ਨੂੰ ਸਮਝਾਉਣ ਵਿਚ ਸਮਰੱਥ ਹੋਣ, ਕਿ ਬੱਚਿਆਂ ਨਾਲ ਕੀ ਹੋ ਰਿਹਾ ਹੈ

ਡਾਕਟਰਾਂ ਨੂੂੰ ਉਮੀਦ ਹੈ ਕਿ ਕਲੀਨਿਕਾਂ ਵਿਚ ਡਿਜ਼ਨੀ ਦੀਆਂ ਫ਼ਿਲਮਾਂ, ਸੰਗੀਤ, ਰੰਗ ਕਰਨ ਵਾਲੀਆਂ ਕਿਤਾਬਾਂ ਅਤੇ ਸਟਿੱਕਰ ਵਰਗੀਆਂ ਆਕਰਸ਼ਕ ਚੀਜ਼ਾਂ ਬੱਚਿਆਂ ਦੀ ਬੇਚੈਨੀ ਦੂਰ ਕਰਨ ਵਿਚ ਸਹਾਇਕ ਹੋਣਗੀਆਂ। 

ਡਾ ਸੁੱਪਲ ਨੇ ਕਿਹਾ, ਕੀ ਪਤਾ? ਸਾਡੇ ਕਲੀਨਿਕਸ ਵਿਚ ਸਚਮੁੱਚ ਹੀ ਕੋਈ ਸੁਪਰਹੀਰੋ ਮਿਲਣ ਆ ਜਾਵੇ

ਐਮਬੈਸੀ ਗ੍ਰੈਂਡ ਵੈਕਸੀਨੇਸ਼ਨ ਸੈਂਟਰ ਦੇ ਇੱਕ ਡਾਕਟਰ ਇੰਦਰਜੀਤ ਬੋਲਾ ਦਾ ਕਹਿਣਾ ਹੈ ਕਿ ਬੱਚਿਆਂ ਨਾਲ ਵਿਚਰਦਿਆਂ ਬੱਚਾ ਬਣਨਾ ਪੈਂਦਾ ਹੈ।

ਐਮਬੈਸੀ ਗ੍ਰੈਂਡ ਵੈਕਸੀਨੇਸ਼ਨ ਸੈਂਟਰ ਦੇ ਇੱਕ ਡਾਕਟਰ ਇੰਦਰਜੀਤ ਬੋਲਾ ਦਾ ਕਹਿਣਾ ਹੈ ਕਿ ਬੱਚਿਆਂ ਨਾਲ ਵਿਚਰਦਿਆਂ ਬੱਚਾ ਬਣਨਾ ਪੈਂਦਾ ਹੈ।

ਤਸਵੀਰ: (Submitted by Inderjit Bolla)

ਇਸ ਵੈਕਸੀਨ ਕਲੀਨਿਕ ਵਿਚ ਤੈਨਾਤ ਇੱਕ ਹੋਰ ਡਾਕਟਰ, ਇੰਦਰਜੀਤ ਬੋਲਾ ਨੇ ਕਿਹਾ ਕਿ ਬੱਚਿਆਂ ਨਾਲ ਵਿਚਰਦਿਆਂ ਬੱਚਿਆ ਵਾਂਗੂ ਹੋਣਾ ਪੈਂਦਾ ਹੈ। 

ਮੈਂ ਉਹਨਾਂ ਨਾਲ ਬਹੁਤ ਸ਼ਾਂਤੀ ਨਾਲ ਪੋਲੀ ਜਿਹੀ ਆਵਾਜ਼ ਵਿਚ ਗੱਲ ਕਰਦਾ ਹਾਂ। ਡਾ ਇੰਦਰਜੀਤ ਦੀਆਂ ਤਿੰਨ ਛੋਟੀ ਉਮਰ ਦੀਆਂ ਬੇਟੀਆਂ ਹਨ। 

ਡਾ ਇੰਦਰਜੀਤ ਦਾ ਕਹਿਣਾ ਹੈ ਕਿ ਬੱਚਿਆਂ ਦੇ ਨਾਲ ਨਾਲ ਮਾਪਿਆਂ ਨੂੰ ਵੀ ਆਰਾਮਦਾਇਕ ਮਹਿਸੂਸ ਕਰਵਾਉਣਾ ਬਹੁਤ ਜ਼ਰੂਰੀ ਹੈ, ਇਸ ਕਰਕੇ ਹਰੇਕ ਅਪੁਆਇੰਟਮੈਂਟ ਲਈ ਥੋੜਾ ਵਾਧੂ ਸਮਾਂ ਦਿੱਤਾ ਗਿਆ ਹੈ। ਬੱਚਿਆਂ ਅਤੇ ਮਾਪਿਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਸਟਾਫ਼ ਉਪਲਬਧ ਰਹੇਗਾ। 

ਜਦੋਂ ਇੱਕ ਵਾਰੀ ਚੀਜ਼ਾਂ ਸ਼ੁਰੂ ਹੋ ਗਈਆਂ, ਮੈਨੂੰ ਲੱਗਦਾ ਹੈ ਕਿ ਲੋਕਾਂ ਵਿਚ ਬੇਚੈਨੀ ਘਟ ਜਾਵੇਗੀ

ਬੁਕਿੰਗ ਲਈ ਇੰਤਜ਼ਾਰ ਨਾ ਕਰੋ: ਪੀਲ ਪਬਲਿਕ ਹੈਲਥ ਔਫ਼ਿਸਰ

ਪੀਲ ਰੀਜਨ ਦੇ ਮੈਡਿਕਲ ਔਫ਼ਿਸਰ ਔਫ਼ ਹੈਲਥ, ਡਾ ਲੌਰੈਂਸ ਲੋਹ ਲਈ ਵੈਕਸੀਨੇਸ਼ਨ ਦਾ ਇਹ ਅਗਲਾ ਪੜਾਅ ਕਾਫ਼ੀ ਸੁਕੂਨ ਲੈਕੇ ਆਇਆ ਹੈ। 

ਉਹਨਾਂ ਕਿਹਾ, ਸਭ ਤੋਂ ਅਹਿਮ, ਇਹ ਸਾਡੇ ਬੱਚਿਆਂ ਦੀ ਸੁਰੱਖਿਆ ਲਈ ਹੈ

ਡਾ ਲੋਹ ਨੇ ਕਿਹਾ ਕਿ ਬੱਚਿਆਂ ਦੀ ਵੈਕਸੀਨੇਸ਼ਨ ਉਹਨਾਂ ਨੂੰ ਕੋਵਿਡ ਵਾਇਰਸ ਤੋਂ ਸੁਰੱਖਿਅਤ ਰੱਖੇਗੀ। ਇਸ ਤੋਂ ਇਲਾਵਾ ਸਕੂਲਾਂ ਵਿਚ ਕੋਵਿਡ ਆਊਟਬ੍ਰੇਕ ਜਾਂ ਪਰਿਵਾਰਕ ਇਕੱਠਾਂ ਦੌਰਾਨ ਕੋਵਿਡ ਫ਼ੈਲਣ ਦਾ ਖ਼ਤਰਾ ਹੋਰ ਵੀ ਘਟ ਜਾਵੇਗਾ। ਉਹਨਾਂ ਮਾਪਿਆਂ ਨੂੰ ਜਲਦੀ ਤੋਂ ਜਲਦੀ ਅਪੁਆਇੰਟਮੈਂਟ ਬੁੱਕ ਕਰਵਾਉਣ ਦੀ ਅਪੀਲ ਕੀਤੀ ਹੈ।

ਮੇਰੇ ਖ਼ਿਆਲ ਨਾਲ ਅਜਿਹੇ ਬਹੁਤ ਸਾਰੇ ਮਾਪੇ ਹੋਣਗੇ ਜੋ ਥੋੜਾ-ਇੰਤਜ਼ਾਰ-ਕਰਕੇ-ਦੇਖਣ ਵਾਲੀ ਅਪ੍ਰੋਚ ਬਾਰੇ ਸੋਚਦੇ ਹੋਣਗੇ। ਪਰ ਜਿੰਨੇ ਜਲਦੀ ਪਰਿਵਾਰ ਵੈਕਸੀਨੇਟੇਡ ਹੋਵੇਗਾ, ਖ਼ਾਸ ਤੌਰ ‘ਤੇ ਇਸ ਉਮਰ ਵਰਗ ਦੇ ਬੱਚੇ, ਉੰਨੇ ਜਲਦੀ ਹੀ ਇਸ ਮਹਾਮਾਰੀ ਤੋਂ ਨਿਜਾਤ ਮਿਲਣੀ ਸੰਭਵ ਹੋਵੇਗੀ।
ਵੱਲੋਂ ਇੱਕ ਕਥਨ ਡਾ ਲੌਰੈਂਸ ਲੋਹ, ਮੈਡਿਕਲ ਔਫ਼ਿਸਰ ਔਫ਼ ਹੈਲਥ, ਪੀਲ ਰੀਜਨ

ਡਾ ਪ੍ਰੀਯਾ ਦਾ ਕਹਿਣਾ ਹੈ ਕਿ ਇੱਕ ਫ਼ੈਮਿਲੀ ਡਾਕਟਰ ਹੋਣ ਦੇ ਨਾਤੇ - ਦਾਦੇ, ਮਾਪੇ ਅਤੇ ਬੱਚਿਆਂ - ਪੂਰੇ ਪਰਿਵਾਰ ਨੂੰ ਵੈਕਸੀਨੇਟ ਕਰਨਾ ਬੜਾ ਕਮਾਲ ਦਾ ਅਹਿਸਾਸ ਹੈ। 

ਫ਼ੈਮਿਲੀ ਡਾਕਟਰ ਦੇ ਤੌਰ ‘ਤੇ ਇੰਝ ਲਗਦਾ ਹੈ ਜਿਵੇਂ ਪੂਰਾ ਘੇਰਾ ਮੁਕੰਮਲ ਹੋ ਗਿਆ ਹੋਵੇ

ਜੇ ਅਸੀਂ ਬੱਚਿਆਂ ਲਈ ਵੈਕਸੀਨੇਸ਼ਨ ਨੂੰ ਸੁਖਾਲਾ ਬਣਾ ਸਕੇ, ਤਾਂ ਇਸਦਾ ਸਾਡੇ ਅਤੇ ਸਟਾਫ਼ ਲਈ ਵੀ ਬਹੁਤ ਮਹੱਤਵ ਹੋਵੇਗਾ

ਟਾਲੀਆ ਰਿਚੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ